ਗੁਰਦੁਆਰਾ ਭੋਰਾ ਸਾਹਿਬ ਵਿਖੇ ਅਖੰਡ ਪਾਠ ਅਾਰੰਭ, ਗਿਆਨੀ ਮੱਲ ਸਿੰਘ ਨੇ ਕੀਤੀ ਅਰਦਾਸ
ਅਨੰਦਪੁਰ ਸਾਹਿਬ, 15 ਜੂਨ : ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸਬੰਧੀ ਧਾਰਮਿਕ ਸਮਾਗਮਾਂ ਦਾ ਆਗਾਜ਼ ਅੱਜ ਪੰਜ ਪੁਰਾਤਨ ਨਗਾਰਿਆਂ ਨੂੰ ਵਜਾਉਣ ਉਪਰੰਤ ਕੀਤਾ ਗਿਆ। ਗੁਰਦੁਆਰਾ ਭੋਰਾ ਸਾਹਿਬ ਵਿਖੇ ਅਖੰਡ ਪਾਠ ਅਾਰੰਭ ਕੀਤੇ ਗੲੇ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਸਮਾਗਮਾਂ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਦੀ ਅਰਦਾਸ ਕੀਤੀ।
ਅੱਜ ਸਵੇਰੇ ਗੁਰਦੁਆਰਾ ਭੋਰਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਚੱਕ ਮਾਤਾ ਨਾਨਕੀ ਨਗਰ ਦੀ ਨੀਂਹ ਰਖਵਾਈ ਸੀ, ਵਿਖੇ ਖ਼ਾਲਸਈ ਜਾਹੋ ਜਲਾਲ ਨਾਲ ਧਾਰਮਿਕ ਸਮਾਗਮਾਂ ਦਾ ਆਗਾਜ਼ ਕੀਤਾ ਗਿਆ। ਸਭ ਤੋਂ ਪਹਿਲਾਂ ਗੁਰਦੁਆਰਾ ਭੋਰਾ ਸਾਹਿਬ ਵਿਖੇ ਪੁਰਾਤਨ ਦਿੱਖ ਅਨੁਸਾਰ ਨਵੀਨੀਕਰਨ ਕਰਨ ਦੀ ਕਾਰ ਸੇਵਾ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ੲਿਸ ਤੋਂ ਬਾਅਦ ਪੂਰੀ ਮਰਿਅਾਦਾ ਅਨੁਸਾਰ ਅਖੰਡ ਪਾਠ ਅਾਰੰਭ ਕੀਤਾ ਗਿਆ ਅਤੇ ਸਮਾਗਮਾਂ ਦੀ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ ਗਈ। ੲਿਸ ਮੌਕੇ ਪੰਜ ਨਗਾਰਿਆਂ ਨੂੰ ਵਜਾ ਕੇ ਖ਼ਾਲਸਈ ਚੜ੍ਹਦੀਕਲਾ ਦਾ ਅਹਿਸਾਸ ਕਰਵਾਇਆ ਗਿਆ। ਗਿਆਨੀ ਮੱਲ ਸਿੰਘ ਨੇ ਅਰਦਾਸ ਕੀਤੀ। ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਹਾਜ਼ਰੀ ਭਰੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪਰਮਜੀਤ ਸਿੰਘ ਲੱਖੇਵਾਲ, ਅਜਮੇਰ ਸਿੰਘ ਖੇੜਾ, ਸਕੱਤਰ ਸੁਖਦੇਵ ਸਿੰਘ ਭੂਰਾ, ਮੀਤ ਸਕੱਤਰ ਜਗੀਰ ਸਿੰਘ, ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ, ਨਗਰ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਗੁਰਿੰਦਰ ਸਿੰਘ ਗੋਗੀ, ਐਸ ਡੀ ਐਮ ਅਮਰਜੀਤ ਬੈਂਸ, ਡੀ ਐਸ ਪੀ ਸੰਤ ਸਿੰਘ ਧਾਲੀਵਾਲ, ਹਰਦੇਵ ਸਿੰਘ ਹੈਪੀ ਆਦਿ ਹਾਜ਼ਰ ਸਨ।
ਇਸ ਮੌਕੇ ਗਿਆਨੀ ਮੱਲ ਸਿੰਘ ਨੇ ਦੱਸਿਆ ਕਿ ਅਖੰਡ ਪਾਠ ਦਾ ਭੋਗ 17 ਜੂਨ ਨੂੰ ਪਾਇਆ ਜਾਵੇਗਾ। ਉਪਰੰਤ ਲਗਾਤਾਰ 19 ਜੂਨ ਤੱਕ ਧਾਰਮਿਕ ਦੀਵਾਨ ਚੱਲਣਗੇ, ਜਿਸ ਦੌਰਾਨ ਕਥਾਵਾਚਕ, ਕੀਰਤਨੀ ਜਥੇ, ਕਵੀਸ਼ਰੀ ਜਥੇ ਸੰਗਤ ਨੂੰ ਗੁਰਬਾਣੀ ਰਸ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਗਿਆਨੀ ਪਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਕਥਾਵਾਚਕ ਸਮਾਗਮਾਂ ਦੌਰਾਨ ਹਾਜ਼ਰੀ ਭਰਨਗੇ
।
from Punjab News - Latest news in Punjabi http://ift.tt/1IgSXWM
0 comments