ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਕਿਲਿਆਂ ਜਿਨ੍ਹਾਂ ਨੂੰ ਪੁਰਾਤਨ ਦਿੱਖ ਦੇ ਕੇ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿੱਚ ਕਿਲ੍ਹਾ ਅਨੰਦਗੜ੍ਹ ਦੀਆਂ ਕੰਧਾਂ ਤੇ ਪੁਰਾਤਨ ਕਮਰਿਆਂ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਅਤੇ ਜੰਗਾਂ ਦਾ ਇਤਿਹਾਸ ਦਰਸਾਉਂਦਾ ਅਜਾਇਬ ਘਰ ਸਥਾਪਿਤ ਕਰਨਾ, ਕਿਲ੍ਹਾ ਤਾਰਾਗੜ੍ਹ ਵਿਖੇ ਭਾਈ ਘਨਈਆ ਜੀ ਦੀ ਯਾਦ ਨੂੰ ਪ੍ਰਗਟਾਉਂਦਾ, ਪੁਰਾਤਨ ਬਾਉਲੀਆਂ ਦੀ ਸੰਭਾਲ ਕਰਨੀ, ਕਿਲ੍ਹਾ ਲੋਹਗੜ੍ਹ ਅੰਦਰ ਪੁਰਾਤਨ ਹਰਟ ਵਾਲਾ ਖੂਹ ਹੂ-ਬ-ਹੂ ਤਿਆਰ ਕਰਨਾ ਤੇ ਹੱਥਾਂ ਨਾਲ ਪੁਰਾਤਨ ਸ਼ਸਤਰ ਬਨਾਉਣ ਦਾ ਕਾਰਖਾਨਾ ਲਗਾਇਆ ਜਾਣਾ ਅਤੇ ਭਾਈ ਬਚਿੱਤਰ ਸਿੰਘ ਦੀ ਬਹਾਦਰੀ ਨੁੰ ਦਰਸਾਉਂਦੀ ਯਾਦਗਾਰ ਬਨਾਉਣਾ, ਕਿਲ੍ਹਾ ਹੋਲਗੜ੍ਹ ਵਿੱਚ ਭਾਈ ਨੰਦ ਸਿੰਘ ਜੀ ਦੀ ਯਾਦ ਨੂੰ ਦਰਸਾਉਂਦੀ ਲਾਇਬ੍ਰੇਰੀ ਬਨਾਉਣਾ, ਕਿਲ੍ਹਾ ਫਤਿਹਗੜ੍ਹ ਸਾਹਿਬ ਅੰਦਰ ਲੜਕੇ ਤੇ ਲੜਕੀਆਂ ਦੀਆਂ ਮਾਰਸ਼ਲ ਆਰਟ (ਗਤਕੇ ਦੀਆਂ ਅਕੈਡਮੀਆਂ) ਸਥਾਪਿਤ ਕਰਨਾ ਅਤੇ ਪੁਰਾਤਨ ਖੂਹ ਦੀ ਸੰਭਾਲ ਕਰਨ ਦੀ ਸੇਵਾ ਮਾਤਾ ਗੁਜਰੀ ਜੀ ਦਾ ਠੰਢਾ ਬੁਰਜ ਸ੍ਰੀ ਫਤਿਹਗੜ੍ਹ ਸਾਹਿਬ ਤੇ ਚਮਕੌਰ ਦੀ ਕੱਚੀ ਗੜ੍ਹੀ ਆਦਿ ਨੂੰ ਵਿਰਾਸਤ ਵਜੋਂ ਸਾਂਭਣ ਲਈ ਵਿਸ਼ੇਸ਼ ਯਤਨ ਇਨ੍ਹਾਂ ਦੀ ਦੂਰ ਦ੍ਰਿਸ਼ਟੀ ਸੋਚ ਸਦਕਾ ਹੀ ਹੋ ਰਹੇ ਹਨ। ਇਸ ਨਾਲ ਆਉਣ ਵਾਲੀ ਪੀੜ੍ਹੀ ਆਪਣੇ ਪੁਰਾਤਨ ਸਿੱਖ ਵਿਰਸੇ ਤੋਂ ਜਾਣੂੰ ਹੋ ਸਕੇਗੀ।
from Punjab News - Quami Ekta Punjabi Newspaper (ਕੌਮੀ ਏਕਤਾ) http://ift.tt/1BWZymO
0 comments