ਬਟਾਲਾ, 7 ਮਾਰਚ (ਨਰਿੰਦਰ ਬਰਨਾਲ) – ਆਰ ਆਰ ਬਾਵਾ ਡੀ.ਏ.ਵੀ ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਸਮਾਜ ਸ਼ਾਸਤਰੀ ਵਿਭਾਗ, ਵੂਮੈਨ ਸਟੱਡੀਜ਼ ਸੈਂਟਰ ਅਤੇ ਵੂਮੈਨ ਇੰਪਰੂਵਮੈਂਟ ਦੇ ਸਹਿਯੋਗ ਨਾਲ ਇੱਕ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋ.ਡਾ. ਗੁਰਪ੍ਰੀਤ ਬਲ ਨੂੰ ਮੁੱਖ ਵਕਤੇ ਦੇ ਰੂਪ ਵਿੱਚ ਸੱਦਿਆ ਗਿਆ।ਇਸ ਲੈਕਚਰ ਦਾ ਵਿਸ਼ਾ ਬਦਲਦੀਆਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਦਾ ਨਾਰੀ ਦੇ ਪਿਆ ਪ੍ਰਭਾਵ ਸੀ। ਇਸ ਲੈਕਚਰ ਵਿੱਚ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋ. ਸੰਦੀਪ ਕੌਰ, ਵੂਮੈਨ ਸਟੱਡੀਜ਼ ਸੈਂਟਰ ਦੇ ਸੰਯੋਜਿਕਾ ਡਾ. ਕਲਪਨਾ ਸ਼ਰਮਾ ਅਤੇ ਵੂਮੈਨ ਇੰਪਾਵਰਮੈਂਟ ਦੇ ਸੰਯੋਜਿਕਾ ਸ੍ਰੀਮਤੀ ਮੀਨੂੰ ਮਹਿਤਾ ਨੇ ਵਿਸ਼ੇਸ ਤੌਰ ਤੇ ਹਿੱਸਾ ਲਿਆ।
ਅਰੰਭ ਵਿੱਚ ਕਾਲਜ ਪ੍ਰਿzੰਸੀਪਲ ਡਾ. ਸ੍ਰੀਮਤੀ ਅਜੈ ਸਰੀਨ ਨੇ ਮੁੱਖ ਵਕਤਾ ਦਾ ਹਾਰਦਿਕ ਸਵਾਗਤ ਕੀਤਾ।ਉਨ੍ਹਾਂ ਦੱਸਿਆ ਕਿ ਬਦਲਦੇ ਸਮਾਜਿਕ ਜਨਜੀਵਨ ਤੇ ਕਦਰਾਂ ਕੀਮਤਾਂ ਨੇ ਔਰਤ ਨੂੰ ਹਰ ਰੂਪ ‘ਤੇ ਪ੍ਰਭਾਵਿਤ ਕੀਤਾ ਹੈ।ਆਪਣੇ ਭਾਸ਼ਣ ਦੇ ਦੌਰਾਨ ਡਾ. ਗੁਰਪ੍ਰੀਤ ਬੱਲ ਨੇ ਕਿਹਾ ਕਿ ਸਾਡਾ ਸਮਾਜ ਪੁਰਸ਼ ਪ੍ਰਧਾਨ ਰਿਹਾ ਹੈ ਇਸ ਲਈ ਸ਼ੁਰੂ ਤੋਂ ਹੀ ਸਮਾਜ ਵਿੱਚ ਜੋ ਨਿਯਮ, ਸਭਿਅਤਾ ਜਾਂ ਸਮਾਜਿਕ ਮੁੱਲ੍ਹਾਂ ਦਾ ਨਿਰਮਾਣ ਹੋਇਆ ਉਸ ਵਿੱਚ ਪੁਰਸ਼ ਮਾਨਸਿਕਤਾ ਦੀ ਪ੍ਰਧਾਨਤਾ ਸੀ।ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਮੌਲਿਕ ਦ੍ਰਿਸ਼ਟੀ ਤੋਂ ਪਰਿਵਰਤਨ ਤਾਂ ਆਇਆ ਹੀ ਹੈ ਉਥੇ ਮਾਨਸਿਕਤਾ ਉਨੱਤੀ ਤੇਜੀ ਨਾਲ ਹੋਈ ਨਤੀਜਾ ਦੋਨਾਂ ਦੀ ਦੂਰੀ ਵੱਧਦੀ ਗਈ। ਆਪਣੇ ਵਿਚਾਰਾਂ ਨੂੰ ਅੱਗੇ ਤੋਰਦਿਆਂ ਉਨ੍ਹਾਂ ਕਿਹਾ ਕਿ ਸਾਡਾ ਸਮਾਜ ਵਿਭਿੰਨ ਵਿਚਾਰਾਂ, ਸਿਧਾਂਤਾ ਦਾ ਮਿਸ਼ਰਤ ਰੂਪ ਹੈ ਜੋ ਸਾਡੀ ਸਾਰੀ ਸਭਿਅਤਾ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਨਾਰੀ ਸਾਡੇ ਸਮਾਜ ਦਾ ਕੇਂਦਰ ਬਿੰਦੂ ਹੈ ਉਹ ਪਰਿਵਾਰ ਸਮਾਜ ਦੇ ਲਈ ਜਰੂਰੀ ਹੈ। ਇਸ ਲਈ ਉਸ ਦੀ ਹਰ ਤਰ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਇਸ ਤੋਂ ਹੀ ਉਸ ਤੇ ਰੋਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਪਰ ਅੱਜ ਸਮਾਂ ਬਦਲ ਰਿਹਾ ਹੈ। ਨਾਰੀ ਨੂੰ ਵੱਖ-ਵੱਖ ਅਧਿਕਾਰ ਮਿਲ ਗਏ ਹਨ ਪ੍ਰੰਤੂ ਪੁਰਸ਼ ਮਾਨਸਿਕਤਾ ‘ਚ ਬਦਲਾਅ ਆਉਣਾ ਅਜੇ ਬਾਕੀ ਹੈ। ਇਸ ਲਈ ਔਰਤਾਂ ਨੂੰ ਇਸ ਲਈ ਯਤਨ ਕਰਨੇ ਚਾਹੀਦੇ ਹਨ। ਆਪਣੇ ਵਿਚਾਰਾਂ ਤੋਂ ਬਾਅਦ ਡਾ. ਗੁਰਪ੍ਰੀਤ ਨੇ ਵਿਤਿਆਰਥਣਾਂ ਦੀਆਂ ਜਗਿਆਸਾ ਭਰੇ ਪ੍ਰਸ਼ਨਾਂ ਦੇ ਉਤੱਰ ਵੀ ਦਿੱਤੇ।ਅੰਤ ਵਿੱਚ ਪ੍ਰੋ. ਸੰਤੀਪ ਨੇ ਮੁੱਖ ਵਕਤੇ ਅਤੇ ਆਏ ਹੋਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।
from Punjab Post http://ift.tt/180RKrB
0 comments