ਅਜੀਤ ਇੰਦਰ ਮੋਫਰ ਦੀ ਭਾਣਜੀ ਵੱਲੋਂ ਆਸ਼ਕ ਨਾਲ ਮਿਲ ਕੇ ਪਤੀ ਦਾ ਕਤਲ

2_1489924890

ਏਕਮ ਢਿੱਲੋਂ ਤੇ ਸੀਰਤ ਦੀ ਪੁਰਾਣੀ ਤਸਵੀਰ।

ਖ਼ੂਨ ਨਾਲ ਲਥਪਥ ਲਾਸ਼ ਸੂਟਕੇਸ ਵਿੱਚ ਪਾ ਕੇ ਕਾਰ ਦੀ ਡਿੱਗੀ ’ਚ ਰੱਖੀ; ਮੁਲਜ਼ਮ ਲੜਕੀ ਗਿ੍ਫ਼ਤਾਰ
ਖਾੜਕੂ ਲਹਿਰ ਦੌਰਾਨ ਸਰਗਰਮ ਰਹੇ ਮਨੁੱਖੀ ਅਧਿਕਾਰ ਕਾਰਕੁੰਨ ਜਸਪਾਲ ਸਿੰਘ ਢਿੱਲੋਂ ਦਾ ਲੜਕਾ ਸੀ ਮ੍ਰਿਤਕ ਏਕਮ

ਐਸ.ਏ.ਐਸ. ਨਗਰ : ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੀ ਭਾਣਜੀ ਸੀਰਤ ਢਿੱਲੋਂ ਨੇ ਇੱਥੇ ਕਥਿਤ ਤੌਰ ’ਤੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਆਸ਼ਕ ਸੀਰਤ ਦੇ ਭਰਾ ਦਾ ਦੋਸਤ ਹੀ ਦੱਸਿਆ ਜਾਂਦ ਹੈ। ਮੋਫਰ ਦੀ ਭਾਣਜੀ ਸਣੇ ਤਿੰਨ ਔਰਤਾਂ ਫੇਜ਼-3ਬੀ1 ਵਿੱਚ ਬੀਐਮਡਬਲਿਊ ਕਾਰ ਦੀ ਡਿੱਗੀ ਵਿੱਚ ਲਾਸ਼ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਈਆਂ। ਇਸ ਮਗਰੋਂ ਪੁਲੀਸ ਨੇ ਸੀਰਤ  ਨੂੰ ਗਿ੍ਰਫ਼ਤਾਰ ਕਰ ਲਿਆ। ਮ੍ਰਿਤਕ ਦੀ ਪਛਾਣ ਏਕਮ ਸਿੰਘ ਢਿੱਲੋਂ (38) ਪੁੱਤਰ ਜਸਪਾਲ ਸਿੰਘ ਢਿੱਲੋਂ (ਮਨੁੱਖੀ ਅਧਿਕਾਰ ਕਾਰਕੁਨ) ਵਾਸੀ ਫੇਜ਼-6 ਵਜੋਂ ਹੋਈ ਹੈ। ਪੁਲੀਸ ਨੇ ਪਿਸਤੌਲ ਅਤੇ ਲਾਸ਼ ਬਰਾਮਦ ਕਰ ਲਈ ਹੈ ਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਜਾਣਕਾਰੀ ਅਨੁਸਾਰ ਏਕਮ ਆਪਣੀ ਪਤਨੀ ਸੀਰਤ ਢਿੱਲੋਂ, ਬੱਚਿਆਂ ਤੇ ਸੱਸ ਜਸਵਿੰਦਰ ਕੌਰ ਨਾਲ ਫੇਜ਼-3ਬੀ1 ਵਿੱਚ ਆਪਣੇ ਮਾਪਿਆਂ ਤੋਂ ਵੱਖ ਰਹਿੰਦਾ ਸੀ।  ਜਾਣਕਾਰੀ ਅਨੁਸਾਰ ਸੀਰਤ ਦੇ ਆਸਕ ਨੇ ਬਾਥਰੂਮ ਵਿੱਚ ਏਕਮ ਦੇ ਗੋਲੀ ਮਾਰੀ। ਮਗਰੋਂ ਸੀਰਤ ਨੇ ਰਿਸ਼ਤੇਦਾਰ ਨੂੰ ਫੋਨ ਕਰਕੇ ਘਰ ਬੁਲਾਇਆ ਅਤੇ ਲਾਸ਼ ਨੂੰ ਸੂਟਕੇਸ ਵਿੱਚ ਪਾ ਦਿੱਤਾ। ਸਵੇਰੇ ਸੀਰਤ, ਉਸ ਦੀ ਮਾਂ ਤੇ ਰਿਸ਼ਤੇਦਾਰੀ ਵਿੱਚੋਂ ਉਸ ਦੀ ਮਾਸੀ ਨੇ ਲਾਸ਼ ਘਰ ਦੇ ਬਾਹਰ ਖਾਲੀ ਪਲਾਟ ਕੋਲ ਖੜ੍ਹੀ ਚੰਡੀਗੜ੍ਹ ਨੰਬਰੀ ਇੱਕ ਬੀਐਮਡਬਲਿਊ ਕਾਰ ਦੀ ਡਿੱਗੀ ਵਿੱਚ ਰੱਖਣ ਦਾ ਯਤਨ ਕੀਤਾ ਪਰ ਇਹ ਬੈਗ ਭਾਰਾ ਹੋਣ ਕਾਰਨ ਉਨ੍ਹਾਂ ਤੋਂ ਬੈਗ ਡਿੱਗੀ ਵਿੱਚ ਨਹੀਂ ਰੱਖਿਆ ਗਿਆ। ਇਸ ਮਗਰੋਂ ਉਨ੍ਹਾਂ ਨੇ ਸੜਕ ਤੋਂ ਲੰਘ ਰਹੇ ਇੱਕ ਥ੍ਰੀ-ਵੀਲ੍ਹਰ ਨੂੰ ਰੋਕਿਆ ਅਤੇ ਬੈਗ ਭਾਰੀ ਹੋਣ ਦਾ ਬਹਾਨਾ ਲਾ ਕੇ ਚਾਲਕ ਦੀ ਮਦਦ ਮੰਗੀ। ਚਾਲਕ ਨੇ ਜਿਵੇਂ ਹੀ ਬਰੀਫਕੇਸ ਕਾਰ ਦੀ ਡਿੱਗੀ ਵਿੱਚ ਰੱਖਿਆ ਤਾਂ ਬੈਗ ਵਿੱਚੋਂ ਖ਼ੂਨ ਟਪਕਣ ਲੱਗ ਪਿਆ। ਇਹ ਦੇਖ ਕੇ ਥ੍ਰੀ-ਵੀਲ੍ਹਰ ਚਾਲਕ ਘਬਰਾ ਗਿਆ ਤੇ ਉੱਥੋਂ ਭੱਜ ਕੇ ਪੁਲੀਸ ਨੂੰ ਇਤਲਾਹ ਦਿੱਤੀ ਗਈ। ਇਸ ਪਿੱਛੋਂ ਅਪਰਾਧਣਾਂ ਵੀ ਉੱਥੋਂ ਭੱਜ ਗਈਆਂ। ਬਾਅਦ ’ਚ ਸੀਰਤ ਨੂੰ ਪੁਲਿਸ ਨੇ ਕਾਬੂ ਕਰ ਲਿਆ।

  • ਝੂਠ ਬੋਲ ਕੇ ਫਸੀ ਮੋਫਰ ਦੀ ਭਾਣਜੀ : ਪੁਲਿਸ ਕੋਲ ਆਪਣਾ ਬਚਾਅ ਕਰਦਿਆਂ ਸੀਰਤ ਨੇ ਕਿਹਾ ਕਿ ਏਕਮ ਨੇ ਸ਼ਰਾਬ ਪੀ ਕੇ ਉਸ ’ਤੇ ਆਪਣੀ ਪਿਸਟਲ ਮੇਰੇ ’ਤੇ ਕੱਢ ਲਈ ਤੇ ਮੈਂ ਪਿਸਟਲ ਉਸ ਕੋਲੋਂ ਖੋਹ ਕੇ ਉਸੇ ਦੇ ਗੋਲੀ ਮਾਰ ਦਿੱਤੀ ਪਰ ਜਦੋਂ ਪੁਲਿਸ ਨੇ ਕਿਹਾ ਕਿ ਪਿਸਟਲ ਤਾਂ ਏਕਮ ਦੀ ਨਹੀਂ ਸੀ ਤਾਂ ਸੀਰਤ ਕੋਈ ਜਵਾਬ ਨਾ ਦੇ ਸਕੀ ਤੇ ਉਸਦਾ ਝੂਠ ਨੰਗਾ ਹੋ ਗਿਆ। ਅਸਲ ਵਿੱਚ ਪਿਸਟਲ ਸੀਰਤ ਦੇ ਆਸਕ ਦਾ ਦੱਸਿਆ ਜਾ ਰਿਹਾ ਹੈ। ਏਕਮ ਦੀ ਮਾਂ ਨੇ ਵੀ ਦੋਸ਼ ਲਗਾਇਆ ਹੈ ਕਿ ਸੀਰਤ ਸ਼ਰਾਬ ਸਣੇ ਹੋਰ ਕਈ ਮਾੜੀਆਂ ਆਦਤਾਂ ਦੀ ਸ਼ੌਂਕੀਨ ਸੀ।
  • ਬੱਚਿਆਂ ਨੇ ਪੇਸ਼ ਕੀਤੀ ਸਚਾਈ : ਮ੍ਰਿਤਕ ਦੇ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ (ਸੀਰਤ) ਰੋਜ਼ਾਨਾ ਉਨ੍ਹਾਂ ਦੇ ਪਾਪਾ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਦੀ ਰਹਿੰਦੀ ਸੀ ਤੇ ਬਹੁਤ ਪ੍ਰੇਸ਼ਾਨ ਕਰਦੀ ਸੀ।
  • ਸ਼ਨੀਵਾਰ ਦੀ ਰਾਤ ਮਾਪਿਆਂ ਕੋਲ ਰੋ-ਰੋ ਕੇ ਬਿਆਨ ਕੀਤਾ ਸੀ ਦਰਦ : ਸ਼ਨੀਵਾਰ ਦੀ ਰਾਤ ਨੂੰ ਏਕਮ ਆਪਣੇ ਮਾਪਿਆ ਕੋਲ ਆੲਿਆ। ਰੋਟੀ ਵੀ ਖਾਧੀ ਅਤੇ ਰੋ-ਰੋ ਕੇ ਆਪਣਾ ਦਰਦ ਬਿਆਨ ਕੀਤਾ  ਕਿ ਏਕਮ ਤੋਂ ਉਹ ਬਹੁਤ ਪ੍ਰੇਸ਼ਾਨ ਹੈ। ਉਹ ਰੋਜ਼ਾਨਾ ਉਸਨੂੰ  ਰੋਜ਼ਾਨਾ ਬਹੁਤ ਜ਼ਲੀਲ ਕਰਦੀ ਹੈ।

ਸੂਚਨਾ ਮਿਲਦੇ ਹੀ ਡੀਐਸਪੀ (ਸਿਟੀ-1) ਆਲਮ ਵਿਜੇ ਸਿੰਘ, ਮਟੌਰ ਥਾਣੇ ਦੇ ਐਸਐਚਓ ਬਲਜਿੰਦਰ ਸਿੰਘ ਪੰਨੂ, ਸਬ ਇੰਸਪੈਕਟਰ ਰਾਮ ਦਰਸ਼ਨ ਆਦਿ ਮੌਕੇ ’ਤੇ ਪੁੱਜ ਗਏ ਤੇ ਬਰੀਫਕੇਸ ਵਿੱਚੋਂ ਏਕਮ ਦੀ ਲਾਸ਼ ਬਰਾਮਦ ਕੀਤੀ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਦੌਰਾਨ ਏਕਮ ਦੇ ਪਿਤਾ ਨੇ ਦੱਸਿਆ ਕਿ ਏਕਮ ਕੱਲ੍ਹ ਸ਼ਾਮ ਉਨ੍ਹਾਂ ਕੋਲ ਆਇਆ ਸੀ ਤੇ ਪ੍ਰੇਸ਼ਾਨ ਲੱਗ ਰਿਹਾ ਸੀ ਪਰ ਕੁਝ ਦੱਸੇ ਬਿਨਾਂ ਹੀ ਵਾਪਸ ਚਲਾ ਗਿਆ।

ਥਾਣਾ ਮਟੌਰ ਦੇ ਐਸਐਚਓ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਪੁਲੀਸ ਨੇ ਏਕਮ ਢਿੱਲੋਂ ਦੇ ਭਰਾ ਦਰਸ਼ਨ ਸਿੰਘ ਦੇ ਬਿਆਨਾਂ ’ਤੇ ਏਕਮ ਦੀ ਪਤਨੀ ਸੀਰਤ ਢਿੱਲੋਂ ਤੇ ਉਸਦੇ ਆਸਕ,  ਸੱਸ ਜਸਵਿੰਦਰ ਕੌਰ, ਸਾਲੇ ਵਿਨੈ ਪ੍ਰਤਾਪ ਸਣੇ ਕੁਝ ਹੋਰ ਖ਼ਿਲਾਫ਼ ਧਾਰਾ 302, 201 ਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਸੀਰਤ ਨੇ ਆਪਣੀ ਮਾਂ, ਭਰਾ ਤੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਏਕਮ ਦੀ ਹੱਤਿਆ ਕੀਤੀ ਹੈ। ਪੁਲੀਸ ਨੇ ਪਿਸਤੌਲ ਬਰਾਮਦ ਕਰ ਲਿਆ ਹੈ ਤੇ ਸੀਰਤ ਨੂੰ ਗਿ੍ਰਫ਼ਤਾਰ ਕਰ ਲਿਆ ਹੈ।



from Punjab News – Latest news in Punjabi http://ift.tt/2n54F6z
thumbnail
About The Author

Web Blog Maintain By RkWebs. for more contact us on rk.rkwebs@gmail.com

0 comments