ਅਭੀ ਵਰਮਾ ਦੇ ਕਾਤਲ 25 ਅਕਤੂਬਰ ਨੂੰ ਲੱਗਣਗੇ ਫ਼ਾਹੇ

ਦੋਸ਼ੀ ਵਿਕਰਮ ਤੇ ਜਸਬੀਰ (ਇਨਸੈੱਟ) ਮਕਤੂਲ ਅਭੀ ਦੀ ਫ਼ਾਈਲ ਫ਼ੋਟੋ।

ਦੋਸ਼ੀ ਵਿਕਰਮ ਤੇ ਜਸਬੀਰ (ਇਨਸੈੱਟ) ਮਕਤੂਲ ਅਭੀ ਦੀ ਫ਼ਾਈਲ ਫ਼ੋਟੋ।

ਪਟਿਆਲਾ, 1 ਅਕਤੂਬਰ : ਹੁਸ਼ਿਆਰਪੁਰ ਦੇ 16 ਸਾਲਾ ਲੜਕੇ ਅਭੀ ਵਰਮਾ ਦੇ ਕਾਤਲਾਂ ਵਜੋਂ ਪਿਛਲੇ ਕਈ ਸਾਲਾਂ ਤੋਂ ਕੇਂਦਰੀ  ਜੇਲ੍ਹ ਪਟਿਆਲਾ ਵਿੱਚ ਬੰਦ ਜਸਬੀਰ ਵਾਲੀਆ ਅਤੇ ਬਿਕਰਮ ਨੂੰ ਹੋਈ ਫਾਂਸੀ ਦੀ ਸਜ਼ਾ ਖ਼ਿਲਾਫ਼ ਰਾਸ਼ਟਰਪਤੀ ਕੋਲ ਦਾਇਰ ਕੀਤੀ ਰਹਿਮ ਦੀ ਅਪੀਲ ਖਾਰਜ ਹੋਣ ਉਪਰੰਤ ਹੁਣ ਦੋਵਾਂ ਖ਼ਿਲਾਫ਼ ਮੌਤ ਦੇ ਵਾਰੰਟ ਜਾਰੀ ਹੋ ਗਏ ਹਨ। ਹੁਸ਼ਿਆਰਪੁਰ ਦੀ ਸੈਸ਼ਨ ਕੋਰਟ  ਵੱਲੋਂ  ਜਾਰੀ ਇਹ ਵਾਰੰਟ ਪਟਿਆਲਾ ਜੇਲ੍ਹ ਪੁੱਜ ਗਏ ਹਨ। ਫਾਂਸੀ ਲਈ 25 ਅਕਤੂਬਰ ਦਾ ਦਿਨ ਮੁਕੱਰਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇਹ ਕਤਲ ਫਰਵਰੀ 2005 ਨੂੰ ਹੋਇਆ ਸੀ। ਫਿਰੌਤੀ ਲਈ ਅਗਵਾ ਕੀਤੇ ਅਭੀ ਵਰਮਾ ਨੂੰ ਮੌਤ ਦੇ ਘਾਟ ਉਤਾਰਨ ਉਪਰੰਤ   ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ ਗਈ ਸੀ।  ਅਗਵਾ ਤੇ ਕਤਲ ਦੇ ਇਸ  ਕੇਸ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਸਬੀਰ  ਵਾਲੀਆ, ਉਸ ਦੀ ਪਤਨੀ  ਸੋਨੀਆ ਅਤੇ ਪਤਨੀ ਦੇ ਭਰਾ ਬਿਕਰਮ ਨੂੰ  ਹੁਸ਼ਿਆਰਪੁਰ ਦੀ  ਇੱਕ ਅਦਾਲਤ ਵੱਲੋਂ 21 ਦਸੰਬਰ 2006 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਉੱਪਰਲੀ ਅਦਾਲਤ ਵੱਲੋਂ  2 ਮਈ 2012 ਨੂੰ ਸੋਨੀਆ ਵਾਲੀਆ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ  ਤਬਦੀਲ ਕਰ ਦਿੱਤੀ ਗਈ। ਇਸੇ ਜੇਲ੍ਹ ਵਿੱਚ  ਉਮਰ ਕੈਦ ਦੀ ਸਜ਼ਾ ਕੱਟ  ਰਹੀ ਸੋਨੀਆ ਵਾਲੀਆ ਇਨ੍ਹੀ ਦਿਨੀਂ ਪੈਰੋਲ ’ਤੇ ਹੈ।
ਜਸਬੀਰ ਤੇ ਬਿਕਰਮ  ਦੀ  ਫਾਂਸੀ ਦੀ ਸਜ਼ਾ ਬਰਕਰਾਰ ਰਹੀ ਤੇ ਅਦਾਲਤ ਵੱਲੋਂ 25 ਸਤੰਬਰ 2012 ਨੂੰ ਜਾਰੀ ਕੀਤੇ ਮੌਤ ਦੇ ਵਾਰੰਟਾਂ ਦੌਰਾਨ ਦੋਵਾਂ ਨੂੰ 5 ਅਕਤੂਬਰ 2012 ਨੂੰ ਫਾਂਸੀ ਲਾਉਣ ਦੀ ਹਦਾਇਤ ਕੀਤੀ ਪਰ ਇੱਕ ਹੋਰ ਪਟੀਸ਼ਨ ਸੁਣਵਾਈ ਅਧੀਨ ਹੋਣ ਕਰਕੇ ਫਾਂਸੀ ਦੇ ਅਮਲ ’ਤੇ ਹਾਈ ਕੋਰਟ ਤੋਂ 3 ਅਕਤੂਬਰ ਨੂੰ (ਸਿਰਫ਼ ਦੋ ਦਿਨ ਪਹਿਲਾਂ)  ਸੱਤ ਦਿਨ ਦੀ ਰੋਕ ਲੱਗ ਗਈ ਸੀ। ਇਸ ਮਗਰੋਂ ਸੁਪਰੀਮ ਕੋਰਟ ਵੱਲੋਂ ਵੀ ਫਾਂਸੀ ਲਈ ਮਿੱਥੀ ਤਾਰੀਖ਼ ਤੋਂ ਸਿਰਫ਼ ਇੱਕ ਦਿਨ ਪਹਿਲਾਂ 11 ਅਕਤੂਬਰ 2012 ਨੂੰ ਫਾਂਸੀ ’ਤੇ ਰੋਕ ਲਾ ਦਿੱਤੀ ਗਈ। ਇਸ ਨਾਲ ਉਸ ਵੇਲੇ ਫਾਂਸੀ ਦਾ ਅਮਲ ਟਲ ਗਿਆ ਸੀ। ਉਧਰ  ਉਦੋਂ ਦੋਵਾਂ ਵੱਲੋਂ ਰਾਸ਼ਟਰਪਤੀ ਕੋਲ ਵੀ ਰਹਿਮ ਦੀ ਅਪੀਲ ਦਾਇਰ ਕਰ ਦਿੱਤੀ ਗਈ ਸੀ,  ਜਿੱਥੋਂ ਹੋਈ  ਹਦਾਇਤ ਤਹਿਤ  2013 ਵਿੱਚ ਪੰਜਾਬ ਦੇ ਰਾਜਪਾਲ ਕੋਲ ਵੀ ਅਪੀਲ ਪਾਈ ਗਈ, ਜੋ ਰੱਦ ਹੋ ਗਈ। ਇਸ ਕਰਕੇ ਜਨਵਰੀ 2016 ਵਿੱਚ ਰਾਸ਼ਟਰਪਤੀ ਕੋਲ ਮੁੜ ਤੋਂ ਰਹਿਮ ਦੀ ਅਪੀਲ ਦਾਇਰ ਕੀਤੀ  ਗਈ, ਜੋ ਪਿਛਲੇ ਮਹੀਨੇ ਖਾਰਜ ਹੋ ਗਈ। ਇਸ ਦੇ ਆਧਾਰ ’ਤੇ ਹੁਣ ਹੁਸ਼ਿਆਰਪੁਰ ਦੀ ਅਦਾਲਤ ਤੋਂ ਇਸ ਮੌਤ ਦੇ ਵਾਰੰਟ ਜਾਰੀ ਹੋਏ ਹਨ। ਸੂਤਰਾਂ ਅਨੁਸਾਰ ਪਟਿਆਲਾ ਜੇਲ੍ਹ ਵਿੱਚ ਵਾਰੰਟ  30 ਸਤੰਬਰ ਦੀ ਸ਼ਾਮ ਨੂੰ ‘ਈਮੇਲ’ ਰਾਹੀਂ ਪੁੱਜੇ। ਇਸ ਦੀ ਪੁਸ਼ਟੀ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਨੇ ਕੀਤੀ  ਹੈ।


from Punjab News – Latest news in Punjabi http://ift.tt/2dxtYGQ
thumbnail
About The Author

Web Blog Maintain By RkWebs. for more contact us on rk.rkwebs@gmail.com

0 comments