ਸਿੱਧੂ ਅਪਣਾ ਭਾਅ ਵਧਾਉਣ ਲਈ ਗਿਰਗਿਟ ਵਾਂਗ ਰੰਗ ਬਦਲ ਰਿਹੈ : ਸੁਖਬੀਰ

ਬਠਿੰਡਾ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਅਪਣਾ ਭਾਅ ਵਧਾਉਣ ਲਈ ਗਿਰਗਿਟ ਵਾਂਗ ਹਰ ਦਿਨ ਰੰਗ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ‘ਆਪ’ ਤੇ ਹੁਣ ਕਾਂਗਰਸ ਨਾਲ ਸੌਦੇਬਾਜ਼ੀ ਕਰ ਕੇ ਟੀ.ਵੀ. ਪ੍ਰੋਗਰਾਮ ਵਾਂਗ ਤਰ੍ਹਾਂ ਨਿਤ ਨਵੇਂ ਗਾਹਕ ਲੱਭ ਰਿਹਾ ਹੈ।

ਬਠਿੰਡਾ ‘ਚ ਪ੍ਰਾਈਵੇਟ ਫ਼ੀਡ ਕੰਪਨੀ ਦਾ ਉਦਘਾਟਨ ਕਰਨ ਪੁੱਜੇ ਸ. ਬਾਦਲ ਨੇ ਕਿਹਾ ਕਿ ਜਿਸ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਇਆ, ਉਹ ਉਨ੍ਹਾਂ ਲੋਕਾਂ ਦੇ ਭਲੇ ਲਈ ਇਕ ਵੀ ਕੰਮ ਨਹੀਂ ਕਰ ਸਕਿਆ ਤਾਂ ਪੰਜਾਬ ਦਾ ਕੀ ਸਵਾਰ ਸਕਦਾ ਹੈ। ਉਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਵਾਸਤਾ ਨਹੀਂ ਸਗੋਂ ਉਹ ਵੋਟਾਂ ਹਾਸਲ ਕਰਨ ਲਈ ਅਜਿਹਾ ਸੱਭ ਕੁੱਝ ਕਰ ਰਿਹਾ ਹੈ।
ਉਪ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਕਿ ਜਨਰਲ ਵਰਗ ਦੇ ਗ਼ਰੀਬ ਤਬਕੇ ਨੂੰ ਰਾਖਵਾਂਕਰਨ ਦਿਤਾ ਜਾਵੇਗਾ, ਬਾਰੇ ਕਿਹਾ ਕਿ ਕੈਪਟਨ ਜੋ ਐਲਾਨ ਕਰਦਾ ਹੈ, ਕੰਮ ਉਸ ਤੋਂ ਉਲਟ ਕਰਦਾ ਹੈ। ਉਨ੍ਹਾਂ ਕੈਪਟਨ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਪਹਿਲਾਂ ਉਹ ਦੱਸਣ ਕਿ ਅਪਣੇ ਪੰਜ ਸਾਲਾਂ ਦੇ ਕਾਰਜਾਲ ‘ਚ ਉਨ੍ਹਾਂ ਪੰਜਾਬੀਆਂ ਲਈ ਕੀ ਗਿਣਨਯੋਗ ਕੰਮ ਕੀਤਾ ਹੈ?

ਇਕ ਅਕਤੂਬਰ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਸਰਕਾਰੀ ਖ਼ਰੀਦ ਦੀਆਂ ਤਿਆਰੀਆਂ ‘ਤੇ ਤਸੱਲੀ ਪ੍ਰਗਟ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸੀਜ਼ਨ ‘ਚ ਝੋਨੇ ਦੀ ਰੀਕਾਰਡ ਤੋੜ 190 ਲੱਖ ਮੀਟਰਕ ਟਨ ਆਮਦ ਹੋਣ ਦੀ ਆਸ ਹੈ। ਬਾਦਲ ਨੇ ਭਰੋਸਾ ਦਿਵਾਇਆ ਕਿ ਝੋਨੇ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ।

ਸ਼੍ਰੋਮਣੀ ਕਮੇਟੀ ਦੇ ਨਵੇਂ ਹਾਊਸ ਦੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਲੈਣਾ ਹੈ। ਇਸ ਮੌਕੇ ਸਰੂਪ ਚੰਦ ਸਿੰਗਲਾ, ਪਰਮਜੀਤ ਕੌਰ ਗੁਲਸ਼ਨ, ਤੇਜਿੰਦਰ ਸਿੰਘ ਮਿੱਡੂਖੇੜਾ, ਦਿਆਲ ਸਿੰਘ ਸੋਢੀ, ਬਲਕਾਰ ਸਿੰਘ ਸਿੱਧੂ, ਬਲਵੰਤ ਰਾਏ ਨਾਥ, ਡਾ. ਓਮ ਪ੍ਰਕਾਸ਼ ਸ਼ਰਮਾ ਵੀ ਹਾਜ਼ਰ ਸਨ।



from Punjab News – Latest news in Punjabi http://ift.tt/2dsKWqH
thumbnail
About The Author

Web Blog Maintain By RkWebs. for more contact us on rk.rkwebs@gmail.com

0 comments