ਤਲਵਾਰ ਲੈ ਕੇ ਘੁੰਮ ਰਿਹਾ ਸੀ ਮੁਸਲਮਾਨ, ਪੁਲੀਸ ਨੇ ਸਿੱਖ ਨੂੰ ਘੇਰਿਆ

ਨਿਊਯਾਰਕ : ਅਮਰੀਕਾ ਵਿਚ ਕਥਿਤ ਨਸਲਵਾਦ ਦੇ ਇਕ ਮਾਮਲੇ ਵਿਚ ਪੁਲੀਸ ਨੇ ਕ੍ਰਿਪਾਨਧਾਰੀ ਇਕ ਸਿੱਖ ਨੂੰ ਘੇਰ ਲਿਆ। ਪੁਲੀਸ ਨੂੰ ਕਈ ਫ਼ੋਨ ਆਏ ਸਨ ਕਿ ਸ਼ਾਪਿੰਗ ਮਾਲ ਵਿਚ ਮੁਸਲਮਾਨ ਦਿਖਣ ਵਾਲਾ ਇਕ ਵਿਅਕਤੀ ‘ਵੱਡਾ ਚਾਕੂ’ ਜਾਂ ‘ਤਲਵਾਰ’ ਲੈ ਕੇ ਘੁੰਮ ਰਿਹਾ ਹੈ।

ਹਰਪ੍ਰੀਤ ਸਿੰਘ ਖ਼ਾਲਸਾ (33) ਦਾ ਕਹਿਣਾ ਹੈ ਕਿ ਪੇਨਸਿਲਵੇਨਿਆ ਦੇ ਨਾਰਥਏਂਪਟਨ ਕਾਉਂਟੀ ਵਿਚ ਉਹ ਨਸਲਵਾਦ ਦੇ ਸ਼ਿਕਾਰ ਹੋਏ। ਪਰ ਪੁਲੀਸ ਦਾ ਕਹਿਣਾ ਹੈ ਕਿ ਇਸ ਸਬੰਧੀ ਜਿਨ੍ਹਾਂ ਲੋਕਾਂ ਨੇ ਸੂਚਨਾ ਦਿਤੀ ਉਹ ਸਹੀ ਸਨ।

ਨਾਰਥਏਂਪਟਨ ਕਾਉਂਟੀ ਦੇ ਬੇਥਲੇਹਮ ਟਾਊਨਸ਼ਿਪ ਦੀ ਪੁਲੀਸ ਨੂੰ ਕਈ ਫ਼ੋਨ ਆਏ ਸਨ ਕਿ ਇਕ ‘ਮੁਸਲਮਾਨ ਵਿਅਕਤੀ’ ਵੱਡੇ ਚਾਕੂ ਜਾਂ ਤਲਵਾਰ ਲੈ ਕੇ ਬੇਥਲੇਹਮ ਸਕਵਾਇਰ ਸ਼ਾਪਿੰਗ ਸੈਂਟਰ ਵਿਚ ਘੁੰਮ ਰਿਹਾ ਹੈ।
ਕਈ ਅਧਿਕਾਰੀਆਂ ਨੇ ਸੂਚਨਾ ‘ਤੇ ਕਾਰਵਾਈ ਕਰਦਿਆਂ ਖ਼ਾਲਸਾ ਨੂੰ ਫ਼ਾਇਰ ਲੇਟ ਵਿਚ ਖੜੀ ਇਕ ਵੈਨ ਵਿਚ ਬੈਠੇ ਹੋਇਆ ਦੇਖਿਆ। ‘ਡਬਲਯੂ.ਐਫ਼.ਐਮ.ਜ਼ੈੱਡ-ਟੀਵੀ’ ਦੀ ਖ਼ਬਰ ਅਨੁਸਾਰ ਖ਼ਾਲਸਾ ਨੇ ਕਿਹਾ, ”ਪੁਲੀਸ ਨੇ ਮੈਨੂੰ ਘੇਰ ਲਿਆ ਅਤੇ ਸਿਰ ‘ਤੇ ਹੱਥ ਰੱਖਣ ਨੂੰ ਕਿਹਾ।” ਮੇਰੀਲੈਂਡ ਤੋਂ ਉਥੇ ਗਏ ਖ਼ਾਲਸਾ ਦੇ ਕੋਲ ਕੋਈ ਵੱਡਾ ਚਾਕੂ ਜਾਂ ਤਲਵਾਰ ਨਹੀਂ ਸੀ। ਉਨ੍ਹਾਂ ਨੇ ਸਿਰਫ਼ ਕ੍ਰਿਪਾਨ ਹੀ ਪਾਈ ਹੋਈ ਸੀ। ਅਧਿਕਾਰੀਆਂ ਨੇ ਕਿਹਾ ਕਿ ਹਾਲ ਹੀ ਵਿਚ ਨਿਊਯਾਰਕ ਅਤੇ ਮਿਨੀਸੋਟਾ ਵਿਚ ਹੋਏ ਹਮਲਿਆਂ ਵਿਚ ਲੋਕਾਂ ਨੂੰ ਜ਼ਿਆਦਾ ਸੁਚੇਤ ਬਣਾ ਦਿਤਾ ਹੈ। ਬੇਥਲੇਹਮ ਟਾਊਨਸ਼ਿਪ ਪੁਲੀਸ ਵਿਭਾਗ ਦੇ ਕੈਪਟਨ ਗ੍ਰੇਗ ਗੋਤਸ਼ੇਲ ਨੇ ਕਿਹਾ, ”ਸ਼ੱਕੀ ਚੀਜ਼ਾਂ ਪ੍ਰਤੀ ਲੋਕ ਕੁੱਝ ਜ਼ਿਆਦਾ ਸੰਵੇਦਨਸ਼ੀਲ ਹੋ ਗਏ ਹਨ।”



from Punjab News – Latest news in Punjabi http://ift.tt/2csg78F
thumbnail
About The Author

Web Blog Maintain By RkWebs. for more contact us on rk.rkwebs@gmail.com

0 comments