ਪ੍ਰੋਟੀਨ ਨਾਲ ਭਰੀ ਮਲਾਈ ਸੋਇਆਬੀਨ

trjhਸੋਇਆਬੀਨ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ ਅਤੇ ਇਸ ਨੂੰ ਆਪਣੇ ਭੋਜਨ ‘ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਨੂੰ ਕਈ ਤਰੀਕਿਆਂ ਨਾਲ ਬਣਾ ਕੇ ਖਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮਲਾਈ ਸੋਇਆਬੀਨ।
ਬਣਾਉਣ ਲਈ ਸਮੱਗਰੀ :
-ਇਕ ਕੱਪ ਸੋਇਆਬੀਨ
-ਦੋ ਪਿਆਜ਼
-ਦੋ ਟਮਾਟਰ
-ਦੋ-ਤਿੰਨ ਚਮਚ ਦਹੀਂ
-ਅੱਧਾ ਚਮਚ ਜ਼ੀਰਾ
-ਅੱਧਾ ਇੰਚ ਦਾਲਚੀਨੀ
-ਦੋ ਲੌਂਗ
-ਦੋ ਇਲਾਇਚੀ
-ਦੋ ਚਮਚ ਅਦਰਕ-ਲਸਣ ਦਾ ਪੇਸਟ
-1/4 ਚਮਚ ਹਲਦੀ
-ਇਕ ਚਮਚ ਲਾਲ ਮਿਰਚ ਪਾਊਡਰ
-ਇਕ ਚਮਚ ਧਨੀਆ ਪਾਊਡਰ
-ਦੋ ਚਮਚ ਹਰਾ ਧਨੀਆ ਪੱਤੇ ਬਰੀਕ ਕੱਟੇ ਹੋਏ
-ਅੱਧਾ ਚਮਚ ਗਰਮ ਮਸਾਲਾ
-ਤੇਲ ਜ਼ਰੂਰਤ ਅਨੁਸਾਰ
-ਨਮਕ ਸੁਆਦ ਅਨੁਸਾਰ
ਬਣਾਉਣ ਦਾ ਤਰੀਕਾ :
-ਗਰਮ ਪਾਣੀ ‘ਚ ਸੋਇਆਬੀਨ ਨੂੰ ਪਾ ਕੇ 5-10 ਮਿੰਟ ਤੱਕ ਭਿਓ ਕੇ ਰੱਖੋ ਫਿਰ ਪਾਣੀ ਨਚੋੜ ਲਓ।
– ਹੁਣ ਤੇਲ ਗਰਮ ਕਰੋ। ਜ਼ੀਰਾ, ਦਾਲਚੀਨੀ,ਲੌਂਗ, ਇਲਾਇਚੀ ਵਾਰੀ-ਵਾਰੀ ਪਾ ਕੇ ਭੁਨੋ।
-ਹੁਣ ਇਸ ‘ਚ ਪਿਆਜ਼ ਦਾ ਪੇਸਟ ਪਾ ਕੇ ਭੁਨੋ, ਸੁਨਹਿਰਾ ਹੋਣ ‘ਤੇ ਅਦਰਕ-ਲਸਣ ਦਾ ਪੇਸਟ ਪਾ ਕੇ ਭੁਨੋ।
-ਪੱਕਣ ‘ਤੇ ਨਮਕ, ਹਲਦੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ  ਵਾਰੀ-ਵਾਰੀ ਪਾ ਕੇ ਥੋੜ੍ਹੀ ਦੇਰ ਹੋਰ ਭੁਨੋ।
-ਹੁਣ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
-ਹੁਣ ਇਸ ‘ਚ ਸੋਇਆਬੀਨ ਅਤੇ ਗਰਮ ਮਸਾਲਾ ਪਾ ਕੇ ਪਕਾਓ।
-ਥੋੜ੍ਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਰਚਣ ਤੱਕ ਪਕਾਓ ਅਤੇ ਹਰਾ ਧਨੀਆ ਪਾ ਕੇ ਗੈਸ ਬੰਦ ਕਰ ਦਿਓ।
-ਇਸ ਨੂੰ ਕ੍ਰੀਮ ਅਤੇ ਹਰੇ ਧਨੀਏ ਨਾਲ ਸਜਾ ਕੇ ਪਰੋਸੋ।
-ਇਸਨੂੰ ਕੁਲਚੇ, ਨਾਨ ਅਤੇ ਪਰੋਂਠੇ ਨਾਲ ਵੀ ਖਾ ਸਕਦੇ ਹੋ।



from Punjab News – Latest news in Punjabi http://ift.tt/2dg0H5d
thumbnail
About The Author

Web Blog Maintain By RkWebs. for more contact us on rk.rkwebs@gmail.com

0 comments