ਪੰਜਾਬ ਸਰਕਾਰ ਦੁਵਾਰਾ ਪੰਜਾਬੀ ਕਲਾਕਾਰਾਂ ਨੂੰ ਕੀਤਾ ਗਿਆ ਸਨਮਾਨਿਤ

ਹਰ ਇਕ ਇਨਸਾਨ ਆਪਣੀ ਸਖ਼ਤ ਮਿਹਨਤ ਅਤੇ ਆਪਣੇ ਯਤਨਾਂ ਸਦਕਾ ਨਾਮ ਸ਼ੋਹਰਤ ਪਾਉਣ ਲਈ ਕੰਮ ਕਰਦਾ ਹੈ। ਖਾਸ ਕਰਕੇ ਕਲਾ ਦੇ ਖੇਤਰ ਵਿਚ ਵੱਖ ਵੱਖ ਸ਼ਖਸੀਅਤਾਂ ਸਾਡਾ ਮਨੋਰੰਜਨ  ਕਰਨ ਲਈ ਵੱਖ ਵੱਖ ਖੇਤਰਾਂ ਵਿਚ ਕੰਮ ਕਰ ਰਹੀਆਂ ਹਨ। ਕਲਾ ਦੇ ਖੇਤਰ ਵਿਚ ਉਹਨਾਂ  ਨੂੰ ਆਪਣਾ ਵਿਸ਼ੇਸ਼ ਯੋਗਦਾਨ ਦੇਣ ਕਰਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ ਅਤੇ ਐਵਾਰਡ ਸ਼ੋ ਵੀ ਹੁੰਦੇ ਹਨ।

ਹਾਲ ਹੀ ਵਿੱਚ, ਪੰਜਾਬ ਸਰਕਾਰ ਨੇ ਇੱਕ ਐਵਾਰਡ ਸ਼ੋਅ ਆਯੋਜਿਤ ਕੀਤਾ ਸੀ ਪੰਜਾਬੀ ਇੰਟਰਟੇਨਮੈਂਟ  ਦੇ ਖਾਸ ਕਲਾਕਾਰਾਂ ਨੇ ਹਿੱਸਾ ਲਿਆ। ਇਸ ਪੰਜਾਬ ਰਾਜ
ਯੁਵਕ ਮੇਲਾ ਦਾ ਆਯੋਜਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਇਆ ਸੀ। ਇਸ ਸਮਾਗਮ ਵਿੱਚ ਬਹੁਤ ਸਾਰੀਆਂ ਮਸ਼ਹੂਰ ਅਤੇ ਪ੍ਰਸਿੱਧ ਹਸਤੀਆਂ ਜਿੰਨਾ ਨੇ ਮਨੋਰੰਜਨ ਦੇ ਖੇਤਰ
ਵਿੱਚ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ ਓਹਨਾ ਨੂੰ ਸਨਮਾਨਿਤ ਕੀਤਾ ਗਿਆ । ਇਕ ਖਾਸ ਮੁਕਾਮ ਹਾਸਿਲ ਕਰਨ ਦੇ ਬਾਅਦ ਕਲਾਕਾਰ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ
ਹੁੰਦੇ ਹਨ । ਉਹਨਾਂ ਦੀ ਇਹ ਜਿੰਮੇਦਾਰੀ ਹੁੰਦੀ ਹੈ ਕਿ ਉਹ ਆਪਣੇ ਗੀਤਾਂ – ਫ਼ਿਲਮਾਂ ਅਤੇ ਹੋਰ ਕੰਮਾਂ ਰਾਹੀਂ ਨੌਜਵਾਨਾਂ ਨੂੰ ਸਹੀ ਸੇਧ ਦੇਣ ਅਤੇ ਚੰਗੇ ਰਸਤੇ ਤੇ
ਜਾਣ ਲਈ ਉਤਸ਼ਾਹਿਤ ਕਰਨ  ।

ਪੰਜਾਬ ਸਰਕਾਰ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਰਵਾਏ ਗਏ ਇਸ ਪੰਜਾਬ ਰਾਜ ਯੁਵਕ ਮੇਲੇ ਵਿੱਚ ਸਤਿੰਦਰ ਸਰਤਾਜ, ਗੁਰਪ੍ਰੀਤ ਘੁੱਗੀ, ਪ੍ਰੀਤੀ ਸਪਰੂ , ਸੁਨੀਲ ਗਰੋਵਰ, ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਮੈਂਡੀ ਤੱਖਰ, ਸਰਗੁਣ ਮਹਿਤਾ, ਸਤਿੰਦਰ ਸੱਤੀ, ਸੁਰਵੀਨ ਚਾਵਲਾ, ਵਰੁਣ ਸ਼ਰਮਾ, ਜਾਰਡਨ ਸੰਧੂ, ਕਰਮਜੀਤ ਅਨਮੋਲ, ਲਖਵਿੰਦਰ ਵਡਾਲੀ, ਸ਼ਿਪਰਾ ਗੋਇਲ, ਸਤਵਿੰਦਰ ਕੋਹਲੀ , ਮਨਿੰਦਰ ਬੁੱਟਰ, ਬੰਟੀ ਬੈਂਸ, ਰਣਜੀਤ ਬਾਵਾ, ਕਰਤਾਰ ਚੀਮਾ, ਸੋਨੂੰ ਸੂਦ, ਜਿੰਮੀ ਸ਼ੇਰਗਿੱਲ, ਗੁਰਮੀਤ ਸਿੰਘ ਸ਼ੇਰਾ, ਇਹਾਨਾ ਢਿੱਲੋਂ, ਸੋਨੀਆ ਮਾਨ, ਬੌਬੀ ਦਿਓਲ, ਪ੍ਰੀਤ ਕਮਲ, ਅਤੇ ਹਰਦੀਪ ਕੌਰ ਜਿਹੇ ਪ੍ਰਸਿੱਧ ਕਲਾਕਾਰਾਂ ਨੂੰ ਵੱਖ ਵੱਖ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਹੈ ।

ਐਵਾਰਡ ਸ਼ੋ ਵਿੱਚ ਸੁੰਦਰ ਅੱਖਾਂ ਵਾਲੀ ਮੈਂਡੀ ਤੱਖਰ ਨੂੰ ਐਮੀਨੈਂਟ ਇੰਡੀਅਨ ਐਕਟਰੈਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਸੁਰੀਲੀ-ਮਿੱਠੀ ਆਵਾਜ਼ ਵਾਲੀ ਗਾਇਕਾ ਸ਼ਿਪਰਾ ਗੋਇਲ ਨੂੰ ਐਮੀਨੈਂਟ ਇੰਡੀਅਨ ਸਿੰਗਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਓਥੇ ਹੀ ਪੰਜਾਬ ਦੀ ਖੂਬਸੂਰਤ ਅਦਾਕਾਰਾ ਸੋਨੀਆ ਮਾਨ ਨੂੰ ਵੀ ਐਮੀਨੈਂਟ ਇੰਡੀਅਨ ਐਕਟਰੈਸ ਐਵਾਰਡ ਨਾਲ ਨਿਵਾਜਿਆ ਗਿਆ। ਸਾਬ ਬਹਾਦਰ ਫ਼ਿਲਮ ਨਾਲ ਪ੍ਰਿਸਿੱਧ ਅਦਾਕਾਰਾ ਪ੍ਰੀਤ ਕਮਲ ਨੂੰ ਵੀ ਐਮੀਨੈਂਟ ਇੰਡੀਅਨ ਐਕਟਰੈਸ
ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਥੇ ਹੀ ਸਲਮਾਨ ਖਾਨ ਦੇ ਬਾਡੀਗਾਰਡ- ਗੁਰਮੀਤ ਸਿੰਘ ਸ਼ੇਰਾ ਨੂੰ ਉੱਘੇ ਐਮੀਨੈਂਟ ਇੰਡੀਅਨ ਸੈਲੀਬ੍ਰਿਟੀ ਬਾਡੀਗਾਰਡ ਵਜੋਂ
ਸਨਮਾਨਿਤ ਕੀਤਾ ਗਿਆ। ਐਵਾਰਡ ਸਮਾਰੋਹ ਪੰਜਾਬ ਰਾਜ ਯੁਵਕ ਮੇਲਾ  30 ਜਨਵਰੀ, 2020 ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਇਆ ਸੀ।

PUNJAB STATE YOUTH FESTIVAL
PUNJAB STATE YOUTH FESTIVAL 2020



from Punjabi Teshan https://ift.tt/2OgSQre
via IFTTT
thumbnail
About The Author

Web Blog Maintain By RkWebs. for more contact us on rk.rkwebs@gmail.com

0 comments