background

Check out Some more

Punjab News Express

  • home
  • Sikh Siyasat News
  • Latest News
  • Contact me
    • Contact us

Recent Posts

Categories

  • ban beef
  • beef
  • Best Vashikaran Specialist in Delhi
  • cow beaf
  • hinduism
  • hindus
  • IFTTT
  • india
  • punjab express
  • Punjab lastest news
  • Punjab latest news. Punjab blog
  • punjab news
  • Punjab News - Latest news in Punjabi
  • Punjab News - Quami Ekta Punjabi Newspaper (ਕੌਮੀ ਏਕਤਾ)
  • Punjab News – Latest news in Punjabi
  • punjab news express
  • Punjab Post
  • punjabi news
  • punjabi news express
  • Punjabi Teshan
  • Sikh Siyasat News
  • test
  • Vashikaran Services in Delhi
  • Vashikaran Specialist
  • Vashikaran Specialist Astrologer in Delhi
  • Vashikaran Specialist in Delhi
Showing posts with label Punjab lastest news. Show all posts

PPN2205201531

Amritsar,  Apr.  22 (Dharmender Singh Rataul) – A moot court was organized at Khalsa College of Law today in which the students of various classes in teams presented their cases relating crimes, civil, dowry deaths and ordinary conflict. Dr. Jaspal Singh, Principal of the College said Rajan Sanyal, Senior Advocate, District Courts, Amritsar was Presiding Officer of the Court.

                 The students, he said, prepared their cases under the guidance of Prof.Harpreet Kaur Assistant Professor in the College. The Presiding Officer appreciated the preparation of moot problem by the students and guided them to hard work in preparing the cases when they are in the actual practice in the Court. Prof. Shamsher Singh, Dr.KK Mehta, Arneet Kaur, Gunisha Saluja, Mohit Saini, Gurpreet Singh, Bhupinder Kaur, Prof.Natasha Mahajan, Prof.Rashima Changotra, Prof Sukhmanpreet, Prof.Neetu Sood and Prof.Malvinder Singh were also present.



from Punjab Post http://ift.tt/1FgyunD

I took cinema lessons on the sets – Geeta Zaildar

PPN2205201530

Amritsar, Apr. 22 (Punjab Post Bureau) – After a series of misses at the box office and some failed events at impressing the audience, all set to steal hearts is multi-starrer Pollywood flick titled ‘Yaarana’. A collaboration of Tips Film Presentation, Sukhbir Sandhar Films Pvt Ltd and Karina Films this movie is creating history by bringing together top names of the Punjabi fim industry including Gavie Chahal, Geeta Zaildar, Yuvraj Hans, Yuvika Chaudhary, Kashish Singh,  Rupali Sood, Yashpal Sharma, Gulchu Jolly, Dolly Minhas & Puneet Issar.

With a confidence of bringing a fresh breathe of air to the audience, the star cast and crew of ‘Yaarana’ came together to promote their latest movie at the Chandigarh Press Club here today. All set to release on April 24, the music of the movie gas already become a rage among the public and everybody is eagerly awaiting this melodramatic action and sports film.

Director Ranbir Pushp, producer Sukhbir Sandhar and Ranjana Kant, actors Yuvraj Hans, Gavie Chahal and Geeta Zaildar were part of the promotional tour in the City Beautiful. Talking about the movie and urging everyone to watch the movie, stylish singer and actor Yuvraj Hans said, “I really enjoyed working in the movie and I am sure that the audience will like this entertaining film. We have all come together to entertain our fans and we want you to give us your blessings. This movie will see me romance the beautiful actress Kashish Singh and we share a great chemistry.”

 Ranjana said, “Punjabi audience will love this movie that will steal their hearts and make them emotional on the other hand derive their love for football. This one is different and we have worked hard to make it good. Do watch the movie and give us your support.”

 Director Ranbir Pushp said that from producing hockey legends to football heroes, the state has provided the country with sportsmen of mettle, courage, dedication, conviction, honor and dignity. The film is set in the Bhai Gurdas Group of Institutes, which had the history and culture of being the best sports college in Punjab. “You all should watch the movie which promotes the sports culture of the state. April 24 will be a new day for Pollywood and the audience will like this movie,” concluded producer Sukhbir Sandhar.

 



from Punjab Post http://ift.tt/1HpFocb

PPN2205201529

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ) – ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀ ਦੂਰ-ਅੰਦੇਸੀ ਨਾਲ ਪੂਰੇ ਪੰਜਾਬ ਦੇ ਜਿਲਿਆ ਵਿੱਚ ਕਮਿਸਨਰੇਟ ਪੁਲਿਸ ਅਤੇ ਐਸ.ਐਸ.ਪੀ ਵੱਲੋ ਸਾਂਝ ਕੇਂਦਰਾਂ ਰਾਹੀਂ ਪਬਲਿਕ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਫ਼ਸੂਵਿਧਾਵਾਂ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਨੂੰ ਮੁੱਖ ਰੱਖਦੇ ਹੋਏ, ਜਿਲ੍ਹਾ ਕਮਿਉਨਿਟੀ ਪੁਲਿਸ ਕਮਿਸ਼ਨਰੇਂਟ ਦੇ ਕਰਮਚਾਰੀਆਂ ਨੂੰ 23 ਨਵੇਂ ਮੋਟਰਸਾਇਕਲ, ਨਵੇ ਮੋਬਾਇਲ ਫੋਨ, 41 ਸਿਮ ਕਾਰਡ, ਕਿੱਟ ਬੈਗ ਅਤੇ ਟਿਫਨ ਅਤੇ ਪਾਣੀ ਦੀਆਂ ਬੋਤਲਾਂ ਵਗੈਰਾ ਮੁਹੱਈਆ ਕਰਵਾਏ ਗਏ ਹਨ।
ਕਮਿਸ਼ਨਰੇਟ ਪੁਲਿਸ ਦੇ ਸਾਂਝ ਕੇਂਦਰਾਂ ‘ਚ ਜਦੋਂ ਪਾਸਪੋਰਟ ਦਫਤਰ ਤੋਂ ਪਾਸਪੋਰਟ ਦੀ ਵੈਰੀਫਿਕੇਸ਼ਨ ਵਾਸਤੇ ਸੂਚਨਾਂ ਆਵੇਗੀ ਤਾਂ ਸਾਂਝ ਕੇਦਰਾਂ ‘ਤੇ ਤਾਇਨਾਤ ਪੁਲਿਸ ਕਰਮਚਾਰੀ ਸਬੰਧਤ ਐਪਲੀਕੈਂਟ ਨੂੰ ਇਸ ਸਬੰਧੀ ਐਸ.ਐਮ.ਐਸ ਰਾਂਹੀਂ ਜਾਣਕਾਰੀ ਦੇਣਗੇ ਕਿ ਉਨਾਂ ਵੱਲੋ ਪਾਸਪੋਰਟ ਹਾਸਲ ਕਰਨ ਸਬੰਧੀ ਵੈਰੀਫਿਕੇਸੳਨ ਪਹੁੰਚ ਚੁੱਕੀ ਹੈ ਅਤੇ ਉਸ ਵਿਅਕਤੀ ਪਾਸੋਂ ਵੈਰੀਫਿਕੇਸ਼ਨ ਕਰਨ ਸਬੰਧੀ ਆਪੋਇੰਟਮੈਂਟ ਲੈਣਗੇ ਤੇ ਦਿੱਤੇ ਹੋਏ ਸਮੇਂ ਮੁਤਾਬਿਕ ਐਪਲਕੈਂਟ ਦੇ ਘਰ ਜਾ ਕੇ ਗਵਾਹਾਂ ਸਮੇਤ ਫੋਟੋ ਖਿੱਚਣਗੇ ਅਤੇ ਮੌਕਾ ਪਰ ਹੀ ਵੈਰੀਫਿਕੇਸ਼ਨ ਸਬੰਧੀ ਨਿਰਧਾਰਤ ਕੀਤੀ ਗਈ ਫੀਸ ਹਾਸਲ ਕਰਕੇ ਉਸ ਦੀ ਰਸੀਦ ਮੋਕੇ ‘ਤੇ ਹੀ ਸਬੰਧਤ ਵਿਅਕਤੀ ਨੂੰ ਦੇਣਗੇ। ਇਸ ਤੋਂ ਇਲਾਵਾ ਮੋਬਾਇਲ ਫੋਨ ਰਾਂਹੀ ਸਮੇਂਂ ਸਮਂੇਂ ਤੇ ਕੀਤੀ ਗਈ ਕਾਰਵਾਈ ਤਂੋ ਐਸ.ਐਮ.ਐਸ. ਰਾਹੀਂ ਨਿਰਧਾਰਕ ਨੂੰ ਸੂਚਿਤ ਕਰਨਗੇ, ਅਗਰ ਐਪਲੀਕੈਂਟ ਦੀ ਪਾਸਪੋਰਟ ਫੈਰੀਫਿਕੇਸ਼ਨ ਦੌਰਾਨ ਕੋਈ ਨੈਗੇਟਿਵ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਇਸ ਸਬੰਧੀ ਵੀ ਐਪਲੀਕੈਂਟ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਸਬੰਧਤ ਅਧਿਕਾਰੀ ਨੂੰ ਮਿਲ ਕੇ ਆਪਣਾ ਪੱਖ ਪੇਸ਼ ਕਰਨ ਲਈ ਵੀ ਦੱਸਿਆ ਜਾਵੇਗਾ।ਇਸ ਤਰ੍ਹਾਂ ਪੁਲਿਸ ਕੰਮ ਕਾਜ਼ ਨੂੰ ਹੋਰ ਤੇਜੀ ਨਾਲ ਕਰਦੇ ਹੋਏ ਇਸ ਵਿੱਚ ਪਾਰਦਰਸ਼ਤਾ ਲਿਆਉਣ ਦੇ ਨਾਲ-ਨਾਲ ਲੋਕਾਂ ਦੀਆਂ ਸਹੂਲਤਾਂ ਦਾ ਵੀ ਧਿਆਨ ਰੱਖਿਆ ਜਾਵੇਗਾ।
ਸ੍ਰੀ ਹਰਜਿੰਦਰ ਸਿੰਘ ਸੰਧੂ ਡਿਪਟੀ ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ ਸ੍ਰੀ ਜਗਜੀਤ ਸਿੰਘ ਵਾਲੀਆ, ਪੀ.ਪੀ.ਐਸ, ਏ.ਡੀ.ਸੀ.ਪੀਫ਼ਕਰਾਇਮ ਕਮ ਜਿਲ੍ਹਾ ਕਮਿਉਨਿਟੀ ਪੋਲਿਸਿੰਗ ਅਫਸਰ ਸ਼ਹਿਰੀ ਨੇ ਦੱਸਿਆ ਕਿ ਕਮਿਸ਼ਨਰੇਟ ਵਿੱਖੇ ਸਾਂਝ ਕੇਂਦਰਾਂ ਤੇ ਪਬਲਿਕ ਦੀ ਸਹੂਲਤ ਵਾਸਤੇ 41 ਵੱਖ-ਵੱਖ ਸਹੂਲਤਾਂ ਮੁਹੱਈਆ ਕੀਤੀਆ ਗਈਆਂ ਹਨ। ਹੁਣ ਤੱਕ ਇਸ ਸੰਬਧੀ ਜੋ ਕਾਰਵਾਈ ਸ਼ੁਰੂ ਕੀਤਾ ਗਈ ਸੀ, ਉਸ ਨੂੰ ਲੋਕਾਂ ਦੁਆਰਾ ਕਾਫੀ ਸਰਾਹਿਆ ਗਿਆ ਹੈ। ਇਸ ਲਈ ਇਸ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋ ਅਤੇ ਮਹਿਕਮਾ ਪੁਲਿਸ ਵੱਲੋ ਇਕ ਵੈਬਸਾਈਟ http://ift.tt/1HpFoIY ਦਿੱਤੀ ਗਈ ਹੈ। ਜਿਸ ਸਬੰਧੀ ਆਮ ਪਬਲਿਕ ਵੱਲੋ ਕਿਸੇ ਕਿਸਮ ਦਾ ਸੁਝਾਅ ਦਿੱਤਾ ਜਾ ਸਕਦਾ ਹੈ।



from Punjab Post http://ift.tt/1JwMmt0

ਪਿੰਡ ਅਲਕੜੇ ਅਤੇ ਸਹਿਣੇ ਵਾਲੀ ਦੇ ਵਿਕਾਸ ਲਈ 31 ਲੱਖ ਦੀ ਦਿੱਤੀ ਗ੍ਰਾਂਟ

PPN2205201527

ਕੱਥੂਨੰਗਲ/ਜੈਂਤੀਪੁਰ, 22 ਅਪ੍ਰੈਲ (ਪੱਤਰ ਪ੍ਰੇਰਕ) ਕੈਬਨਿਟ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਨੂੰ ਵਧੀਆ ਪ੍ਰਸ਼ਾਸਕੀ ਅਮਲ ਐਵਾਰਡ ਮਿਲਣ ‘ਤੇ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਸz: ਮਜੀਠੀਆ ਅੱਜ ਹਲਕਾ ਮਜੀਠਾ ਦੇ ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਗ੍ਰਾਂਟ ਦੇਣ ਆਏ ਸਨ ਨੇ ਪਿੰਡ ਅਲਕੜੇ ਵਿਖੇ ਭਾਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੇ ਪ੍ਰਸ਼ਾਸਨਿਕ ਸੁਧਾਰਾਂ ਦੇ ਮਾਮਲੇ ਵਿੱਚ ਦੂਜੇ ਰਾਜਾਂ ਨੂੰ ਪਛਾੜ ਕੇ ਪ੍ਰਧਾਨ ਮੰਤਰੀ ਤੋਂ ਉਕਤ ਅਵਾਰਡ ਹਾਸਲ ਕੀਤਾ ਹੈ ਜੋ ਕਿ ਮਾਣ ਵਾਲੀ ਗੱਲ ਹੈ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੀਆਂ ਪ੍ਰਸ਼ਾਸਨਿਕ ਸੁਧਾਰਾਂ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦਾ ਫਰਜ਼ ਲੋਕਾਂ ਨੂੰ ਸਾਫ਼ ਸੁਥਰਾ ਪਾਰਦਰਸ਼ੀ ਪ੍ਰਸ਼ਾਸਨ ਅਤੇ ਸਹੂਲਤਾਂ ਦੇਣਾ ਹੋਣਾ ਚਾਹੀਦਾ ਹੈ , ਜਿਸ ‘ਤੇ ਰਾਜ ਦੀ ਅਕਾਲੀ ਭਾਜਪਾ ਸਰਕਾਰ ਨੇ ਪੂਰੀ ਤਰਾਂ ਗੰਭੀਰਤਾ ਨਾਲ ਅਮਲ ਕੀਤਾ ਹੈ। ਉਹਨਾਂ ਕਾਂਗਰਸ ਪਾਰਟੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਤਾ ਦੇ ਨਸ਼ੇ ਵਿੱਚ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਨਾ ਸਮਝਣ ਅਤੇ ਲੋਕ ਵਿਰੋਧੀ ਨੀਤੀਆਂ ਅਪਣਾਉਣ ਵਾਲੀ ਕਾਂਗਰਸ ਦਾ ਅੱਜ ਵਜੂਦ ਖਤਮ ਹੋਣ ਕਿਨਾਰੇ ਹੈ।

PPN2205201528
ਮਜੀਠੀਆ ਨੇ ਕਿਹਾ ਕਿ ਮਜੀਠਾ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਮਾਲੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮਜੀਠਾ ਹਲਕੇ ਦਾ ਜੋ ਵਿਕਾਸ ਪਿਛਲੇ ਅੱਠਾਂ ਸਾਲਾਂ ਦੌਰਾਨ ਹੋਇਆ ਉਹ ਵਿਰੋਧੀ ਪਾਰਟੀ ਕਾਂਗਰਸ ੫੦ ਸਾਲਾਂ ਵਿੱਚ ਵੀ ਨਹੀਂ ਕਰਾ ਸਕੀ। ਉਹਨਾਂ ਦੱਸਿਆ ਕਿ ਜਿੱਥੇ ਪਹਿਲਾਂ ਮਜੀਠਾ ਹਲਕਾ ਇੱਕ ਪਛੜਿਆ ਹਲਕਾ ਵਜੋਂ ਜਾਣਿਆ ਜਾਂਦਾ ਸੀ ਅੱਜ ਤਰੱਕੀ ਅਤੇ ਖੁਸ਼ਹਾਲੀ ਪੱਖੋਂ ਜਾਣਿਆ ਜਾਂਦਾ ਹੈ।ਉਹਨਾਂ ਵੱਖ ਵੱਖ ਡੇਰਿਆਂ ਨੂੰ ਜਾਂਦੇ ਰਸਤਿਆਂ ਲੂੰ ਪੱਕਿਆਂ ਕਰਨ ਲਈ ਨੀਂਹ ਪੱਥਰ ਵੀ ਰੱਖੇ। ਅੱਜ ਉਹਨਾਂ ਹਲਕਾ ਮਜੀਠਾ ਦੇ ਪਿੰਡ ਸਹਿਣੇ ਵਾਲੀ ਨੂੰ 20 ਲੱਖ ਰੁਪੈ ਅਤੇ ਪਿੰਡ ਅਲਕੜੇ ਦੇ ਵਿਕਾਸ ਕਾਰਜਾਂ ਲਈ 11 ਲੱਖ ਰੁਪੇ ਦੀ ਗਾਂ੍ਰਟ ਦਿੱਤੀ ।
ਇਸ ਮੌਕੇ ਸ: ਮਜੀਠੀਆ ਦਾ ਪਿੰਡ ਵਾਸੀਆਂ ਵੱਲੋਂ ਸ੍ਰੀ ਸਾਹਿਬ ਭੇਟ ਕਰਦਿਆਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਬੀ ਡੀ ਪੀ ਓ ਜ਼ੀਨਤ ਖਹਿਰਾ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਜਥੇਦਾਰ ਗੁਰਮੀਤ ਸਿੰਘ ਸਹਿਣੇ ਵਾਲੀ , ਦਰਸ਼ਨ ਸਿੰਘ, ਨਿਹਾਲ ਸਿੰਘ, ਬਾਬਾ ਜਗੀਰ ਸਿੰਘ, ਸੁਮਨਦੀਪ ਸਿੰਘ, ਇਕਬਾਲ ਸਿੰਘ, ਬਸੰਤ ਸਿੰਘ, ਲਖਵਿੰਦਰ ਸਿੰਘ, ਮਸਤਾਨ ਸਿੰਘ, ਗੁਲਵਿੰਦਰ ਸਿੰਘ, ਜਗਰੂਪ ਸਿੰਘ ਰੂਪੋਵਾਲੀ, ਬਲਜੀਤ ਸਿੰਘ ਬਾਜਵਾ, ਅਵਤਾਰ ਸਿੰਘ, ਵਿਸ਼ਾਲ ਦੀਪ ਸਿੰਘ, ਪਹਿਲਵਾਨ ਪ੍ਰਗਟ ਸਿੰਘ, ਡਾ: ਕਸ਼ਮੀਰ ਸਿੰਘ, ਨੰਬਰਦਾਰ ਸੰਤੋਖ ਸਿੰਘ, ਬਚਨ ਸਿੰਘ ਸਰਪੰਚ, ਪ੍ਰਭਪਾਲ ਸਿੰਘ ਝੰਡੇ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਜ਼ੈਲ ਸਿੰਘ ਗੋਪਾਲਪੁਰਾ, ਸ਼ਹੀਦ ਨਾਗ , ਡਾ: ਤਰਸੇਮ ਸਿੰਘ ਸਿਆਲਕਾ, ਜਸਪਾਲ ਸਿੰਘ ਭੋਆ, ਸੀਤਲ ਸਿੰਘ ਭੋਆ, ਹਰਜੀਤ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ ਕਲੇਰ, ਸਰਬਜੀਤ ਸਿੰਘ, ਹਰਭੇਜ ਸਿੰਘ ਆਦਿ ਆਗੂ ਵੀ ਮੌਜੂਦ ਸਨ।



from Punjab Post http://ift.tt/1bkSERh

PPN2205201526

ਅੰਮ੍ਰਿਤਸਰ, ੨੨ ਅਪ੍ਰੈਲ (ਜਗਦੀਪ ਸਿੰਘ ) –  ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅੱਜ  ਵਿਸ਼ਵ ਧਰਤੀ ਦਿਵਸ ਦੇ ਮੌਕੇ ਇੱਕ ਸਮਾਰੋਹ ਕਰਵਾਇਆ ਗਿਆ।ਵਿਦਿਆਰਥੀਆਂ ਨੂੰ ਧਰਤੀ ਦੀ ਸ਼ੁਧਤਾ ਅਤੇ ਹਰਿਆਵਲ ਨੂੰ ਬਣਾਈ ਰੱਖਣ ਦੀ ਪ੍ਰੇਰਨਾ ਦੇਣ ਲਈ ਸਕੂਲ ਦੇ ਸੀਨੀਅਰ ਸੈਕਸ਼ਨ ਦੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਫੈਲੀਆਂ ਸਮੱਸਿਆਵਾਂ ਤੇ ਅਧਾਰਿਤ ਇਕ ਡਾਕੂਮੈਂਟਰੀ ਫਿਲਮ ਦਿਖਾਈ ਗਈ ਅਤੇ ਧਰਤੀ ਦੀ ਮਹੱਤਤਾ ਅਤੇ ਉਸਦੀ ਸੁਰੱਖਿਆ ਦੇ ਉਪਾਅ ਦੱਸੇ ਗਏ।ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ, ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ ਅਤੇ ਗੁਰਸ਼ਰਨ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਧਰਤੀ ਤੇ ਰੁੱਖ ਲਗਾ ਕੇ ਵਾਤਾਵਰਨ ਵਿੱਚ ਕਾਰਬਨੁਡਾਈੁਆਕਸਾਈਡ ਦੀ ਮਾਤਰਾ ਘੱਟ ਕਰਨ, ਧਰਤੀ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਸਹੁੰ ਚੁੱਕੀ।ਉਨ੍ਹਾਂ ਵਿਦਿਆਰਥੀਆਂ ਨੂੰ ਰੁੱਖਾਂ ਦੀ ਹੋ ਰਹੀ ਕਟਾਈ ਨੂੰ ਰੋਕਣ ਵਿੱਚ ਸਹਿਯੋਗ ਦੇ ਕੇ ਧਰਤੀ ਨੂੰ ਹਰਿਆੁਭਰਿਆ ਬਨਾਉਣ ਲਈ ਵੀ ਅਪੀਲ ਕੀਤੀ ।



from Punjab Post http://ift.tt/1Hv6ooU

PPN2205201525

ਅੰਮ੍ਰਿਤਸਰ, 22 ਅਪ੍ਰੈਲ (ਗੁਰਪ੍ਰੀਤ ਸਿੰਘ) – ਹਿੰਦੁਸਤਾਨ ਦੇ ਵੱਖ- ਵੱਖ 1100 ਕੇਂਦਰੀ ਵਿਦਿਆਲਿਆਂ ਦੇ 24 ਗਰੁੱਪਾਂ ‘ਚੋਂ ਕੁੱਲ 600 ਵਿਦਿਆਰਥੀ, ਡਿਪਟੀ ਕਮਿਸ਼ਨਰ ਜੰਮੂ ਕਸ਼ਮੀਰ, 200 ਦੇ ਕਰੀਬ ਅਧਿਆਪਕ ਅਤੇ ਪ੍ਰਬੰਧਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਇਨ੍ਹਾਂ ਵਿਦਿਆਰਥੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਗੁਰੂ ਕਾ ਲੰਗਰ ਛਕਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸ ਜਾਣਿਆ ਅਤੇ ਕੇਂਦਰੀ ਸਿੱਖ ਅਜਾਇਬਘਰ ਜਾ ਕੇ ਸਿੱਖ ਇਤਿਹਾਸ ਨਾਲ ਸਬੰਧਤ ਚਿੱਤਰ ਪ੍ਰਦਰਸ਼ਨੀ ਦੇਖੀ, ਸਿੱਖ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੀਆਂ ਪੁਰਾਤਨ ਨਿਸ਼ਾਨੀਆਂ, ਕਕਾਰ, ਸਿੱਕੇ, ਹੱਥ ਲਿਖਤਾਂ ਅਤੇ ਸੰਗੀਤਸਾਜ ਆਦਿ ਦੇ ਦਰਸ਼ਨ ਕੀਤੇ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਕੇਂਦਰੀ ਵਿਦਿਆਲਿਆਂ ਦੇ ਵਿਦਿਆਰਥੀਆਂ ਦੀ ਮੁੱਖ ਪ੍ਰਬੰਧਕ ਪ੍ਰਿੰਸੀਪਲ ਕੁਸਮ ਮਲਹੋਤਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਾਰੇ ਵਿਦਿਆਰਥੀ ਸਮੁੱਚੇ ਭਾਰਤ ਦੇ ਕੇਂਦਰੀ ਵਿਦਿਆਲਿਆਂ ਤੋਂ ਜਲੰਧਰ ਵਿਖੇ ਸਾਇੰਸ ਪ੍ਰਦਰਸ਼ਨੀ ਲਈ ਆਏ ਸਨ।ਉਨ੍ਹਾਂ ਕਿਹਾ ਕਿ ਵਾਪਸੀ ਸਮੇਂ ਵਿਸ਼ਵ ਪ੍ਰਸਿੱਧ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਣ ਦੀ ਤੀਬਰ ਇੱਛਾ ਸੀ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਮਨ ਪਵਿੱਤਰ ਹੋ ਗਏ ਹਨ ਅਤੇ ਆਤਮਿਕ ਸ਼ਾਂਤੀ ਦਾ ਅਨੋਖਾ ਅਨੁਭਵ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਰੂਹਾਨੀਅਤ ਦਾ ਇਹ ਕੇਂਦਰ ਜੋ ਚਾਰੇ ਵਰਨਾਂ ਲਈ ਸ਼ਾਂਝਾ ਹੈ ਇਥੋਂ ਆਸ਼ੀਰਵਾਦ ਪ੍ਰਾਪਤ ਕਰਕੇ ਮਨ ਤ੍ਰਿਪਤ ਹੋ ਗਿਆ ਹੈ।ਪ੍ਰਿੰਸੀਪਲ ਕੁਸਮ ਮਲਹੋਤਰਾ ਤੇ ਉਨ੍ਹਾਂ ਨਾਲ ਉਚੇਚੇ ਤੌਰ ‘ਤੇ ਆਏ ਡਿਪਟੀ ਕਮਿਸ਼ਨਰ ਏ ਯੂ ਐਲ ਜੇ ਰਾਏ ਜੰਮੂ ਰੀਜ਼ਨ, ਅਸਿਸਟੈਂਟ ਕਮਿਸ਼ਨਰ ਮੀਨਾ ਰਾਏ ਅਤੇ ਸ੍ਰੀ ਏ ਐਸ ਗਿੱਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੂਰੇ ਸਟਾਫ਼ ਦਾ ਧੰਨਵਾਦ ਕੀਤਾ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਜੰਮੂ ਕਸ਼ਮੀਰ ਦੇ ਡਿਪਟੀ ਕਮਿਸ਼ਨਰ ਸ੍ਰੀ ਏ ਯੂ ਐਲ ਜੇ ਰਾਏ ਤੇ ਪ੍ਰਿੰਸੀਪਲ ਕੁਸਮ ਮਲਹੋਤਰਾ ਨੂੰ ਸ਼ੋ੍ਰਮਣੀ ਕਮੇਟੀ ਦੇ ਮੀਤ ਸਕੱਤਰ ਸ. ਸਕੱਤਰ ਸਿੰਘ, ਸ. ਸੁਖਰਾਜ ਸਿੰਘ ਤੇ ਸ. ਜਤਿੰਦਰ ਸਿੰਘ ਐਡੀ: ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ. ਸਰਬਜੀਤ ਸਿੰਘ ਅਸਿਸਟੈਂਟ ਸੂਚਨਾ ਅਧਿਕਾਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸ੍ਰੀ ਕੇ ਕੇ ਝਾਅ, ਮਿਸਟਰ ਜੇ ਪੀ ਸਿੰਘ, ਮਿਸਟਰ ਅਸ਼ੋਕ ਕੁਮਾਰ ਅਤੇ ਸ੍ਰੀ ਚਰਨਜੀਤ ਭਗਤ ਵੀ ਹਾਜ਼ਰ ਸਨ।



from Punjab Post http://ift.tt/1G9RsZm

PPN2205201524

ਅੰਮ੍ਰਿਤਸਰ, 22 ਅਪ੍ਰੈਲ (ਗੁਰਪ੍ਰੀਤ ਸਿੰਘ) – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਸ. ਸ਼ੈਲਿੰਦਰ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਝਾਰਖੰਡ ਦੇ ਪ੍ਰਧਾਨ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਭ ਧਰਮਾਂ ਦਾ ਸਾਂਝਾ ਅਸਥਾਨ ਹੈ ਤੇ ਇਸ ਅਸਥਾਨ ਦੇ ਦਰਸ਼ਨ ਕਰਨ ਨਾਲ ਮਨ ਨੂੰ ਸ਼ਾਂਤੀ ਤੇ ਸਕੂਨ ਪ੍ਰਾਪਤ ਹੁੰਦਾ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਸ. ਸ਼ੈਲਿੰਦਰ ਸਿੰਘ ਤੇ ਉਨ੍ਹਾਂ ਨਾਲ ਆਏ ਬੀਬੀ ਕਮਲਜੀਤ ਕੌਰ ਪ੍ਰਧਾਨ ਅਤੇ ਬੀਬੀ ਦਲਬੀਰ ਕੌਰ ਚੇਅਰਮੈਨ ਸੈਂਟਰਲ ਇਸਤਰੀ ਸਤਿਸੰਗ ਸਭਾ ਝਾਰਖੰਡ ਨੂੰ ਧਾਰਮਿਕ ਤਸਵੀਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸ. ਪਲਵਿੰਦਰ ਸਿੰਘ ਸੁਪਰਵਾਈਜ਼ਰ ਵੀ ਹਾਜ਼ਰ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਮਾਣ ਸਨਮਾਨ ਬਦਲੇ ਸ. ਸ਼ੈਲਿੰਦਰ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਵੀ ਕੀਤਾ।



from Punjab Post http://ift.tt/1G9Rq3y

PPN2205201523

ਪਠਾਨਕੋਟ, 22 ਅਪ੍ਰੈਲ (ਪੱਤਰ ਪ੍ਰੇਰਕ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ, ਪਠਾਨਕੋਟ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਸਬੰਧੀ ਸਥਾਨਿਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ, ਡਾ. ਅਨਿਲ ਮਹਿੰਦਰਾ ਸਿਵਲ ਸਰਜਨ, ਡਾ. ਨੈਨਾ ਸਥਾਲੀਆਂ ਸਹਾਇਕ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਅਤੇ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਸਿਹਤ ਸਬੰਧੀ ਬਣਾਈਆਂ ਗਈਆਂ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਅਤੇ ਇੰਨ੍ਹਾਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰਨ ਤਾਂ ਜੋ ਲੋਕ ਭਲਾਈ ਸਕੀਮਾਂ ਦਾ ਲਾਭ ਉਠਾ ਸਕਣ। ਉਨ੍ਹਾਂ ਦੱਸਿਆ ਕਿ ਕੈਂਸਰ ਦੀ ਬਿਮਾਰੀ ਦੇ ਮਰੀਜ ਦਾ 1.50 ਲੱਖ ਰੁਪਏ ਤੱਕ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਸਿਵਲ ਸਰਜਨ ਨੇ ਮੀਟਿੰਗ ਵਿੱਚ ਦੱਸਿਆ ਕਿ ਜਨਨੀ ਸੁਰੱਖਿਆ ਯੋਜਨਾ (ਜੇ.ਐਸ.ਵਾਈ.) ਸਕੀਮ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਡਲੀਵਰੀ ਕੇਸਾਂ ਵਿੱਚ ਬੀ.ਪੀ.ਐਲ ਹੋਲਡਰ, ਐਸ.ਸੀ. ਅਤੇ ਐਸ.ਟੀ. ਨਾਲ ਸਬੰਧਤ ਔਰਤਾਂ ਨੂੰ 600 ਰੁਪਏ ਸਹਾਇਤਾ ਵਜੋਂ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕਰਮ (ਜੇ.ਐਸ.ਐਸ.ਕੇ) ਸਕੀਮ ਤਹਿਤ ਗਰਭਵਤੀ ਔਰਤਾਂ ਨੂੰ ਘਰ ਤੋਂ ਹਸਪਤਾਲ ਤੱਕ ਲਿਆਉਣ ਅਤੇ ਛੱਡਣ ਦੀ ਸਹੂਲਤ ਦੇ ਨਾਲ ਨਾਲ ਮੁਫ਼ਤ ਖਾਣਾ ਅਤੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਇੱਕ ਸਾਲ ਤੱਕ ਦੇ ਸਾਰੇ ਬੱਚਿਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਇਸੇ ਤਰ੍ਹਾਂ 0 ਤੋਂ 5 ਸਾਲ ਤੱਕ ਲੜਕੀਆਂ ਦਾ ਵੀ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕਰਮ (ਆਰ.ਬੀ.ਐਸ.ਕੇ) ਸਕੀਮ ਤਹਿਤ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦਾ ਵੀ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਨੇ ਮੀਟਿੰਗ ਵਿੱਚ ਵਿਸ਼ਵਾਸ ਦਿਵਾਇਆ ਕਿ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੰਭਾਲ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਉਨ੍ਹਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।



from Punjab Post http://ift.tt/1G9RsIR

ਪੱਟੀ, 22 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਗੁਰਦੁਆਰਾ ਬਾਬਾ ਹਿੰਮਤ ਸਿੰਘ ਜੀ ਸੁਧਾਰ ਐਕਸ਼ਨ ਕਮੇਟੀ ਦਾ ਗਠਨ ਸਮੂਹ ਕਸ਼ਯਪ ਰਾਜਪੂਤ ਮਹਿਰਾ ਬਰਾਦਰੀ ਨੇ ਇਕ ਵੱਡੇ ਇਕੱਠ ਮੌਕੇ ਕੀਤਾ।ਇਸ ਇਕੱਠ ਵਿਚ ਸਮੂਹ ਬਰਾਦਰੀ ਨੇ ਇਕ ਸੁਰ ਹੋ ਕੇ ਐਕਸ਼ਨ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਸਰਬਸੰਮਤੀ ਨਾਲ ਪ੍ਰਧਾਨ ਸੁੱਚਾ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ, ਸੈਕਟਰੀ ਸੁਖਪਾਲ ਸਿੰਘ, ਮੀਤ ਸੈਕਟਰੀ ਕੁਲਦੀਪ ਸਿੰਘ ਐਸ.ਕੇ, ਪ੍ਰੈਸ ਸਕੱਤਰ ਪਵਨ ਕੁਮਾਰ, ਤਾਲਮੇਲ ਸਕੱਤਰ ਗੁਰਦੇਵ ਸਿੰਘ ਨਿਯੁਕਤ ਕੀਤਾ ਗਿਆ।

                      ਇਸ ਕਮੇਟੀ ਨੇ ਮਤਾ ਪਾਸ ਕਰਕੇ ਪਹਿਲਾ ਫੈਸਲਾ ਇਹ ਲਿਆ ਕਿ ਗੁਰਦੁਆਰਾ ਬਾਬਾ ਹਿੰਮਤ ਸਿੰਘ ਜੀ ਵਿਖੇ ਸੇਵਾਦਾਰ ਗ੍ਰੰਥੀ ਸਵ. ਬਾਬਾ ਪ੍ਰੇਮ ਸਿੰਘ ਜੀ ਦਾ ਪੋਤਰਾ ਅਤੇ ਨੂੰਹ ਜੋ ਕਿ ਹੁਣ ਤੱਕ ਗੁਰਦੁਆਰਾ ਸਾਹਿਬ ਵਿਖੇ ਪੂਰਨ ਗੁਰਮਰਿਆਦਾ ਅਨੁਸਾਰ ਸੇਵਾ ਨਿਭਾਅ ਰਹੇ ਹਨ, ਇਸੇ ਤਰ੍ਹਾਂ ਹੀ ਅੱਗੇ ਵੀ ਸੇਵਾ ਕਰਦੇ ਰਹਿਣਗੇ।ਜਿਸ ਨੁੰ ਹਾਜਰ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ ਹੈ।ਇਸ ਮੌਕੇ ਬਲਵਿੰਦਰ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ, ਜੁਗਿੰਦਰ ਸਿੰਘ, ਪ੍ਰਮਜੀਤ ਸਿੰਘ, ਹਰਮੇਸ਼ ਸਿੰਘ, ਕਸ਼ਮੀਰ ਸਿੰਘ, ਨਿਰਮਲ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।



from Punjab Post http://ift.tt/1GlqMdy

Dinesh Babbu

ਪਠਾਨਕੋਟ, 22 ਅਪ੍ਰੈਲ (ਪੱਤਰ ਪ੍ਰੇਰਕ) – ਪੰਜਾਬ ਸਰਕਾਰ ਵੱਲੋ ਭੂਮੀ ਸੁਰੱਖਿਆ ਵਿਭਾਗ ਪੰਜਾਬ ਪਠਾਨਕੋਟ ਰਾਹੀਂ ਜ਼ਿਲ੍ਹੇ ਅੰਦਰ ਭੂਮੀ ਸੁਧਾਰ ਲਈ ਵੱਖ ਵੱਖ ਸਕੀਮਾਂ ਤਹਿਤ 303.86 ਲੱਖ ਰੁਪਏ 11314 ਹੈਕਟੇਅਰ ਵਿੱਚ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਇਸ ਰਾਸ਼ੀ ਵਿਚੋਂ 289.50 ਲੱਖ ਰੁਪਏ ਖਰਚ ਕਰਕੇ 10625 ਹੈਕਟੇਅਰ ਰਕਬੇ ਵਿੱਚ ਭੂਮੀ ਸੁਧਾਰ ਦੇ ਕੰਮ ਕੀਤੇ ਗਏ ਹਨ।
ਡਿਪਟੀ ਸਪੀਕਰ ਨੇ ਦੱਸਿਆ ਕਿ ਉਕਤ ਰਾਸ਼ੀ ਵਿਚੋਂ 7 ਲੱਖ 56 ਹਜਾਰ ਰੁਪਏ ਖਰਚ ਕਰਕੇ 18 ਹੈਕਟੇਅਰ ਰਕਬੇ ਵਿੱਚ ਜਮੀਨਦੋਜ ਨਾਲੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਆਰ.ਕੇ.ਵੀ.ਆਈ ਸਕੀਮ ਤਹਿਤ 2.95 ਲੱਖ ਰੁਪਏ ਖਰਚ ਕਰਕੇ 31 ਹੈਕਟੇਅਰ ਰਕਬੇ ਲਈ ਅੰਡਰ ਗਰਾਊਂਡ ਪਾਈਪ ਸਿਸਟਮ ਰਾਹੀਂ ਸਿੰਚਾਈ ਸਹੂਲਤਾਂ ਵਿੱਚ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 13 ਲੱਖ ਰੁਪਏ ਖਰਚ ਕਰਕੇ 26 ਹੈਕਟੇਅਰ ਰਕਬੇ ਨੂੰ ਡਰਿੱਪ ਮਾਈਕਰੋ ਇਰੀਗੇਸ਼ਨ/ ਡਰਿੱਪ ਸੰਪਰਿੰਕਲਰ ਸਿਸਟਮ ਦੀ ਸਹੂਲਤ ਮੁਹਈਆ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਟਿਗ੍ਰੇਟਿਡ ਵਾਟਰਸ਼ੈਡ ਮੈਨੇਜਮੈਂਟ ਪ੍ਰੋਗਰਾਮ ਤਹਿਤ 137.40 ਲੱਖ ਰੁਪਏ ਖਰਚ ਕਰਕੇ 10325 ਹੈਕਟੇਅਰ ਰਕਬੇ ਨੂੰ ਲਾਭ ਪਹੁੰਚਾਇਆ ਗਿਆ ਹੈ। ਸ਼੍ਰੀ ਬੱਬੂ ਨੇ ਦੱਸਿਆ ਕਿ ਇਸ ਤੋਂ ਇਲਾਵਾ 13ਵੇਂ ਵਿੱਤ ਕਮਿਸ਼ਨ ਵਲੋਂ ਪ੍ਰਾਪਤ ਹੋਈ 28.06 ਲੱਖ ਰੁਪਏ ਦੀ ਰਾਸ਼ੀ 45 ਹੈਕਟੇਅਰ ਰਕਬੇ ਦੇ ਸੁਧਾਰ ਲਈ ਖਰਚ ਕੀਤੀ ਗਈ ਹੈ ਅਤੇ ਨਾਬਾਰਡ ਦੀ ਸਹਾਇਤਾ ਨਾਲ ਪੇਂਡੂ ਢਾਂਚਾ ਵਿਕਾਸ ਫੰਡ ਸਕੀਮ ਤਹਿਤ 100.53 ਲੱਖ ਰੁਪਏ ਖਰਚ ਕਰਕੇ 180 ਹੈਕਟੇਅਰ ਰਕਬੇ ਦਾ ਸੁਧਾਰ ਭੂਮੀ ਰੱਖਿਆ ਵਿਭਾਗ ਪਠਾਨਕੋਟ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਕੰਡੀ ਇਲਾਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਕੀਮਾਂ ਬਣਾ ਕੇ ਇਲਾਕੇ ਦਾ ਵਿਕਾਸ ਕੀਤਾ ਜਾ ਰਿਹਾ ਹੈ।



from Punjab Post http://ift.tt/1K7xQZN

PPN2205201522

ਪੱਟੀ, 22 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ਹੀਦ ਭਗਤ ਸਿੰਘ ਅਤੇ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਨਵੇਂ ਸੈਸ਼ਨ ਅਤੇ ਸੰਸਥਾਂ ਦੇ ਚੇਅਰਮੈਨ ਬਾਊ ਰਾਮ ਇਕਬਾਲ ਜੀ ਦੇ ਜਨਮ ਦਿਨ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਪਿਛਲੇ 45 ਸਾਲਾ ਤੋ ਪਛੜੇ ਅਤੇ ਬਾਰਡਰ ਏਰੀਆ ਅੰਦਰ ਵਿਦਿਆ ਦਾ ਪ੍ਰਸਾਰ ਕਰਕੇ ਲੱਖਾ ਵਿਦਿਆਰਥੀਆ ਨੂੰ ਸਿੱਖਿਅਤ ਕਰਨ ਦਾ ਮਾਨ ਜੋ ਬਾਊ ਰਾਮ ਇਕਬਾਲ ਨੂੰ ਹਾਸਿਲ ਹੋਇਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। 1974 ਤੋ ਆਪਣੀ ਜਿੰਦਗੀ ਨੂੰ ਸਿੱਖਿਆ ਦੇ ਪ੍ਰਸਾਰ ਲਈ ਲੇਖੇ ਲਾ ਕੇ ਪੱਟੀ ਦਾ ਨਾਮ ਭਾਰਤ ਦੇ ਨਕਸ਼ੇ ਉਪਰ ਚਮਕਾ ਦਿੱਤਾ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਗੁਰਦੁਵਾਰਾ ਬਾਬਾ ਬਿੱਧੀ ਚੰਦ ਛੀਨਾ ਭੱਠ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਨੇ ਸ਼ਹੀਦ ਭਗਤ ਸਿੰਘ ਅਤੇ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਅਤੇ ਚੇਅਰਮੈਨ ਬਾਊ ਰਾਮ ਇਕਬਾਲ ਜੀ ਦੇ 90ਵੇਂ ਜਨਮ ਦਿਨ ਮੌਕੇ ਰੱਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰਂਤ ਵਿਦਿਆਰਥੀਆ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨਾਂ ਕਿਹਾ ਕਿ ਬਾਊ ਜੀ ਨੇ ਆਪਣਾ ਸਾਰਾ ਜੀਵਨ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲੇਖੇ ਲਾਇਆ ਹੈ।
ਸੰਸਥਾ ਦੇ ਐਮ.ਡੀ ਅਤੇ ਬਾਊ ਰਾਮ ਇਕਬਾਲ ਦੇ ਸਪੁੱਤਰ ਰਾਜੇਸ਼ ਭਾਰਦਵਾਜ ਨੇ ਕਿਹਾ ਕਿ ਅੱਜ ਖੁਸ਼ੀ ਦੇ ਮੌਕੇ ਉਪਰ ਸਕੂਲ ਅੰਦਰ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਹੈ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਗੁਰੁਆਂ ਦਾ ਆਸ਼ੀਰਵਾਦ ਹਾਸਿਲ ਕੀਤਾ ਹੈ।ਇਸ ਮੌਕੇ ਰਾਜੇਸ਼ ਭਾਰਦਵਾਜ ਨੇ ਗੁਰੁ ਗ੍ਰੰਥ ਸਾਹਿਬ ਅਗੇ ਸਕੂਲ ਦੀ ਚੜਦੀ ਕਲਾ ਅਤੇ ਉੱਨਤੀ ਅਤੇ ਆਪਣੇ ਪਿਤਾ ਬਾਊ ਰਾਮ ਇਕਬਾਲ ਜੀ ਦੀ ਸਿਹਤ, ਤੰਦਰੁਸਤੀ ਅਤੇ ਕਾਮਯਾਬੀ ਲਈ ਅਰਦਾਸ ਕੀਤੀ।ਇਸ ਮੌਕੇ ਸਕੂਲ ਦੇ ਵਿਦਿਆਰਥੀਆ ਵੱਲੋ ਕੀਰਤਨ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਬਾਬਾ ਸਰੂਪ ਸਿੰਘ ਅਤੇ ਬਾਬਾ ਪ੍ਰਗਟ ਸਿੰਘ ਵੱਲੋ ਪਾਠ ਦੇ ਭੋਗ ਉਪਰਂਤ ਆਰਤੀ ਅਤੇ ਅਰਦਾਸ ਕੀਤੀ ਗਈ।ਸਕੂਲ ਦੀ ਪ੍ਰਿੰਸੀਪਲ ਮਰਿਦੁਲਾ ਭਾਰਦਵਾਜ ਨੇ ਆਈਆ ਹੋਇਆ ਸੰਗਤਾ ਦਾ ਧੰਨਵਾਦ ਕੀਤਾ।ਬਾਬਾ ਸਰੂਪ ਸਿੰਘ ਵੱਲੋ ਸੰਗਤਾ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੋਰਨਾ ਤੋ ਇਲਾਵਾ ਬਾਬਾ ਬਾਜ ਸਿੰਘ ਗੋਪਾਲਾ, ਬਾਬਾ ਅਮਰਜੀਤ ਸਿੰਘ, ਸ਼ਾਤੀ ਦੇਵੀ, ਕ੍ਰਿਸ਼ਨਾ ਕੁਮਾਰੀ, ਬਿਮਲਾ ਦੇਵੀ, ਨਿਰਮਲਾ ਦੇਵੀ, ਵੀਨਾ ਕੁਮਾਰੀ, ਇਸ਼ਾਤਾ ਭਾਰਦਵਾਜ, ਨਿਸ਼ਾਤਾ ਭਾਰਦਵਾਜ, ਸੱਤਿਅਮ ਭਾਰਦਵਾਜ, ਸਤਿੰਦਰ ਸ਼ਰਮਾ, ਮੰਜੂ ਸ਼ਰਮਾ, ਰਾਹੁਲ ਸ਼ਰਮਾ, ਰੀਤੀਕਾ ਸ਼ਰਮਾ, ਵਿਜੇ ਸ਼ਰਮਾ, ਪ੍ਰਧਾਨ ਵਿਨੋਦ ਕੁਮਾਰ, ਨਿਰਮਲ ਕੁਮਾਰ ਭਾਰਦਵਾਜ, ਸੀਟਾ, ਬਿੱਟੂ, ਡਾਇਰੈਕਟਰ ਮਹਾਂ ਸ਼ਿਵ ਸ਼ਕਤੀ ਨਰਸਿੰਗ ਕਾਲਜ ਪੱਟੀ ਜਤਿੰਦਰ ਕੁਮਾਰ, ਕੁਲਵਿੰਦਰ ਬੋਨੀ ਪ੍ਰਧਾਨ ਕੈਮਿਸਟ ਯੁਨੀਅਨ ਪੱਟੀ, ਕੋਮਲ ਸਿੰਘ ਲਾਡੀ, ਗੁਰਨਾਮ ਸਿੰਘ, ਮੈਡਮ ਸੁਰਿੰਦਰ ਸ਼ਰਮਾ, ਨਰਿੰਦਰ ਕੌਰ, ਰਣਜੀਤ ਕੌਰ, ਸਨਿਆ ਸ਼ਰਮਾ, ਪ੍ਰਿੰਸੀਪਲ ਇੰਦਰਪਾਲ ਦੁਗਲ, ਪ੍ਰਿੰਸੀਪਲ ਗੁਰਮੀਤ ਸਿੰਘ, ਪ੍ਰਿੰਸੀਪਲ ਹੀਰਾ ਲਾਲ, ਪ੍ਰਿੰਸੀਪਲ ਡਾ. ਹੈਆਤ ਖਾਨ, ਕਪਿਲ ਸ਼ਰਮਾ, ਅਮਰ ਸਿੰਘ, ਸਮੂਹ ਸਟਾਫ ਮੈਂਬਰ ਸ਼ਹੀਦ ਭਗਤ ਸਿੰਘ ਐਜੁਕੇਸ਼ਨਲ ਗਰੁੱਪ ਪੱਟੀ ਅਤੇ ਸਮੂਹ ਵਿਦਿਆਰਥੀ ਹਾਜ਼ਿਰ ਸਨ।ਲੰਗਰ ਪ੍ਰਸ਼ਾਦਾ ਅਟੁਤ ਵਰਤਾਇਆ ਗਿਆ।



from Punjab Post http://ift.tt/1K7xRN8

ਨਗਰ ਕੌਂਸਲ ਦੇ ਪਾਸ ਮਤੇ ਤੇ ਡੀ.ਸੀ ਦੀ ਮੰਜੂਰੀ ਤੋ ਬਾਅਦ ਵਧਾਈ ਫੀਸ-ਕਾਰਜ ਸਾਧਕ ਅਫਸਰ

PPN2205201521

ਪੱਟੀ, 22 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਬੱਸ ਅੱਡਾ ਪੱਟੀ ਵਿਖੇ ਸਥਿਤੀ ਉਸ ਵੇਲੇ ਤਣਾਅ ਪੂਰਨ ਹੋ ਗਈ ਜਦ ਮਿੰਨੀ ਬੱਸ ਆਪਰੇਟਰਾਂ ਨੇ ਚੱਕਾ ਜਾਮ ਕਰ ਦਿੱਤਾ।ਜਾਣਕਾਰੀ ਦਿੰਦਿਆਂ ਪ੍ਰਧਾਨ ਮਿੰਨੀ ਬੱਸ ਯੁਨੀਅਨ ਬਿਕਰਮਜੀਤ ਸਿੰਘ ਨੇ ਦੱਸਿਆਂ ਕਿ ਨਗਰ ਕੌਂਸਲ ਪੱਟੀ ਵੱਲੋ ਪਹਿਲਾ ਮਿੰਨੀ ਬੱਸ ਕੋਲੋ 5 ਅਤੇ ਵੱਡੀ ਬੱਸ ਕੋਲੋ 10 ਰੂਪਏ ਅੱਡਾ ਫੀਸ ਵਸੂਲ ਕੀਤੀ ਜਾਂਦੀ ਸੀ। ਪਰ ਅੱਜ ਅਚਾਨਕ ਨਗਰ ਕੌਂਸਲ ਵੱਲੋ ਅੱਡਾ ਫੀਸ ਵਿੱਚ ਭਾਰੀ ਵਾਧਾ ਕਰਕੇ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ।ਉਨਾਂ ਦੱਸਿਆਂ ਕਿ ਹੁਣ ਮਿੰਨੀ ਬੱਸ ਕੋਲੋ 5 ਤੋ 20 ਅਤੇ ਵੱਡੀ ਬੱਸ ਕੋਲੋ 10 ਤੋ 40 ਰੂਪਏ ਪ੍ਰਤੀ ਬੱਸ ਅੱਡਾ ਪਰਚੀ ਫੀਸ ਵਿੱਚ ਵਾਧਾ ਕੀਤਾ ਹੈ।ਉਨਾਂ ਦੱਸਿਆ ਕਿ ਪਹਿਲਾ ਰਾਤ ਸਮੇਂ ਬੱਸ ਅੱਡੇ ਵਿੱਚ ਖੜੀ ਕਰਨ ‘ਤੇ 20 ਰੂਪਏ ਪ੍ਰਤੀ ਬੱਸ ਵਸੂਲ ਕੀਤੇ ਜਾਂਦੇ ਸਨ, ਪਰ ਹੁਣ ਜਿਸ ਵਿੱਚ ਭਾਰੀ ਵਾਧਾ ਕਰਕੇ 50 ਰੂਪਏ ਪ੍ਰਤੀ ਬੱਸ ਕਰ ਦਿੱਤਾ ਗਿਆ ਹੈ।ਜਿਸਦੇ ਰੋਸ ਵੱਜੋਂ ਚੱਕਾ ਜਾਮ ਕੀਤਾ ਗਿਆ ਹੈ।
ਇਸ ਸਬੰਧੀ ਜਦ ਨਗਰ ਕੌਂਸਲ ਅਧਿਕਾਰੀ ਮਨਮੋਹਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਜੋ ਪਰਚੀ ਨਗਰ ਕੌਂਸਲ ਪੱਟੀ ਵੱਲੋ ਕੱਟੀ ਜਾਦੀ ਹੈ।ਉਸਦੀ ਮੰਜੂਰੀ ਡੀ.ਸੀ ਤਰਨਤਾਰਨ ਪਾਸੋ ਲੈਣ ਉਪਰਂਤ ਵਸੂਲ ਕੀਤੀ ਜਾਂਦੀ ਹੈ।
ਮੌਕੇ ਤੇ ਥਾਣਾ ਪੱਟੀ ਦੀ ਪੁਲਿਸ ਵੱਲੋ ਮੌਕੇ ਉਪਰ ਪਹੁੰਚ ਕੇ ਜਾਮ ਖੋਲਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ, ਸਵਰਨ ਸਿੰਘ ਕਾਮਰੇਡ, ਸੁਖਦੇਵ ਸਿੰਘ, ਰਵੀ ਪ੍ਰਤਾਪ ਸਿੰਘ, ਯੁਵਰਾਜ ਸਿੰਘ ਪ੍ਰਧਾਨ, ਜਗਜੀਤ ਸਿੰਘ ਡਲੀਰੀ, ਬਲਜੀਤ ਸਿੰਘ ਆਦਿ ਹਾਜ਼ਿਰ ਸਨ।



from Punjab Post http://ift.tt/1EukqIo

PPN2205201520

ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵੱਲੋਂ ਵਾਰਡ ਨੰ. 54 ਵਿਚ ਪੈਂਦੇ ਇਲਾਕਾ ਅਮਰਕੋਟ ਵਿਖੇ ਸੜਕ ਅਤੇ ਨਾਲ ਲੱਗਦੀਆਂ ਗਲੀਆਂ ਵਿਚ ਲੁੱਕ ਬਜਰੀ ਦੀਆਂ ਪੱਕੀਆਂ ਸੜਕਾਂ ਬਨਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।ਇਸ ਵਿਕਾਸ ਦੇ ਕੰਮ ਤੇ ਲਗਭਗ 12.70 ਲੱਖ ਰੁਪਏ ਲਾਗਤ ਆਵੇਗੀ।ਇਸ ਅਵਸਰ ਤੇ ਉਹਨਾ ਦੇ ਨਾਲ ਰਾਕੇਸ਼ ਗਿੱਲ, ਹਲਕਾ ਇੰਚਾਰਜ ਅੰਮ੍ਰਿਤਸਰ ਪੱਛਮੀ, ਤਜਿੰਦਰ ਕੌਰ ਕੌਸਲਰ, ਸੁਖਦੇਵ ਸਿੰਘ ਚਾਹਲ ਸਾਬਕਾ ਕੌਸਲਰ, ਅਵਿਨਾਸ਼, ਕੁਲਦੀਪ ਸ਼ਰਮਾ, ਸੰਦੀਪ ਕੁਮਾਰ, ਨਿਰਮਲ ਸਿਘ, ਮਨਜੀਤ ਸਿੰਘ ਮਿੰਟਾ, ਵਿਸ਼ਾਲ ਠਾਕੁਰ, ਸਰਵਨ ਨਈਅਰ, ਮੁਨੀਸ਼ ਸ਼ਰਮਾ, ਦੇਸਰਾਜ, ਨਰਿੰਦਰ ਸਿੰਘ ਭੋਲਾ, ਸੁਖਵਿੰਦਰ ਸਿੰਘ, ਕਾਫੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਨਗਰ ਨਿਗਮ ਦੇ ਅਧਿਕਾਰੀ ਸ਼ਾਮਿਲ ਸਨ।
ਉਪਰੋਕਤ ਉਦਘਾਟਨ ਮੌਕੇ ਤੇ ਮੇਅਰ ਅਰੋੜਾ ਨੇ ਕਿਹਾ ਕਿ ਅਮਰਕੋਟ ਦੀ ਸੜਕ ਅਤੇ ਨਾਲ ਲਗਦੀਆਂ ਗਲੀਆਂ ਪੱਕੀਆਂ ਬਣਨ ਨਾਲ ਇੱਥੋਂ ਦੇ ਨਿਵਾਸੀਆਂ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਆਵਾਜਾਈ ਅਸਾਨ ਹੋਵੇਗੀ।ਉਹਨਾਂ ਕਿਹਾ ਕਿ ਇਲਾਕੇ ਦੀ ਕੌਂਸਲਰ ਦੀ ਮੇਹਨਤ ਸਦਕਾ ਹੀ ਅੱਜ ਇਹ ਸੜਕ ਅਤੇ ਗਲੀਆਂ ਪੱਕੀਆਂ ਬਣਾਈਆਂ ਜਾ ਰਹੀਆਂ ਹਨ। ਉਹਨਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਵਾਇਆ ਕਿ ਇਸ ਇਲਾਕੇ ਵਿਚ ਰਹਿੰਦੇ ਕੰਮਾਂ ਨੂੰ ਜਲਦੀ ਤੋਂ ਜਲਦੀ ਕਰਵਾਇਆ ਜਾਵੇਗਾ।



from Punjab Post http://ift.tt/1K7xOBd

PPN2205201519

ਖਜਾਲਾ, 22 ਅਪ੍ਰੈਲ (ਸਿਕੰਦਰ ਸਿੰਘ ਖਾਲਸਾ ) – ਗੁਰਦੁਆਰਾ ਦਮਦਮਾ ਸਾਹਿਬ ਪਿੰਡ ਸਾਧਪੁਰ ਵਿੱਖੇ ਧੰਨ ਧੰਨ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਸੇਵਾ ਦੇ ਪੁੰਜ ਸੰਤ ਬਾਬਾ ਸੱਜਣ ਸਿੰਘ ਗੁਰੁ ਕੀ ਬੇਰ ਸਾਹਿਬ ਵਾਲੇ ਜੀ ਦੀ ਰਹਿਨੁਮਾਈ ਹੇਠ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੁੂਮ ਧਾਮ ਨਾਲ ਮਨਾਇਆ ਗਿਆ।ਸਹਿਬ ਸ੍ਰੀ ਗੁਰੁ ਹਰਗੋਬਿੰਦ ਸਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਦਮਦਮਾ ਸਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਭਾਈ ਗੁਰਦੀਪ ਸਿੰਘ ਖਜਾਲੇ ਵਾਲਿਆਂ ਨ ਸ਼ਬਦ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਕੈਬਿਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਹਨਾ ਦੇ ਨਾਲ ਚੇਅਰਮੈਨ ਗੁਰਜਿੰਦਰ ਸਿੰਘ ਢਪੱਈ ਤੇ ਦਲਬੀਰ ਸਿੰਘ ਵੀ ਪਹੁੰਚੇ।ਸ੍ਰ. ਮਜੀਠੀਆ ਵਲੋਂ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿਤੀਆਂ ਗਈਆਂ ਅਤੇ ਗੁਰਦੁਆਰਾ ਸਹਿਬ ਦੀ ਸੇਵਾ ਵਾਸਤੇ 31 ਹਜਾਰ ਰੁਪਏ ਦੀ ਸੇਵਾ ਭੇਟ ਕੀਤੀ ।ਜੋੜ ਮੇਲੇ ‘ਤੇ ਗੁਰਦੁਆਰਾ ਸਾਹਿਬ ਦੇ ਪਵਿਤਰ ਸਰੋਵਰ ਦਾ ਟੱਪ ਲਗਾ ਕੇ ਸੇਵਾ ਸ਼ੁਰੂ ਕੀਤੀ ਗਈ ਅਤੇ ਆਈਆਂ ਸੰਗਤਾਂ ਵਾਸਤੇ ਚਾਹ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ।



from Punjab Post http://ift.tt/1K7xOAZ

PPN2205201518

ਅਲਗੋਂ ਕੋਠੀ, 22 ਅਪਰੈਲ (ਹਰਦਿਆਲ ਸਿੰਘ ਭੈਣੀ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤਰਨ ਤਾਰਨ ਜੋਨ ਦੇ ਖੇਤਰ ਅਮਰਕੋਟ ਵੱਲੋਂ ਸਕੂਲਾਂ ਕਾਲਜਾਂ ਤੇ ਪਿੰਡਾਂ ਸ਼ਹਿਰਾਂ ‘ਚ ਨੈਤਿਕ ਸਿਖਿਆ ਦੀ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸਟੱਡੀ ਸਰਕਲ ਵਲੋਂ ਰਾਤ ਦੇ ਸਮਾਗਮਾਂ ‘ਚ ਧਾਰਮਿਕ ਫਿਲਮਾਂ, ਗੁਰਮਤਿ ਕੈਂਪਾਂ ਤੇ ਗੁਰਮਤਿ ਵੀਚਾਰਾਂ ਤੋਂ ਇਲਾਵਾ ਦਸਤਾਰ ਮਾਰਚ ਰਾਹੀਂ ਸਮੂਹ ਸਾਧ ਸੰਗਤ ਤੇ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਦੇ ? ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ।ਖੇਤਰ ਅਮਰਕੋਟ ਦੇ ਸਮੁਹ ਕਾਰਜਕਰਤਾ ਵੀਰਾਂ ਨੇ ਦੱਸਿਆ ਕਿ ਇਨਾਂ ਪ੍ਰੋਗਰਾਮਾਂ ਵਿੱਚ ?   ਇਲਾਕੇ ਦੀਆਂ ਸਮੂਹ ਸੰਗਤਾਂ ਸਾਥ ਦੇ ਰਹੀਆਂ ਹਨ, ਉਥੇ ਮੀਡੀਆ ਵੱਲੋ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਲਈ ਉਹ ? ਉਨਾ ਦੇ ਧੰਨਵਾਦੀ ਹਨ। ਇਸ ਮੌਕੇ ਸ. ਗੁਰਦੇਵ ਸਿੰਘ ਅਮਰਕੋਟ, ਜਸਵਿੰਦਰ ਸਿੰਘ ਰਾਜੋਕੇ, ਡਾ. ਦਲਜੀਤ ਸਿੰਘ ਮੱਦਰ, ਕਸ਼ਮੀਰ ਸਿੰਘ ਅਲਗੋਂ, ਦਿਲਬਾਗ ਸਿੰਘ ਧਾਰੀਵਾਲ, ਡਾ. ਮਲਕੀਤ ਸਿੰਘ ਚੀਮਾ, ਡਾ. ਬਲਜੀਤ ਸਿੰਘ ਰਾਜੋਕੇ,  ਇੰਦਰਜੀਤ ਸਿੰਘ ਅਮਰਕੋਟ ਆਦਿ ਮੌਜੂਦ ਸਨ।



from Punjab Post http://ift.tt/1HYbElB

PPN2205201517
ਅਲਗੋਂ ਕੋਠੀ, 22 ਅਪਰੈਲ (ਹਰਦਿਆਲ ਸਿੰਘ ਭੈਣੀ) – ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ: ਪਰਮਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ) ਤੇ ਸ: ਤਜਿੰਦਰ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਤਰਨ ਤਾਰਨ ਦੀ ਰਹਿਨੁਮਾਈ ਹੇਠ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ (ਤਰਨ ਤਾਰਨ) ਵਿਖੇ ‘ਧਰਤੀ ਦਿਵਸ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਮੌਕੇ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ ਮੌਕੇ ਸਕੂਲ ਦੇ ਮੁੱਖ ਅਧਿਆਪਕ ਸz: ਸੁਭਿੰਦਰ ਜੀਤ ਸਿੰਘ ਨੇ ਧਰਤੀ ਦਿਵਸ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਧਰਤੀ ਸਾਡੇ ਤੋਂ ਨਹੀਂ, ਸਗੋਂ ਅਸੀਂ ਧਰਤੀ ਤੋਂ ਹਾਂ, ਸੋ ਸਾਨੂੰ ਧਰਤੀ ਅਤੇ ਵਾਤਾਵਰਨ ਦੀ ਸੰਭਾਲ ਲਈ ਬਣਦੇ ਫਰਜ਼ ਨਿਭਾਉਣੇ ਚਾਹੀਦੇ ਹਨ।ਇਸ ਮੌਕੇ ਪੋਸਟਰ ਮੇਕਿੰਗ, ਭਾਸ਼ਣ ਮੁਕਾਬਲੇ ਤੇ ਕੁਇਜ਼ ਮੁਕਾਬਲੇ ਕਰਵਾਏ ਗਏ, ਜਿੰਨ੍ਹਾ ਵਾਸਤੇ ਨਿਰਣਾਕਾਰ ਦੀ ਭੂਮਿਕਾ ਕ੍ਰਮਵਾਰ ਸ੍ਰੀ ਸੰਜੇ ਕੁਮਾਰ, ਮੈਡਮ ਦਵਿੰਦਰ ਕੌਰ ਤੇ ਮੈਡਮ ਅਦਿਤੀ, ਸ੍ਰੀ ਮਹਾਵੀਰ ਕੁਮਾਰ ਤੇ ਸ: ਰੇਸ਼ਮ ਸਿੰਘ ਨੇ ਨਿਭਾਈ।ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸ਼ਰਨਜੀਤ ਕੌਰ ਪਹਿਲੀ, ਸੰਦੀਪ ਕੌਰ ਦੂਜੀ, ਸਤਵਿੰਦਰ ਕੌਰ ਤੇ ਕੁਲਵਿੰਦਰ ਕੌਰ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।ਭਾਸ਼ਣ ਮੁਕਾਬਲੇ ਵਿੱਚ ਜਸਪ੍ਰੀਤ ਕੌਰ, ਰਾਜਵਿੰਦਰ ਕੌਰ ਤੇ ਹਰਮਨਦੀਪ ਕੌਰ ਜੇਤੂ ਰਹੇ। ਇਸੇ ਤਰ੍ਹਾਂ ਕੁਇਜ਼ ਮੁਕਾਬਲੇ ਵਿੱਚ ਟੀਮ ਡੀ, ਟੀਮ ਈ ਤੇ ਟੀਮ ਏ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ।
ਸz: ਕੁਲਵੰਤ ਸਿੰਘ ਬੀ.ਈ.ਈ.ਓ. ਬਲਾਕ ਭਿੱਖੀਵਿੰਡ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।ਉਨ੍ਹਾਂ ਨਾਲ ਸ: ਜਸਵਿੰਦਰ ਸਿੰਘ ਸੀ.ਐਚ.ਟੀ, ਸ: ਸੁਖਬੀਰ ਸਿੰਘ ਤੇ ਸ੍ਰੀ ਰਾਕੇਸ਼ ਕੁਮਾਰ ਉਚੇਚੇ ਤੌਰ ਤੇ ਪਹੁੰਚੇ। ਸਕੂਲ ਸਟਾਫ ਵਿੱਚੋਂ ਸ: ਸੁਖਚੈਨ ਸਿੰਘ, ਮੈਡਮ ਜਗਮੀਤ ਕੌਰ, ਮੈਡਮ ਨਰਿੰਦਰ ਕੌਰ ਹਾਜ਼ਰ ਸਨ। ਸਮੁੱਚਾ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।



from Punjab Post http://ift.tt/1DfLUue

PPN2205201516

ਅੰਮ੍ਰਿਤਸਰ, 22 ਅਪ੍ਰੈਲ (ਪ੍ਰੀਤਮ ਸਿੰਘ) – ਸਥਾਨਕ ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਦੂਜਾ ਮੂਟ ਕੋਰਟ ਮੁਕਾਬਲਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਕਚਿਹਰੀ ਦੇ ਸੀਨੀਅਰ ਐਡਵੋਕੇਟ ਸ੍ਰੀ ਰਾਜਨ ਸਨਿਆਲ ਨੇ ਕਾਨੂੰਨੀ ਸੇਵਾਵਾਂ ਅਤੇ ਨਿਯਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਪ੍ਰੋਗਰਾਮ ਦੌਰਾਨ ਕਾਲਜ ਵਿਦਿਆਰਥੀਆਂ ਦੀਆਂ 3 ਟੀਮਾਂ ਨਿਰਧਾਰਿਤ ਕਰਕੇ ਵੱਖ-ਵੱਖ ਵਿਸ਼ਿਆਂ ਜਿਵੇ ਕਿ ਕਤਲ, ਦਾਜ ਹੱਤਿਆ ਤੇ ਸਾਂਝਾ ਇਰਾਦਾ ਆਦਿ ‘ਤੇ ਆਪਣੇ ਕੇਸ ਪੇਸ਼ ਕੀਤੇ। ਇਸ ਮੌਕੇ ਵਿਦਿਆਰਥੀਆਂ ਨੇ ਬਹੁਤ ਹੀ ਚੰਗੇ ਢੰਗ ਨਾਲ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਇਸ ਸਬੰਧੀ ਵਿਦਿਆਰਥੀਆਂ ਦੀ ਤਿਆਰੀ ਪ੍ਰੋਫੈਸਰ ਹਰਪ੍ਰੀਤ ਕੌਰ ਵੱਲੋਂ ਕਰਵਾਈ।
ਇਸ ਮੌਕੇ ਸ੍ਰੀ ਸਨਿਆਲ ਨੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਤਿਆਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਕਮਜ਼ੋਰਾਂ ਦੀ ਸਹਾਇਤਾ ਅਤੇ ਜ਼ੁਰਮ ਦੇ ਖਾਤਮੇ ਲਈ ਭਰਪੂਰ ਸਹਿਯੋਗ ਪਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਕਿੱਤੇ ਪ੍ਰਤੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਸ੍ਰੀ ਸਨਿਆਲ ਦਾ ਕਾਲਜ ਵਿਖੇ ਪੁੱਜਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਉਨ੍ਹਾਂ ਦੇ ਤਜਰਬੇ ਵਿੱਚ ਵਾਧਾ ਕਰੇਗੀ। ਉਨ੍ਹਾਂ ਕਿ ਅਜੋਕੇ ਸਮੇਂ ਅਜਿਹੇ ਪ੍ਰੋਗਰਾਮ ਕਾਲਜਾਂ ਵਿੱਚ ਉਲੀਕਣਾਂ ਇਕ ਉਚਿੱਤ ਕਦਮ ਹੈ। ਜਿਸ ਨਾਲ ਵਕਾਲਤ ਕਰਨ ਵਾਲੇ ਵਿਦਿਆਰਥੀਆਂ ਦੇ ਪੜਾਈ ਗਿਆਨ ਅਤੇ ਤਜ਼ਰਬਿਆਂ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਪ੍ਰੋ: ਸ਼ਮਸ਼ੇਰ ਸਿੰਘ, ਪ੍ਰੋ: ਅਰਨੀਤ ਕੌਰ, ਡਾ. ਕੋਮਲ ਕ੍ਰਿਸ਼ਨ ਮੇਹਤਾ, ਪ੍ਰੋ ਗੁਨੀਸ਼ਾ ਸਲੂਜਾ, ਪ੍ਰੋ: ਮੋਹਿਤ ਸੈਣੀ, ਪ੍ਰੋ: ਭੁਪਿੰਦਰ ਕੌਰ, ਪ੍ਰੋ: ਨਤਾਸ਼ਾ ਮਹਾਜਨ, ਪ੍ਰੋ: ਰਾਸ਼ਿਮਾ ਚੰਗੋਤਰਾ, ਪ੍ਰੋ: ਸੁਖਮਨਪ੍ਰੀਤ ਕੌਰ, ਪ੍ਰੋ: ਨੀਤੂ ਸੂਦ ਅਤੇ ਪ੍ਰੋ: ਮਲਵਿੰਦਰ ਸਿੰਘ ਤੋਂ ਇਲਾਵਾ ਕਾਲਜ ਦੇ ਬਾਕੀ ਸਟਾਫ ਮੈਂਬਰ ਤੇ ਵਿਦਿਆਰਥੀ ਮੌਜ਼ੂਦ ਸਨ।



from Punjab Post http://ift.tt/1GljrdY

ਜੰਡਿਆਲਾ ਗੁਰੂ, 22 ਅਪ੍ਰੈਲ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿਖੇ 22 ਅਪ੍ਰੈਲ ਨੂੰ ਧਰਤੀ ਦਿਵਸ ਚਾਅ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੂੰ ਆਪਣਾ ਚੌਗਿਰਦਾ ਸਾਫ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਵਾਰ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿੱਚ ਅੰਤਰ ਸਕੂਲ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਦੂਸਰੇ ਸਕੂਲ ਜਿਵੇਂ ਸੈਕਰਡ ਹਾਰਟ, ਹੋਲੀ ਹਾਰਟ ਪ੍ਰੈਜ਼ੀਡੈਂਸੀ ਤੇ ਜੀ. ਡੀ. ਗੋਇਨਕਾ ਨੇ ਭਾਗ ਲਿਆ। ਇਹਨਾਂ ਮੁਕਾਬਲਿਆ ਵਿੱਚ ਡਰਾਇੰਗ, ਪੇਟਿੰਗ, ਕੋਲਾਜ, ਬੈਸਟ ਆਓੁਟ ਔਫ ਵੇਸਟ ਤੇ ਕੋਰਿਓਗ੍ਰਾਫੀ ਕਰਵਾਏ ਗਏ। ਲੋਕਾਂ ਨੂੰ ਜਾਗਰੂਕ ਕਰਨ ਤੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਸਦਾ ਹੀ ਪਹਿਲ ਕਰਦੀ ਆ ਰਹੀ ਹੈ। ਇਸੇ ਤਹਿਤ ਜੰਡਿਆਲਾ ਗੁਰੂੁ ਵਿਖੇ ਵੱਖ ਵੱਖ ਇਲਾਕਿਆਂ ਵਿੱਚੋਂ ਗਾਜਰ ਬੂਟੀ ਆਦਿ ਦੀ ਪੁਟਾਈ ਕਰਵਾਈ ਜਾਂਦੀ ਹੈ।

ਇਸ ਤੋਂ ਇਲਾਵਾ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ‘ਵਾਤਾਵਰਨ ਕਲੱਬ’ ਦੁਆਰਾ ਕੀਤੇ ਕੰਮਾਂ ਦੀਆਂ ਕੁਝ ਝਲਕੀਆਂ ਪੇਸ਼ ਕੀਤੀਆਂ। ਚੇਅਰਮੈਨ ਸ. ਜਗਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸਵੱਛ ਵਾਤਾਵਰਨ ਬਣਾਈ ਰੱਖਣ ਲਈ ਇੱਕ ਤਕਰੀਰ ਕੀਤੀ।
ਇਸ ਸਮੇਂ ਚੇਅਰਮੈਨ ਸ. ਜਗਬੀਰ ਸਿੰਘ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ ਤੇ ਸ੍ਰੀਮਤੀ ਰੀਤੀਕਾ ਮਹੇਸ਼ਵਰੀ ਜੀ. ਡੀ. ਗੋਇਨਕਾ ਤੇ ਸਿਮਰਨਦੀਪ ਸਿੰਘ (ਚੇਅਰਮੈਨ, ਨੌਜਵਾਨ ਸੇਵਾ ਸਭਾ) ਖਾਸ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਹਾਜ਼ਰ ਖਾਸ ਮਹਿਮਾਨਾਂ ਦੁਆਰਾ ਇਸ ਖਾਸ ਮੌਕੇ ਤੇ ਪੌਦੇ ਵੀ ਲਗਾਏ ਗਏ।
ਚੇਅਰਮੈਨ ਇੰਟਰਨੈਸ਼ਨਲ ਫਤਿਹ ਅਕੈਡਮੀ ਸz: ਜਗਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕੈਡਮੀ ਹਰ ਸਮੇਂ ਆਪਣੇ ਵਾਤਾਵਰਨ ਨੂੰ ਬਚਾਉਣ ਤੇ ਨਾਗਰਿਕਾ ਨੂੰ ਇਸ ਲਈ ਪ੍ਰੇਰਤ ਕਰਨ ਲਈ ਹਮੇਸ਼ਾ ਆਪਣਾ ਅਹਿਮ ਯੋਗਦਾਨ ਪਾਉਂਦੀ ਆ ਰਹੀ ਤੇ ਅੱਗੇ ਤੋਂ ਵੀ ਅਜਿਹੇ ਕਦਮ ਚੁੱਕਦੀ ਰਹੇਗੀ ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਵਾਤਾਵਰਨ ਸ਼ੁੱਧ ਤੇ ਸਾਫ ਰਹਿ ਸਕੇ।



from Punjab Post http://ift.tt/1yV6aGH

ਹੁਸ਼ਿਆਰਪੁਰ, 22 ਅਪ੍ਰੈਲ (ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੰਜੀਕ੍ਰਿਤ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਆਸ਼ਰਿਤ ਬੱਚਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ 87,12,900 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀ ਭਲਾਈ ਲਈ ਗਠਿਤ ਕੀਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਵੱਲੋੋਂ ਰਜਿਸਟਰਡ ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਵੱਖ-ਵੱਖ ਕੇਸਾਂ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਸ਼ਗਨ ਸਕੀਮ ਤਹਿਤ 21 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਪਹਿਲੀ ਕਲਾਸ ਤੋਂ ਵਜੀਫਾ ਸਕੀਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪੰਜਵੀਂ ਜਮਾਤ ਤੱਕ ਪੜ੍ਵਦੇ ਬੱਚਿਆਂ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਸਾਲ ਵਜੀਫੇ ਦੇ ਤੌਰ ‘ਤੇ ਅਤੇ 800 ਰੁਪਏ ਪ੍ਰਤੀ ਸਾਲ ਵਰਦੀ ਭੱਤਾ ਦਿੱਤਾ ਜਾਂਦਾ ਹੈ। ਛੇਵੀਂ ਜਮਾਤ ਤੋਂ ਅੱਠਵੀ ਜਮਾਤ ਤੱਕ 3 ਹਜ਼ਾਰ ਰੁਪਏ ਅਤੇ 1 ਹਜ਼ਾਰ ਰੁਪਏ ਪ੍ਰਤੀ ਸਾਲ ਵਰਦੀ ਭੱਤਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਨੌਵੀ ਜਮਾਤ ਤੋਂ ਬਾਰਵੀਂ ਤੱਕ 5 ਹਜ਼ਾਰ ਰੁਪਏ ਪ੍ਰਤੀ ਸਾਲ ਵਜੀਫਾ ਅਤੇ 1 ਹਜ਼ਾਰ ਰੁਪਏ ਵਰਦੀ ਲਈ ਦਿੱਤੇ ਜਾਂਦੇ ਹਨ। ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸਨ ਕਰਨ ਵਾਲੇ ਬੱਚਿਆਂ ਨੂੰ 15 ਹਜ਼ਾਰ ਰੁਪਏ ਪ੍ਰਤੀ ਸਾਲ ਵਜੀਫਾ ਜੇਕਰ ਵਿਦਿਆਰਥੀ ਹੋਸਟਲ ਵਿੱਚ ਰਹਿੰਦਾ ਹੋਵੇ ਤਾਂ 30 ਹਜ਼ਾਰ ਪ੍ਰਤੀ ਸਾਲ ਅਤੇ 4 ਹਜ਼ਾਰ ਰੁਪਏ ਕਿਤਾਬਾ ਆਦਿ ਲਈ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਕਿਰਤੀਆਂ ਦੇ ਬੱਚੇ ਜਿਹੜੇ ਮੈਡੀਕਲ, ਇੰਜੀਨੀਅਰਿੰਗ ਆਦਿ ਕਰਦੇ ਹਨ ਉਨ੍ਹਾਂ ਨੂੰ 30 ਹਜ਼ਾਰ ਰੁਪਏ, ਜੇਕਰ ਹੋਸਟਲ ਵਿੱਚ ਰਹਿੰਦੇ ਹੋਣ ਤਾਂ 50 ਹਜ਼ਾਰ ਰੁਪਏ ਵਜੀਫੇ ਦੇ ਤੌਰ ‘ਤੇ ਅਤੇ 8 ਹਜ਼ਾਰ ਰੁਪਏ ਕਿਤਾਬਾਂ ਲਈ ਦਿੱਤੇ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜੀਕ੍ਰਿਤ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਆਸਰਿਤਾਂ ਵਾਸਤੇ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ ਡੇਢ ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀ ਕੰਮ ਕਰਦਿਆਂ ਕਿਸੇ ਵੀ ਦੁਰਘਟਨਾ ਵਿੱਚ ਮੌਤ ਹੋਣ ਤੇ 2 ਲੱਖ ਰੁਪਏ ਐਕਸਗਰੇਸੀਆ ਗਰਾਂਟ ਦਿੱਤੀ ਜਾਂਦੀ ਹੈ। ਪਹਿਲਾ ਇਹ ਗਰਾਂਟ 1 ਲੱਖ 50 ਹਜ਼ਾਰ ਦਿੱਤੀ ਜਾਂਦੀ ਸੀ। ਅਪੰਗ ਹੋਣ ਦੀ ਸੂਰਤ ਵਿੱਚ ਅਪੰਗਹੀਣਤਾ ਸਰਟੀਫਿਕੇਟ ਦੇ ਅਧਾਰ ‘ਤੇ ਵਿੱਤੀ ਗਰਾਂਟ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂਂ ਪੰਜੀਕ੍ਰਿਤ ਉਸਾਰੀ ਕਾਮਿਆਂ ਲਈ ਪੈਨਸ਼ਨ ਸਕੀਮ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਰਤੀਆਂ ਨੂੰ ਯਾਤਰਾ ਲਈ ਦੋ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਾਜ ਮਿਸਤਰੀ, ਇੱਟਾਂ ਸੀਮਿੰਟ ਪਕੜਾਉਣ ਵਾਲੇ ਮਜਦੂਰ, ਪਲੰਬਰ, ਤਰਖਾਨ, ਵੈਲਡਰ, ਇਲੈਕਟਰੀਸਨ, ਸੀਵਰ ਮੈਨ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਣ ਵਾਲੇ ਆਦਿ ਕਿਰਤੀ ਕਾਮੇਂ ਬੋਰਡ ਦੇ ਲਾਭ ਪਾਤਰੀ ਬਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਸਾਰੀ ਦੇ ਕੰਮ ਵਿੱਚ ਲੱਗੇ ਕਿਰਤੀਆਂ ਨੂੰ ਕੇਵਲ ਇੱਕ ਬਾਰ 25 ਰੁਪਏ ਰਜਿਸਟ੍ਰੇਸਨ ਫੀਸ ਦੇਣੀ ਪਵੇਗੀ ਅਤੇ ਆਪਣੀ ਮੈਂਬਰਸੀਪ ਚਾਲੂ ਰੱਖਣ ਲਈ ਸਰਕਾਰ ਵੱਲੋਂ ਨਿਰਧਾਰਤ ਅੰਸ਼ਦਾਨ 10 ਰੁਪਏ ਪ੍ਰਤੀ ਮਹੀਨਾ ਜਮ੍ਹਾਂ ਕਰਾਉਣ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਜ਼ਿਲ੍ਹੇ ਅੰਦਰ 13 ਹਜ਼ਾਰ ਦੇ ਕਰੀਬ ਉਸਾਰੀ ਕਿਰਤੀਆਂ ਨੂੰ ਪੰਜੀਕ੍ਰਿਤ ਕੀਤਾ ਜਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਕੋਈ ਵੀ ਕਿਰਤੀ ਆਪਣੀ ਰਜਿਸਟੇਸ਼ਨ ਕਰਾਉਣ ਲਈ ਦਫਤਰ ਸਹਾਇਕ ਕਿਰਤ ਕਮਿਸ਼ਨਰ ਨਾਲ ਸੰਪਰਕ ਕਰ ਸਕਦਾ ਹੈ।



from Punjab Post http://ift.tt/1DDshwE

PPN2205201515

ਹੁਸ਼ਿਆਰਪੁਰ, 22 ਅਪ੍ਰੈਲ (ਸਤਵਿੰਦਰ ਸਿੰਘ) – ਬਾਹਰਲੇ ਪ੍ਰਦੇਸ਼ਾਂ ਤੋਂ ਕੰਮ ਕਰਨ ਆਏ ਲੋਕਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 26, 27 ਅਤੇ 28 ਅਪ੍ਰੈਲ 2015 ਨੂੰ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਉਲੀਕੀ ਗਈ ਹੈ। ਇਸੇ ਸਬੰਧ ਵਿੱਚ ਡਾ. ਸੁਰਜੀਤ ਸਿੰਘ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਫ਼ਤਰ ਸਿਵਲ ਸਰਜਨ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਡਾ. ਗੁਰਦੀਪ ਸਿੰਘ ਕਪੂਰ ਜਿਲ੍ਹਾ ਟੀਕਾਕਰਣ ਅਫ਼ਸਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਇਸ ਮੀਟਿੰਗ ਵਿੱਚ ਡਾ. ਸਤਪਾਲ ਗੋਜਰਾ ਸੀਨੀਅਰ ਮੈਡੀਕਲ ਅਫ਼ਸਰ, ਬੱਚੇ ਰੋਗਾਂ ਦੇ ਮਾਹਿਰ ਡਾ. ਜਸਵਿੰਦਰ ਸਿੰਘ ਨੋਡਲ ਅਫ਼ਸਰ, ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋ ਤੋਂ ਇਲਾਵਾ ਸ਼ਹਿਰੀ ਖੇਤਰ ਦੇ ਮੈਡੀਕਲ ਅਫ਼ਸਰ ਅਤੇ ਸਮੂਹ ਪੈਰਾ ਮੈਡੀਕਲ ਸਟਾਫ਼ ਸ਼ਾਮਿਲ ਹੋਇਆ। ਡਾ. ਕਪੂਰ ਨੇ ਸ਼ਹਿਰੀ ਖੇਤਰ ਵਿੱਚ ਪਲਸ ਮੁਹਿੰਮ ਦੌਰਾਨ ਕੰਮ ਕਰਨ ਵਾਲੇ ਪੋਲੀਓ ਵਰਕਰਾਂ, ਸੁਪਰਵਾਈਜ਼ਰਾਂ ਅਤੇ ਮੈਡੀਕਲ ਅਫ਼ਸਰਾਂ ਤੋਂ ਇਸ ਮੁਹਿੰਮ ਬਾਰੇ ਵਿਸਥਾਰਪੂਰਣ ਜਾਇਜਾ ਲਿਆ ਅਤੇ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਹਨਾਂ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਸ ਮੁਹਿੰਮ ਦੌਰਾਨ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦਾ ਸੁਨੇਹਾ ਦਿੱਤਾ ਤਾਕਿ ਮਾਈਗ੍ਰੇਟਰੀ ਆਬਾਦੀ ਦਾ ਕੋਈ ਵੀ 0 ਤੋਂ 5 ਸਾਲ ਤੱਕ ਦਾ ਬੱਚਾ ਪੋਲੀਓ ਬੂੰਦਾ ਪੀਣ ਤੋਂ ਵਾਂਝਾ ਨਾ ਰਹਿ ਜਾਵੇ, ਭਾਵੇ ਉਹ ਕਿਸੇ ਵੀ ਪ੍ਰਦੇਸ਼ ਦਾ ਰਹਿਣ ਵਾਲਾ ਕਿਓ ਨਾ ਹੋਵੇ।
ਉਹਨਾਂ ਹੋਰ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਅੰਦਰ ਮਾਈਗ੍ਰੇਟਰੀ ਆਬਾਦੀ ਦੇ ਕੁੱਲ 22378 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 322 ਮੈਬਰੀ 161 ਟੀਮਾਂ ਬਣਾਈਆਂ ਗਈਆਂ ਹਨ ਅਤੇ 39 ਸੁਪਰਵਾਈਜ਼ਰ ਲਗਾਏ ਗਏ ਹਨ। ਮੀਟਿੰਗ ਦੌਰਾਨ ਡਾ. ਸਤਪਾਲ ਗੋਜਰਾ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੋਰਾਨ ਹੁਸ਼ਿਆਰਪੁਰ ਸ਼ਹਿਰ ਅੰਦਰ 26, 27 ਤੇ 28 ਅਪ੍ਰੈਲ ਨੂੰ ਘਰ ਘਰ ਜਾ ਕੇ ਦੋ ਬੂੰਦਾਂ ਜਿੰਦਗੀ ਦੀਆਂ ਪਿਲਾਉਣ ਲਈ 52 ਮੈਬਰਾਂ ਦੀਆਂ 25 ਟੀਮਾਂ ਅਤੇ ਇੱਕ ਮੋਬਾਈਲ ਟੀਮ ਬਣਾਈਆਂ ਗਈਆਂ ਹਨ। ਜਿਨ੍ਹਾਂ ਦੀ ਦੇਖ ਰੇਖ ਲਈ 6 ਸੁਪਰਵਾਈਜ਼ਰ ਤੈਨਾਤ ਕੀਤੇ ਗਏ ਹਨ। ਇਸ ਮੌਕੇ ਉਕਤ ਤੋਂ ਇਲਾਵਾ ਸ਼੍ਰੀਮਤੀ ਸੁਰਜਨ ਨੈਨ ਕੌਰ ਡੀ.ਐਨ.ਓ., ਸ਼੍ਰੀਮਤੀ ਮਨਜੀਤ ਕੌਰ ਐਲ.ਐਚ.ਵੀ., ਸ਼੍ਰੀ ਪਰਦੀਪ ਕੁਮਾਰ ਜਿਲ੍ਹਾ ਕੋਲਡ ਚੇਨ ਅਫ਼ਸਰ, ਸ਼੍ਰੀ ਸੁਨੀਲ ਪ੍ਰਇਏ ਕਮਰਸ਼ਿਅਲ ਆਰਟਿਸਟ ਅਤੇ ਸ਼੍ਰੀ ਭੁਪਿੰਦਰ ਸਿੰਘ ਹਾਜ਼ਰ ਸਨ।



from Punjab Post http://ift.tt/1DDshge

Translate

Connect With Us

Recommend us on Google!

Popular Posts

  • post
  • Despite Bigotry and Discrimination, Sikhs Continue to Fight for Dignity in US Politics

Recent Posts

  • Comments
  • Tags
ban beef beef Best Vashikaran Specialist in Delhi cow beaf hinduism hindus IFTTT india punjab express Punjab lastest news Punjab latest news. Punjab blog punjab news Punjab News - Latest news in Punjabi Punjab News - Quami Ekta Punjabi Newspaper (ਕੌਮੀ ਏਕਤਾ) Punjab News – Latest news in Punjabi punjab news express Punjab Post punjabi news punjabi news express Punjabi Teshan Sikh Siyasat News test Vashikaran Services in Delhi Vashikaran Specialist Vashikaran Specialist Astrologer in Delhi Vashikaran Specialist in Delhi

Latest From

About Us

Spice Mag - Premium free blogger template developed by spicytricks.com.

Lorem ipsum dolor sit amet, consectetur adipiscing elit. Maecenas hendrerit iaculis nunc. Curabitur in eros ipsum. Pellentesque habitant morbi tristique senectus et netus et malesuada fames ac turpis egestas. Duis at mi justo, non suscipit elit. Nunc aliquam luctus adipiscing. Nullam sit amet lacus vitae odio congue mollis eu non magna. Duis sed arcu a libero adipiscing rhoncus. Aliquam erat volutpat. Suspendisse sed nunc metus, sed aliquet arcu.

Quick Links

  • ban beef
  • beef
  • Best Vashikaran Specialist in Delhi
  • cow beaf
  • hinduism
  • hindus
  • IFTTT
  • india
  • punjab express
  • Punjab lastest news
  • Punjab latest news. Punjab blog
  • punjab news
  • Punjab News - Latest news in Punjabi
  • Punjab News - Quami Ekta Punjabi Newspaper (ਕੌਮੀ ਏਕਤਾ)
  • Punjab News – Latest news in Punjabi
  • punjab news express
  • Punjab Post
  • punjabi news
  • punjabi news express
  • Punjabi Teshan
  • Sikh Siyasat News
  • test
  • Vashikaran Services in Delhi
  • Vashikaran Specialist
  • Vashikaran Specialist Astrologer in Delhi
  • Vashikaran Specialist in Delhi

Follow Us

Copyright 2012 Punjabi Express Latest News. All rights reserved.

Designed by Rkwebs.