ਭਾਰਤੀ ਫ਼ੌਜ ਦੀ ਕਾਰਵਾਈ ਉਛਾਲਣ ਦੀ ਥਾਂ ਗੁਪਤ ਰੱਖਣਾ ਹੀ ਠੀਕ : ਸੁਬੋਧ ਕਾਂਤ

full11943ਚੰਡੀਗੜ੍ਹ : ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਡਾ. ਮਨਮੋਹਨ ਸਿੰਘ ਵੇਲੇ ਦੀ ਕਾਂਗਰਸ ਸਰਕਾਰ ਦੀ ਵਿਦੇਸ਼ੀ ਕੂਟਨੀਤੀ ਅਤੇ ਪਾਕਿਸਤਾਨ ਨਾਲ ਠੀਕ ਸਬੰਧਾਂ ਦੀ ਸ਼ਲਾਘਾ ਕਰਦੇ ਹੋਏ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸੁਬੋਧ ਕਾਂਤ ਸਹਾਏ ਨੇ ਮੋਦੀ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਭਾਰਤੀ ਫ਼ੌਜ ਦੀ ਸਰਜੀਕਲ ਕਾਰਵਾਈ ਲਈ ਬਹੁਤਾ ਢਿੰਡੋਰਾ ਨਾ ਪਿਟਿਆ ਜਾਵੇ ਅਤੇ ਇਸ ਨੂੰ ਮੀਡੀਆ ‘ਚ ਬਹੁਤਾ ਨਾ ਉਛਾਲਿਆ ਜਾਵੇ।

ਅੱਜ ਇਥੇ ਪ੍ਰੈੱਸ ਮਿਲਣੀ ਦੌਰਾਨ ਸ੍ਰੀ ਸਹਾਏ ਨੇ ਸਪਸ਼ਟ ਕੀਤਾ ਕਿ ਭਾਰਤੀ ਫ਼ੌਜ ਪਹਿਲਾਂ ਵੀ ਪਾਕਿਸਤਾਨ ਦੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਦਿੰਦੀ ਰਹਿੰਦੀ ਹੈ। ਸਰਹੱਦਾਂ ਦੀ ਠੀਕ ਢੰਗ ਨਾਲ ਰਾਖੀ ਕਰ ਰਹੀ ਹੈ ਅਤੇ ਜੰਮੂ-ਕਸ਼ਮੀਰ ‘ਚ ਕਾਮਯਾਬੀ ਨਾਲ ਮੋਰਚਾ ਸੰਭਾਲ ਰਹੀ ਹੈ। ਇਸ ਭਗਤੀ ਭਾਵਨਾ ਵਾਲੀ ਡਿਊਟੀ ਨੂੰ ਬਹੁਤਾ ਚੁੱਕਣਾ ਠੀਕ ਨਹੀਂ ਹੈ।

ਸੁਬੋਧ ਕਾਂਤ ਨੇ ਦੋਸ਼ ਲਾਇਆ ਕਿ ਮੌਜੂਦਾ ਕੇਂਦਰ ਸਰਕਾਰ ਇਸ ਫ਼ੌਜੀ ਕਾਰਵਾਈ ਦਾ ਕਮਰਸ਼ੀਅਲ ਤੇ ਚੁਣਾਵੀ ਫ਼ਾਇਦਾ ਲੈ ਰਹੀ ਹੈ, ਜਦੋਂ ਕਿ ਪੰਜਾਬ ਤੇ ਰਾਜਸਥਾਨ ਦੇ ਬਹਾਦਰ ਸਿਵਲਿਅਨ ਲੋਕ ਸਰਹੱਦੀ ਪਿੰਡ ਖਾਲੀ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਖੇਤਰ ‘ਚ ਪਾਕਿਸਤਾਨ ਨੂੰ ਵੱਖਰਾ ਅਤੇ ਇਕੱਲਾ ਕਰਨ ‘ਚ ਸਾਰਾ ਜ਼ੋਰ ਕੇਂਦਰ ਦੀ ਮੋਦੀ ਸਰਕਾਰ ਨੂੰ ਲਾਉਣਾ ਚਾਹੀਦਾ ਹੈ ਤਾਂ ਕਿ ਦੁਬਾਰਾ ਉੜੀ ਸੈਕਟਰ ਵਰਗੀਆਂ ਘਟਨਾਵਾਂ ਪੈਦਾ ਨਾ ਹੋ ਸਕਣ, ਜਿਸ ‘ਚ ਪਾਕਿਸਤਾਨੀ ਦਹਿਸ਼ਤਗਰਦਾਂ ਨੇ 18 ਭਾਰਤੀ ਫ਼ੌਜੀ ਸ਼ਹੀਦ ਕਰ ਦਿਤੇ ਸਨ।

ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਸੱਭ ਤੋਂ ਉੱਪਰ ਹੈ, ਪਰ ਭਾਜਪਾ ਸਰਕਾਰ ਨੂੰ ਇਸ ਨੁਕਤੇ ‘ਤੇ ਵੱਡਾ ਢੋਲ ਨਹੀਂ ਵਜਾਉਣਾ ਚਾਹੀਦਾ ਅਤੇ ਇਸ ਨੂੰ ਫ਼ੌਜ ਦੀ ਗੁਪਤ ਕਾਰਵਾਈ ਹੀ ਰਹਿਣ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਸ਼ਰ੍ਹੇਆਮ ਦਹਿਸ਼ਤਗਰਦੀ ਤੇ ਅਤਿਵਾਦ ਦਾ ਕੇਂਦਰ ਬਣ ਗਿਆ ਹੈ। ਟ੍ਰੇਨਿੰਗ ਕੇਂਦਰ ਸਥਾਪਤ ਕੀਤੇ ਹਨ ਅਤੇ ਇਹ ਅਤਿਵਾਦੀ ਦੇਸ਼, ਅੰਤਰ ਰਾਸ਼ਟਰੀ ਪੱਧਰ ‘ਤੇ ਬਦਨਾਮ ਚੋ ਚੁੱਕਾ ਹੈ, ਜਿਸ ਦਾ ਸਿੱਧਾ ਮਾੜਾ ਅਸਰ ਪੰਜਾਬ ‘ਤੇ ਪੈ ਰਿਹਾ ਹੈ।

ਪੰਜਾਬ ਦੇ ਨਾਲ ਰਿਸ਼ਤੇਦਾਰੀ ਸਬੰਧੀ ਰੱਖਣ ਵਾਲੇ ਸੁਬੋਧ ਕਾਂਤ ਸਹਾਏ ਨੇ ਆਉਂਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਰਾਜ ਪੰਚਾਇਤ ਪ੍ਰੀਸ਼ਦ ਨਾਂ ਦੀ ਜਥੇਬੰਦੀ ਨੂੰ ਭਲਕੇ ਕੀਤੇ ਜਾਣ ਵਾਲੇ ਸਮਾਰੋਹ ਨਾਲ ਸੁਰਜੀਤ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਇਕ ਸਵਾਲ ਦੇ ਜਵਾਬ ਵਿਚ ਸ੍ਰੀ ਸਹਾਏ ਨੇ ਕਿਹਾ ਕਿ ਜੇ ਕਾਂਗਰਸ ਹਾਈਕਮਾਂਡ ਉਨ੍ਹਾਂ ਨੂੰ ਚੋਣਾਂ ਦੌਰਾਨ ਕੋਈ ਸੇਵਾ ਜਾਂ ਡਿਊਟੀ ਲਾਉਂਦੀ ਹੈ ਤਾਂ ਉਹ ਤਿਆਰ ਹਨ ਅਤੇ ਕਾਂਗਰਸ ਨੂੰ ਪੰਜਾਬ ‘ਚ ਮਜ਼ਬੂਤ ਕਰਨਗੇ। ਸੁਬੋਧ ਕਾਂਤ ਸਹਾਏ ਨੇ ਕਿਹਾ ਕਿ ਮੌਜੂਦਾ ਬਾਦਲ ਸਰਕਾਰ ਨੇ ਪੰਜਾਬ ਅੰਦਰ ਨਸ਼ਾਖੋਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਹੋਰ ਸਮੱਸਿਆਵਾਂ ਦਾ 10 ਸਾਲਾਂ ‘ਚ ਕੋਈ ਹੱਲ ਨਹੀਂ ਲੱਭਿਆ, ਸਗੋਂ ਇਹ ਮੁਸ਼ਕਲਾਂ ਦਿਨੋਂ-ਦਿਨ ਵੱਧ ਰਹੀਆਂ ਹਨ।



from Punjab News – Latest news in Punjabi http://ift.tt/2dApO1L
thumbnail
About The Author

Web Blog Maintain By RkWebs. for more contact us on rk.rkwebs@gmail.com

0 comments