‘ਪਾਕਿਸਤਾਨ’ ਤੋਂ ਫੋਨ ਆਉਣ ਨਾਲ ਲੋਕ ਸਹਿਮੇ

phonetappingਜਲੰਧਰ, 1 ਅਕਤੂਬਰ : ਮਕਬੂਜ਼ਾ ਕਸ਼ਮੀਰ ਵਿੱਚ ਭਾਰਤੀ ਫ਼ੌਜ ਵੱਲੋਂ ਕੀਤੇ ਗਏ ਅਪਰੇਸ਼ਨ ਤੋਂ ਬਾਅਦ ‘ਪਾਕਿਸਤਾਨ’ ਤੋਂ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਫੋਨ ਕਰ ਕੇ ਕੋਈ ਇਹ ਪੁੱਛ ਰਿਹਾ ਹੈ ਕਿ ਕੀ ਮੋਦੀ ਨੇ ਇਹ ਹਮਲਾ ਕਰ ਕੇ ਠੀਕ ਕੀਤਾ ਹੈ ਜਾਂ ਗ਼ਲਤ? ਪਿਛਲੇ ਦੋ ਦਿਨਾਂ ਤੋਂ ਲੋਕਾਂ ਨੂੰ ਇਸ ਤਰ੍ਹਾਂ ਦੇ ਫੋਨ ਆ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਲੋਕਾਂ ਦੇ ਫੇਸਬੁੱਕ ਖਾਤਿਆਂ ਤੋਂ ਉਨ੍ਹਾਂ ਦੇ ਮੋਬਾਈਲ ਫੋਲ ਨੰਬਰ ਲੈ ਕੇ ਪਾਕਿਸਤਾਨ ਵਾਲੇ ਪਾਸੇ ਤੋਂ ਇਹ ਫੋਨ ਕੀਤੇ ਜਾ ਰਹੇ ਹਨ। ਬੀਤੀ ਦੇਰ ਰਾਤ ਤੱਕ ਜਲੰਧਰ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਅਜਿਹੇ ਫੋਨ ਆ ਰਹੇ ਸਨ। ਕਈ ਲੋਕ ਤਾਂ ਪਾਕਿਸਤਾਨ ਤੋਂ ਆਉਣ ਵਾਲੇ ਫੋਨ ਸੁਣ ਕੇ ਡਰ ਵੀ ਗਏ।

ਇਥੋਂ ਦੇ ਬੰਬੇ ਨਗਰ, ਫਰੈਂਡਜ਼ ਕਲੋਨੀ ਤੇ ਰਾਜਾ ਗਾਰਡਨ ਕਲੋਨੀ ਸਮੇਤ ਹੋਰ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਦੇਰ ਰਾਤ ਪਾਕਿਸਤਾਨ ਤੋਂ ਫੋਨ ਆਏ। ਫੋਨ ’ਤੇ ਅੱਗਿਓਂ ਬੋਲਣ ਵਾਲਾ ਬੰਦਾ ਪੰਜਾਬੀ ਵਿੱਚ ਗੱਲਬਾਤ ਕਰਦਾ ਹੈ ਤੇ ਉਸ ਦੀ ਬੋਲਚਾਲ ਵਿੱਚ ਉਰਦੂ ਜ਼ੁਬਾਨ ਦੀ ਵਰਤੋਂ ਜ਼ਿਆਦਾ ਹੈ।

ਬੰਬੇ ਨਗਰ ਦੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਫੋਨ ’ਤੇ ਉਸ ਨੂੰ ਕਿਸੇ ਨੇ ਕਿਹਾ ਕਿ ਉਹ ਪਾਕਿਸਤਾਨ ਤੋਂ ਬੋਲ ਰਿਹਾ ਹੈ। ਉਸ ਨੇ ਸਵਾਲ ਕੀਤਾ ਕਿ ਮੋਦੀ ਨੇ ਫ਼ੌਜੀ ਅਪਰੇਸ਼ਨ ਕਰ ਕੇ ਠੀਕ ਕੀਤਾ ਜਾਂ ਗਲਤ? ਬੋਲਣ ਵਾਲੇ ਨੇ ਪ੍ਰਧਾਨ ਮੰਤਰੀ ਮੋਦੀ ਲਈ ਅਪਸ਼ਬਦ ਵੀ ਵਰਤੇ।

ਇਸੇ ਤਰ੍ਹਾਂ ਦਾ ਫੋਨ ਹੀ ਢਾਬਾ ਚਲਾ ਰਹੇ ਗੁਰਕਿਰਤ ਸਿੰਘ ਨੂੰ ਆਇਆ ਦੱਸਿਆ ਜਾ ਰਿਹਾ ਹੈ। ਫਰੈਂਡਜ਼ ਕਲੋਨੀ ਦੀ ਰਹਿਣ ਵਾਲੀ ਰੀਮਾ ਨੇ ਦੱਸਿਆ ਕਿ ਜਦੋਂ ਬੋਲਣ ਵਾਲੇ ਨੇ ਇਹ ਕਿਹਾ ਕਿ ਉਹ ਪਾਕਿਸਤਾਨ ਤੋਂ ਬੋਲ ਰਿਹਾ ਹੈ ਤਾਂ ਉਹ ਡਰ ਗਈ ਤੇ ਫੋਨ ਕੱਟ ਦਿੱਤਾ। ਮੁੜ ਕਿਸੇ ਹੋਰ ਨੰਬਰ ਤੋਂ ਉਸ ਨੂੰ ਫੋਨ ਆਇਆ ਤਾਂ ਉਸ ਨੇ ਫਿਰ ਕਿਹਾ ਕਿ ਉਹ ਪਾਕਿਸਤਾਨ ਤੋਂ ਬੋਲਦਾ ਹੈ।  ਉਸ ਨੇ ਭਾਰਤ ਵੱਲੋਂ ਕੀਤੀ ਕਾਰਵਾਈ ਬਾਰੇ ਸਵਾਲ ਕੀਤੇ।



from Punjab News – Latest news in Punjabi http://ift.tt/2cJqqVY
thumbnail
About The Author

Web Blog Maintain By RkWebs. for more contact us on rk.rkwebs@gmail.com

0 comments