ਜ਼ਿਲ੍ਹਾ ਵਾਸੀਆਂ ਨੂੰ ਡੇਅਰੀ ਕਿੱਤੇ ਨਾਲ ਸਬੰਧਿਤ ਜਾਣਕਾਰੀ ਪਹਿਲ ਦੇ ਆਧਰ ‘ਤੇ
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਡਾਇਰੈਕਟਰ ਡੇਅਰੀ ਡਾ. ਜੋਗਿੰਦਰ ਸਿੰਘ ਨੇ ਅੱਜ ਬਤੌਰ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਵਜੋਂ ਅਹੁਦਾ ਸੰਭਾਲ ਲਿਆ ਹੈ । ਇਸ ਤੋਂ ਪਹਿਲਾਂ ਉਹ ਰੋਪੜ ਜ਼ਿਲ੍ਹੇ ਵਿਚ ਸੇਵਾਵਾਂ ਨਿਭਾ ਰਹੇ ਸਨ। ਅਹੁਦਾ ਸੰਭਾਲਣ ਉਪਰੰਤ ਡਾ. ਜੋਗਿੰਦਰ ਸਿੰਘ ਨੇ ਕਿਹਾ ਕਿ ਉਹ ਵਿਭਾਗ ਦਆਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਜ਼ਿਲੇ ਵਿਚ ਲਾਗੂ ਕਰਨਗੇ ਅਤੇ ਸਮੇਂ ਸਮੇਂ ਤੇ ਸਰਕਾਰ ਵਲੋਂ ਲੋਕਾਂ ਦੀਆਂ ਸਹੂਲਤ ਲਈ ਲਾਗੂ ਕੀਤੀਆਂ ਨੀਤੀਆਂ ਨੂੰ ਲਾਗੂ ਕਰਵਾਉਣਗੇ।
ਉਨਾਂ ਸਮੂਹ ਸਟਾਫ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਡੇਅਰੀ ਵਿਭਾਗ ਨਾਲ ਸਬੰਧਿਤ ਹਰੇਕ ਸਹੂਲਤ ਨੂੰ ਪਹਿਲ ਦੇ ਆਧਰ ਤੇ ਲਾਗੂ ਕੀਤਾ ਜਾਵੇ। ਉਨਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਡੇਅਰੀ ਕਿੱਤੇ ਨਾਲ ਸਬੰਧਿਤ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਡੇਅਰੀ ਕਿੱਤੇ ਨਾਲ ਸਬੰਧਿਤ ਕਿਸੇ ਪ੍ਰਕਾਰ ਦੀ ਵੀ ਜਾਣਕਾਰੀ ਲੈਣ ਲਈ ਡੇਅਰੀ ਦਫਤਰ ਵੇਰਕਾ ਵਿਖੇ ਸੰਪਰਕ ਕਰ ਸਕਦੇ ਹਨ। ਉਨਾਂ ਕਿਹਾ ਕਿ ਕਿਸਾਨ ਡੇਅਰੀ ਕਿੱਤਾ ਅਪਣਾ ਕੇ ਆਪਣੀ ਆਮਦਨ ਵਿਚ ਹੋਰ ਵਾਧਾ ਕਰ ਸਕਦੇ ਹਨ।
from Punjab Post http://ift.tt/19G2TPr
0 comments