ਵਿਜੀਲੈਂਸ ਦੇ ਕੇਸ ‘ਚ ਤਹਿਸੀਲਦਾਰ, ਪਟਵਾਰੀ, ਸੇਲਜ਼ ਕਲਰਕ ਤੇ ਪ੍ਰਾਈਵੇਟ ਵਿਅਕਤੀਆਂ ਨੂੰ ਸ਼ਜਾ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਥਾਣਾ ਵਿਜੀਲੈਸ ਬਿਉਰੋ, ਦੇ ਕੇਸ ਨੰਬਰ 35 ਮਿਤੀ 11-8-2009 ਅ/ਧ 420, 467, 468, 471, 120 ਬੀ ਆਈ ਅਤੇ 13 (1) ਡੀ 13 (2) ਪੀਸੀ ਐਕਟ 1988 ਦਾ ਅੱਜ ਮਿਤੀ 31-3-15 ਨੂੰ ਫੈਸਲਾ ਸੁਣਾਉਦੇ ਹੋਏ ਮਾਨਯੋਗ ਅਦਾਲਤ ਸ੍ਰੀ ਸੁਰਿੰਦਰ ਸਿੰਘ ਸਾਹਨੀ, ਅਡੀਸ਼ਨ ਜਿਲ੍ਹਾ ਤੇ ਸੈਸ਼ਨ ਜੱਜ, ਅਮ੍ਰਿਤਸਰ ਦੀ ਅਦਾਲਤ ਨੇ ਦੋਸ਼ੀ ਗਰੀਬ ਸਿੰਘ ਤਹਿਸੀਲਦਾਰ, ਹਰਭਜਨ ਸਿੰਘ ਪਟਵਾਰੀ, ਬਚਨ ਸਿੰਘ, ਸਵਿੰਦਰ ਸਿੰਘ ਪੁੱਤਰਾਨ ਬਖਸੀਸ਼ ਸਿੰਘ ਪਿੰਡ ਉਦੋਨੰਗਲ ਨੂੰ 4-4 ਸਾਲ ਕੈਦਂ ਅਤੇ ਜੁਰਮਾਨਾ ਦੀ ਸਜ਼ਾ ਕੀਤਾ ਹੈ । ਸਾਲ-2009 ਵਿੱਚ ਵਿਜੀਲੈਸ ਬਿਉਰੋ, ਅਮ੍ਰਿਤਸਰ ਪਾਸ ਸੂਚਨਾ ਪ੍ਰਾਪਤ ਹੋਈ ਸੀ ਕਿ ਪ੍ਰੇਮ ਸਿੰਘ ਪੁੱਤਰ ਭਗਤ ਸਿੰਘ ਪੁੱਤਰ ਨੰਦ ਸਿੰਘ ਦੇ ਨਾਮ ਪਰ ਪਿੰਡ ਉਦੋਨੰਗਲ ਵਿੱਚ 16 ਕਨਾਲ 18 ਮਰਲੇ ਜਮੀਨ ਦੀ ਮਾਲਕੀ ਸੀ । ਪ੍ਰੇਮ ਸਿੰਘ ਦੀ ਮੌਤ ਸਾਲ 1992 ਵਿੱਚ ਮਲੇਸ਼ੀਆ ਵਿਖੇ ਹੋਈ ਸੀ । ਪ੍ਰੇਮ ਸਿੰਘ ਦੀ ਮਾਲਕੀ ਜਗ੍ਹਾ ਆਪਣੇ ਨਾਮ ਕਰਵਾਉਣ ਲਈ ਬਚਨ ਸਿੰਘ, ਸਵਿੰਦਰ ਸਿੰਘ ਸਕੇ ਭਰਾਵਾ ਨੇ ਪਟਵਾਰੀ ਹਰਭਜਨ ਸਿੰਘ, ਤਹਿਸੀਲਦਾਰ ਬਾਬਾ ਬਕਾਲਾ ਗਰੀਬ ਸਿੰਘ ਨਾਲ ਮਿਲੀਭੁਗਤ ਅਤੇ ਰਿਸ਼ਵਤ ਦੇ ਕਰ ਫਰਜ਼ੀ ਵਸੀਕਾ ਨੰਬਰ ਦਾ ਹਵਾਲਾ ਪਾ ਕਰ, ਰਜਿਸਟਰੀ ਤਿਆਰ ਕਰਵਾਈ ਅਤੇ ਇੰਤਕਾਲ ਬਾ-ਹੱਕ ਬਚਨ ਸਿੰਘ, ਸਵਿੰਦਰ ਸਿੰਘ ਤਹਿਸਲਦਾਰ ਪਾਸੋ ਮੰਨਜੂਰ ਕਰਵਾ ਲਿਆ । ਉਪ ਕਪਤਾਨ ਪੁਲਿਸ, ਵਿਜੀਲੈਸ ਬਿਉਰੋ, ਅਮ੍ਰਿਤਸਰ ਨੇ ਮੁੱਕਦਮਾ ਦਰਜ਼ ਕਰਕੇ ਤਫਤੀਸ਼ ਉਪਰੰਤ ਰਿਪੋਰਟ ਮਾਨਯੋਗ ਕੋਰਟ ਵਿੱਚ ਪੇਸ਼ ਕੀਤੀ । ਵਿਜੀਲੈਸ ਬਿਉਰੋ, ਦੀ ਤਫਤੀਸ਼ ਨਾਲ ਸਹਿਮਤ ਹੁੰਦੇ ਹੋਏ, ਦੋਸ਼ੀਆਨ ਨੂੰ ਸਜਾ ਦਾ ਹੁੱਕਮ ਸੁਣਾਇਆ ਹੈ ।

ਇਸੇ ਤਰ੍ਹਾ ਥਾਣਾ ਵਿਜੀਲੈਸ ਬਿਉਰੋ ਅਮ੍ਰਿਤਸਰ ਦੇ ਕੇਸ ਨੰਬਰ 42 ਮਿਤੀ 8-11-2006 ਅ/ਧ 409, 420, 467, 468, 471, 120 ਬੀ ਆਈ ਅਤੇ 13(!) ਸੀ ਡੀ 13(2) ਪੀਸੀ ਐਕਟ 1988 ਦਾ ਅੱਜ ਮਿਤੀ 31-3-2015 ਨੂੰ ਮਾਨਯੋਗ ਅਦਾਲਤ ਸ੍ਰੀ ਕੇ ਗੋਇਲ, ਅਡੀਸ਼ਨਲ ਤੇ ਜਿਲ੍ਹਾ ਸੈਸ਼ਨ ਜੱਜ ਅਮ੍ਰਿਤਸਰ ਦੀ ਅਦਾਲਤ ਨੇ ਦੋਸ਼ੀ ਪਟਵਾਰੀ ਹਰਬੰਸ ਸਿੰਘ, ਸੇਲਜ਼ ਕਲਰਕ ਤਹਿਸੀਲ ਅਮ੍ਰਿਤਸਰ ਅਮਰਜੀਤ ਸਿੰਘ, ਵਸੀਕਾ ਗੁਰਦੇਵ ਸਿੰਘ, ਪ੍ਰਾਈਵੇਟ ਵਿਅਕਤੀ ਉਮ ਪ੍ਰਕਾਸ ਪੁੱਤਰ ਸ਼ੰਕਰ ਦਾਸ ਵਾਸੀ ਕਸ਼ਮੀਰ ਐਵੀਨਿਉ, ਪਲਵਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਈਸਟ ਮੋਹਣ ਨਗਰ ਅਮ੍ਰਿਤਸਰ ਨੁੂੰ 4-4 ਸਾਲ ਕੈਦ ਅਤੇ ਜੁਰਮਾਨਾ ਕੀਤਾ ਹੈ।ਰੋਜਾਨਾ ਅਖਬਾਰ ਹਿੰਦੋਸਤਾਨ ਟਾਈਮਜ ਵਿੱਚ ਮਿਤੀ 20-10-2006 ਨੂੰ ਕੁਲਦੀਪ ਮਾਨ ਪੱਤਰਕਾਰ ਵਲੋ ਪ੍ਰਕਾਸ਼ਿਤ ਖਬਰ ਕਿ ਅੰਮ੍ਰਿਤਸਰ ਸ਼ਹਿਰ ਵਿਖੇ ਜਲੰਧਰ ਜੀ ਰੋਡ ‘ਤੇ ਸੁਲਤਾਨਵਿੰਡ ਇਲਾਕੇ ਅੰਦਰ 2 ਕਨਾਲ ਇੱਕ ਮਰਲਾ ਸਰਕਾਰੀ ਮਾਲਕੀ ਦੀ ਕੀਮਤੀ ਜਮੀਨ ਮਹਿਕਮਾ ਮਾਲ ਦੇ ਅਧਿਕਾਰੀਆਂ ਤੇ ਕਰਮਚਾਰੀਆ ਨੇ ਮਿਲੀਭੁਗਤ ਨਾਲ ਪ੍ਰਾਈਵੇਟ ਵਿਅਕਤੀਆਂ ਨੂੰ ਫਰਜੀ ਕੰਨਵੇਏਨਸ ਡੀਡ ਰਾਹੀਂ ਅਲਾਟ ਕਰ ਦਿੱਤੀ ਹੈ ।

ਵਿਜੀਲੈਸ ਬਿਉਰੋ ਵਲੋਂ ਇਸ ਪ੍ਰਕਾਸ਼ਿਤ ਖਬਰ ਸਬੰਧੀ ਪੜ੍ਹਤਾਲ ਕਰਕੇ ਮੁੱਕਦਮਾ ਦਰਜ਼ ਕੀਤਾ ।ਤਫਤੀਸ਼ ਦੌਰਾਨ ਪਾਇਆ ਗਿਆ ਕਿ ਅਮ੍ਰਿਤਸਰ-ਜਲੰਧਰ ਜੀ ਰੋਡ, ਏਰੀਆ ਸੁਲਤਾਨਵਿੰਡ ਅਧੀਨ ਆਉਦੇ ਰਕਬਾ 2 ਕਨਾਲ 1 ਮਰਲੇ ਮਾਲਕੀ ਪ੍ਰੋਰਵੈਨਸਨ ਗੋਰਮਿੰਟ ਦੇ ਨਾਮ ਪਰ ਹੈ।ਮਹਿਕਮਾ ਮਾਲ ਤਹਿਸੀਲ ਅਮ੍ਰਿਤਸਰ ਦੇ ਸੇਲਜ ਕਲਰਕ ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ (ਮ੍ਰਿਤਕ) ਨੇ ਇੱਕ ਫਰਜੀ ਨੰਬਰ ਸਾਲ-1995 ਦਾ ਹਵਾਲਾ ਪਾ ਕੇ ਤਹਿਸੀਲਦਾਰ ਦੇ ਜਾਅਲੀ ਦਸਤਖਤ ਕਰਕੇ ਫਰਜੀ ਕੰਨਵੇਏਨਸ਼ ਡੀਡ ਉਮ ਪ੍ਰਕਾਸ਼ ਦੇ ਨਾਮ ਪਰ ਤਿਆਰ ਕੀਤੀ।ਓੁਮ ਪ੍ਰਕਾਸ਼ ਨੇ ਇਸ ਕੰਨਵੇਏਨਸ਼ ਡੀਡ ਦਾ ਮੁਖਤਾਰਨਾਮ ਪਲਵਿੰਦਰ ਸਿੰਘ ਨੂੰ ਦਿੱਤਾ।ਪਲਵਿੰਦਰ ਸਿੰਘ ਨੇ ਇਸ ਸਰਕਾਰੀ ਜਮੀਨ ਨੇ ਇਸ ਮੁਖਤਾਰਨਾਮੇ ਦੇ ਅਧਾਰ ‘ਤੇ ਅੱਗੇ ਵੇਚ ਦਿੱਤੀ ।ਪਟਵਾਰੀ ਹਰਬੰਸ ਸਿੰਘ ਇਸ ਜਮੀਨ ਦੇ ਦੋਸ਼ੀਆਂ ਦੇ ਨਾਮ ‘ਤੇ ਇੰਤਕਾਲ ਦਰਜ ਕੀਤਾ।ਇੰਤਕਾਲ ਤਹਿਸੀਲਦਾਰ ਵਿਨੇ ਸ਼ਰਮਾ ਵਲੋ ਖਾਰਜ਼ ਕਰ ਦਿੱਤੇ।ਮਾਨਯੋਗ ਅਦਾਲਤ ਨੇ ਵਿਜੀਲੈਸ ਬਿਉਰੋ ਦੀ ਤਫਤੀਸ਼ ਨਾਲ ਸਹਿਮਤ ਹੁੰਦੇ ਹੋਏ, ਦੋਸ਼ੀਆਂ ਨੂੰ ਸ਼ਜਾ ਦਾ ਹੁਕਮ ਸੁਣਾਇਆ ਹੈ।ਸ੍ਰੀ ਸੁਖਮਿੰਦਰ ਸਿੰਘ ਮਾਨ, ਆਈ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਣ ਲਈ ਸਹਿਯੋਗ ਮੰਗਿਆ ਹੈ ।







from Punjab Post http://ift.tt/1bPmTAz
thumbnail
About The Author

Web Blog Maintain By RkWebs. for more contact us on rk.rkwebs@gmail.com

0 comments