ਤੀਜਾ ਟੈਸਟ: ਕੋਹਲੀ ਦੇ ਸੈਂਕੜੇ ਨਾਲ ਭਾਰਤ ਵੱਲੋਂ ਮਜ਼ਬੂਤ ਸ਼ੁਰੂਆਤ

ਕੋਹਲੀ ਨੇ ਲਾਇਆ ਲੜੀ ਦਾ ਪਹਿਲਾ ਸੈਂਕੜਾਂ; ਰਹਾਣੇ ਨਾਲ 167 ਦੌੜਾਂ ਦੀ ਨਾਬਾਦ ਭਾਈਵਾਲੀ

ਇੰਦੌਰ : ਇੱਥੇ ਹੋਲਕਰ ਸਟੇਡੀਅਮ ਵਿੱਚ ਨਿਊਜ਼ੀਲੈਂਡ ਵਿਰੁੱਧ ਤੀਜੇ ਅਤੇ ਆਖ਼ਰੀ ਟੈਸਟ ਦੇ ਅੱਜ ਪਹਿਲੇ ਦਿਨ ਕਪਤਾਨ ਵਿਰਾਟ ਕੋਹਲੀ ਨੇ ਗੈਰਭਰੋਸੇਯੋਗ ਪਿੱਚ ਉੱਤੇ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਸੈਂਕੜਾ ਲਾ ਕੇ ਫਰਮ ਵਿੱਚ ਵਾਪਸੀ ਕੀਤੀ। ਇਸ ਤਰ੍ਹਾਂ ਭਾਰਤ ਨੇ ਪਹਿਲੇ ਦਿਨ ਤਿੰਨ ਵਿਕਟਾਂ ਗਵਾ ਕੇ 267 ਦੌੜਾਂ ਬਣਾ ਲਈਆਂ ਹਨ। ਪਿਛਲੇ ਪੰਜ ਟੈਸਟਾਂ ਦੀਆਂ ਸੱਤ ਪਾਰੀਆਂ ਵਿੱਚ ਅਰਧ ਸੈਂਕੜਾ ਤਕ ਨਾ ਬਣਾ ਸਕੇ ਕੋਹਲੀ ਨਾਬਾਦ 103 ਦੌੜਾਂ ਬਣਾ ਚੁੱਕੇ ਹਨ ਜੋ 48 ਮੈਚਾਂ ਵਿੱਚ ਉਸਦਾ 13ਵਾਂ ਸੈਂਕੜਾ ਹੈ। ਤਿੰਨ ਮੈਚਾਂ ਦੀ ਲੜੀ ਵਿੱਚ ਕਿਸੇ ਵੀ ਬੱਲੇਬਾਜ਼ ਦਾ ਇਹ ਪਹਿਲਾ ਸੈਂਕੜਾ ਹੈ। ਅਜਿੰਕਿਆ ਰਹਾਣੇ ਨੇ ਉਸਦਾ ਬਾਖ਼ੁਬੀ ਸਾਥ ਦਿੰਦਿਆਂ ਨਾਬਾਦ 79 ਦੌੜਾਂ ਬਣਾਂ ਲਈਆਂ ਹਨ। ਦੋਨਾਂ ਨੇ ਨਾਬਾਦ ਚੌਥੇ ਵਿਕਟ ਦੀ ਨਾਬਾਦ ਸਾਂਝੇਦਾਰੀ ਵਿੱਚ 54 ਓਵਰਾਂ ਵਿੱਚ 167 ਦੌੜਾ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਭਾਰਤ ਨੇ ਤਿੰਨ ਵਿਕਟ 36 ਓਵਰਾਂ ਵਿੱਚ 100 ਦੌੜਾਂ ਉੱਤੇ ਗਵਾ ਦਿੱਤੇ ਸਨ। ਕੋਹਲੀ ਨੇ ਸੌ ਦੌੜਾਂ 184 ਗੇਂਦਾਂ ਵਿੱਚ ਪੂਰੀਆਂ ਕੀਤੀਆਂ। ਉਸਨੇ 191 ਗੇਂਦਾਂ ਦੀ ਪਾਰੀ ਵਿੱਚ 10 ਚੌਕੇ ਲਾਏ ਜਦੋਂ ਕਿ ਰਹਾਣੇ ਨੇ 172 ਗੇਂਦਾਂ ਦਾ ਸਾਹਮਣਾ ਕਰਦਿਆਂ 9 ਚੌਕੇ ਅਤੇ ਇੱਕ ਛੱਕਾ ਲਾਇਆ। ਦੂਜੇ ਪਾਸੇ ਕੋਹਲੀ ਨੇ ਇੱਕ ਦੌੜ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ। ਉਹ ਦੂਜੇ ਸਿਰੇ ਉੱਤੇ ਸਿੱਧੇ ਥ੍ਰੋਅ ਨਾਲ ਆਊਟ ਹੋਣ ਤੋਂ ਬਚਿਆ। ਤੀਜੇ ਅੰਪਾਇਰ ਵੱਲੋਂ ਉਸਨੂੰ ਨਾਟਆਊਟ ਦਿੱਤੇ ਜਾਣ ਬਾਅਦ ਦਰਸ਼ਕਾਂ ਵਿੱਚ ਉਤਸ਼ਾਹ ਦੀ ਲਹਿਰ ਦੌੜ ਗਈ। ਹੋਲਕਰ ਸਟੇਡੀਅਮ ਵਿੱਚ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਸਦਾ ਸਵਾਗਤ ਕੀਤਾ। ਇਸ ਦੌਰਾਨ ਦੋ ਸਾਲ ਬਾਅਦ ਟੀਮ ਵਿੱਚ ਵਾਪਸੀ ਕਰਨ ਵਾਲੇ ਗੌਤਮ ਗੰਭੀਰ (29) ਨੇ ਚੰਗੀ ਸ਼ੁਰੂਆਤ ਕਰਦਿਆਂ ਮੈੱਟ ਹੈਨਰੀ ਨੂੰ ਦੋ ਛੱਕੇ ਲਾਏ ਪਰ ਇਸ ਨੂੰ ਉਹ ਵੱਡੀ ਪਾਰੀ ਵਿੱਚ ਨਹੀ ਬਦਲ ਸਕਿਆ ਅਤੇ ਟਰੈਂਟ ਬੋਲਟ ਨੇ ਉਸ ਨੂੰ ਟੰਗ ਅੜਿੱਕਾ ਆਊਟ ਕਰ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦਿਆਂ ਆਤਮ ਵਿਸ਼ਵਾਸ ਨਾਲ ਸ਼ੁਰੂਆਤ ਕੀਤੀ। ਵਿਜੈ ਅਤੇ ਗੰਭੀਰ ਦੀ ਨਵੀਂ ਸਲਾਮੀ ਜੋੜੀ ਨੇ ਪਾਰੀ ਦੀ ਸ਼ੁਰੂਆਤ ਕੀਤੀ। ਇੰਗਲੈਂਡ ਵਿਰੁੱਧ 2014 ਤੋਂ ਬਾਅਦ ਪਹਿਲਾ ਟੈਸਟ ਖੇਡ ਰਹੇ ਗੰਭੀਰ ਨੂੰ ਕੋਈ ਦਿੱਕਤ ਨਹੀ ਆ ਰਹੀ ਸੀ। ਉਸਨੇ ਦੂਜੇ ਓਵਰ ਵਿੱਚ ਮੈੱਟ ਹੈਨਰੀ ਨੂੰ ਚੌਕਾ ਲਾਇਆਜਦੋਂ ਕਿ ਵਿਜੈ ਨੇ ਬੋਲਟ ਨੂੰ ਅਗਲੇ ਓਵਰ ਵਿੱਚ ਦੋ ਸ਼ਾਨਦਾਰ ਚੌਕੇ ਜੜੇ। ਗੰਭੀਰ ਨੂੰ ਹੈਨਰੀ ਨੇ ਸ਼ਾਰਟ ਗੇਂਦ ਨਾਲ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਜਿਸ ਉੱਤੇ ਉਸਨੇ ਸਕਵੇਅਰ ਲੈੱਗ ਅਤੇ ਲਾਂਗ ਲੈੱਗ ਉੱਤੇ ਸ਼ਾਨਦਾਰ ਛੱਕੇ ਲਗਾਏ। ਆਪਣੇ ਦੋਨਾਂ ਤੇਜ਼ ਗੇਂਦਬਾਜਾਂ ਨੂੰ ਨਾਕਾਮ ਹੁੰਦਿਆਂ ਦੇਖ ਕੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਪਟੇਲ ਨੂੰ ਗੇਂਦ ਸੌਂਪੀ। ਇਹ ਫੈਸਲਾ ਸਹੀ ਸਾਬਿਤ ਹੋਇਆ ਜਦੋ ਵਿਜੈ ਨੂੰ ਫਾਰਵਰਡ ਲੈੱਗ ਉੱਤੇ ਉਸਨੇ ਲਾਥਮ ਦੇ ਹੱਥੋ ਆਊਟ ਕਰਵਾਇਆ। ਇਸ ਤੋਂ ਬਾਅਦ ਗੰਭੀਰ ਦਾ ਸਾਥ ਦੇਣ ਪੁਜਾਰਾ ਆਇਆ ਜੋ ਪਹਿਲੀ ਹੀ ਗੇਂਦ ਉੱਤੇ ਫਰਮ ਵਿੱਚ ਲੱਗ ਰਿਹਾ ਸੀ। ਦੋਨਾਂ ਨੇ ਸਪਿੰਨ ਗੇਂਦਾਂ ਨੂੰ ਕਾਫੀ ਸੰਜ਼ਮ ਨਾਲ ਖੇਡਿਆ। ਇਸ ਨੂੰ ਦੇਖਦਿਆਂ ਵਿਲੀਅਮਸਨ ਨੇ ਆਪਣੇ ਤੇਜ਼ ਗੇਂਦਬਾਜ਼ਾਂ ਨੂੰ ਫਿਰ ਗੇਂਦ ਸੌਂਪੀ। ਪੁਜਾਰਾ ਨੇ ਹੈਨਰੀ ਨੂੰ ਲਗਾਤਾਰ ਦੋ ਗੇਂਦਾਂ ਉੱਤੇ ਚੌਕੇ ਮਾਰੇ। ਭਾਰਤ ਦੀਆਂ 50 ਦੌੜਾਂ ਤੇਰਵੇਂ ਓਵਰ ਵਿੱਚ ਬਣੀਆਂ। ਬੋਲਟ ਨੇ ਗੰਭੀਰ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਗੰਭੀਰ ਨੇ ਆਪਣੀ 53 ਗੇਂਦਾਂ ਦੀ ਪਾਰੀ ਵਿੱਚ ਦੋ ਛੱਕੇ ਅਤੇ ਤਿੰਨ ਚੌਕੇ ਲਾਏ। ਇਸ ਤੋਂ ਇਲਾਵਾ ਮੁਰਲੀ ਵਿਜੈ (10) ਨੂੰ ਜੀਤਨ ਪਟੇਲ ਨੇ ਆਉਟ ਕਰ ਦਿੱਤਾ। ਜਦੋਂ ਕਿ ਵੱਡੀ ਪਾਰੀ ਦੀ ਵਲ ਵਧਦੇ ਦਿਖ ਰਹੇ ਚੇਤੇਸ਼ਵਰ ਪੁਜਾਰਾ (41) ਨੂੰ ਸਪਿੰਨਰ ਮਿਸ਼ੇਲ ਸੈਂਟਨੇਰ ਨੇ ਆਉਟ ਕਰ ਦਿੱਤਾ। ਸੈਂਟਨੇਰ ਨੇ 19 ਓਵਰਾਂ ਵਿੱਚ 53 ਦੌੜਾਂ ਦੇ ਕੇ ਇੱਕ ਵਿਕਟ ਲਿਆ ਜਦੋਂ ਕਿ ਬੋਲਟ ਨੇ 16 ਓਵਰਾਂ ਵਿੱਚ 54 ਦੌੜਾਂ ਦੇ ਕੇ ਇੱਕ ਵਿਕਟ ਲਿਆ। ਪਟੇਲ ਨੇ 24 ਓਵਰਾਂ ਵਿੱਚ 65 ਦੌੜਾਂ ਦਿੱਤੀਆਂ। ਉਸਨੂੰ ਇੱਕ ਵਿਕਟ ਮਿਲਿਆ।

ਭਾਰਤ ਦਾ ਸਕੋਰ: 267/3
ਕੋਹਲੀ 103*
ਰਹਾਣੇ 79*



from Punjab News – Latest news in Punjabi http://ift.tt/2dCKG9I
thumbnail
About The Author

Web Blog Maintain By RkWebs. for more contact us on rk.rkwebs@gmail.com

0 comments