ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਨਹੀਂ ਕਰੇਗੀ ‘ਆਪ’

‘ਆਪ’ ਦੇ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਆਸ਼ੀਸ਼ ਖੇਤਾਨ ‘ਯੂਥ ਮੈਨੀਫੈਸਟੋ’ ਬਾਰੇ ਚਰਚਾ ਕਰਦੇ ਹੋਏ।

‘ਆਪ’ ਦੇ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਆਸ਼ੀਸ਼ ਖੇਤਾਨ ‘ਯੂਥ ਮੈਨੀਫੈਸਟੋ’ ਬਾਰੇ ਚਰਚਾ ਕਰਦੇ ਹੋਏ।

ਚੰਡੀਗੜ੍ਹ, 25 ਜੂਨ :ਆਮ ਆਦਮੀ ਪਾਰਟੀ (ਆਪ) ਨੇ ਆਪਣੇ ਪਹਿਲੇ ਸਟੈਂਡ ਤੋਂ ਪਿੱਛੇ ਹਟਦਿਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਤੋਂ ਟਾਲਾ ਵੱਟਣਾ ਸ਼ੁਰੂ ਕਰ ਦਿੱਤਾ ਹੈ। ‘ਆਪ’ ਦੇ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਪਰਸਨ ਆਸ਼ੀਸ਼ ਖੇਤਾਨ ਨੇ ਕਿਹਾ ਕਿ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਸਹੀ ਸਮਾਂ ਆਉਣ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਭਾਵੇਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚੋਂ 100 ਸੀਟਾਂ ਹਾਸਲ ਕਰਨ ਦੀ ਸਮਰੱਥਾ ਤਿਆਰ ਕਰ ਚੁੱਕੇ ਹਨ ਪਰ ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਮ ਦਾ ਫੈਸਲਾ ਸਮਾਂ ਆਉਣ ’ਤੇ ਹੀ ਕੀਤਾ ਜਾਵੇਗਾ।

ਸ੍ਰੀ ਖੇਤਾਨ ਨੇ ਅੱਜ ‘ਪੰਜਾਬ ਬੋਲਦਾ’ ਕਮੇਟੀ ਦੇ ਚੇਅਰਪਰਸਨ ਕੰਵਰ ਸੰਧੂ ਅਤੇ ਮੈਂਬਰਾ ਚੰਦਰ ਸੁਤਾ ਡੋਗਰਾ, ਗੁਰਵਿੰਦਰ ਸਿੰਘ ਬੜਿੰਗ, ਗਗਨਦੀਪ ਸਿੰਘ ਚੱਢਾ ਅਤੇ ਦਿਨੇਸ਼ ਚੱਢਾ ਸਮੇਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ 3 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 51 ਨੁਕਤਿਆਂ ’ਤੇ ਆਧਾਰਿਤ ‘ਯੂਥ ਮੈਨੀਫੈਸਟੋ’ ਜਾਰੀ ਕਰਨਗੇ। ਇਸ ਤੋਂ ਬਾਅਦ ਕਿਸਾਨਾਂ, ਦਲਿਤਾਂ ਅਤੇ ਮਹਿਲਾਵਾਂ ਆਦਿ ਦੇ ਮੈਨੀਫੈਸਟੋ ਜਾਰੀ ਕਰਨ ਦਾ ਸਿਲਸਿਲਾ ਚਲਾਇਆ ਜਾਵੇਗਾ। ਸ੍ਰੀ ਖੇਤਾਨ ਅਤੇ ਸ੍ਰੀ ਸੰਧੂ ਨੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪਾਰਟੀ ਆਗੂ ਗੁਰਪ੍ਰੀਤ ਘੁੱਗੀ ਵੱਲੋਂ ਅਧਿਆਪਕਾਂ ਤੇ ਮੁਲਾਜ਼ਮਾਂ ਬਾਰੇ ਬੋਲੇ ਕੁਝ ਇਤਰਾਜ਼ਯੋਗ ਸ਼ਬਦਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਵਿਰੋਧੀਆਂ ਨੇ ਸ੍ਰੀ ਮਾਨ ਤੇ ਸ੍ਰੀ ਘੁੱਗੀ ਦੀ ਬਾਤ ਦਾ ਬਤੰਗੜ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਰਕਾਰ ਬਣਨ ’ਤੇ ਪੂਰਾ ਸਤਿਕਾਰ ਦਿੱਤਾ ਜਾਵੇਗਾ ਕਿਉਂਕਿ ਸਰਕਾਰੀ ਸਕੂਲਾਂ ਵਿੱਚ 30 ਹਜ਼ਾਰ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਮੌਜੂਦਾ ਅਧਿਆਪਕ ਆਪਣੇ ਬਲਬੂਤੇ ’ਤੇ ਸਕੂਲ ਚਲਾ ਰਹੇ ਹਨ। ਸ੍ਰੀ ਖੇਤਾਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਉਣ ਦੀ ਸੂਰਤ ਵਿੱਚ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਅੱਧੀਆਂ-ਅਧੂਰੀਆਂ ਤਨਖਾਹਾਂ ’ਤੇ ਠੇਕੇ ਦੇ ਆਧਾਰ ਉਪਰ ਰੱਖਣ ਦੀ ਥਾਂ ’ਤੇ ਰੈਗੂਲਰ ਭਰਤੀ ਕੀਤੀ ਜਾਵੇਗੀ। ਸ੍ਰੀ ਖੇਤਾਨ ਨੇ ਅਧਿਆਪਕਾਂ ਨੂੰ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਹੋਣ ਦੀ ਬੇਨਤੀ ਕੀਤੀ। ਉਨ੍ਹਾਂ ਦਿੱਲੀ ਸਰਕਾਰ ਦੇ ਇੱਕ ਵਿਧਾਇਕ ਨੂੰ ਪੁਲੀਸ ਵੱਲੋਂ ਪ੍ਰੈਸ ਕਾਨਫਰੰਸ ਵਿੱਚੋਂ ਹੀ ਗ੍ਰਿਫ਼ਤਾਰ ਕਰਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਤਾਨਾਸ਼ਾਹ ਵਾਂਗ ਵਿਚਰ ਕੇ ਦੇਸ਼ ’ਚ ਐਮਰਜੈਂਸੀ ਜਿਹਾ ਮਾਹੌਲ ਪੈਦਾ ਕਰ ਰਹੇ ਹਨ।

ਪਹਿਲਾਂ ਬਾਦਲ ਕੈਬਨਿਟ ਦਾ ਡੋਪ ਟੈਸਟ ਹੋਵੇ: ਖੇਤਾਨ
ਸ੍ਰੀ ਖੇਤਾਨ ਨੇ ਪੰਜਾਬ ਸਰਕਾਰ ਵੱਲੋਂ ਕਾਲਜਾਂ ਦੇ ਦਾਖ਼ਲਿਆਂ ਅਤੇ ਭਰਤੀਆਂ ਆਦਿ ਦੌਰਾਨ ਨੌਜਵਾਨਾਂ ਦੇ ਡੋਪ ਟੈਸਟ ਕਰਵਾਉਣ ਦੇ ਲਏ ਜਾ ਰਹੇ ਫ਼ੈਸਲਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਡੋਪ ਟੈਸਟ ਕਰਵਾਉਣ ਦੀ ਹੈ।



from Punjab News – Latest news in Punjabi http://ift.tt/28VAIfr
thumbnail
About The Author

Web Blog Maintain By RkWebs. for more contact us on rk.rkwebs@gmail.com

0 comments