ਪਿੰਕੀ ਵੱਲੋਂ ਕੀਤੇ ਖ਼ੁਲਾਸਿਆਂ ਦੀ ਜਾਂਚ ਕਰਵਾਈ ਜਾਵੇ-ਨਾਪਾ

ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਜਬਰੀ ਖਾਣਾ ਖਵਾਉਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ

11Àਲੁਧਿਆਣਾ (ਪੰਜਾਬ ਨਿਊਜ਼ ਬਿਊਰੋ) : ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਬਰਖ਼ਾਸਤ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਵੱਲੋਂ ਪੰਜਾਬ ‘ਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਕੀਤੇ ਗਏ ਖ਼ੁਲਾਸਿਆਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਨਾਪਾ ਦੇ ਆਗੂਆਂ ਸ. ਦਲਵਿੰਦਰ ਸਿੰਘ ਧੂਤ, ਮੇਜਰ ਐਚ.ਐਸ.ਰੰਧਾਵਾ, ਸ. ਤਰਨਜੀਤ ਸਿੰਘ ਸੰਧੂ, ਨਿਰਮਲ ਸਿੰਘ ਗਿੱਲ ਅਤੇ ਸੰਤੋਖ ਸਿੰਘ ਜੱਜ ਨੇ ਅੱਜ ਇੱਥੋਂ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ‘ਤੇ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕਰਨ ਦੇ ਦੋਸ਼ ਲਗਦੇ ਰਹੇ ਹਨ ਉਨ੍ਹਾਂ ਨਾਲ ਹੀ ਅਕਾਲੀ ਸਰਕਾਰ ਖ਼ਾਸ ਕਰ ਬਾਦਲ ਪਰਿਵਾਰ ਦੀਆਂ ਨਜ਼ਦੀਕੀਆਂ ਕਿਸੇ ਤੋਂ ਛੁਪੀਆਂ ਹੋਈਆਂ ਨਹੀਂ ਰਹੀਆਂ। ਇਨ੍ਹਾਂ ਅਧਿਕਾਰੀਆਂ ਦੀਆਂ ਤਰੱਕੀਆਂ ਤੇ ਉੱਚ ਅਹੁਦਿਆਂ ‘ਤੇ ਨਿਯੁਕਤੀਆਂ ਦੇ ਵਿਰੋਧ ਨੂੰ ਇਹ ਕਹਿਕੇ ਦਰਕਿਨਾਰ ਕਰ ਦਿੱਤਾ ਜਾਂਦਾ ਸੀ ਕਿ ਇਨ੍ਹਾਂ ਖ਼ਿਲਾਫ਼ ਕੋਈ ਸਬੂਤ ਨਹੀਂ ਹਨ ਪਰ ਹੁਣ ਜਦੋਂ ਕਤਲ ਦੇ ਮਾਮਲੇ ਵਿੱਚ ਇੱਕ ਬਰਖ਼ਾਸਤ ਕੀਤੇ ਗਏ ਅਧਿਕਾਰੀ ਨੇ ਹੀ ਵੀਡੀਓ ਕੈਮਰੇ ਦੇ ਸਾਹਮਣੇ ਬਾਦਲ ਪਰਿਵਾਰ ਦੇ ਅਤਿ ਨਜ਼ਦੀਕੀ ਸਾਬਕਾ ਡੀਜੀਪੀ ਦੀ ਪੋਲ ਖੋਲ੍ਹ ਦਿੱਤੀ ਹੈ ਤਾਂ ਉਸਨੂੰ ਤੁਰੰਤ ਉਸਦੇ ਮੌਜ਼ੂਦਾ ਅਹੁਦੇ ਤੋਂ ਹਟਾ ਕੇ ਉਸ ਵੱਲੋਂ ਕੀਤੇ ਕਥਿਤ ਕਤਲਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਹੋਰਨਾਂ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਵੀ ਤੁਰੰਤ ਜਾਂਚ ਦੇ ਘੇਰ ਵਿੱਚ ਲਿਆਉਣਾ ਚਾਹੀਦਾ ਹੈ ਜਿਨ੍ਹਾਂ ‘ਤੇ ਅਜਿਹੇ ਦੋਸ਼ ਲਗਦੇ ਰਹੇ ਹਨ ਤੇ ਲੱਗ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਇਸ ਅਧਿਕਾਰੀ ‘ਤੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਅਤੇ ਇੱਕ ਹੋਰ ਰਿਸ਼ਤੇਦਾਰ ਨੂੰ ਮਾਰ ਖਪਾਉਣ ਅਤੇ ਆਪਣੇ ਨਜ਼ਦੀਕੀ ਨਿਹੰਗ ਅਜੀਤ ਪੂਹਲੇ ਤੋਂ ਜਟਾਣਾ ਦੇ ਇੱਕ ਪੂਰੇ ਪਰਿਵਾਰ ਨੂੰ ਖ਼ਤਮ ਕਰਵਾਉਣ ਦੇ ਇਲਜ਼ਾਮਾਂ ਦੀ ਪਰਵਾਹ ਕੀਤੇ ਬਿਨਾਂ ਪੰਜਾਬ ਸਰਕਾਰ ਉਸਦੀ ਪੁਸ਼ਤ ਪਨਾਹੀ ਕਰਦੀ ਰਹੀ ਹੈ। ਨਾਪਾ ਦੇ ਆਗੂਆਂ ਨੇ ਕਿਹਾ ਕਿ ਕਿਸੇ ਕੇਂਦਰੀ ਏਜੰਸੀ ਤੋਂ ਵੀ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੇ ਜਾਣ ਦੀ ਕੋਈ ਉੇਮੀਦ ਨਹੀਂ ਹੈ ਕਿਉਂਕਿ ਪੰਜਾਬ ਵਿੱਚ ਸਿੱਖ ਜਵਾਨੀ ਦਾ ਘਾਣ ਕੇਂਦਰ ਅਤੇ ਪੰਜਾਬ ਹਕੂਮਤਾਂ ਮਿਲ ਕੇ ਕਰਦੀਆਂ ਰਹੀਆਂ ਹਨ। ਇਸ ਲਈ ਪੰਜਾਬ ਦੀ ਪੰਥਕ ਸਰਕਾਰ ਨੂੰ ਇਹ ਅਜਿਹੀ ਜਾਂਚ ਕੌਮਾਂਤਰੀ ਪੱਧਰ ‘ਤੇ ਕਰਵਾਉਣੀ ਚਾਹੀਦੀ ਹੈ ਅਤੇ ਇਹ ਖ਼ੁਲਾਸੇ ਕਰਨ ਵਾਲੇ ਬਰਖ਼ਾਸਤ ਪੁਲਿਸ ਅਧਿਕਾਰੀ ਗੁਰਮੀਤ ਪਿੰਕੀ ਤੋਂ ਮਾਮਲਿਆਂ ਦਾ ਭੇਦ ਵੀ ਖੁਲ੍ਹਾਉਣੇ ਚਾਹੀਦਾ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਸਿੱਖਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਝੂਠੇ ਮੁਕਾਬਲਿਆਂ ਵਿੱਚ ਖ਼ਤਮ ਕਰ ਦਿੱਤਾ ਗਿਆ ਪਰ ਪੰਜਾਬ ਸਰਕਾਰ ਨੇ ਇੱਕ ਪੁਲਿਸ ਅਧਿਕਾਰੀ ਵੱਲੋਂ ਕੀਤੇ ਗਏ ਖ਼ੁਲਾਸਿਆਂ ਬਾਰੇ ਕੋਈ ਹਰਕਤ ਤਕ ਨਹੀਂ ਦਿਖਾਈ। ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਚੁੱਪ ਕਰਕੇ ਬੈਠੇ ਹਨ। ਪੰਜਾਬ ਕਾਂਗਰਸ ਦੇ ਆਗੂ ਵੀ ਰਸਮੀ ਜਿਹੇ ਬਿਆਨ ਦੇ ਕੇ ਚੁੱਪ ਕਰ ਗਏ ਹਨ। ਨੈਤਿਕਤਾ ਅਤੇ ਕਾਨੂੰਨੀ ਅਹਿਮੀਅਤ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਅਤੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਦੇ ਅਗਾਊਂ ਐਲਾਨ ਕਰਨ ਵਾਲੀ ਆਮ ਆਦਮੀ ਪਾਰਟੀ ਵੀ ਇਸ ਮਾਮਲੇ ‘ਤੇ ਚੁੱਪ ਹੈ।ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਪਾਰਟੀਆਂ ਨੂੰ ਅੱਗੇ ਆ ਕੇ ਸਵਾਲ ਕਰਨੇ ਚਾਹੀਦੇ ਸਨ ਕਿ ਲੋਕਾਂ ਨਾਲ ਵਾਅਦੇ ਕਰਨ ਦੇ ਬਾਵਜੂਦ ਵੀ ਅਕਾਲੀ ਸਰਕਾਰ ਨੇ ਅਜਿਹੇ ਕਾਤਲ ਪੁਲਸੀਆਂ ‘ਤੇ ਕਾਰਵਾਈਆਂ ਕਰਨ ਦੀ ਥਾਂ ਉਨ੍ਹਾਂ ਨੂੰ ਅਹੁਦਿਆਂ ਤੇ ਤਰੱਕੀਆਂ ਨਾਲ ਕਿਉਂ ਨਿਵਾਜਿਆ ਅਤੇ ਅੱਜ ਜਦੋਂ ਉਹ ਬੜੇ ਮਾਣ ਨਾਲ ਮੁੰਡਿਆਂ ਨੂੰ ਮਾਰਨ ਦੇ ਦਾਅਵੇ ਕਰ ਰਹੇ ਹਨ ਤਾਂ ‘ਪੰਥਕ’ ਸਰਕਾਰ ਕਿਉਂ ਚੁੱਪ ਹੈ?
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇੱਕ ਪੁਲਿਸ ਮੁਲਾਜ਼ਮ ਡੇਅ ਐਂਡ ਨਾਈਟ ਟੀਵੀ ‘ਤੇ ਝੂਠੇ ਮੁਕਾਬਲਿਆਂ ਦੇ ਖ਼ੁਲਾਸੇ ਕਰ ਚੁੱਕਾ ਹੈ ਪਰ ਸੱਤਾਧਾਰੀ ਧਿਰ ਸਣੇ ਹਰ ਪਾਰਟੀ ਨੇ ਇਸ ਗੱਲ ਨੂੰ ਨਜ਼ਰ-ਅੰਦਾਜ਼ ਕਰਕੇ ਸਾਬਤ ਕਰ ਦਿੱਤਾ ਸੀ ਕਿ ਸਿੱਖਾਂ ਦੇ ਡੁੱਲ੍ਹੇ ਲਹੂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਇਹੀ ਰਵੱਈਆ ਇਹ ਪਾਰਟੀਆਂ ਹੁਣ ਪਿੰਕੀ ਵੱਲੋਂ ਕੀਤੇ ਗਏ ਖ਼ੁਲਾਸਿਆਂ ਦੇ ਮਾਮਲੇ ‘ਚ ਵਿਖਾ ਰਹੀਆਂ ਹਨ ਜੋ ਕਿ ਸਿੱਖਾਂ ਲਈ ਸੋਚਣ ਦਾ ਮਾਮਲਾ ਹੈ ਕਿ ਇਸ ਸਿਸਟਮ ਲਈ ਉਹ ਕੀ ਵਜੂਦ ਰੱਖਦੇ ਹਨ!
ਬਾਪੂ ਸੂਰਤ ਸਿੰਘ ਦੀ ਜਾਰੀ ਹੋਈ ਇੱਕ ਵੀਡੀਓ ਬਾਰੇ ਉਕਤ ਆਗੂਆਂ ਨੇ ਕਿਹਾ ਕਿ ਵੀਡੀਓ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਸਗੋਂ ਇਹ ਪੰਜਾਬ ਸਰਕਾਰ ਦਾ ਹੀ ਪਰਦਾਫਾਸ਼ ਕਰਦੀ ਹੈ।ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਦਾ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕ ਪਹਿਲਾਂ ਹੀ ਕਈ ਵਾਰ ਕਹਿ ਚੁੱਕੇ ਹਨ ਕਿ ਹਸਪਤਾਲਾਂ ਵਿੱਚ ਉਨ੍ਹਾਂ ਨੂੰ ਦਵਾਈਆਂ ਰਾਹੀਂ ਸੰਮੋਹਨ ਦੀ ਅਵਸਥਾ ਵਿੱਚ ਲਿਆ ਕੇ ਖਾਣਾ ਖਵਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਅਜਿਹੀਆਂ ਕਈ ਦਵਾਈਆਂ ਹਨ ਜਿਨ੍ਹਾਂ ਨਾਲ ਵਿਅਕਤੀ ਨੂੰ ਉਸਦੀ ਮਰਜ਼ੀ ਦੇ ਵਿਰੁੱਧ ਖਵਾਇਆ ਜਾ ਸਕਦਾ ਹੇ ਤੇ ਉਸ ਕੋਲੋਂ ਕੁੱਝ ਵੀ ਬੁਲਾਇਆ ਜਾ ਸਕਦਾ ਹੈ। ਵੀਡੀਓ ਵਿੱਚ ਬਾਪੂ ਸੂਰਤ ਸਿੰਘ ਨੂੰ ਬਦਾਮ ਤੇ ਪਨੀਰ ਵਰਗੀਆਂ ਵਸਤਾਂ ਸਰਕਾਰ ਦੇ ਦਾਅਵੇ ਨੂੰ ਮਜ਼ਬੂਤ ਕਰਨ ਲਈ ਹੀ ਖਵਾਈਆਂ ਜਾ ਰਹੀਆਂ ਹਨ। ਨਹੀਂ ਤਾਂ ਇੰਨੀ ਕਮਜ਼ੋਰ ਅਵਸਥਾ ਵਿੱਚ ਕੋਈ ਵੀ ਵਿਅਕਤੀ ਇੰਨਾ ਭਾਰੀ ਖਾਣਾ ਨਹੀਂ ਖਾਵੇਗਾ। ਹਾਲਾਂ ਕਿ ਡਾਕਟਰ ਆਪ ਕਹਿ ਰਹੇ ਹਨ ਕਿ ਬਾਪੂ ਸੂਰਤ ਸਿੰਘ ਦੀ ਸਰੀਰਕ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਘਿਉ ਨਹੀਂ ਖਾਣ ਦਿੱਤਾ ਗਿਆ। ਜੇ ਇਹੀ ਗੱਲ ਸੀ ਤਾਂ ਪਨੀਰ ਖਾਣ ਦੀ ਇਜਾਜ਼ਤ ਕਿਸਨੇ ਦਿੱਤੀ। ਸਾਫ਼ ਹੈ ਕਿ ਡਾਕਟਰੀ ਅਮਲਾ ਵੀ ਸਰਕਾਰ ਦੇ ਦਬਾਅ ਵਿੱਚ ਆ ਕੇ ਇਸ ਖੇਡ ਵਿੱਚ ਸ਼ਾਮਲ ਹੋਇਆ ਹੈ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰੀ ਤੰਤਰ ਵੱਲੋਂ ਸਿੱਖਾਂ ਦੀਆਂ ਜਾਇਜ਼ ਮੰਗਾਂ ਲਈ ਕਸ਼ਟ ਝੱਲ ਰਹੇ ਬਜ਼ੁਰਗ ਨੂੰ ਬਦਨਾਮ ਕਰਨ ਦੇ ਘਟੀਆ ਹੱਥਕੰਡਿਆਂ ਦੀ ਅਸੀਂ ਸਖ਼ਤ ਨਿਖੇਧੀ ਕਰਦੇ ਹਾਂ। ਸਰਕਾਰ ਆਪਣੀਆਂ ਇਨ੍ਹਾਂ ਚਾਲਾਂ ਵਿੱਚ ਕਦੇ ਕਾਮਯਾਬ ਨਹੀਂ ਹੋ ਸਕੇਗੀ ਕਿਉਂਕਿ ਜਿਉਂ ਹੀ ਇਹ ਵੀਡੀਓ ਸੋਸ਼ਲ ਮੀਡੀਏ ‘ਤੇ ਵਾਇਰਲ ਕੀਤੀ ਗਈ ਲੋਕਾਂ ਵੱਲੋਂ ਸਰਕਾਰੀ ਚਾਲਾਂ ਦਾ ਵਿਰੋਧ ਵੀ ਨਾਲ ਹੀ ਸ਼ੁਰੂ ਹੋ ਗਿਆ।ਇਹਨਾਂ ਆਗੂਆਂ ਨੇ ਦੁੱਖ ਪਰਗਟ ਕੀਤਾ ਕਿ ਅੱਜ ਤਕ ਮਹਾਤਮਾ ਗਾਂਧੀ, ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ ਤੇ ਦਰਸ਼ਨ ਸਿੰਘ ਫੇਰੂਮਾਨ ਵਰਗੇ ਲੀਡਰਾਂ ਨੇ ਵੀ ਆਪਣੀਆਂ ਮੰਗਾਂ ਮੰਨਵਾਉਣ ਲਈ ਮਰਨਵਰਤ ਰੱਖੇ ਸਨ ਪਰ ਉਸ ਵੇਲੇ ਵਕਤ ਦੀਆਂ ਸਰਕਾਰਾਂ ਨੇ ਇਹਨਾਂ ਉਪਰ ਕਦੇ ਵੀ ਉਤਨਾ ਜੁਲਮ ਨਹੀਂ ਕੀਤਾ ਜਿਤਨਾ ਅਜ ਮਰਨ ਵਰਤ ਤੇ ਬੈਠੇ ਬਾਪੂ ਸੂਰਤ ਸਿੰਘ ਖ਼ਾਲਸਾ ਉਪਰ ਕੀਤਾ ਜਜਾ ਰਿਹਾ ਹੈ



from Punjab News - Latest news in Punjabi http://ift.tt/1R8mX03
thumbnail
About The Author

Web Blog Maintain By RkWebs. for more contact us on rk.rkwebs@gmail.com

0 comments