ਹੁਸ਼ਿਆਰਪੁਰ, 6 ਮਾਰਚ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਵਿੱਚ ਦੇ ਹਾਰੇ ਹੋਏ ਉਮੀਦਵਾਰਾ ਨੇ ਭਾਜਪਾ ਦੇ ਵੱਡੇ ਨੇਤਾ ਵੱਲੋ ਪਾਰਟੀ ਦੇ ਖਿਲਾਫ ਚੌਣ ਲੜ ਕੇ ਜਿੱਤ ਪ੍ਰਾਪਤ ਕਰਨ ਵਾਲੇ ਅਜਾਦ ਉਮੀਦਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਮੋਰਚਾ ਖੋਲ ਦਿੱਤਾ ਹੈ।ਵਾਰਡ ਨੰਬਰ 1 ਤੋ ਭਾਜਪਾ ਉਮੀਦਵਾਰ ਤਿਸ਼ਲਾ ਦੇਵੀ, 37 ਤੋਂ ਕਮਲੇਸ਼ ਸ਼ਰਮਾ, ਵਾਰਡ ਨੰਬਰ 40 ਤੋ ਸ਼ੁਰੇਸ਼ ਕਪਾਟੀਆ, 47 ਤੋਂ ਰਾਕੇਸ਼ ਸੁਰੀ ਨੇ ਦੱਸਿਆ ਕਿ ਭਾਜਪਾ ਦੇ ਦੋ ਵੱਡੇ ਨੇਤਾਵਾ ਵਿੱਚੋ ਇੱਕ ਨੇ ਆਪਣੀ ਪਤਨੀ ਨੂੰ ਮੇਅਰ ਬਨਾਉਣ ਲਈ ਉਨਾਂ ਤੇ ਪਾਰਟੀ ਦੇ ਖਿਲਾਫ ਅਜਾਦ ਉਮੀਦਵਾਰ 1 ਤੋ ਹਰਪ੍ਰੀਤ ਕੌਰ, 37 ਤੋ ਰਛਪਾਲ ਸਿੰਘ, 40 ਤੋ ਜਗਦੀਸ਼ ਅਗਰਵਾਲ ਤੇ 47 ਤੋ ਸੁਰਿੰਦਰ ਪਾਲ ਦੀਵਾਨ ਨੂੰ ਖੜਾ ਕੀਤਾ ਤੇ ਪਾਰਟੀ ਖਿਲਾਫ ਪ੍ਰਚਾਰ ਕਰਕੇ ਪਾਰਟੀ ਉਮੀਦਵਾਰਾਂ ਨੂੰ ਹਰਾਉਣ ਲਈ ਪੂਰਾ ਵਾਹ ਲਾ ਦਿੱਤਾ, ਜਿਸ ਕਾਰਨ ਪਾਰਟੀ ਸਿਰਫ 17 ਸੀਟਾਂ ਹੀ ਪ੍ਰਾਪਤ ਕਰ ਸਕੀ ਤੇ ਉਹ ਇਸ ਗੁਟਬਾਜ਼ੀ ਦੇ ਸ਼ਿਕਾਰ ਹੋਣ ਕਾਰਨ ਚੌਣਾਂ ਹਾਰ ਗਏ।
ਇਨ੍ਹਾਂ ਉਮੀਦਵਾਰਾ ਨੇ ਸਾਝੇ ਤੌਰ ਤੇ ਦੱਸਿਆ ਕਿ ਇਨਸਾਫ ਲੈਣ ਲਈ ਪਾਰਟੀ ਖਿਲਾਫ ਗਤੀਵਿਧੀਆਂ ਕਰਨ ਵਾਲੇ ਇਨ੍ਹਾਂ ਨੇਤਾਵਾ ਖਿਲਾਫ ਸਖਤ ਕਾਰਵਾਈ ਲਈ ਉਹ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਤੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੂੰ ਮਿਲੇ ਹਨ।
ਇਸ ਤੋ ਪਹਿਲਾਂ ਵੀ ਵਾਰਡ ਨੰਬਰ 3 ਤੋ ਰਣਜੀਤ ਸਿੰਘ, 14 ਤੋ ਅਜੀਤ ਸਿੰਘ ਲੱਕੀ, ਵਾਰਡ ਨੰਬਰ 6 ਤੋ ਰਾਜਿੰਦਰ ਪਰਮਾਰ ਤੇ 32 ਤੋ ਮੀਨਾਕਸ਼ੀ ਸ਼ਾਰਦਾ ਨੇ ਵੀ ਇਨ੍ਹਾਂ ਦੋ ਵੱਡੇ ਨੇਤਾਵਾ ‘ਤੇ ਉਨ੍ਹਾਂ ਨੂੰ ਹਰਾਉਣ ਦਾ ਇਲਜ਼ਾਮ ਲਗਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੌਣਾਂ ਵਿੱਚ ਵੀ ਇਨ੍ਹਾਂ ਨੇਤਾਵਾ ਨੇ ਮੀਡੀਆ ਦੀਆਂ ਸੁਰਖੀਆਂ ਬਨਣ ਲਈ ਭਾਜਪਾ ਉਮੀਦਵਾਰ ਸ੍ਰੀ ਵਿਜੇ ਸ਼ਾਂਪਲਾ ਖਿਲਾਫ ਨਾਅਰੇ ਲਗਾਏ ਸਨ।ਪ੍ਰੰਤੂ ਵੱਲੋ ਅੱਜ ਤੱਕ ਵੀ ਪਾਰਟੀ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ, ਜਿਸ ਕਾਰਨ ਇਨ੍ਹਾਂ ਨੇ ਪਾਰਟੀ ਉਮੀਦਵਾਰਾਂ ਨੂੰ ਹਰਾਉਣ ਲਈ ਖੁੱਲ ਕੇ ਪਾਰਟੀ ਖਿਲਾਫ ਪ੍ਰਚਾਰ ਕੀਤਾ ਸੀ।
from Punjab Post http://ift.tt/1GaKwwo
0 comments