ਰੂਸ ਵਲੋਂ ਭਾਰਤ ਦਾ ਸਮਰਥਨ

full12039ਨਵੀਂ ਦਿੱਲੀ : ਰੂਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਸਰਜੀਕਲ ਹਮਲੇ ਦੇ ਭਾਰਤ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ। ਭਾਰਤ ਵਿਚ ਰੂਸ ਦੇ ਰਾਜਦੂਤ ਅਲੈਗਜ਼ੈਂਡਰ ਐਮ. ਕਦਾਕਿਨ ਨੇ ਕਿਹਾ ਕਿ ਰੂਸ ਹੀ ਇਕੋ-ਇਕ ਅਜਿਹਾ ਦੇਸ਼ ਹੈ ਜਿਸ ਨੇ ਉੜੀ ਹਮਲੇ ਤੋਂ ਬਾਅਦ ਸਾਫ਼-ਸਾਫ਼ ਕਿਹਾ ਸੀ ਕਿ ਅਤਿਵਾਦੀ ਪਾਕਿਸਤਾਨ ਤੋਂ ਆਏ ਸਨ।
ਸੋਮਵਾਰ ਨੂੰ ਇਕ ਟੀ².ਵੀ. ਚੈਨਲ ਨੂੰ ਦਿਤੀ ਇੰਟਰਵਿਊ ਵਿਚ ਰਾਜਦੂਤ ਅਲੈਗਜ਼ੈਂਡਰ ਨੇ ਕਿਹਾ, ”ਪਾਕਿਸਤਾਨ ਸਰਹੱਦ ਪਾਰ ਅਤਿਵਾਦ ਨੂੰ ਰੋਕੇ। ਸਾਡਾ ਦੇਸ਼ ਸਰਹੱਦ ਪਾਰ ਤੋਂ ਫੈਲਾਏ ਜਾ ਰਹੇ ਅਤਿਵਾਦ ਵਿਰੁਧ ਭਾਰਤ ਦੀ ਲੜਾਈ ਵਿਚ ਹਮੇਸ਼ਾ ਸਾਥ ਰਿਹਾ ਹੈ। ਜਦ ਅਤਿਵਾਦੀ ਫ਼ੌਜੀ ਟਿਕਾਣਿਆਂ ਅਤੇ ਸ਼ਾਂਤੀ ਨਾਲ ਰਹਿ ਰਹੇ ਨਾਗਰਿਕਾਂ ‘ਤੇ ਹਮਲਾ ਕਰਦੇ ਹਨ ਤਾਂ ਮਨੁੱਖੀ ਅਧਿਕਾਰਾਂ ਦੀ ਸੱਭ ਤੋਂ ਵੱਧ ਉਲੰਘਣਾ ਹੁੰਦੀ ਹੈ। ਅਸੀਂ ਸਰਜੀਕਲ ਹਮਲੇ ਦਾ ਸਵਾਗਤ ਕਰਦੇ ਹਾਂ। ਹਰ ਦੇਸ਼ ਨੂੰ ਖ਼ੁਦ ਦੀ ਰਖਿਆ ਦਾ ਅਧਿਕਾਰ ਹੈ।” ਉਨ੍ਹਾਂ ਭਾਰਤ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਸ ਨੂੰ ਰੂਸ ਅਤੇ ਪਾਕਿਸਤਾਨ ਵਿਚਾਲੇ ਸਾਂਝੇ ਫ਼ੌਜੀ ਅਭਿਆਸ ਤੋਂ ਚਿੰਤਿਤ ਹੋਣ ਦੀ ਲੋੜ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਅਭਿਆਸ ਦਾ ਵਿਸ਼ਾ ਅਤਿਵਾਦ ਵਿਰੁਧ ਲੜਾਈ ਸੀ। ਇਹ ਭਾਰਤ ਦੇ ਹਿੱਤ ਵਿਚ ਹੈ ਕਿ ਅਸੀਂ ਪਾਕਿਸਤਾਨੀ ਫ਼ੌਜ ਨੂੰ ਇਹ ਦਸੀਏ ਕਿ ਉਹ ਭਾਰਤ ਵਿਰੁਧ ਅਤਿਵਾਦੀ ਹਮਲਿਆਂ ਲਈ ਖ਼ੁਦ ਦੀ ਜ਼ਮੀਨ ਦੀ ਵਰਤੋਂ ਨਾ ਹੋਣ ਦੇਵੇ। ਇਹ ਅਭਿਆਸ ਗਿਲਗਿਟ-ਬਾਲਟਿਸਤਾਨ ਜਾਂ ‘ਪਾਕਿਸਤਾਨ ਦੇ ਕਬਜ਼ੇ ਵਾਲੇ ਭਾਰਤੀ ਰਾਜ ਜੰਮੂ ਕਸ਼ਮੀਰ’ ਵਰਗੇ ਕਿਸੇ ਸੰਵੇਦਨਸ਼ੀਲ ਜਾਂ ਗੜਬੜ ਵਾਲੀ ਥਾਂ ‘ਤੇ ਨਹੀਂ ਹੋਇਆ। ਪਿਛਲੇ ਹਫ਼ਤੇ ਭਾਰਤੀ ਫ਼ੌਜ ਨੇ ਕਿਹਾ ਸੀ ਕਿ ਉਸ ਨੇ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਕਈ ਅਤਿਵਾਦੀ ਟਿਕਾਣਿਆਂ ‘ਤੇ ਸਰਜੀਕਲ ਹਮਲੇ ਕੀਤੇ ਹਨ ਜਿਸ ਕਾਰਨ ਭਾਰਤ ਵਿਚ ਘੁਸਪੈਠ ਦੀ ਤਾਕ ਵਿਚ ਬੈਠੇ ਅਤਿਵਾਦੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਹਾਲਾਂਕਿ ਪਾਕਿਸਤਾਨ ਕਹਿ ਰਿਹਾ ਹੈ ਕਿ ਅਜਿਹਾ ਕੋਈ ਹਮਲਾ ਨਹੀਂ ਹੋਇਆ ਅਤੇ ਘਟਨਾ ਨੂੰ ‘ਸਰਹੱਦ ਪਾਰ’ ਤੋਂ ਹੋਈ ਗੋਲੀਬਾਰੀ ਦੱਸ ਰਿਹਾ ਹੈ।



from Punjab News – Latest news in Punjabi http://ift.tt/2cYQjj8
thumbnail
About The Author

Web Blog Maintain By RkWebs. for more contact us on rk.rkwebs@gmail.com

0 comments