ਨਵੀਂ ਦਿੱਲੀ, 4 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਐਮ.ਪੀ.ਐਸ. ਚੱਢਾ ਵੱਲੋਂ ਅਹੁਦਾ ਸੰਭਾਲਣ ਮੌਕੇ ਪੀਤਮਪੁਰਾ ਅਤੇ ਸ਼ਾਲੀਮਾਰ ਬਾਗ ਦੀਆਂ ਸਿੱਖ ਸੰਗਤਾਂ ਵੱਲੋਂ ਵਧਾਈ ਦਿੱਤੀ ਗਈ ਹੈ। ਯੂਥ ਅਕਾਲੀ ਦਲ ਸ਼ਾਲੀਮਾਰ ਬਾਗ ਦੇ ਪ੍ਰਧਾਨ ਜਸਵਿੰਦਰ ਸਿੰਘ ਸਚਦੇਵਾ ਦੀ ਅਗੁਵਾਈ ਹੇਠ ਆਈਆਂ ਸੈਂਕੜੇ ਸੰਗਤਾਂ ਨੇ ਇਸ ਮੌਕੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਚੱਢਾ ਨੂੰ ਵਧਾਈ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਸੇਵਾ ਮਿਲਣ ਤੇ ਧੰਨਵਾਦ ਕਰਦੇ ਹੋਏ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਦਾਅਵਾ ਵੀ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਚੱਢਾ, ਜਰਨਲ ਸਕੱਤਰ ਹਰਵਿੰਦਰ ਸਿੰਘ ਜੁਨੇਜਾ, ਤਰਨਜੀਤ ਸਿੰਘ ਘਈ ਜੁਆਇੰਟ ਸਕੱਤਰ, ਰਵਿੰਦਰ ਸਿੰਘ ਖਜਾਨਚੀ, ਗੁਰਮੀਤ ਕੌਰ, ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਇੰਡੀਆ ਗੇਟ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਘਈ ਅਤੇ ਅਕਾਲੀ ਆਗੂ ਰਮਨਦੀਪ ਸਿੰਘ, ਪੁਨੀਤ ਪਾਲ ਸਿੰਘ, ਅਮਰਦੀਪ ਸਿੰਘ ਅਨੰਦ, ਸੌਰਭ, ਆਰ.ਪੀ.ਐਸ. ਲੁਥਰਾ, ਅਜੀਤਪਾਲ ਸਿੰਘ ਸੇਠੀ ਸਣੇ ਕਈ ਆਗੂ ਮੌਜੂਦ ਸਨ।
from Punjab Post http://ift.tt/1EhIL3a

0 comments