ਸ਼ੱਕੀ ਕੋਡ ਲਿਖਿਆ ਕਬੂਤਰ ਮਿਲਣ ਕਾਰਨ ਪਿੰਡ ਮੋਤਲਾ ’ਚ ਫੈਲੀ ਦਹਿਸ਼ਤ

ਏਐਸਆਈ ਰਛਪਾਲ ਸਿੰਘ ਸ਼ੱਕੀ ਕਬੂਤਰ ਨੂੰ ਦੇਖਦੇ ਹੋਏ

ਏਐਸਆਈ ਰਛਪਾਲ ਸਿੰਘ ਸ਼ੱਕੀ ਕਬੂਤਰ ਨੂੰ ਦੇਖਦੇ ਹੋਏ

ਮੁਕੇਰੀਆਂ, 23 ਸਤੰਬਰ : ਨੇੜਲੇ ਪਿੰਡ ਮੋਤਲਾ ਵਿਖੇ ਮਿਲੇ ਇਕ ਕੋਡ ਲਿਖੇ ਚਿੱਟੇ ਕਬੂਤਰ ਨੂੰ ਸਥਾਨਕ ਪੁਲੀਸ ਭਾਵੇਂ ਮਾਮੂਲੀ ਘਟਨਾ ਮੰਨ ਰਹੀ ਹੈ, ਪਰ ਪਾਕਿਸਤਾਨ ਤੇ ਭਾਰਤ ਦਰਮਿਆਨ ਮੌਜੂਦਾ ਤਣਾਅਪੂਰਨ ਮਹੌਲ ਵਿੱਚ ਅਜਿਹੇ ਕਬੂਤਰ ਦੀ ਸ਼ੱਕੀ ਭੂਮਿਕਾ ਵੀ ਹੋ ਸਕਦੀ ਹੈ। ਪੁਲੀਸ ਅਧਿਕਾਰੀਆਂ ਨੇ ਇਸ ਕਬੂਤਰ ਨੂੰ ਇੱਕ ਪਿੰਜਰੇ ਵਿੱਚ ਪਾ ਕੇ ਥਾਣੇ ਵਿੱਚ ਸੰਭਾਲ ਲਿਆ ਹੈ, ਜਿਥੇ ਇਸ ਨੂੰ ਦੇਖਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਡੀਐਸਪੀ ਮੁਕੇਰੀਆਂ ਨੇ ਉਂਜ ਇਸ ਸਬੰਧੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਕਹੀ ਹੈ।

ਅੱਜ ਸਵੇਰੇ ਕਰੀਬ 8.30 ਵਜੇ ਕਸਬਾ ਮਾਨਸਰ ਦੇ ਬਿਆਸ ਦਰਿਆ ਕੰਢੇ ਪੈਂਦੈ ਪਿੰਡ ਮੋਤਲਾ ਵਿਖੇ ਨੌਜਵਾਨ ਨਰੇਸ਼ ਕੁਮਾਰ ਦੇ ਘਰ ਇੱਕ ਚੀਨਾ ਕਬੂਤਰ ਆ ਬੈਠਾ, ਜਿਸ ਦੇ ਖੰਭਾਂ ’ਤੇ ਉਰਦੂ-ਫ਼ਾਰਸੀ ਹਰਫ਼ਾਂ ਵਿੱਚ ਕੋਈ ਕੋਡ ਲਿਖਿਆ ਹੋਇਆ ਹੈ। ਇਸ ਕਾਰਨ ਪਿੰਡ ਵਾਸੀਆਂ ਨੂੰ ਇਹ ਮਾਮਲਾ ਕੁਝ ਸ਼ੱਕੀ ਜਾਪ ਰਿਹਾ ਹੈ ਤੇ ਜੰਮੂ-ਕਸ਼ਮੀਰ ਸਣੇ ਭਾਰਤ-ਪਾਕਿਸਤਾਨ ਦਰਮਿਆਨ  ਤਣਾਅ ਭਰੇ ਮਾਹੌਲ ਕਾਰਨ ਕਬੂਤਰ ’ਤੇ ਉੱਕਰਿਆ ਕੋਡ ਦੇਖ ਕੇ ਪਿੰਡ ਵਾਸੀ ਦਹਿਸ਼ਤ ’ਚ ਹਨ। ਇਸ ਦਾ ਪਤਾ ਲੱਗਦਿਆਂ ਹੀ ਭੰਗਾਲਾ ਚੌਕੀ ਦੇ ਏਐਸਆਈ ਰਛਪਾਲ ਸਿੰਘ ਨੇ ਕਬੂਤਰ ਨੂੰ ਕਬਜ਼ੇ ਵਿੱਚ ਲੈ ਕੇ ਮੁਕੇਰੀਆਂ ਥਾਣੇ ਰੱਖਵਾ ਦਿੱਤਾ।

ਡੀਐਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਕਬੂਤਰ ਦੇ ਸ਼ੱਕੀ ਹੋਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਤਫਤੀਸ਼ ਵਿੱਚ ਕੁਝ ਵੀ ਸ਼ੱਕੀ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕਬੂਤਰ ਦੇ ਖੰਭਾਂ ’ਤੇ ਲਿਖੇ ਹਿੰਦਸੇ ਹੀ ਸਹੀ ਪੜ੍ਹੇ ਜਾ ਰਹੇ ਹਨ, ਪਰ ਭਾਸ਼ਾ ਦੀ ਕੋਈ ਸਮਝ ਨਹੀਂ ਆ ਰਹੀ।



from Punjab News – Latest news in Punjabi http://ift.tt/2doqwPV
thumbnail
About The Author

Web Blog Maintain By RkWebs. for more contact us on rk.rkwebs@gmail.com

0 comments