ਮੰਗਲ ‘ਤੇ ਰਹਿਣ ਲਈ ਖਰਚਣੇ ਪੈਣਗੇ ਸਵਾ ਕਰੋੜ

mars

100 ਯਾਤਰੀਆਂ ਨੂੰ ਇਕੱਠੇ ਲੈ ਕੇ ਜਾ ਸਕੇਗਾ ਪੁਲਾੜ ਗੱਡੀ

ਨਿਊਯਾਰਕ : ਜੇ ਤੁਸੀ ਮੰਗਲ ‘ਤੇ ਰਹਿਣਾ ਚਾਹੁੰਦੇ ਹੋ ਤਾਂ ਦੋ ਲੱਖ ਡਾਲਰ (ਲਗਪਗ 1.33 ਕਰੋੜ ਰੁਪਏ) ਤਿਆਰ ਕਰ ਲਓ। ਇੰਨੇ ਪੈਸਿਆਂ ‘ਚ ਅਮਰੀਕੀ ਕੰਪਨੀ ਸਪੇਸਐਕਸ ਲਾਲ ਗ੍ਰਹਿ ‘ਤੇ ਪਹੁੰਚਾ ਸਕਦੀ ਹੈ। ਸਪੇਸਐਕਸ ਮੰਗਲ ਗ੍ਰਹਿ’ਤੇ ਮਨੁੱਖੀ ਬਸਤੀ ਵਸਾਉਣ ਦੀ ਯੋਜਨਾ ਬਣਾ ਰਹੀ ਹੈ।

ਸਪੇਸਐਕਸ ਦੇ ਸੰਸਥਾਪਕ ਅੇਲਨ ਮਸਕ ਨੇ ਮੈਕਸੀਕੋ ‘ਚ ਮੰਗਲਵਾਰ ਨੂੰ ਆਪਣੀ ਇਸ ਅਹਿਮ ਯੋਜਨਾ ਦਾ ਖਾਕਾ ਪੇਸ਼ ਕੀਤਾ। ਲਗਪਗ ਦਸ ਲੱਖ ਲੋਕਾਂ ਦੇ ਰਹਿਣ ਯੋਗ ਇਸ ਕਾਲੋਨੀ ‘ਚ ਤੁਹਾਨੂੰ ਲੋੜ ਦੀ ਹਰ ਚੀਜ਼ ਮਿਲੇਗੀ ਪਰ ਇਸ ਨੂੰ ਪੂਰਾ ਹੋਣ ਵਿਚ 100 ਸਾਲ ਲੱਗਣਗੇ। ਮਸਕ ਨੇ 100 ਯਾਤਰੀਆਂ ਨੂੰ ਇਕੱਠੇ ਲੈ ਜਾ ਸਕਣ ਵਾਲੀ ਪੁਲਾੜ ਗੱਡੀ ਬਾਰੇ ਜਾਣਕਾਰੀ ਦਿੱਤੀ। ਇਹ ਪੁਲਾੜ ਗੱਡੀ ਮੰਗਲ ਗ੍ਰਹਿ ‘ਤੇ ਯਾਤਰੀਆਂ ਨੂੰ ਛੱਡਣ ਤੋਂ ਬਾਅਦ ਦੂਜੇ ਯਾਤਰੀਆਂ ਨੂੰ ਲੈ ਕੇ ਜਾਣ ਲਈ ਧਰਤੀ ‘ਤੇ ਵਾਪਸ ਆਵੇਗੀ। ਇਸ ਦੀ ਪਹਿਲੀ ਉਡਾਣ 2022 ਤੱਕ ਹੋ ਸਕਦੀ ਹੈ। ਇਸ ਨੂੰ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਛੱਡਿਆ ਜਾ ਸਕਦਾ ਹੈ। ਇਥੋਂ ਹੀ ਅਪੋਲੋ ਨੂੰ ਚੰਦਰਮਾ ਮੁਹਿੰਮ ਲਈ ਛੱਡਿਆ ਗਿਆ ਸੀ। ਸਪੇਸਐਕਸ ਦਾ ਹਰ 26 ਮਹੀਨੇ ਵਿਚ ਉਸ ਸਮੇਂ ਮੰਗਲ ਗ੫ਹਿ ‘ਤੇ ਪੁਲਾੜ ਗੱਡੀ ਭੇਜਣ ਦਾ ਇਰਾਦਾ ਹੈ ਜਦੋਂ ਉਹ ਧਰਤੀ ਦੇ ਨੇੜੇ ਹੁੰਦਾ ਹੈ। ਮਸਕ ਨੇ ਕਿਹਾ ਕਿ ਮੌਤ ਦਾ ਖ਼ਤਰਾ ਬਹੁਤ ਜ਼ਿਆਦਾ ਹੋਵੇਗਾ ਪਰ ਜੇ ਤੁਹਾਨੂੰ ਇਸ ਤੋਂ ਡਰ ਨਹੀਂ ਲੱਗਦਾ ਤਾਂ ਤੁਸੀਂ ਇਸ ਲਈ ਸਹੀ ਉਮੀਦਵਾਰ ਹੋ। ਮੰਗਲ ‘ਤੇ ਜਾ ਕੇ ਵਾਪਸ ਆਉਣ ਦੀ ਇੱਛਾ ਰੱਖਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮੰਗਲ ਗ੍ਰਹਿ ਧਰਤੀ ਤੋਂ ਅੌਸਤਨ 22.5 ਕਰੋੜ ਕਿਲੋਮੀਟਰ ਦੀ ਦੂਰੀ ‘ਤੇ ਹੈ। ਛੇ ਤੋਂ ਨਂੌ ਮਹੀਨੇ ਦੀ ਲੰਬੀ ਯਾਤਰਾ ਤੋਂ ਬਾਅਦ ਪਹਿਲਾਂ ਮਨੁੱਖ ਇਸ ‘ਤੇ ਕਦਮ ਰੱਖਣਗੇ। ਮਸਕ ਦੇ ਮੁਤਾਬਕ ਰਾਕੇਟ ਨਾਲ ਯਾਤਰਾ ਘੱਟ ਸਮੇਂ ਵਿਚ ਹੋ ਸਕਦੀ ਹੈ। ਉਨ੍ਹਾਂ ਨੇ ਆਪਣੀ ਪੁਲਾੜ ਗੱਡੀ ਨਾਲ ਮੰਗਲ ਦੀ ਯਾਤਰਾ ਦਾ ਚਾਰ ਮਿੰਟ ਦਾ ਵੀਡੀਓ ਵੀ ਜਾਰੀ ਕੀਤਾ ਹੈ।



from Punjab News – Latest news in Punjabi http://ift.tt/2duTdyl
thumbnail
About The Author

Web Blog Maintain By RkWebs. for more contact us on rk.rkwebs@gmail.com

0 comments