ਫੋਰੈਂਸਿਕ ਮਾਹਿਰ ਮੌਕੇ ਤੋਂ ਸਬੂਤਾਂ ਨੂੰ ਇਕੱਠਾ ਕਰਦੇ ਹੋਏ।
ਲੁਧਿਆਣਾ, 7 ਮਾਰਚ : ਹੰਬੜਾ ਰੋਡ ਸਥਿਤ ਬਾਲਾ ਜੀ ਨਗਰ ਇਲਾਕੇ ’ਚ ਸੋਮਵਾਰ ਦੀ ਸਵੇਰ ਇੱਕ ਪ੍ਰੇਮੀ ਜੋੜੇ ਨੇ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਨਾਲ ਲੜਕੀ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਲਡ਼ਕੇ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ’ਚ ਦਾਖਲ ਨੌਜਵਾਨ ਦੀ ਪਛਾਣ ਜਗਜੀਵਨ ਸਿੰਘ (30) ਜਦਕਿ ਮ੍ਰਿਤਕਾ ਦੀ ਪਛਾਣ ਕੁਲਦੀਪ ਕੌਰ (36) ਦੇ ਰੂਪ ’ਚ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਹੈਬੋਵਾਲ ਦੇ ਐਸ.ਐਚ.ਓ. ਸਬ ਇੰਸਪੈਕਟਰ ਜਰਨੈਲ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਨੌਜਵਾਨ ਦੇ ਕਬਜ਼ੇ ’ਚੋਂ ਇੱਕ ਖੁਦਕੁਸ਼ੀ ਨੋਟ ਬਰਾਮਦ ਕੀਤਾ ਹੈ, ਜਿਸ ’ਚ ਉਸਨੇ ਕੁਝ ਲੋਕਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਪੁਲੀਸ ਨੇ ਜਾਂਚ ਤੋਂ ਬਾਅਦ ਕੁਲਦੀਪ ਕੌਰ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲੀਸ ਨੇ ਫਿਲਹਾਲ 174 ਦੀ ਕਾਰਵਾਈ ਕੀਤੀ ਹੈ। ਪੁਲੀਸ ਜਗਜੀਵਨ ਦੇ ਹੋਸ਼ ’ਚ ਆਉਣ ਦੀ ਉਡੀਕ ਕਰ ਰਹੀ ਹੈ ਤਾਂ ਜੋ ਉਸ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾ ਸਕੇ। ਥਾਣਾ ਹੈਬੋਵਾਲ ਦੇ ਐਸਐਚਓ ਜਰਨੈਲ ਸਿੰਘ ਨੇ ਕਿਹਾ ਕਿ ਖੁਦਕੁਸ਼ੀ ਨੋਟ ’ਚ ਕੁਲਦੀਪ ਕੌਰ ਦੇ ਕੁਝ ਰਿਸ਼ਤੇਦਾਰਾਂ ਦਾ ਨਾਂ ਹੈ। ਪੁਲੀਸ ਜਗਜੀਵਨ ਦੇ ਬਿਆਨ ਲੈਣ ਡੀਐਮਸੀ ਹਸਪਤਾਲ ਗਈ ਸੀ, ਪਰ ਡਾਕਟਰਾਂ ਅਨੁਸਾਰ ਉਹ ਬਿਆਨ ਦੇਣ ਲਈ ਠੀਕ ਨਹੀਂ ਹੈ।
from Punjab News – Latest news in Punjabi http://ift.tt/1TnK347
0 comments