ਪੰਜਾਬਣ ਬਣੀ ਬਾਲੀਵੁੱਡ ਅਦਾਕਾਰਾ, ਪੰਜਾਬੀ ਹੀਰੋ ਨੇ ਕਰਵਾਈ ਬਾਈਕ ਦੀ ਸੈਰ

scdf ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਆਪਣੀ ਆਉਣ ਵਾਲੀ ਫਿਲਮ ‘ਉੜਤਾ ਪੰਜਾਬ’ ਦੀ ਸ਼ੂਟਿੰਗ ਲਈ ਅੰਮ੍ਰਿਤਸਰ ‘ਚ ਹੈ। ਐਤਵਾਰ ਨੂੰ ਇਸ ਫਿਲਮ ਦੀ ਸ਼ੂਟਿੰਗ ਅਟਲਗੜ ਅਟਾਰੀ ਸੈਕਟਰ ‘ਚ ਕੀਤੀ ਗਈ। ਇਸ ਫਿਲਮ ‘ਚ ਕਰੀਨਾ ਨਾਲ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਮੁੱਖ ਭੂਮਿਕਾ ‘ਚ ਹਨ। ਐਤਵਾਰ ਨੂੰ ਅਟਾਰੀ ਸੈਕਟਰ ‘ਚ ਇਕ ਬਾਈਕ ਦਾ ਸੀਨ ਸ਼ੂਟ ਕੀਤਾ ਗਿਆ। ਸ਼ੂਟਿੰਗ ਦੌਰਾਨ ਦਿਲਜੀਤ ਦੋਸਾਂਝ ਨਾਲ ਬਾਈਕ ‘ਤੇ ਬੈਠਦਿਆਂ ਹੀ ਜਦੋਂ ਬਾਈਕ ਗਲੀ ਦੇ ਚਿੱਕੜ ‘ਚ ਫਿਸਲੀ ਤਾਂ ਕਰੀਨਾ ਡਰ ਗਈ ਪਰ ਬਾਅਦ ‘ਚ ਕਰੀਨਾ ਨੇ ਇਹ ਸੀਨ ਸ਼ੂਟ ਕੀਤਾ।

ਸ਼ੂਟਿੰਗ ਦੌਰਾਨ ਕਰੀਨਾ ਪੰਜਾਬੀ ਪਹਿਰਾਵੇ ‘ਚ ਨਜ਼ਰ ਆਈ। ਇਸ ਦੌਰਾਨ ਉਸ ਨੇ ਗੁਲਾਬੀ ਰੰਗ ਦਾ ਸੂਟ ਅਤੇ ਨੀਲੇ ਰੰਗ ਦੀ ਸਵੈਟਰ ਪਹਿਨੀ ਹੋਈ ਸੀ ਜਦੋਂ ਕਿ ਦਿਲਜੀਤ ਦੋਸਾਂਝ ਨੇ ਨੀਲੇ ਰੰਗ ਦੀ ਪੰਗੜੀ ਬੰਨ੍ਹੀ ਹੋਈ ਸੀ। ਕਰੀਨਾ ਇਸ ਡਰੈੱਸ ‘ਚ ਪੂਰੀ ਪੰਜਾਬੀ ਮੁਟਿਆਰ ਲੱਗ ਰਹੀ ਸੀ। ਇਹ ਸੀਨ ਸ਼ੂਟ ਕਰਨ ਤੋਂ ਬਾਅਦ ਕਰੀਨਾ ਨੇ ਰੱਬ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੰਮ੍ਰਿਤਸਰ ਦਾ ਮੌਸਮ ਤਾਂ ਸ਼ਿਮਲਾ ਵਰਗਾ ਲੱਗਦਾ ਹੈ। ਕਰੀਨਾ ਦੀ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਕਈ ਹਿੱਸਿਆਂ ‘ਚ ਕੀਤੀ ਜਾਣੀ ਹੈ। ਫਿਲਮ ਦੀ ਕਹਾਣੀ ਪਿੰਡ ਤੋਂ ਸ਼ੁਰੂ ਹੁੰਦੀ ਹੈ ਅਤੇ ਫਿਲਮ ਦੇ ਨਾਲ-ਨਾਲ ਸ਼ਹਿਰ ਵੱਲ ਵੱਧਦੀ ਹੈ। ਫਿਲਮ ਦੀ ਕਹਾਣੀ ਪੰਜਾਬ ਦੇ ਇਤਿਹਾਸ ਅਤੇ ਮੌਜੂਦਾ ਸਮੇਂ ‘ਤੇ ਲਿਖੀ ਗਈ ਹੈ ਜਦੋਂ ਕਿ ਇਹ ਇਕ ਹਿੰਦੀ ਫਿਲਮ ਹੋਣ ਦੇ ਬਾਵਜੂਦ ਪੰਜਾਬ ਅਤੇ ਪੰਜਾਬੀਅਤ ਦੀ ਛਾਪ ਵੀ ਹੈ। ਇਸ ਫਿਲਮ ਨੂੰ ਅਭਿਸ਼ੇਕ ਚੌਬੇ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।






from Punjab News - Latest news in Punjabi http://ift.tt/1b3nuOD
thumbnail
About The Author

Web Blog Maintain By RkWebs. for more contact us on rk.rkwebs@gmail.com

0 comments