ਅੱਲ੍ਹੜਪੁਣੇ ‘ਚ ਤਣਾਅ ਦਾ ਕਾਰਨ ਹੁੰਦਾ ਹੈ ਅਸਥਮਾ

ਨਿਊਯਾਰਕ : ਅਮਰੀਕੀ ਖੋਜਾਰਥੀਆਂ ਨੇ ਅੱਲ੍ਹੜ ਉਮਰ ਵਿਚ ਅਸਥਮਾ ਹੋਣ ਦੇ ਕਾਰਨਾਂ ਨੂੰ ਪਹਿਲੀ ਵਾਰ ਲੱਭ ਲੈਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾਬਾਲਗਾਂ ਵਿਚ ਤਣਾਅ ਅਤੇ ਚਿੰਤਾ ਕਾਰਨ ਅਸਥਮਾ ਦੇ ਲੱਛਣ ਉਭਰਦੇ ਹਨ। ਇਸ ਕਾਰਨ ਉਹ ਅੱਧੀ ਰਾਤ ਨੂੰ ਅਚਾਨਕ ਉੱਠ ਜਾਂਦੇ ਹਨ ਅਤੇ ਸਾਹ ਵੀ ਜ਼ਿਆਦਾ ਤੇਜ਼ੀ ਨਾਲ ਲੈਂਦੇ ਹਨ। ਮਾਹਿਰਾਂ ਨੇ ਅਧਿਐਨ ਵਿਚ 14 ਤੋਂ 17 ਸਾਲ ਉਮਰ ਵਰਗ ਦੇ 38 ਅਸਥਮਾ ਪੀੜਤ ਨਾਬਾਲਗਾਂ ਨੂੰ ਸ਼ਾਮਲ ਕੀਤਾ ਸੀ। ਆਮ ਦੇ ਮੁਕਾਬਲੇ ਇਨ੍ਹਾਂ ਨਾਬਾਲਗਾਂ ਵਿਚ ਤਣਾਅ ਤੇ ਚਿੰਤਾ ਪੱਧਰ ਜ਼ਿਆਦਾ ਦੇਖਿਆ ਗਿਆ। ਇਸ ਖੁਲਾਸੇ ਨਾਲ ਡਾਕਟਰਾਂ ਨੂੰ ਅਸਥਮਾ ਪੀੜਤ ਨਾਬਾਲਗਾਂ ਦਾ ਇਲਾਜ ਕਰਨ ਵਿਚ ਮਦਦ ਮਿਲ ਸਕਦੀ ਹੈ। ਖੋਜਾਰਥੀ ਕੈਥਰੀਨ ਲੂਰੀਆ ਨੇ ਦੱਸਿਆ ਕਿ ਅਸਥਮਾ ਦੇ ਲੱਛਣ ਜਾਂ ਤਣਾਅ ਦੋਵਾਂ ਵਿਚੋਂ ਕੌਣ ਪਹਿਲਾਂ ਆਉਂਦਾ ਹੈ, ਇਸਦਾ ਪਤਾ ਹਾਲੇ ਨਹੀਂ ਲੱਗ ਸਕਿਆ ਹੈ। ਹਾਲਾਂਕਿ ਇਸ ਨਾਲ ਡਾਕਟਰ ਨੌਜਵਾਨਾਂ ਨੂੰ ਅਸਥਮਾ ਨਾਲ ਨਜਿੱਠਣ ਵਿਚ ਪਹਿਲਾਂ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਮਦਦ ਦੇ ਸਕਦੇ ਹਨ।



from Punjab News – Latest news in Punjabi http://ift.tt/1QAM1vS
thumbnail
About The Author

Web Blog Maintain By RkWebs. for more contact us on rk.rkwebs@gmail.com

0 comments