ਦਿੱਗਜ ਅਦਾਕਾਰ ਮੁਕੇਸ਼ ਰਿਸ਼ੀ ਬਣੇ ਫਿਲਮ ਨਿਰਮਾਤਾ | ਪਹਿਲੀ ‘ਨਿਡਰ’ ਫ਼ਿਲਮ ਸ਼ੁਰੂ | ਬੇਟੇ ਨੂੰ ਜੋੜਿਆ ਪੰਜਾਬੀ ਸਿਨੇਮੇ ਨਾਲ

ਚੰਡੀਗੜ੍ਹ, 2 ਫਰਵਰੀ :(ਜਸਦੀਪ ਸਿੰਘ ਰਤਨ) ਭਾਰਤੀ ਫ਼ਿਲਮ ਇੰਡਸਟਰੀ ਦੇ ਨਾਮਵਰ ਤੇ ਦਿੱਗਜ ਅਦਾਕਾਰ ਮੁਕੇਸ਼ ਰਿਸ਼ੀ ਬਤੌਰ ਫ਼ਿਲਮ ਨਿਰਮਾਤਾ ਪੰਜਾਬੀ ਸਿਨੇਮੇ ਨਾਲ ਜੁੜ ਗਏ ਹਨ। ਉਨ੍ਹਾਂ ਦੇ ਨਿੱਜੀ ਬੈਨਰ ‘ਗੇੜੀ ਰੂਟ ਫ਼ਿਲਮਸ’ ਦੀ ਪਹਿਲੀ ਫ਼ਿਲਮ ‘ਨਿਡਰ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫਿਲਮ ਜ਼ਰੀਏ ਉਹ ਆਪਣੇ ਪੁੱਤਰ ਰਾਘਵ ਰਿਸ਼ੀ ਨੂੰ ਬਤੌਰ
ਅਦਾਕਾਰ ਪੰਜਾਬੀ ਸਿਨੇਮੇ ਨਲ ਜੋੜਨ ਜਾ ਰਹੇ ਹਨ। ਇਸ ਫਿਲਮ ਨੂੰ ਮਨਦੀਪ ਸਿੰਘ ਚਾਹਲ ਡਾਇਰੈਕਟ ਕਰ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਬਾਲੀਵੁੱਡ ਦੇ ਨਾਮਵਰ ਲੇਖਕ ਮਾਰੁਖ ਮਿਰਜ਼ਾ ਬੇਗ ਨੇ ਲਿਖਿਆ ਹੈ। ਫ਼ਿਲਮ ਦੇ ਸੰਵਾਦ ਸੁਰਮੀਤ ਮਾਵੀ ਨੇ ਲਿਖੇ ਹਨ। ਫ਼ਿਲਮ ਦੇ ਐਸੋਸੀਏਟ ਪ੍ਰੋਡਿਊਸਰ ਰਤਨ ਔਲਖ ਹਨ।

Niddar movie
Niddar movie

ਫ਼ੈਸ਼ਨ ਤੇ ਹਿੰਦੀ ਫਿਲਮ ਇੰਡਸਟਰੀ ਦੀ ਅਦਾਕਾਰਾ ਕੁਲਨੂਰ ਬਰਾੜ ਇਸ ਫ਼ਿਲਮ ਜ਼ਰੀਏ ਬਤੌਰ ਹੀਰੋਇਨ ਪੰਜਾਬੀ ਸਿਨੇਮੇ ‘ਚ ਆਪਣੀ ਸ਼ੁਰੂਆਤ ਕਰ ਰਹੀ ਹੈ। ਰਾਘਵ ਰਿਸ਼ੀ ਅਤੇ ਕੁਲਨੂਰ ਬਰਾੜ ਦੀ ਜੋੜੀ ਤੋਂ ਇਲਾਵਾ ਇਸ ਫ਼ਿਲਮ ਵਿੱਚ ਮੁਕੇਸ਼ ਰਿਸ਼ੀ, ਯੁਵਰਾਜ ਔਲਖ, ਦਿਵਜੋਤ, ਵਿੰਦੂ ਦਾਰਾ ਸਿੰਘ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਮਲਕੀਤ ਰੌਣੀ, ਦੀਪ ਮਨਦੀਪ, ਸਤਵੰਤ ਕੌਰ, ਰੋਜ ਕੌਰ, ਜੋਤ ਅਰੋੜਾ, ਵਿਕਰਮਜੀਤ ਵਿਰਕ, ਮਨਿੰਦਰ ਕੈਲੇ ਅਤੇ ਪਰਮਜੀਤ ਸਮੇਤ ਕਈ ਹੋਰ ਚਰਚਿਤ ਅਤੇ ਨਵੇਂ ਚਿਹਰੇ ਨਜ਼ਰ ਆਉਂਣਗੇ। ਫ਼ਿਲਮ ਦੀ ਸ਼ੂਟਿੰਗ ਦੌਰਾਨ ਫ਼ਿਲਮ ਦੇ ਨਿਰਮਾਤਾ ਅਤੇ ਅਦਾਕਾਰ ਮੁਕੇਸ਼ ਰਿਸ਼ੀ ਨੇ ਦੱਸਿਆ ਕਿ ਪੰਜਾਬ ਨਾਲ ਉਸਦਾ ਮੁੱਢ ਤੋਂ ਗੂੜਾ ਨਾਤਾ ਹੈ। ਉਸਨੇ ਚੰਡੀਗੜ੍ਹ ‘ਚ ਰਹਿ ਕੇ ਪੜ੍ਹਾਈ ਕੀਤੀ ਹੈ। ਪੰਜਾਬੀ ਫਿਲਮਾਂ ਵੱਲ ਉਨ੍ਹਾਂ ਦਾ ਝੁਕਾਅ ਸ਼ੁਰੂ ਤੋਂ ਹੀ ਸੀ। ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਵੀ ਕਰ ਚੁੱਕੇ ਹਨ।

ਉਨ੍ਹਾਂ ਦਾ ਬੇਟਾ ਸਾਉਥ ਅਤੇ ਤੇਲਗੂ ਫ਼ਿਲਮ ਇੰਡਸਟਰੀ ਵਿੱਚ ਕੰਮ ਕਰ ਰਿਹਾ ਸੀ, ਪਰ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਨ੍ਹਾਂ ਦਾ ਬੇਟਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ
ਪਹਿਚਾਣ ਬਣਾਵੇ। ਉਹ ਕੁਝ ਸਮੇਂ ਤੋਂ ਇਕ ਅਜਿਹੀ ਕਹਾਣੀ ਲੱਭ ਰਹੇ ਸਨ ਜਿਸ ਨਾਲ ਪੰਜਾਬੀ ਦਰਸ਼ਕਾਂ ਨੂੰ ਇਕ ਵੱਖਰੀ ਫਿਲਮ ਵੀ ਦੇਖਣ ਨੂੰ ਮਿਲੇ ਅਤੇ ਉਹ ਆਪਣੇ ਘਰੇਲੂ ਬੈਨਰ ਹੇਠ ਆਪਣੇ ਬੇਟੇ ਰਾਘਵ ਰਿਸ਼ੀ ਨੂੰ ਵੀ ਪੰਜਾਬੀ ਸਿਨੇਮੇ ਨਾਲ ਜੋੜ ਸਕਣ। ਉਨ੍ਹਾਂ ਦੀ ਇਹ ਪਹਿਲੀ ਇਕ ਬਾਪ ਅਤੇ ਬੇਟੇ ਦੀ ਕਹਾਣੀ ਹੈ, ਜਿਸ ਵਿੱਚ ਐਕਸ਼ਨ ਵੀ ਹੈ, ਰੁਮਾਂਸ ਵੀ ਹੈ, ਡਰਾਮਾ ਵੀ ਹੈ ਅਤੇ ਆਪਣੇ ਕੰਮ ਪ੍ਰਤੀ ਇਮਾਨਦਾਰ ਰਹਿਣ ਵਾਲੇ ਲੋਕਾਂ ਦਾ ਜਜ਼ਬਾ ਵੀ ਹੈ।

ਇਸ ਫਿਲਮ ‘ਚ ਦਰਸ਼ਕਾਂ ਨੂੰ ਹਰ ਤਰ੍ਹਾਂ ਦਾ ਰੰਗ ਦੇਖਣ ਨੂੰ ਮਿਲੇਗਾ। ਨਿਰਦੇਸ਼ਕ ਮਨਦੀਪ ਸਿੰਘ ਚਾਹਲ ਅਤੇ ਐਸੋਸੀਏਟ ਨਿਰਮਾਤਾ ਰਤਨ ਔਲਖ ਮੁਤਾਬਕ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ, ਪੰਜਾਬ, ਹਿਮਾਚਲ ਅਤੇ ਆਸ ਪਾਸ ਦੇ ਇਲਾਕਿਆਂ ‘ਚ ਕੀਤੀ ਜਾ ਰਹੀ ਹੈ। ਇਹ ਫਿਲਮ ਇਸੇ ਸਾਲ ਰਿਲੀਜ਼ ਕੀਤੀ ਜਾਵੇਗੀ, ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੁੰਦਿਆਂ ਹੀ ਇਸ ਦੀ ਰਿਲੀਜ਼ ਡੇਟ ਵੀ ਅਨਾਊਂਸ ਕੀਤੀ ਜਾਵੇਗੀ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਮਿਊਜ਼ਿਕ ਵੀ ਦਮਦਾਰ ਬਣਾਉਣ ਲਈ ਫਿਲਮ ਦੀ ਸੁਮੱਚੀ ਟੀਮ ਬੇਹੱਦ ਮਿਹਨਤ ਕਰ ਰਹੀ ਹੈ। ਇਸ ਫ਼ਿਲਮ ਦੇ ਐਸੋਸੀਏਟ ਨਿਰਦੇਸ਼ਕ ਮਨਪ੍ਰੀਤ ਸਿੰਘ ਬਰਾੜ ਹਨ। ਫ਼ਿਲਮ ਦੇ ਕੈਮਰਾਮੈਨ ਨਜ਼ੀਬ ਖਾਨ ਹਨ ਅਤੇ ਐਕਸ਼ਨ ਡਾਇਰੈਕਟਰ ਮਹਿਮੂਦ ਅਕਬਰ ਬਖ਼ਸ਼ੀ ਹਨ। ਫ਼ਿਲਮ ਦੀ ਡ੍ਰੈਸ ਡਿਜਾਈਨਰ ਅੰਮ੍ਰਿਤ ਸੰਧੂ ਹਨ। ਫ਼ਿਲਮ ਦੇ ਗੀਤ ਕੁਮਾਰ ਨੇ ਲਿਖੇ ਹਨ ਅਤੇ ਸੰਗੀਤ ਸਨੀ ਇੰਦਰ ਦਾ ਹੋਵੇਗਾ।



from Punjabi Teshan https://ift.tt/2Tmx8VP
via IFTTT
thumbnail
About The Author

Web Blog Maintain By RkWebs. for more contact us on rk.rkwebs@gmail.com

0 comments