ਲੁਧਿਆਣਾ : 6ਵੇਂ ਵਿਸ਼ਵ ਕਬੱਡੀ ਕੱਪ ਲਈ ਭਾਰਤੀ ਟੀਮ (ਲੜਕੀਆਂ) ਦੀ ਚੋਣ ਲਈ ਬੀਤੇ ਦਿਨ ਗੁਰੂ ਨਾਨਕ ਸਟੇਡੀਅਮ ਵਿੱਚ ਸ਼ੁਰੂ ਹੋਏ ਟਰਾਇਲ ਅੱਜ ਸਮਾਪਤ ਹੋ ਗਏ। ਇਨ੍ਹਾਂ ਟਰਾਇਲਾਂ ਦਾ ਅੱਜ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜਾਇਜ਼ਾ ਲਿਆ ਤੇ ਸਾਰੀ ਪ੍ਰਕਿਰਿਆ ’ਤੇ ਤਸੱਲੀ ਪ੍ਰਗਟਾਈ। ਲੜਕੀਆਂ ਦੀ ਟੀਮ ਦੇ ਟਰਾਇਲਾਂ ਵਿੱਚ ਪੰਜਾਬ ਅਤੇ ਹਰਿਆਣਾ ਸਮੇਤ ਹੋਰ ਰਾਜਾਂ ਤੋਂ 200 ਤੋਂ ਵਧ ਲੜਕੀਆਂ ਨੇ ਭਾਗ ਲਿਆ। ਟਰਾਇਲਾਂ ਦੌਰਾਨ ਅੱਜ ਖ਼ਿਡਾਰੀਆਂ ਦੇ ਡੋਪ ਟੈਸਟ ਵੀ ਕੀਤੇ ਗਏ। ਸ੍ਰੀ ਮਲੂਕਾ ਨੇ ਦੱਸਿਆ ਕਿ ਦੋ ਦਿਨ ਚੱਲੇ ਇਨ੍ਹਾਂ ਟਰਾਇਲਾਂ ਵਿੱਚੋਂ 30 ਲੜਕੀਆਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਦਾ ਸਿਖ਼ਲਾਈ ਕੈਂਪ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਹੀ ਲਗਾਇਆ ਜਾਵੇਗਾ। ਕੈਂਪ ਵਿੱਚ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਵਿੱਚੋਂ ਹੀ 14 ਮੈਂਬਰੀ ਭਾਰਤੀ ਟੀਮ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ (ਲੜਕੇ) ਦੀ ਚੋਣ ਲਈ ਵੀ ਲੁਧਿਆਣਾ ’ਚ ਟਰਾਇਲ ਲਿਆ ਗਿਆ ਸੀ, ਜਿਸ ਦੀ ਅੰਤਿਮ ਚੋਣ ਪ੍ਰਕਿਰਿਆ ਜਾਰੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਲੂਕਾ ਨੇ ਕਿਹਾ ਕਿ 6ਵਾਂ ਵਿਸ਼ਵ ਕਬੱਡੀ ਕੱਪ 3 ਤੋਂ 17 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਅਫਰੀਕੀ ਮਹਾਂਦੀਪ ਦੇ ਤਿੰਨ ਦੇਸ਼ਾਂ ਤਨਜ਼ਾਨੀਆ, ਕੀਨੀਆ ਅਤੇ ਸਾਇਰਾ ਲਿਓਨ ਦੀਆਂ ਟੀਮਾਂ ਟੂਰਨਾਮੈਂਟ ’ਚ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੱਪ ਦਾ ਉਦਘਾਟਨੀ ਮੈਚ ਰੂਪਨਗਰ ਵਿੱਚ ਹੋਵੇਗਾ।
from Punjab News – Latest news in Punjabi http://ift.tt/2e3YZX7
0 comments