ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਨਹਿਰਾਂ ਦੇ ਨਾਲ ਲਗਦੀਆਂ ਜ਼ਮੀਨਾਂ ਦੇ ਮਾਲਕ ਨਹਿਰਾਂ ਅਤੇ ਸੜਕਾਂ ਦੇ ਨਾਲ ਲਗਦੀ ਜ਼ਮੀਨ ਨੂੰ ਕੱਟ ਕੇ ਆਪਣੀ ਜ਼ਮੀਨ ਨਾਲ ਨਾ ਮਿਲਾਉਣ ਅਤੇ ਨਹਿਰਾਂ ਵਿਚੋਂ ਵੀ ਨਜ਼ਾਇਜ ਮਿੱਟੀ ਦੀ ਖੁਦਾਈ ਨਾ ਕਰਨ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਨਹਿਰਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕ ਜ਼ਮੀਨਾਂ ਨੂੰ ਕੱਟ ਕੇ ਆਪਣੀ ਜ਼ਮੀਨ ਨਾਲ ਮਿਲਾਉਦੇ ਹਨ, ਇਸ ਤੋਂ ਇਲਾਵਾ ਨਹਿਰਾਂ ਵਿਚੋਂ ਵੀ ਨਜਾਇਜ਼ ਮਿੱਟੀ ਦੀ ਖੁਦਾਈ ਕਰਦੇ ਹਨ, ਜਿਸ ਦੇ ਨਾਲ ਸਿੱਟੇ ਵਜੋਂ ਬਰਮ ਕੱਟੇ ਹੋਣ ਕਰਕੇ ਇਕੋ ਸਮੇਂ ਦੋ ਗੱਡੀਆਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਵਾਰ ਜਾਂਦੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਦੁਰਘਟਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਮਨੁੱਖੀ ਜਾਨਾਂ ਨੂੰ ਖਤਰੇ ਤੋਂ ਬਚਾਉਣ ਲਈ ਇਹ ਜਰੂਰੀ ਹੋ ਗਿਆ ਹੈ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਨਹਿਰਾਂ ਦੇ ਨਾਲ ਲਗਦੀਆਂ ਜ਼ਮੀਨਾਂ ਦੇ ਮਾਲਕ ਨਹਿਰਾਂ ਅਤੇ ਸੜਕਾਂ ਦੇ ਨਾਲ ਲਗਦੀ ਜ਼ਮੀਨ ਨੂੰ ਕੱਟ ਕੇ ਆਪਣੀ ਜ਼ਮੀਨ ਨਾਲ ਮਿਲਾਉਣ ਅਤੇ ਨਹਿਰਾਂ ਵਿਚ ਨਜਾਇਜ਼ ਮਿੱਟੀ ਦੀ ਖੁਦਾਈ ਕਰਨ ਤੋਂ ਰੋਕਿਆ ਜਾਵੇ।ਇਹ ਹੁਕਮ ਮਿਤੀ 03-05-2015 ਤਕ ਲਾਗੂ ਰਹੇਗਾ।
from Punjab Post http://ift.tt/1KAFgJ5
0 comments