“ਜ਼ਫਰਨਾਮਾ” (ਜਿੱਤ ਦੀ ਚਿੱਠੀ) ਗੁਰੂ ਗੋਬਿੰਦ ਸਿੰਘ ਦੀ ਇੱਕ ਅਜਿਹੀ ਮਹਾਨ ਲਿਖਤ ਹੈ, ਜਿਸ ਵਿੱਚ ਜਿੱਤ, ਅਧਿਆਤਮ, ਸਿੱਖਿਆ ਅਤੇ ਕੁਰਬਾਨੀ ਆਦਿ ਦਾ ਬਾਖ਼ੂਬੀ ਵਿਖਿਆਨ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਦੀ ਇਸ ਲਿਖਤ ਨੂੰ ਦੁਨੀਆਂ ਦੀ ਸਭ ਤੋਂ ਅਹਿਮ ਤੇ ਅਕਾਦਮਿਕ ਲਿਖਤ ਕਿਹਾ ਜਾ ਸਕਦਾ ਹੈ।
ਸੂਫੀਆਨਾ ਸੁਭਾਅ, ਰੂਹ ਤੋਂ ਨਿਕਲੀ ਆਵਾਜ਼ ਨੂੰ ਰੂਹ ਤਕ ਪਹੁੰਚਾਉਣ ਦਾ ਖੂਬਸੂਰਤ ਢੰਗ , ਬੇਮਿਸਾਲ ਅੰਦਾਜ – ਸਤਿੰਦਰ ਸਰਤਾਜ ਤੋਂ ਪਹਿਲਾਂ ਕਿਸੇ ਨੇ ਨਹੀਂ ਵਖਾਇਆ। ਜ਼ਫਰਨਾਮੇ ਦੀ ਮੂਲ ਭਾਸ਼ਾ ਫਾਰਸੀ ਹੈ ਅਤੇ ਸਤਿੰਦਰ ਸਰਤਾਜ ਨੇ ਇਸ ਨੂੰ ਗੀਤ ਸੰਗੀਤ ਵਿੱਚ ਪਰੋ ਕੇ , ਸੰਗੀਤਕ ਸਰੂਰ ਨਾਲ ਭਰ ਕੇ ਸਾਨੂੰ ਰੂਹ ਤਕ ਸ਼ਰਸ਼ਾਰ ਹੀ ਕਰ ਦਿੱਤਾ ਹੈ।
ਵਾਹ ! ਤੇਰਾ ਸੂਫੀਆਨਾ ਅੰਦਾਜ !!
ਵਾਹ! ਤੇਰੀ ਮਿਸ਼ਰੀ ਘੋਲਦੀ ਆਵਾਜ਼!!
from Punjabi Teshan https://ift.tt/2Vo3Gyl
via IFTTT

0 comments