ਟੋਰਾਂਟੋ, 6 ਮਾਰਚ : ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਨਾਮ ’ਤੇ ਇਕ ਚਿਕਨ ਬਰਗਰ ਦਾ ਨਾਮ ਰੱਖਿਆ ਗਿਆ ਹੈ ਤੇ ੳੁਸ ਨੂੰ ‘ਦਿ ਮਨਿਸਟਰ ਆਫ ਨੈਸ਼ਨਲ ਡਿਲੀਸ਼ੀਅਸਨੈੱਸ’ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ 30 ਮੈਂਬਰੀ ਲਿਬਰਲ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ 45 ਸਾਲਾ ਸੱਜਣ ਆਪਣੇ ਨਾਮ ਵਾਲਾ ਬਰਗਰ ਦਾ ਸਵਾਦ ਜਾਣਨ ਲੲੀ ਵੈਨਕੂਵਰ ਦੇ ਇਕ ਰੇਸਤਰਾਂ ਵਿੱਚ ਵੀ ਗਏ। ੳੁਨ੍ਹਾਂ ਬਰਗਰ ਖਾਣ ਬਾਅਦ ਟਵੀਟ ਕੀਤਾ,‘ ਸੱਚ ਮੁੱਚ ਨੈਸ਼ਨਲ ਡਿਲੀਸ਼ੀਅਸਨੈੱਸ ! ਵੈਨਕੂਵਰ ਕੈਨਿਬਲ ਕੈਫੇ ਵਿੱਚ ਆਪਣੇ ਨਾਮ ਦਾ ਬਰਗਰ ਖਾ ਕੇ ਸਵਾਦ ਆ ਗਿਆ।’ ਦੱਖਣੀ ਵੈਨਕੂਵਰ ਦੀ ਪ੍ਰਤੀਨਿਧਤਾ ਕਰਨ ਵਾਲੇ ਸ੍ਰੀ ਸੱਜਣ ਲਿਬਰਲ ਸਰਕਾਰ ਦੇ ਪਹਿਲੇ ਮੰਤਰੀ ਮੰਡਲ ਦੀ ਬੈਠਕ ਲੲੀ ਪਿਛਲੇ ਹਫ਼ਤੇ ਇਥੇ ਸਨ ਪਰ ੳੁਹ ਸਮਾਂ ਕੱਢ ਕੇ ਕੈਫੇ ਵਿੱਚ ਗਏ ਜਿਥੇ ੳੁਨ੍ਹਾਂ ਆਪਣੇ ਨਾਮ ਵਾਲਾ ਬਰਗਰ ਖਾਧਾ। ਇਕ ਟੀਵੀ ਦੀ ਖ਼ਬਰ ਮੁਤਾਬਕ ਸੱਜਣ ਨੇ ਕਿਹਾ,‘ਇਹ ਮੈਨੂੰ ਚੰਗਾ ਲੱਗਾ। ੳੁਸ ਵਿੱਚ ਪਕੌਡ਼ੇ ਸਨ ਤੇ ੳੁਸ ਵਿੱਚ ਪਕੌਡ਼ੇ ਪਾੳੁਣ ਦਾ ਵਿਚਾਰ ਜਿਸ ਕਿਸੇ ਦਾ ਸੀ, ੳੁਹ ਚੰਗਾ ਸੀ।’ ਬਰਗਰ ਬਣਾੳੁਣ ਵਾਲੇ ਸ਼ੈੱਫ ਜ਼ੲੀ ਕਿਤਾਗਾਵਾ ਨੇ ਕਿਹਾ,‘ਦੇਸ਼ ਵਿੱਚ ਜੇ ਕਿਸੇ ਵਿਅਕਤੀ ’ਤੇ ਮਾਣ ਕੀਤਾ ਜਾ ਸਕਦਾ ਹੈ ਤਾਂ ਬਿਨਾਂ ਸ਼ੱਕ ੳੁਹ ਸੱਜਣ ਹਨ।’
from Punjab News – Latest news in Punjabi http://ift.tt/1X5ARQ9

0 comments