ਦਲਾਈ ਲਾਮਾ ਵੱਲੋਂ ਆਪਣੇ ਧਾਰਮਿਕ ਅਕੀਦੇ ਦੂਜਿਆਂ ’ਤੇ ਨਾ ਠੋਸਣ ਦਾ ਸੱਦਾ

ਕੋਲੋਰੈਡੋ ਯੂਨੀਵਰਸਿਟੀ ਦੇ ਬੋਲਡਰ ਕੈਂਪਸ ਦੇ ਕੂਰਜ਼ ਇਵੈਂਟਸ ਸੈਂਟਰ ਵਿੱਚ ਬੋਲਡਰ ਦੀ ਮੇਅਰ ਸੁਜ਼ੈਨ ਜੋਨਜ਼ ਵੱਲੋਂ ਦਿੱਤਾ ਹੈਲਮਟ ਪਾਈ ਨਜ਼ਰ ਆ ਰਹੇ ਦਲਾਈ ਲਾਮਾ

ਕੋਲੋਰੈਡੋ ਯੂਨੀਵਰਸਿਟੀ ਦੇ ਬੋਲਡਰ ਕੈਂਪਸ ਦੇ ਕੂਰਜ਼ ਇਵੈਂਟਸ ਸੈਂਟਰ ਵਿੱਚ ਬੋਲਡਰ ਦੀ ਮੇਅਰ ਸੁਜ਼ੈਨ ਜੋਨਜ਼ ਵੱਲੋਂ ਦਿੱਤਾ ਹੈਲਮਟ ਪਾਈ ਨਜ਼ਰ ਆ ਰਹੇ ਦਲਾਈ ਲਾਮਾ

ਬੋਲਡਰ (ਅਮਰੀਕਾ), 24 ਜੂਨ : ਤਿੱਬਤੀਆਂ ਦੇ ਅਧਿਆਤਮਕ ਆਗੂ ਦਲਾਈ ਲਾਮਾ ਨੇ ਇਥੇ ਇਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੇ ਆਪਣੇ ਮਜ਼ਹਬੀ ਅਕੀਦਿਆਂ ਨੂੰ ਦੂਜੇ ਲੋਕਾਂ ਉਤੇ ਠੋਸਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨਾਲ ਹੀ ਕਿਹਾ ਕਿ ਧਰਮ ਨਾ ਸਿਰਫ਼ ਮੁਆਫ਼ ਕਰਨ ਦੀ ਭਾਵਨਾ ਹੀ ਜਾਗਰਿਤ ਕਰਦਾ ਹੈ ਸਗੋਂ ਇਹ ਦੁੱਖਾਂ ਨੂੰ ਘਟਾਉਣ ਦਾ ਕੰਮ ਵੀ ਕਰਦਾ ਹੈ।

ਗ਼ੌਰਤਲਬ ਹੈ ਕਿ ਤਿੱਬਤ ਉਤੇ ਚੀਨ ਦੇ ਕਬਜ਼ੇ ਤੋਂ ਬਾਅਦ ਭਾਰਤ ਵਿੱਚ ਜਲਾਵਤਨੀ ਦੀ ਹਾਲਤ ਵਿੱਚ ਰਹਿ ਰਹੇ ਬੋਧੀ ਅਧਿਆਤਮਕ ਆਗੂ ਦਲਾਈ ਲਾਮਾ ਇਨ੍ਹੀਂ ਦਿਨੀਂ ਅਮਰੀਕਾ ਦੀ ਫੇਰੀ ਉਤੇ ਹਨ। ਆਨਲਾਈਨ ਪਰਚੇ ‘ਡੈਨਵਰ ਪੋਸਟ’ ਵਿੱਚ ਛਪੀ ਰਿਪੋਰਟ ਮੁਤਾਬਕ ਉਨ੍ਹਾਂ ਸਮਾਗਮ ਵਿੱਚ ਸ਼ਾਮਲ ਲੋਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਹੋਰਨਾਂ ਪ੍ਰਤੀ ਦਇਆ ਤੇ ਹਮਦਰਦੀ ਦੀ ਭਾਵਨਾ ਰੱਖਣ। ਉਨ੍ਹਾਂ ਕਿਹਾ ਕਿ ਸਾਨੂੰ ਇਕ ਅਜਿਹੀ ਆਲਮੀ ਜਾਗਰੂਕਤਾ ਦੀ ਲੋੜ ਹੈ, ਜਿਹੜੀ ਦੁਨੀਆਂ ਨੂੰ ਹੋਰ ਪੁਰਅਮਨ ਬਣਾ ਸਕਦੀ ਹੈ।

ਉਹ ਕੋਲੋਰਾਡੋ-ਬੋਲਡਰ ਯੂਨੀਵਰਸਿਟੀ ਵਿੱਚ ਇਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਬੋਲਡਰ ਦੀ ਮੇਅਰ ਸੁਜ਼ੈਨ ਜੋਨਜ਼ ਨੇ ਉਨ੍ਹਾਂ ਨੂੰ ਇਕ ਸਾਈਕਲ ਹੈਲਮਟ ਭੇਟ ਕੀਤਾ। ਇਹ ਹੈਲਮਟ ਸਿਰ ਉਤੇ ਪਹਿਨਦਿਆਂ ਉਨ੍ਹਾਂ ਇਸ ਨੂੰ ਰੱਖਿਆ ਦਾ ਇਕ ਪ੍ਰਤੀਕ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਅਮਲ ਵਿੱਚ ਲੋਕਾਂ ਨੂੰ ਇਸ ਸੁਰੱਖਿਆ ਦੀ ਲੋੜ ਹੈ।



from Punjab News – Latest news in Punjabi http://punjabnewsusa.com/2016/06/%e0%a8%a6%e0%a8%b2%e0%a8%be%e0%a8%88-%e0%a8%b2%e0%a8%be%e0%a8%ae%e0%a8%be-%e0%a8%b5%e0%a9%b1%e0%a8%b2%e0%a9%8b%e0%a8%82-%e0%a8%86%e0%a8%aa%e0%a8%a3%e0%a9%87-%e0%a8%a7%e0%a8%be%e0%a8%b0%e0%a8%ae/
thumbnail
About The Author

Web Blog Maintain By RkWebs. for more contact us on rk.rkwebs@gmail.com

0 comments