ਸਾਦੁ ਦਾ ਨਵਾਂ ਗੀਤ ‘ਹੋਰ ਕਿੰਨੇ ਸਬੂਤ ਲਿਆਵਾਂ; ਤੁਹਾਨੂੰ ਲੈ ਕੇ ਜਾਵੇਗਾ 90s ਦੇ ਲਵ-ਪੌਪ ਦੇ ਦੌਰ ਚ ਵਾਪਿਸ

90 ਦੇ ਦਸ਼ਕ ਦੇ ਬੈਂਡ ਆਰੀਅਨ ਦੀਆਂ ਅਵਾਜ਼ਾਂ ਚੋਂ ਇਕ ਆਵਾਜ਼ ਸੀ ਸਾਦਾਸਿਵਨ ਕੇ ਐਮ ਨਾਮਬਿਸਨ ਉਰਫ ਸਾਦੁ। ਗਾਇਕ, ਗੀਤਕਾਰ, ਅਤੇ ਕੰਪੋਜ਼ਰ ਅਤੇ ਅਰਸਟ ਵਹਾਇਲ ਪੌਪ ਐਕਟ ਦੇ ਫਾਊਂਡਰ ਸਾਦੁ ਲੈ ਕੇ ਆਏ ਹਨ ਆਪਣਾ ਨਵਾਂ ਰੋਮਾੰਟਿਕ ਗੀਤ ਜੋ ਤੁਹਾਨੂੰ ਉਹਨਾਂ ਦੇ ਪੁਰਾਣੇ ਗੀਤਾਂ ਦੀ ਯਾਦ ਦਿਲਾਏਗਾ। ਆਰੀਅਨ ਬੈਂਡ ਦੀ ਦਿਲ ਨੂੰ ਛੂ ਜਾਨ ਵਾਲੇ ਗੀਤਾਂ ਦੀ ਵਿਰਾਸਤ ਨੂੰ ਬਰਕਰਾਰ ਰੱਖਦੇ ਹੋਏ, ਜਿਹਨਾਂ ਨੇ ਸਾਨੂੰ ਸਦਾਬਹਾਰ ਗੀਤ ਜਿਵੇ ਆਂਖੋਂ ਮੇਂ ਤੇਰਾ ਹੀ ਚੇਹਰਾ, ਦੇਖਾ ਹੈ ਤੇਰੀ ਆਂਖੋਂ ਕੋ ਅਤੇ ਯੇਹ ਹਵਾ ਕਹਿਤੀ ਹੈ ਕਿਆ ਦਿੱਤੇ ਹਨ ਨਾਲ ਸਾਦੁ ਕੋਸ਼ਿਸ਼ ਕਰ ਰਹੇ ਹਨ ਉਸੀ ਪੁਰਾਣੇ ‘ਵਧੀਆ ਸੰਗੀਤ ਅਤੇ ਸਾਦੇ ਬੋਲਾਂ’ ਦੇ ਦੌਰ ਨੂੰ ਵਾਪਿਸ ਲੈ ਕੇ ਆਉਣ ਦੀ। ਸਾਦੁ ਥੋੜੇ ਸਮੇਂ ਦੇ ਅੰਤਰਾਲ ਤੋਂ ਬਾਅਦ ਆਪਣਾ ਗੀਤ ਮੌਸਮ ਲੈ ਕੇ ਆਏ ਜੋ ਦਸੰਬਰ 2019 ਚ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾਂ ਦਾ ਖੂਬ ਪਿਆਰ ਵੀ ਮਿਲਿਆ ਸੀ। ਇਸ ਗੀਤ ਨੂੰ ਅੱਜ ਕਲ ਦੇ ਮਸ਼ੀਨੀ ਰਿਕਾਰਡਿੰਗ ਸਿਸਟਮ ਦੇ ਪ੍ਰਚਲਨ ਦੇ ਉਲਟ ਸਿਰਫ ਲਾਇਵ ਸਾਜਾਂ ਨਾਲ ਰਿਕਾਰਡ ਕੀਤਾ ਗਿਆ ਸੀ।

ਸਾਦੁ ਦਾ ਨਵਾਂ ਗੀਤ ਹੋਰ ਕਿੰਨੇ ਸਬੂਤ ਲਿਆਵਾਂ ਵੀ ਇੱਕ ਰੋਮਾੰਟਿਕ ਗੀਤ ਹੈ। ਜਿਥੇ ਮੌਸਮ ਆਪਣੇ ਪਿਆਰ ਨੂੰ ਮਿਲਣ ਦੀ ਬੇਕਰਾਰੀ ਅਤੇ ਇੰਤਜ਼ਾਰ ਦੀ ਗੰਭੀਰਤਾ ਨੂੰ ਜਾਹਿਰ ਕਰਦਾ ਹੈ ਉੱਥੇ ਹੀ ਹੋਰ ਕਿੰਨੇ ਉਸ ਇਹਸਾਸ ਨੂੰ ਬਿਆਨ ਕਰਦਾ ਹੈ ਜੋ ਦੋ ਲੋਕਾਂ ਨੂੰ ਨਾਲ ਕੇ ਕੇ ਆਉਂਦਾ ਹੈ ਅਤੇ ਜਿਸ ਕਰਕੇ ਇਸਨੂੰ ਬਾਰ ਬਾਰ ਦੁਹਰਾਇਆ ਅਤੇ ਯਾਦ ਕੀਤਾ ਜਾਣਾ ਚਾਹੀਦਾ ਹੈ। ਇਸ ਗੀਤ ਦੇ ਬਾਰੇ ਚ ਸਾਦੁ ਨੇ ਕਿਹਾ, “ਵੱਡੇ ਮਸ਼ੀਨੀ ਅਤੇ ਉੱਚੇ ਸੁਰ ਤਾਲਾਂ ਚ ਇੱਕ ਸਾਦਾ ਅਤੇ ਸਰਲ ਰਾਗ ਹਮੇਸ਼ਾ ਹੀ ਧਿਆਨ ਖਿੱਚਦਾ ਹੈ। ਕਈ ਵਾਰ ਬਿਲਕੁਲ ਆਮ ਬੋਲ ਭਾਵਨਾ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਬਿਆਨ ਕਰਦੇ ਹਨ ਅਤੇ ਕਿਸੇ ਮੌਕੇ ਤੇ ਸਿਰਫ ਇੱਕ ਗਿਟਾਰ ਹੀ ਜਜ਼ਬਾਤ ਨੂੰ ਖੂਬਸੂਰਤੀ ਨਾਲ ਪੇਸ਼ ਕਰਨ ਲਈ ਕਾਫੀ ਹੁੰਦੀ ਹੈ। ਮੈਨੂੰ ਲੋਕਾਂ ਵਲੋਂ ਮੌਸਮ ਗੀਤ ਨੂੰ ਮਿਲੇ ਪਿਆਰ ਤੇ ਖੁਸ਼ੀ ਵੀ ਹੈ ਅਤੇ ਹੈਰਾਨੀ ਵੀ ਪਰ ਮੈਂ ਸਿਰਫ ਉਮੀਦ ਕਰਦਾ ਹੈ ਕਿ ਉਹ ਉਸੇ ਪਿਆਰ ਨਾਲ ਹੋਰ ਕਿੰਨੇ ਸਬੂਤ ਲਿਆਵਾਂ ਨੂੰ ਵੀ ਅਪਣਾਉਣਗੇ।“
ਹੋਰ ਕਿੰਨੇ ਸਬੂਤ ਲਿਆਵਾਂ ਨੂੰ ਲਿਖਿਆ, ਗਾਇਆ ਅਤੇ ਕੰਪੋਜ਼ ਖੁਦ ਸਾਦੁ ਨੇ ਕੀਤਾ ਹੈ। ਇਸ ਗੀਤ ਦੇ ਬੋਲ ਸਾਦੁ ਅਤੇ ਦੀਕਸ਼ਾ ਦੁਦੇਜਾ ਨੇ ਲਿਖੇ ਹਨ। ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਜਯੰਤ ਐਚ ਵਰਮਾ ਨੇ। ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਸੇਵੇਨਥ ਐਂਗਲ ਪ੍ਰੋਡਕਸ਼ਨ ਨੇ ਸੁਨੀਤਾ ਸਾਦਾਸਿਵਨ ਦੇ ਅਧੀਨ। ਇਸ ਗੀਤ ਦੀ ਪ੍ਰੋਡਕਸ਼ਨ ਕੀਤੀ ਹੈ ਬਿਗ ਨੋਇਸ ਨੇ।



from Punjabi Teshan https://ift.tt/2v6c1gB
via IFTTT
thumbnail
About The Author

Web Blog Maintain By RkWebs. for more contact us on rk.rkwebs@gmail.com

0 comments