ਹੁਣ ਬੀਜੇਪੀ ਨਹੀਂ, ‘ਆਪ’ ਬਣੀ ਵਪਾਰੀਆਂ ਦੀ ਚਹੇਤੀ ਪਾਰਟੀ : ਅਰਵਿੰਦ ਕੇਜਰੀਵਾਲ

full11704ਜਲੰਧਰ  : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ 2017 ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ‘ਛਾਪੇਮਾਰੀ ਰਾਜ’ ਦਾ ਅੰਤ ਕਰ ਦਿਤਾ ਜਾਵੇਗਾ।

ਅਗਰਸੈਨ ਜੈਯੰਤੀ ਮੌਕੇ ਮੁੱਖ ਮਹਿਮਾਨ ਵਜੋਂ ਲੋਕਾਂ ਨੂੰ ਸੰਬੋਧਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਦਫ਼ਤਰਾਂ ਅਤੇ ਦੁਕਾਨਾਂ ‘ਤੇ ਛਾਪੇ ਮਾਰਨੇ ਬੰਦ ਕਰ ਦਿਤੇ ਗਏ ਹਨ।  ਕੇਜਰੀਵਾਲ ਨੇ ਕਿਹਾ, ”ਅਸੀ ਇਹ ਮਹਿਸੂਸ ਕੀਤਾ ਹੈ ਕਿ ਛਾਪੇਮਾਰੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਥਾਂ ਵਧਾਉਂਦੀ ਹੈ। ਸਰਕਾਰ ਨੂੰ ਵੀ ਕਰ ਦਾ ਘਾਟਾ ਪੈਂਦਾ ਹੈ। ਇਸ ਲਈ ਇਹ ਅਤਿਅੰਤ ਜ਼ਰੂਰੀ ਹੈ ਕਿ ਸਰਕਾਰ ਨੂੰ ਛਾਪੇਮਾਰੀ ਰਾਜ ਖ਼ਤਮ ਕਰ ਦੇਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਇਸ ਨੀਤੀ ਰਾਹੀਂ ਇੰਸਪੈਕਟਰ ਸਰਕਾਰੀ ਖ਼ਜ਼ਾਨੇ ਦੀ ਥਾਂ ਅਪਣੀਆਂ ਜੇਬਾਂ ਭਰਨ ਵਲ ਵੱਧ ਧਿਆਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਬੀਜੇਪੀ ਨੂੰ ਵਪਾਰੀ ਵਰਗ ਦੀ ਪਾਰਟੀ ਕਿਹਾ ਜਾਂਦਾ ਸੀ ਪਰ ਆਮ ਆਦਮੀ ਪਾਰਟੀ ਦੀਆਂ ਵਪਾਰੀ ਪੱਖੀ ਨੀਤੀਆਂ ਕਾਰਨ ਹੁਣ ‘ਆਪ’ ਵਪਾਰੀ ਵਰਗ ਦੀ ਸੱਭ ਤੋਂ ਚਹੇਤੀ ਪਾਰਟੀ ਬਣ ਗਈ ਹੈ। ਆਪ ਨੇ ਦਿੱਲੀ ਵਿਚ ਵਪਾਰੀਆਂ ਦੇ ਬਿਨਾਂ ਕਹੇ ਹੀ ਅਨੇਕਾਂ ਵਸਤੂਆਂ ਉਤੇ ਵੈਟ 12.5 ਫ਼ੀ ਸਦੀ ਤੋਂ ਘਟਾ ਕੇ 5 ਫ਼ੀ ਸਦੀ ਕਰ ਦਿਤਾ ਹੈ।
ਕੇਜਰੀਵਾਲ  ਨੇ ਕਿਹਾ ਕਿ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿਚ ਬਣੀ ਤਾਂ ਉਸ ਸਮੇਂ ਮਹੀਨੇ ਵਿਚ ਕਰੀਬ 150 ਛਾਪੇ ਪੈਂਦੇ ਸਨ ਪਰ ਹੁਣ ਅਜਿਹਾ ਨਹੀਂ।
ਕੇਜਰੀਵਾਲ ਨੇ ਕਿਹਾ ਕਿ ਵਪਾਰੀਆਂ ਅਤੇ ਕਾਰੋਬਾਰੀਆਂ ਨੇ ਉਨ੍ਹਾਂ ਨੂੰ ਦਸਿਆ ਹੈ ਕਿ ਇਨਕਮ ਟੈਕਸ ਵਿਭਾਗ ਕਾਲੇ ਧਨ ਦਾ ਟੀਚਾ ਪੂਰਾ ਕਰਨ ਦੀ ਨੀਅਤ ਨਾਲ ਦੇਸ਼ ਭਰ ਵਿਚ ਛਾਪੇ ਮਾਰ ਰਿਹਾ ਹੈ। ਛੋਟੇ ਵਪਾਰੀਆਂ ਉਤੇ ਛਾਪੇ ਮਾਰਨ ਦੀ ਥਾਂ ਇਨਕਮ ਟੈਕਸ ਵਿਭਾਗ ਨੂੰ ਵਿਜੈ ਮਾਲਿਆ ਦੇ ਘਰ ਛਾਪੇ ਮਾਰਨੇ ਚਾਹੀਦੇ ਹਨ।  ਉਨ੍ਹਾਂ ਕਿਹਾ ਕਿ ਧਨਾਢ ਘਰਾਣਿਆ ਨੂੰ ਲੁੱਟਣ ਲਈ ਖੁਲ੍ਹ ਦਿਤੀ ਹੋਈ ਹੈ ਜਿਸ ਤੋਂ ਸਰਕਾਰ ਦੀ ਕਾਲੇ ਧਨ ਸਬੰਧੀ ਗੰਭੀਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਪੰਜਾਬ ਵਿਚ ਨਸ਼ੇ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ ਵਿਚੋਂ ਇਸ ਨੂੰ ਖ਼ਤਮ ਕਰਨਾ ਪਵੇਗਾ ਅਤੇ ਇਸ ਦੇ ਖ਼ਾਤਮੇ ਮਗਰੋਂ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਨੌਕਰੀਆਂ ਦੀ ਲੋੜ ਪਵੇਗੀ ਜਿਸ ਨੂੰ ਉਦਯੋਗ ਵਰਗ ਪੂਰਾ ਕਰੇਗਾ। ਇਸ ਤਰੀਕੇ ਨਾਲ ਉਹ ਨੌਜਵਾਨ ਦੁਬਾਰਾ ਨਸ਼ੇ ਦੀ ਦਲਦਲ ਵਿਚ ਨਹੀਂ ਫਸਣਗੇ।

ਉਨ੍ਹਾਂ ਨਾਲ ਸੰਜੇ ਸਿੰਘ, ਭਗਵੰਤ ਮਾਨ, ਸਾਧੂ ਸਿੰਘ, ਗੁਰਪ੍ਰੀਤ ਸਿੰਘ ਵੜੈਚ (ਘੁੱਗੀ),  ਹਿੰਮਤ ਸਿੰਘ ਸ਼ੇਰਗਿੱਲ ਅਤੇ ਜਗਮੀਤ ਸਿੰਘ ਬਰਾੜ ਵੀ ਸਨ



from Punjab News – Latest news in Punjabi http://ift.tt/2d2dRnR
thumbnail
About The Author

Web Blog Maintain By RkWebs. for more contact us on rk.rkwebs@gmail.com

0 comments