background

Check out Some more

Punjab News Express

  • home
  • Sikh Siyasat News
  • Latest News
  • Contact me
    • Contact us

Recent Posts

Categories

  • ban beef
  • beef
  • Best Vashikaran Specialist in Delhi
  • cow beaf
  • hinduism
  • hindus
  • IFTTT
  • india
  • punjab express
  • Punjab lastest news
  • Punjab latest news. Punjab blog
  • punjab news
  • Punjab News - Latest news in Punjabi
  • Punjab News - Quami Ekta Punjabi Newspaper (ਕੌਮੀ ਏਕਤਾ)
  • Punjab News – Latest news in Punjabi
  • punjab news express
  • Punjab Post
  • punjabi news
  • punjabi news express
  • Punjabi Teshan
  • Sikh Siyasat News
  • test
  • Vashikaran Services in Delhi
  • Vashikaran Specialist
  • Vashikaran Specialist Astrologer in Delhi
  • Vashikaran Specialist in Delhi
Showing posts with label punjabi news express. Show all posts

ਲੁਧਿਆਣਾ – ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾ ਵਿਚ  ਇੰਟਰ ਕਾਲਜ ਸਾਈਕਲਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਕਾਲਜਾਂ ਦੇ ਖਿਡਾਰੀਆਂ ਨੇ ਹਿੱਸਾ ਲੈਦੇ ਹੋਏ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਪ੍ਰਮੁੱਖ ਕਾਲਜ ਜੀ ਟੀ ਬੀ ਦਾਖਾ, ਸ਼ਹੀਦ ਉਧਮ ਸਿੰਘ ਕਾਲਜ ਤੰਗੋਰੀ, ਐਲ ਸੀ ਈ ਟੀ, ਬੀ ਸੀ ਈ ਟੀ, ਜੀ ਐਨ ਡੀ ਈ ਸੀ ਸਨ। ਜਦ ਕਿ ਕੁੱਲ 12 ਈਵੈਂਟ ਰੱਖੇ ਗਏ। ਇਸ ਦੌਰਾਨ ਹਰ ਖਿਡਾਰੀ ਨੇ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਅਖੀਰ ਵਿਚ ਐਸ ਯੂ ਐਸ ਸੀ ਈ ਟੀ  ਤਗੌਰੀ ਨਾਰਥ ਕੈਂਪਸ ਆਲ ੳਵਰ ਟਰਾਫ਼ੀ ਦਾ ਹੱਕਦਾਰ ਬਣਿਆ ਜਦ ਕਿ   ਤੰਗੌਰੀ ਕਾਲਜ ਦੀ ਹੀ  ਸੰਦੀਪ ਕੌਰ ਬਿਹਤਰੀਨ ਮਹਿਲਾ ਸਾਈਕਲਿਸਟ  ਚੁਣਿਆ ਗਿਆ ਜਦ ਕਿ ਮਰਦਾਂ ਦੇ ਮੁਕਾਬਲੇ ਵਿਚ ਜੀ ਐਨ ਡੀ ਈ ਸੀ ਦਾ ਪ੍ਰਗਟ ਸਿੰਘ ਅਤੇ ਤੰਗੌਰੀ ਕਾਲਜ ਦਾ ਗੁਰਪ੍ਰੀਤ ਖਾਨ ਸਾਂਝੇ ਤੌਰ ਤੇ ਬੈਸਟ ਸਾਈਕਲਿਸਟ ਚੁਣੇ ਗਏ।

ਇਸ ਮੌਕੇ ਤੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ   ਬੇਸ਼ੱਕ ਹਾਰ ਜਿੱਤ ਜ਼ਿੰਦਗੀ ਦਾ ਹਿੱਸਾ ਹਨ ਪਰ ਖੇਡਾਂ ਸਾਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਦੇ ਨਾਲ ਨਾਲ ਜ਼ਿੰਦਗੀ ਵਿਚ ਹਰ ਚੈਲੰਜ ਦਾ ਮੁਕਾਬਲਾ ਕਰਨ ਲਈ ਵੀ ਤਿਆਰ ਕਰਦੀਆਂ ਹਨ। ਚੇਅਰਮੈਨ ਗੁਪਤਾ ਨੇ ਸਭ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਖੇਡਾਂ ਪੜਾਈ ਵਾਂਗ ਹੀ ਵਿਦਿਆਰਥੀ ਜੀਵਨ ਦਾ ਅਹਿਮ ਅੰਗ ਹਨ। ਇਸ ਲਈ ਪੜਾਈ ਦੇ ਨਾਲ ਨਾਲ ਹਰ ਵਿਦਿਆਰਥੀ ਨੂੰ ਖੇਡਾਂ ਨਾਲ ਵੀ ਜੁੜਨਾ ਚਾਹੀਦਾ ਹੈ। ਇਸ ਮੌਕੇ ਤੇ ਚੇਅਰਮੈਨ ਸਿੰਗਲਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2cKJGzQ

“ਯਾਰ ਮੈਂ ਇਕ ਬਿਨਸਮੈਨ ਹਾਂ- ਮਾਇਆ ਵਲੋਂ ਵੀ, ਗੁਰੂ ਦੀ ਕਿਰਪਾ ਹੈ- ਪਰ ਜਿਵੇਂ ਤੁਹਾਡੀ ਪ੍ਰਸ਼ੰਸਾ ਤਾੜੀਆਂ ਦੀ ਗੂੰਜ ਵਿੱਚ ਸਟੇਜਾਂ ਤੇ ਹੁੰਦੀ ਹੈ, ਏਦਾਂ ਮੇਰੀ ਕਿਤੇ ਨਹੀਂ ਹੁੰਦੀ” ਇੱਕ ਵਪਾਰੀ ਨੇ ਆਪਣੇ ਸਾਹਿਤਕਾਰ ਦੋਸਤ ਨਾਲ ਆਪਣੇ ਦਿੱਲ ਦੀ ਗੱਲ ਸਾਂਝੀ ਕੀਤੀ।

“ਤੇ ਤੂੰ ਵੀ ਸਾਹਿਤਕਾਰ ਬਣ ਜਾ” ਦੋਸਤ ਨੇ ਸਲਾਹ ਦਿੱਤੀ।

“ਪਰ ਕੀ ਕਰਾਂ ਯਾਰ, ਮੈਨੂੰ ਤੇਰੇ ਵਾਂਗ ਅੱਖਰ ਨਹੀਂ ਪਰੋਣੇ ਆਉਂਦੇ” ਉਹ ਨਿਮੋਝੂਣਾ ਹੋ ਕੇ ਕਹਿਣ ਲੱਗਾ।

“ਯਾਰ, ਤੂੰ ਗੱਲ ਕਰ- ਤੈਂਨੂੰ ਸਾਹਿਤਕਾਰ ਬਣਾ ਦਿੰਨੇ ਆਂ” ਉਸ ਦਾ ਮੋੜਵਾਂ ਜਵਾਬ ਸੀ।

“ਉਹ ਕਿਵੇਂ…?” ਉਸ ਹੈਰਾਨ ਹੋ ਕੇ ਪੁੱਛਿਆ।

“ਤੂੰ ਪੈਸੇ ਤਾਂ ਖਰਚ ਸਕਦਾ ਏਂ ਨਾ?” ਉਸ ਫੇਰ ਪੁੱਛਿਆ।

“ਹਾਂ- ਪਰ ਪੈਸੇ ਨਾਲ ਕੋਈ ਸਾਹਿਤਕਾਰ ਕਿਵੇਂ ਬਣ ਸਕਦਾ?” ਵਪਾਰੀ ਦੋਸਤ ਕਹਿਣ ਲੱਗਾ।

“ਪਹਿਲਾਂ ਸਾਹਿਤਕਾਰਾਂ ਵਿੱਚ ਆਪਣੀ ਪਹਿਚਾਨ ਤਾਂ ਬਣਾ ਲੈ- ਫਿਰ ਦੇਖਦੇ ਆਂ” ਉਸ ਕਿਹਾ।

“ਕਿਵੇਂ…? ਉਸ ਨੇ ਉਤਸੁਕਤਾ ਨਾਲ ਪੁੱਛਿਆ।

“ਦੇਖ ਮੇਰੀ ਗੱਲ ਧਿਆਨ ਨਾਲ ਸੁਣ- ਕੱਲ੍ਹ ਹੋਣ ਵਾਲੇ ਸਾਹਿਤ ਸਭਾ ਦੇ ਸਮਾਗਮ ਵਿੱਚ ਮੈਂ ਸਟੇਜ ਸੰਭਾਲਣੀ ਹੈ- ਤੈਂਨੂੰ ਦੋ ਮਿੰਟ ਬੋਲਣ ਲਈ ਕਹਾਂਗਾ-ਤੂੰ ਸਟੇਜ ਤੇ ਬੈਠੇ ਲੇਖਕ ਨੂੰ ਵਧਾਈ ਦੇ ਕੇ, ਇਹ ਐਲਾਨ ਕਰਨਾ ਹੈ ਕਿ ਮੇਰੇ ਪਿਤਾ ਜੀ ਨੂੰ ਸਾਹਿਤ ਨਾਲ ਬਹੁਤ ਲਗਾਓ ਸੀ- ਸੋ ਮੈਂ ਹਰ ਸਾਲ ਇੱਕ ਵੱਡਾ ਸਮਾਗਮ ਕਰਕੇ, ਉਨ੍ਹਾਂ ਦੇ ਨਾਮ ਤੇ ਇੱਕ ਯਾਦਗਾਰੀ ਪੁਰਸਕਾਰ ਕਿਸੇ ਨਾਮਵਰ ਸਾਹਿਤਕਾਰ ਨੂੰ ਦੇਣਾ ਚਾਹੁੰਦਾ ਹਾਂ- ਜਿਸ ਦੀ ਚੋਣ ਤੇ ਸਮਾਂ ਨਿਸ਼ਚਿਤ ਕਰਕੇ ਮੈਂਨੂੰ ਸਾਹਿਤ ਸਭਾ ਵਲੋਂ ਸੂਚਿਤ ਕਰ ਦਿੱਤਾ ਜਾਵੇ।” ਸਾਹਿਤਕਾਰ ਦੋਸਤ ਨੇ ਸਲਾਹ ਦਿੱਤੀ।

“ਠੀਕ ਹੈ- ਪਰ ਯਾਰ ਮੇਰੇ ਪਿਤਾ ਜੀ ਚੰਗੇ ਕਾਰੀਗਰ ਤਾਂ ਜਰੂਰ ਸਨ- ਪਰ ਕੋਈ ਕਿਤਾਬ ਕਤੂਬ ਪੜ੍ਹਦੇ, ਤਾਂ ਮੈਂ ਉਨ੍ਹਾਂ ਨੂੰ ਕਦੇ ਦੇਖਿਆ ਹੀ ਨਹੀਂ ਸੀ।” ਉਹ ਕਹਿਣ ਲੱਗਾ।

“ਉਹ ਛੱਡ ਯਾਰ, ਕਿਸੇ ਨੇ ਤੇਰੇ ਬਾਪ ਨੂੰ ਕਬਰਾਂ ‘ਚ ਮਿਲਣ ਜਾਣਾ ਭਲਾ! ਪਰ ਹਾਂ- ਕੱਲ੍ਹ ਟਾਈਮ ਸਿਰ ਪਹੁੰਚ ਜਾਈਂ” ਉਸ ਹਦਾਇਤ ਕੀਤੀ।

ਦੂਜੇ ਦਿਨ ਮਿੱਥੇ ਪਲੈਨ ਮੁਤਾਬਕ ਉਸਨੇ ਸਟੇਜ ਤੋਂ ਪੁਰਸਕਾਰ ਦਾ ਐਲਾਨ ਕਰ ਦਿੱਤਾ। ਬੱਸ ਫੇਰ ਕੀ ਸੀ- ਹਾਲ ਤਾੜੀਆਂ ਨਾਲ ਗੂੰਜ ਉਠਿਆ।

ਹੁਣ ਹੋਰ ਸਭਾਵਾਂ ਵਾਲੇ ਵੀ ਉਸ ਨਾਲ ਆੜੀ ਪਾਉਣ ਲੱਗੇ ਤਾਂ ਕਿ ਉਹ ਪੁਰਸਕਾਰ ਸਮਾਗਮ ਉਹਨਾਂ ਦੀ ਸਭਾ ਵਲੋਂ ਕਰਵਾਇਆ ਜਾਵੇ। ਕਿਉਂਕਿ ਖਰਚਾ ਤਾਂ ਉਸੇ ਨੇ ਹੀ ਕਰਨਾ ਸੀ, ਸਭਾ ਦਾ ਤਾਂ ਨਾਮ ਹੀ ਹੋਣਾ ਸੀ। ਕਈ ਮਹਾਨ ਸਾਹਿਤਕਾਰ ਵੀ ਉਸ ਦੀ ਖੁਸ਼ਾਮਦ ਕਰਨ ਲੱਗੇ ਤਾਂ ਕਿ ਪੁਰਸਕਾਰ ਲਈ ਉਹਨਾਂ ਦੇ ਨਾਮ ਦੀ ਸਿਫਾਰਸ਼ ਕੀਤੀ ਜਾਵੇ। ਸੋ ਅਖੀਰ ਇੱਕ ਨਾਮਵਰ ਸਾਹਿਤ ਸਭਾ ਵਲੋਂ, ਵੱਡੇ ਪੱਧਰ ਦਾ ਸਮਾਗਮ ਕਰਕੇ, ਇੱਕ ਮਹਾਨ ਸਾਹਿਤਕਾਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੀਆਂ ਤਸਵੀਰਾਂ ਤੇ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ। ਗੱਲ ਕੀ ਉਸ ਦੀ ਬੱਲੇ ਬੱਲੇ ਹੋ ਗਈ ਸੀ।

ਆਪਣਾ ਬਿਜ਼ਨੈਸ ਆਪਣੇ ਪੁੱਤਰਾਂ ਨੂੰ ਸੰਭਾਲ, ਉਹ ਹੁਣ ਹਰੇਕ ਸਾਹਿਤ ਸਮਾਗਮ ਵਿੱਚ ਹਾਜ਼ਰੀ ਭਰਨ ਲੱਗਾ। ਕਵੀ ਦਰਬਾਰ ਵਿੱਚ ਕਦੇ ਕਿਸੇ ਮਹਾਨ ਸਾਹਿਤਕਾਰ ਦੀ ਗਜ਼ਲ ਜਾਂ ਗੀਤ ਗਾ ਦਿੰਦਾ ਅਤੇ ਕਦੇ ਕਿਸੇ ਦੀ ਚੁਰਾਈ ਹੋਈ ਕਵਿਤਾ ਨਾਲ ਹਾਜ਼ਰੀ ਲਵਾ ਲੈਂਦਾ। ਕੁੱਝ ਹੀ ਸਮੇਂ ਵਿੱਚ, ਵੱਡੇ ਸਾਹਿਤਕਾਰ ਉਸ ਦੇ ਦੋਸਤ ਬਣ ਗਏ- ਤੇ ਉਸ ਦੇ ਘਰ ਉਹਨਾਂ ਦੀਆਂ ਮਹਿਫਲਾਂ ਸਜਣ ਲੱਗੀਆਂ- ਜਾਮ ਟਕਰਾਉਣ ਲੱਗੇ। ਦੇਖਦੇ ਹੀ ਦੇਖਦੇ ਉਹ ਕਈ ਸਾਹਿਤ ਸਭਾਵਾਂ ਦਾ ਮੈਂਬਰ ਬਣ ਗਿਆ। ਪਰ ਸਾਹਿਤ ਅਕੈਡਮੀ ਵਾਲੇ ਉਸ ਨੂੰ ਮੈਂਬਰ ਨਹੀਂ ਸੀ ਬਣਾਉਂਦੇ ਕਿਉਂਕਿ ਅਜੇ ਉਸ ਦੀ ਕੋਈ ਕਿਤਾਬ ਨਹੀਂ ਛਪੀ ਸੀ।
“ਯਾਰ, ਮੇਰੀ ਵੀ ਕੋਈ ਕਿਤਾਬ ਕਤੂਬ ਛਪਵਾ ਦਿਓ” ਇਕ ਦਿਨ ਉਸਨੇ ਜੁੜੀ ਮਹਿਫ਼ਲ ਵਿੱਚ ਕਿਹਾ।

“ਲੈ, ਤੂੰ ਕਿਹੜਾ ਰੋਜ਼ ਰੋਜ਼ ਕਹਿਣਾ- ਅਗਲੇ ਦੋ ਮਹੀਨਿਆਂ ਵਿੱਚ ਤੇਰੀ ਕਿਤਾਬ ਵੀ ਤਿਆਰ ਕਰ ਦਿੰਨੇ ਆਂ” ਇੱਕ ਦੋਸਤ ਨੇ ਪੈੱਗ ਲਾਉਂਦੇ ਹੋਏ ਕਿਹਾ।

“ਕਿਉਂ ਮਜ਼ਾਕ ਕਰਦਾ ਯਾਰ!” ਉਹ ਬੋਲਿਆ।

ਦੋ ਦਿਨਾਂ ਬਾਅਦ ਫਿਰ ਉਹੀ ਦੋਸਤ ਮਿਲਿਆ ਤਾਂ ਕਹਿਣ ਲੱਗਾ ਕਿ ਮੈਂ ਵੀਹ- ਪੰਝੀ ਕਵੀਆਂ ਨੂੰ ਫੋਨ ਕਰਕੇ ਕਹਿ ਦਿੱਤਾ ਹੈ ਕਿ ਮੇਰਾ ਦੋਸਤ ਇੱਕ ਪੁਸਤਕ ਸੰਪਾਦਨ ਕਰ ਰਿਹਾ ਹੈ- ਜਿਸ ਲਈ ਆਪਣੀਆਂ 5-5 ਚੋਣਵੀਆਂ ਰਚਨਾਵਾਂ ਅਤੇ ਆਪਣਾ ਬਾਇਓ ਡਾਟਾ ਫੋਟੋ ਸਮੇਤ, 15 ਦਿਨਾਂ ਦੇ ਅੰਦਰ ਅੰਦਰ ਭੇਜ ਦਿੱਤਾ ਜਾਵੇ। ਆਹ ਲੈ ਲਿਸਟ, ਤੂੰ ਬੱਸ ਇਹਨਾਂ ਨੂੰ ਦੋ ਚਾਰ ਦਿਨਾਂ ਬਾਅਦ ਫੋਨ ਕਰਕੇ ਜਲਦੀ ਭੇਜਣ ਦੀ ਬੇਨਤੀ ਕਰਦਾ ਰਹੀਂ। ਅਸੀਂ ਦੋ ਤਿੰਨ ਸਾਹਿਤਕਾਰ ਤੇਰੀਆਂ ਸਿਫਤਾਂ ਦੇ ਪੁੱਲ਼ ਬੰਨ੍ਹ ਕੇ ਪਰਚੇ ਲਿਖਾਂਗੇ- ਤੇ ਤੂੰ ਇੱਕ ਸਫੇ ਵਿੱਚ ਸਭ ਦਾ ਧੰਨਵਾਦ ਕਰ ਦੇਈਂ। ਪ੍ਰਕਾਸ਼ਕ ਵੀ ਮੇਰਾ ਜਾਣੂੰ ਹੈ, ਉਹ ਰੇਟ ਭਾਵੇਂ ਕੁੱਝ ਵੱਧ ਲਵੇ ਪਰ ਕਿਤਾਬ ਬਹੁਤ ਸੁਹਣੀ ਤਿਆਰ ਕਰੇਗਾ ਅਤੇ ਦੇ ਵੀ ਮਹੀਨੇ ਵਿੱਚ ਹੀ ਦੇਵੇਗਾ।

ਉਸ ਦਾ ਖੁਸ਼ੀ ਵਿੱਚ ਧਰਤੀ ਪੈਰ ਨਾ ਲੱਗੇ- ਦੋਸਤ ਨੂੰ ਵਧੀਆ ਰੈਸਟੋਰੈਂਟ ਵਿੱਚ ਖਾਣਾ ਖੁਆਇਆ ਤੇ ਆਓ ਭਗਤ ਕੀਤੀ।
ਸੂਈ ਦੀ ਘੜੀ ਵਾਂਗ ਉਹ ਰੋਜ਼ ਕਵੀਆਂ ਨੂੰ ਫੋਨ ਕਰਨ ਦਾ ਕਾਰਜ, ਨਿੱਤ ਨੇਮ ਵਾਂਗ ਕਰਨ ਲੱਗਾ। ਥੋੜ੍ਹੇ ਹੀ ਦਿਨਾਂ ਵਿੱਚ ਉਸਦੀ ਮਿਹਨਤ ਰੰਗ ਲਿਆਈ। ਕੁੱਝ ਕਵੀਆਂ ਨੇ ਉਸ ਦੇ ਵਾਰ ਵਾਰ ਫੋਨ ਤੋਂ ਪਰੇਸ਼ਾਨ ਹੋ ਕੇ, ਤੇ ਕੁੱਝ ਨੇ ਉਸ ਦੀ ਖੁਸ਼ਾਮਦ ਦੀ ਮਠਿਆਈ ਖਾ ਕੇ, ਜਲਦੀ ਹੀ ਕਵਿਤਾਵਾਂ ਭੇਜ ਦਿੱਤੀਆਂ। ਕਈ ਨਵੇਂ ਕਵੀਆਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਹਨਾਂ ਦੀਆਂ ਰਚਨਾਵਾਂ ਕਿਸੇ ਪੁਸਤਕ ਦਾ ਸ਼ਿੰਗਾਰ ਬਣ ਰਹੀਆਂ ਹਨ। ਪੁਸਤਕ ਵਿੱਚ ਪਾਉਣ ਲਈ ਨਾਮਵਰ ਸਾਹਿਤਕਾਰਾਂ ਤੋਂ ਪਰਚੇ ਵੀ ਲਿਖਵਾਏ ਗਏ। ਡੇੜ੍ਹ ਕੁ ਸਫਾ ਉਸ ਆਪਣੇ ਵਲੋਂ ਧੰਨਵਾਦ ਦਾ ਲਿਖ ਦਿੱਤਾ। ਜਦੋਂ ਖਰੜਾ ਪ੍ਰਕਾਸ਼ਕ ਨੂੰ ਦੇਣ ਜਾਣ ਲੱਗਾ, ਤਾਂ ਉਸ ਅੰਦਰ ਬੈਠੇ ਵਪਾਰੀ ਮਨ ਨੇ ਉਸ ਨੂੰ ਝਿੜਕਿਆ, “ਭਲਿਆ ਲੋਕਾ! ਤੂੰ ਸਾਹਿਤਕਾਰ ਤਾਂ ਬਣਨ ਲੱਗਾਂ, ਪਰ ਕਿਤਾਬ ਦਾ ਖਰਚਾ ਕਿਉਂ ਨਾ ਕਿਸੇ ਸਪੌਸਰ ਦੇ ਸਿਰ ਪਾਇਆ ਜਾਏ?” ਇਸੇ ਸਕੀਮ ਅਧੀਨ, ਸਪੌਂਸਰ ਵੀ ਲੱਭ ਲਿਆ ਗਿਆ। ਪੁਸਤਕ ਅੱਗੇ ਸਮਰਪਣ ਦੇ ਪੰਨੇ ਵਿੱਚ ਸਪੌਂਸਰ ਦੀ ਤਾਰੀਫ਼ ਦੇ ਪੁਲ ਬੰਨ੍ਹ, ਧੰਨਵਾਦ ਦੀਆਂ ਕੁੱਝ ਸਤਰਾਂ ਪਾ ਦਿੱਤੀਆਂ। ਦੋ ਕੁ ਮਹੀਨੇ ਦੇ ਅੰਦਰ ਹੀ ਪੁਸਤਕ ਤਿਆਰ ਹੋ ਗਈ।

“ਯਾਰ, ਪੁਸਤਕ ਤਾਂ ਛਪ ਗਈ- ਹੁਣ ਰਲੀਜ਼ ਤੇ ਕੋਈ ਸਭਾ ਸਨਮਾਨਿਤ ਵੀ ਕਰੇਗੀ ਮੈਂਨੂੰ?” ਉਸ ਨੂੰ ਅਸਲ ਭੁੱਖ ਤਾਂ ਸਨਮਾਨ ਦੀ ਸੀ।

“ਲੈ, ਤੈਨੂੰ ਇਹ ਵੀ ਨਹੀਂ ਪਤਾ- ਸਨਮਾਨ ਹੁੰਦਾ ਥੋੜ੍ਹਾ, ਸਨਮਾਨ ਤਾਂ ਕਰਾਉਣਾ ਪੈਂਦਾ।” ਦੋਸਤਾਂ ਦਾ ਜਵਾਬ ਸੀ।
“ਉਹ ਕਿਵੇਂ..?” ਉਸ ਨੇ ਉਤਸੁਕਤਾ ਨਾਲ ਪੁੱਛਿਆ।

“ਸਨਮਾਨ ਤੇ ਖਰਚਾ ਤਾਂ ਆਪ ਹੀ ਕਰਨਾ- ਜਿਸ ਤਰ੍ਹਾਂ ਦਾ ਸਨਮਾਨ ਤੂੰ ਲੈਣਾ ਚਾਹੁੰਦਾ, ਉਸ ਤਰ੍ਹਾਂ ਦਾ ਲਿਆ ਕੇ ਸਭਾ ਦੇ ਪ੍ਰਧਾਨ, ਸਕੱਤਰ ਨੂੰ ਫੜਾ ਦੇਈਂ- ਉਹ ਤੈਂਨੂੰ ਦੇ ਦੇਣਗੇ.. ਸਭਾ ਦਾ ਨਾਮ ਹੋ ਜਾਏਗਾ ਤੇ ਤੇਰੀ ਵਾਹਵਾ!” ਹੰਢੇ ਹੋਏ ਸਾਹਿਤਕਾਰਾਂ ਦਾ ਜਵਾਬ ਸੀ।

“ਅੱਛਾ- ਮੈਂ ਤਾਂ ਸੋਚਦਾ ਸੀ, ਕਿ ਵੱਡੇ ਸਮਾਗਮ ਕਰਕੇ, ਇੰਨੇ ਸਨਮਾਨ ਤੁਹਾਨੂੰ ਸਭਾਵਾਂ ਆਪਣੇ ਵਲੋਂ ਦਿੰਦੀਆਂ ਨੇ” ਉਹ ਬੋਲਿਆ।

“ਯਾਰ, ਸਭਾਵਾਂ ਵਿਚਾਰੀਆਂ ਕੋਲ ਇੰਨੇ ਫੰਡ ਕਿੱਥੇ? ਹਰ ਮਹੀਨੇ ਲੇਖਕਾਂ ਨੂੰ ਚਾਹ ਪਾਣੀ ਵੀ ਤਾਂ ਪਿਆਉਣਾ ਪੈਂਦਾ ਉਹਨਾਂ ਨੂੰ..ਸੋ ਸਨਮਾਨ ਦੇ ਸਮਾਗਮ ਦਾ ਖਰਚਾ ਝੱਲਣਾ ਤਾਂ ਲੇਖਕ ਦਾ ਹੀ ਫਰਜ਼ ਬਣਦਾ ਆ ਨਾ” ਦੂਸਰਾ ਸਾਹਿਤਕਾਰ ਕਹਿਣ ਲੱਗਾ।

“ਅੱਛਾ..ਪਰ ਮੈਂ ਤਾਂ ਅਜੇ ਪਿਛਲੇ ਸਾਲ ਹੀ ਤੁਹਾਡੇ ਪਰਿਵਾਰ ਵਿੱਚ ਸ਼ਾਮਲ ਹੋਇਆ ਹਾਂ- ਸੋ ਮੈਂਨੂੰ ਤੁਹਾਡੇ ਕਾਇਦੇ ਕਨੂੰਨਾਂ ਦਾ ਕੀ ਪਤਾ?” ਉਸ ਜਵਾਬ ਦਿੱਤਾ।

ਪੁਸਤਕ ਦੀ ਘੁੰਡ ਚੁਕਾਈ ਲਈ, ਇੱਕ ਨਾਮਵਰ ਸਭਾ ਵਲੋਂ, ਬਹੁਤ ਵੱਡਾ ਸਮਾਗਮ ਉਲੀਕਿਆ ਗਿਆ। ਉਸ ਦੇ ਇੱਕ ਵਪਾਰੀ ਦੋਸਤ ਨੇ ਇਸ ਨੂੰ ਵੀ ਸਪੌਂਸਰ ਕਰ ਦਿੱਤਾ। ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਛਪੀਆਂ ਰਚਨਾਵਾਂ ਵਾਲਿਆਂ ਨੂੰ, ਇੱਕ ਇੱਕ ਸਨਮਾਨ ਪੱਤਰ ਦਿੱਤਾ ਗਿਆ ਬਾਕੀ ਪੁਸਤਕ ਤਾਂ ਉਹਨਾਂ ਆਪ ਹਰ ਕੀਮਤ ਤੇ ਲੈ ਹੀ ਲੈਣੀ ਸੀ। ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਬੁਲਾ ਕੇ ਪੁਸਤਕ ਲੋਕ ਅਰਪਣ ਕੀਤੀ ਗਈ।  ਉਸ ਵਲੋਂ ਦਿੱਤਾ- ਇਕ ਪਲੈਕ, ਲੋਈ, ਫੁੱਲਾਂ ਦਾ ਗੁਲਦਸਤਾ ਤੇ ਕੁੱਝ ਰਾਸ਼ੀ ਲਿਫਾਫੇ ਵਿੱਚ ਪਾ ਕੇ, ਵਾਪਸ ਓਸੇ ਨੂੰ ਮੋੜ, ਸਭਾ ਵਲੋਂ ਉਸ ਦਾ ਸਨਮਾਨ ਵੀ ਕੀਤਾ ਗਿਆ। ਰਵਾਇਤ ਵਜੋਂ, ਸਭਾ ਦੇ ਪ੍ਰਧਾਨ ਤੇ ਉਸ ਨੇ, ਵੱਖ ਵੱਖ ਪੋਜ਼ਾਂ ਵਿੱਚ, ਨਾਮਵਰ ਸ਼ਖਸੀਅਤਾਂ ਨਾਲ ਫੋਟੋਆਂ ਵੀ ਖੂਬ ਖਿਚਵਾਈਆਂ। ਸ਼ਹਿਰ ਦੇ ਸਾਰੇ ਮੀਡੀਆ ਕਰਮੀ ਇਸ ਦੀ ਕਵਰੇਜ ਕਰ ਰਹੇ ਸਨ। ਹੁਣ ਉਹ ਸਟੇਜ ਤੇ ਬੈਠਾ ਸਾਹਿਤਕਾਰ ਹੋਣ ਦਾ ਮਾਣ ਮਹਿਸੂਸ ਕਰ ਰਿਹਾ ਸੀ। ਉਸ ਦੀ ਉਸਤਤ ਵਿੱਚ ਪਰਚੇ ਪੜ੍ਹੇ ਜਾ ਚੁੱਕੇ ਸਨ- ਹਾਲ ਤਾੜੀਆਂ ਨਾਲ ਗੂੰਜ ਰਿਹਾ ਸੀ। ਹਰ ਕੋਈ ਉਸ ਨੂੰ ਮਹਾਨ ਸਾਹਿਤਕਾਰ ਦਾ ਖਿਤਾਬ ਦੇ ਰਿਹਾ ਸੀ- ਪਰ ਉਸ ਦਾ ਵਪਾਰੀ ਦਿਮਾਗ, ਹੁਣ ਆਉਣ ਵਾਲੀਆਂ ਹੋਰ ਕਈ ਪੁਸਤਕਾਂ ਦੀ ਸੰਪਾਦਨਾ ਦੇ ਸੁਨਹਿਰੀ ਸੁਪਨੇ ਬੁਣ ਰਿਹਾ ਸੀ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2cVKdB9

ਨਵੀਂ ਦਿੱਲੀ : ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਏ ਪਹਿਲੇ ਪ੍ਰਕਾਸ਼ ਦੀ ਯਾਦ ਮਨਾਉਣ ਲਈ ਤਿਹਾੜ ਜੇਲ੍ਹ ਨੰਬਰ 8 ਅਤੇ 9 ਵਿਖੇ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੇਲ੍ਹ ਦੇ ਸਿੱਖ ਤੇ ਹੋਰ ਬੰਦੀਆਂ ਅਤੇ ਜੇਲ੍ਹ ਅਧਿਕਾਰੀਆਂ ਵਲੋਂ ਇੱਕ ਵਿਸ਼ੇਸ਼  ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜੇਲ੍ਹ ਅਧਿਕਾਰੀਆਂ ਅਤੇ ਬੰਦੀਆਂ ਦੀ ਮੰਗ ਅਨੁਸਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਮੇਸ਼ਾਂ ਦੀ ਤਰ੍ਹਾਂ ਰਾਗੀ ਜੱਥਾ, ਗ੍ਰੰਥੀ, ਸੇਵਾਦਾਰ ਅਤੇ ਪ੍ਰਚਾਰਕ ਤੋਂ ਇਲਾਵਾ ਕੜਾਹ ਪ੍ਰਸ਼ਾਦ ਦੀ ਦੇਗ ਲਈ ਰਸਦ, ਲੰਗਰ ਲਈ ਲੋੜੀਂਦਾ ਰਾਸ਼ਨ, ਮੁੱਖੀਆਂ ਦਾ ਸਨਮਾਨ ਕਰਨ ਲਈ ਸਿਰਪਾਉ ਅਤੇ ਦਸਤਾਰਾਂ ਦਾ ਕਪੜਾ ਭੇਜਿਆ ਗਿਆ। ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਵਲੋਂ ਇਥੇ ਜਾਰੀ ਇੱਕ ਬਿਆਨ ਰਾਹੀਂ ਦਿੱਤੀ ਗਈ। ਉਨ੍ਹਾਂ ਦਸਿਆ ਕਿ ਇਸ ਮੌਕੇ ਸਮਾਗਮ ਵਿੱਚ ਜੁੜੇ ਬੰਦੀਆਂ ਅਤੇ ਅਧਿਕਾਰੀਆਂ ਆਦਿ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ-ਸਾਂਝੀ ਬਾਣੀ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ, ਬੰਦੀਆਂ ਨੂੰ ਪ੍ਰੇਰਨਾ ਕੀਤੀ ਕਿ ਬੀਤੇ ਜੀਵਨ ਦੀਆਂ ਗਲਤੀਆਂ ਨੂੰ ਭੁਲਾ, ਸਜ਼ਾ ਪੂਰੀ ਕਰਨ ਤੋਂ ਬਾਅਦ ਲੋਕਾਂ ਵਿੱਚ ਵਿਚਰਨ ਲਈ ਆਪਣੇ-ਆਪਨੂੰ ਚੰਗੇ ਸ਼ਹਿਰੀ ਵਜੋਂ ਤਿਆਰ ਕਰਨਾ, ਉਨ੍ਹਾਂ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਇਥੇ ਇਹ ਗਲ ਵਰਨਣਯੋਗ ਹੈ ਕਿ ਸਮੇਂ-ਸਮੇਂ ਤਿਹਾੜ ਜੇਲ੍ਹ ਵਿਖੇ ਅਧਿਕਾਰੀਆਂ ਅਤੇ ਬੰਦੀਆਂ ਵਲੋਂ ਗੁਰੂ ਸਾਹਿਬਾਨ ਦੀ ਯਾਦ ਵਿੱਚ ਪੁਰਬ ਮਨਾਏ ਜਾਂਦੇ ਰਹਿੰਦੇ ਹਨ, ਜਿਨ੍ਹਾਂ ਲਈ ਉਨ੍ਹਾਂ ਦੀ ਮੰਗ ’ਤੇ ਅਤੇ ਆਪਣੇ ਸਹਿਯੋਗ ਵਜੋਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸਹਾਇਤਾ ਵਜੋਂ ਲੋੜੀਂਦੀ ਸਮੱਗਰੀ ਆਦਿ ਭੇਜੀ ਜਾਂਦੀ ਹੈ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2crUa5g

ਪੈਰਿਸ, (ਸੁਖਵੀਰ ਸਿੰਘ ਸੰਧੂ) – ਅੱਤਵਾਦੀ ਇਸਲਾਮਿੱਕ ਸੰਗਠਨ ਨਾਲ ਜੁੜੀਆਂ ਹੋਈਆਂ ਉਹਨਾਂ ਤਿੰਨ ਔਰਤਾਂ ਨੂੰ ਜਿਹਨਾਂ ਦੀ ਉਮਰ 19 ਸਾਲ,23 ਸਾਲ ਤੇ 39 ਸਾਲ ਹੈ, ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਹਨਾਂ ਨੂੰ ਪੁਲਿਸ ਨੇ ਪਿਛਲੇ ਵੀਰਵਾਰ ਪੈਰਿਸ ਦੇ ਬਾਹਰ ਦੇ ਇਲਾਕੇ ਵਿੱਚੋਂ ਗ੍ਰਿਫਤਾਰ ਕੀਤਾ ਸੀ।ਗ੍ਰਿਫਾਤਾਰੀ ਮੌਕੇ ਇੱਕ ਔਰਤ ਨੇ ਚਾਕੂ ਨਾਲ ਪੁਲੀਸਮੈਨ ਨੂੰ ਫੱਟੜ ਕਰ ਦਿੱਤਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਪਿਛਲੇ ਐਤਵਾਰ ਪੈਰਿਸ ਦੇ ਮਸ਼ਹੂਰ ਟੂਰਿਸਟ ਇਲਾਕੇ ਨੋਤਰਦਾਮ ਵਿੱਚ 6 ਗੈਸ ਦੀਆਂ ਬੋਤਲਾਂ ਨਾਲ ਭਰੀ ਹੋਈ ਕਾਰ ਇਹਨਾਂ ਨੇ ਹੀ ਪਾਰਕਿੰਗ ਕੀਤੀ ਸੀ। ਸਰਕਾਰੀ ਵਕੀਲ ਮੁਤਾਬਕ ਇਹ ਕਾਰ ਧਮਾਕਾ ਕਰਨ ਲਈ ਕਿਸੇ ਖਾਸ ਮੌਕੇ ਦੀ ਤਾਕ ਵਿੱਚ ਸਨ। ਹਾਲੇ ਇਹਨਾਂ ਖਬਰਾਂ ਦੀ ਸਿਆਹੀ ਸੁੱਕੀ ਵੀ ਨਹੀ ਸੀ। ਇਸ ਤੋਂ ਪੰਜ ਦਿਨ ਬਾਅਦ ਮਿਦੀ ਲੀਬਰ ਅਖਬਾਰ ਮੁਤਾਬਕ ਪੁਲਿਸ ਨੇ ਇੱਕ ਹੋਰ ਕਾਰ ਫਰਾਂਸ ਦੇ ਸ਼ਹਿਰ ਮੋਨਪੀਲੀਏ ਦੇ ਨੋਰਥ ਇਲਾਕੇ ਵਿੱਚ ਗੈਸ ਦੀਆਂ ਬੋਤਲਾਂ ਨਾਲ ਭਰੀ ਇੱਕ ਪੁਲ ਥੱਲੇ ਖੜ੍ਹੀ ਬਰਾਮਦ ਕੀਤੀ ਹੈ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2cndn9P

ਪ੍ਰਵਾਸੀ ਪੰਜਾਬੀਆਂ ਵਿਚ ਉਨਾਂ ਦੀ ਮਾਤਭੂਮੀ ਪੰਜਾਬ ਨੂੰ ਬਦਨਾਮ ਕਰਨ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਕ ਡੂੰਘੀ ਸਾਜਿਸ਼ ਅਧੀਨ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਯੂਰਪ ਦੌਰੇ ‘ਤੇ ਪਹੁੰਚੇ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ. ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਸਾਨ ਬੋਨੀਫੇਸੀਓ ‘ਚ ਇਕੱਤਰ ਹੋਏ ਪ੍ਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਨੇ ਪਿਛਲੇ ਸਾਢੇ ਨੌ ਸਾਲਾਂ ‘ਚ ਰਿਕਾਰਡ ਤੋੜ ਜੋ ਤਰੱਕੀ ਕੀਤੀ ਹੈ ਉਸ ਨਾਲ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਣ ਲੱਗਾ ਹੈ। ਬਿਜਲੀ ਖੇਤਰ ‘ਚ ਆਤਮ ਨਿਰਭਰਤਾ, 4/6 ਲੇਨ ਸੜਕਾਂ ਦੀ ਉਸਾਰੀ, ਕਿਸਾਨਾਂ ਨੂੰ ਮੁਫ਼ਤ ਬਿਜਲੀ, ਮਜ਼ਦੂਰਾਂ ਨੂੰ ਆਟਾ-ਦਾਲ ਸਕੀਮ ਨਾਲ ਜੋੜਨਾ, 80 ਨਵੇਂ ਕਾਲਜ ਤੇ 20 ਯੂਨੀਵਰਸਿਟੀਆਂ ਦੀ ਸਥਾਪਨਾ, ਘਰੇਲੂ ਤੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਲਈ ਹਵਾਈ ਅੱਡਿਆਂ ਦੀ ਉਸਾਰੀ, ਰਾਜ ਦੇ ਪੰਜਾਬੀ ਢਾਂਚੇ ਲਈ ਅਜਿਹੇ ਵੱਡੇ ਕੰਮ ਕੀਤੇ ਹਨ ਜਿਨਾਂ ਸਦਕਾ ਪੰਜਾਬ ਇਕ ਤਰੱਕੀ ਦੀ ਲੀਹ ਉਤੇ ਚੜਿਆ, ਮਾਲ ਵਿਭਾਗ ਦੇ ਸਮੁੱਚੇ ਰਿਕਾਰਡ ਦਾ ਕੰਪਿਊਟਰੀਕਰਨ ਕਰਨਾ ਅਤੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਲਈ ਇਕ ਵੱਖਰਾ ਵਿਭਾਗ ਸਥਾਪਤ ਕਰਨਾ ਵੱਡੀਆਂ ਪ੍ਰਾਪਤੀਆਂ ਹਨ। ਇਨਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਯਤਨਾਂ ਸਦਕਾ 1984 ਦੀ ਸਿੱਖ ਨਸਲਕੁਸ਼ੀ ਦੀ ਯਾਦਗਾਰ ਸਥਾਪਤ ਕਰਨਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਦੇ ਯੋਗਦਾਨ ਸਬੰਧੀ ਬਿਆਨ ਦੇਣਾ ਅਤੇ ਕੇਂਦਰ ਸਰਕਾਰ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ  ਸਾਢੇ ਤਿਨ ਸੌ ਸਾਲਾਂ ਸ਼ਤਾਬਦੀ ਮਨਾਉਣ ਲਈ ਦਿੱਤਾ ਸੁਨੇਹਾ ਇਸ ਗੱਲ ਦਾ ਪ੍ਰਤੀਤ ਹੈ ਕਿ ਅੱਜ ਸਿੱਖਾਂ ਦੇ ਮਾਣ-ਸਨਮਾਨ ‘ਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ ਅਤੇ ਉਨਾਂ ਦੀ ਕੇਂਦਰ ਸਰਕਾਰ ਵਿਚ ਗੱਲ ਸੁਣੀ ਜਾਣ ਲੱਗੀ ਹੈ। ਪੰਜਾਬ ਦੇ ਲੋਕ ਤੀਸਰੀ ਵਾਰ 2017 ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਜਾ ਰਹੇ ਹਨ ਇਸ ਕਰਕੇ ਕਾਂਗਰਸ ਅਤੇ ‘ਆਪ’ ਦੀ ਲੀਡਰਸ਼ਿਪ ਫਿਕਰਮੰਦ ਹੈ। ਇਨਾਂ ਵਿਰੋਧੀ ਪਾਰਟੀਆਂ ਵੱਲੋਂ ਕੇਵਲ ਨਿੱਜੀ ਤੇ ਸਿਆਸੀ ਹਿਤਾਂ ਦੀ ਪੂਰਤੀ ਲਈ ਪੰਜਾਬ ਨੂੰ ਬਦਨਾਮ ਕਰਨ ਦੀ ਮੁਹਿੰਮ ਅਰੰਭੀ ਹੋਈ ਹੈ ਜਿਸ ਦਾ ਜਵਾਬ 2017 ‘ਚ ਪੰਜਾਬ ਦੇ ਲੋਕ ਦੇਣਗੇ।

ਸ. ਸਿਰਸਾ ਨੇ ਪ੍ਰਵਾਸੀ ਪੰਜਾਬੀਆਂ ਵੱਲੋਂ ਬਾਲੀਵਾਲ ਦੇ ਕਰਵਾਏ ਜਾ ਰਹੇ ਇਕ ਟੂਰਨਾਮੈਂਟ ਵਿਚ ਸ਼ਾਮਲ ਹੋ ਕੇ ਮੇਜ਼ਬਾਨੀ ਵੀ ਕੀਤੀ। ਇਸ ਮੌਕੇ ਉਨਾਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਅੰਦਰ ਖੇਡਾਂ ਦੇ ਮਿਆਰ ਵਿਚ ਕੀਤੇ ਗਏ ਅੰਤਰ ਰਾਸ਼ਟਰੀ ਸੁਧਾਰਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੰਜਾਬ ਵਿਚ ਅੰਤਰ ਰਾਸਟਰੀ ਪੱਧਰ ਦੇ ਸਟੇਡੀਅਮ ਬਣ ਚੁੱਕੇ ਹਨ। ਇਟਲੀ ਪਹੁੰਚਣ ‘ਤੇ ਅਕਾਲੀ ਦਲ ਦੇ ਪ੍ਰਧਾਨ ਜਸਵੰਤ ਸਿੰਘ ਨਹਿਰਾ, ਲਖਵਿੰਦਰ ਸਿੰਘ ਜਨਰਲ ਸਕੱਤਰ, ਜਗਜੀਤ ਸਿੰਘ, ਦਲਵਿੰਦਰ ਸਿੰਘ ਰਾਏਪੁਰ, ਕੁਲਵੰਤ ਸਿੰਘ ਆਦਿ ਨੇ ਸ। ਸਿਰਸਾ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2cnegPz

ਬੰਗਲੂਰੂ – ਤਮਿਲਨਾਡੂ ਅਤੇ ਕਰਨਾਟਕ ਵਿੱਚ ਕਾਵੇਰੀ ਦੇ ਪਾਣੀ ਨੇ ਅੱਗ ਲਗਾ ਦਿੱਤੀ ਹੈ। ਕਰਨਾਟਕ ਦੇ ਮੈਸੂਰ, ਮਾਂਡਿਆ, ਬੰਗਲੂਰੁ, ਧਾਰਵਾੜ ਅਤੇ ਚਿੱਤਰਦੁਰਗਾ ਜਿਲ੍ਹਿਆਂ ਵਿੱਚ ਨਵੇਂ ਸਿਰਿਆਂ ਤੋਂ ਭੜਕੀ ਹਿੰਸਾ ਵਿੱਚ ਬਹੁਤ ਸਾਰੇ ਵਾਹਣ ਸੜ ਕੇ ਸਵਾਹ ਹੋ ਗਏ ਹਨ। ਸੱਭ ਤੋਂ ਵੱਧ ਨੁਕਸਾਨ ਬੰਗਲੂਰੂ ਵਿੱਚ ਹੋਇਆ ਹੈ। ਇੱਥੇ ਤਮਿਲਨਾਡੂ ਦੀਆਂ 30 ਬੱਸਾਂ ਅਤੇ ਟਰੱਕ ਸਾੜ ਦਿੱਤੇ ਗਏ ਹਨ। ਸਿਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਕਰਫਿ਼ਊ ਲਗਾ ਦਿੱਤਾ ਹੈ। ਬੰਗਲੂਰੂ ਵਿੱਚ 15 ਹਜ਼ਾਰ ਜਵਾਨਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।

ਤਮਿਲਨਾਡੂ, ਕਰਨਾਟਕ ਅਤੇ ਕੇਰਲਾ ਵਿੱਚ ਵੱਗਣ ਵਾਲੀ ਕਾਵੇਰੀ ਨਦੀ ਦੇ ਪਾਣੀ ਨੂੰ ਲੈ ਕੇ 100 ਸਾਲ ਤੋਂ ਝਗੜਾ ਚੱਲਦਾ ਆ ਰਿਹਾ ਹੈ। ਇਸ ਤਾਜ਼ਾ ਵਿਵਾਦ ਦਾ ਕਾਰਣ ਸੁਰੀਮ ਕੋਰਟ ਦੁਆਰਾ 5 ਸਿਤੰਬਰ ਨੂੰ ਦਿੱਤਾ ਗਿਆ ਫੈਂਸਲਾ ਹੈ। ਸਰਵਉਚ ਅਦਾਲਤ ਨੇ ਕਰਨਾਟਕ ਰਾਜ ਨੂੰ ਇਹ ਆਦੇਸ਼ ਦਿੱਤਾ ਹੈ ਕਿ ਉਹ ਰੋਜ਼ਾਨਾ ਕਾਵੇਰੀ ਤੋਂ 15 ਹਜ਼ਾਰ ਕਿਉਸਿਕ ਪਾਣੀ ਤਮਿਲਨਾਡੂ ਨੂੰ ਦੇਵੇ। ਜਿਸ ਕਾਰਣ ਕਰਨਾਟਕ ਵਿੱਚ ਤਮਿਲਾਂ ਦੇ ਖਿਲਾਫ਼ ਹਿੰਸਕ ਵਾਰਦਾਤਾਂ ਹੋ ਰਹੀਆਂ ਹਨ।ਤਮਿਲਨਾਡੂ ਦੇ ਨੰਬਰਾਂ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਮਿਲਨਾਡੂ ਵਿੱਚ ਵੀ ਕਨੜਭਾਸ਼ੀ ਲੋਕਾਂ ਦੇ ਖਿਲਾਫ਼ ਹਿੰਸਕ ਘਟਨਾਵਾਂ ਹੋ ਰਹੀਆਂ ਹਨ।ਪੁਲਿਸ ਫਾਇਰਿੰਗ ਵਿੱ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਹੈ।

ਕਰਨਾਟਕ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਦਰਖਾਸਤ ਦੇ ਕੇ ਕਿਹਾ ਹੈ ਕਿ ਉਹ ਰਾਜ ਵਿੱਚ ਲੋਕਾਂ ਦੇ ਗੁੱਸੇ ਅਤੇ ਆਪਣੇ ਜਲ-ਸਾਧਨਾਂ ਦੀ ਸਥਿਤੀ ਨੂੰ ਵੇਖਦੇ ਹੋਏ ਤਮਿਲਨਾਡੂ ਨੂੰ 15 ਹਜ਼ਾਰ ਕਿਊਸਿਕ ਪਾਣੀ ਮੁਹਈਆ ਨਹੀਂ ਕਰਵਾਇਆ ਜਾ ਸਕਦਾ। ਇਸ ਤੇ ਅਦਾਲਤ ਨੇ ਸੋਮਵਾਰ ਨੂੰ ਆਪਣੇ ਪਿੱਛਲੇ ਫੈਂਸਲੇ ਵਿੱਚ ਤਬਦੀਲੀ ਕਰਦੇ ਹੋਏ 20 ਸਿਤੰਬਰ ਤੱਕ 15 ਹਜ਼ਾਰ ਦੀ ਬਜਾਏ 12 ਹਜ਼ਾਰ ਕਿਊਸਿਕ ਪਾਣੀ ਛੱਡਣ ਦੇ ਆਦੇਸ਼ ਦਿੱਤੇ ਹਨ। ਜਿਸ ਨਾਲ ਦੋਵਾਂ ਰਾਜਾਂ ਦੇ ਨਿਵਾਸੀਆਂ ਵਿੱਚ ਤਣਾਅ ਪੈਦਾ ਹੋ ਗਿਆ ਹੈ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2c4XaUz

ਜਦੋਂ ਅਸੀਂ ਆਪਣੇ ਆਪ ਨੂੰ ਦਬਾਅ ‘ਚ ਮਹਿਸੂਸ ਕਰਦੇ ਹਾਂ, ਤਾਂ ਤਣਾਅ  ਅਤੇ ਚਿੰਤਾ ਦੀਆਂ ਭਾਵਨਾਵਾਂ ਸਹਿਜੇ ਹੀ ਸਾਡੇ ‘ਤੇ ਹਾਵੀ ਹੋ ਜਾਂਦੀਆਂ ਹਨ । ਅਕਸਰ ਦਬਾਅ, ਤਣਾਅ  ਜਾਂ ਚਿੰਤਾ ਵਰਗੀਆਂ ਭਾਵਨਾਵਾਂ ਓਦੋਂ ਦੂਰ ਹੋ ਜਾਂਦੀਆਂ ਹਨ ਜਦ ਕਿ ਅਸੀਂ ਉਸ ਖਾਸ ਸਥਿਤੀ ‘ਚੋਂ ਨਿੱਕਲ ਜਾਂਦੇ ਹਾਂ ਜਾਂ ਦੂਰ ਹੋ ਜਾਂਦੇ ਹਾਂ । ਜਦੋਂ ਅਜਿਹੀਆਂ ਭਾਵਨਾਵਾਂ ਲੰਬੇ ਸਮੇਂ ਤੱਕ ਬਿਨਾਂ ਕਿਸੇ ਖਾਸ ਕਾਰਨ ਹਾਵੀ ਰਹਿ ਜਾਣ ਤਾਂ ਐਨਜ਼ਾਈਟੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਇਹ ਇੱਕ ਗੰਭੀਰ ਸਥਿਤੀ ਹੁੰਦੀ ਹੈ, ਜੋ ਕਿ ਰੋਜ਼ਾਨਾ ਸਾਡੀ ਜਿੰਦਗੀ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨ ‘ਚ ਖਲਲ ਪੈਦਾ ਕਰਦੀ ਹੈ । ਹਰ ਇਨਸਾਨ ਸਮੇਂ ਸਮੇਂ ਸਿਰ ਥੋੜਾ ਬਹੁਤ ਚਿੰਤਤ ਹੁੰਦਾ ਹੈ ਪਰ ਜੇਕਰ ਐਨਜ਼ਾਈਟੀ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਇਸਨੂੰ ਆਸਾਨੀ ਨਾਲ਼ ਕੰਟਰੌਲ ਕਰਨਾ ਔਖਾ ਹੈ । ਐਨਜ਼ਾਈਟੀ, ਆਮ ਚਿੰਤਾ ਜਾਂ ਤਣਾਅ ਮਹਿਸੂਸ ਕਰਨ ਨਾਲੋਂ ਅਗਲਾ ਪੜਾਅ ਹੁੰਦਾ ਹੈ । ਐਨਜ਼ਾਈਟੀ ਨੂੰ ਅਸਾਨ ਸ਼ਬਦਾਂ ‘ਚ ਸਮਝਣ ਲਈ ਚਿੰਤਾ ਦੇ ਅਹਿਸਾਸ, ਡਰ, ਘਬਰਾਹਟ, ਅਨਿਸ਼ਚਿਤ ਨਤੀਜਿਆਂ ਬਾਰੇ ਪ੍ਰੇਸ਼ਾਨੀ ਦਾ ਸੁਮੇਲ ਕਿਹਾ ਜਾ ਸਕਦਾ ਹੈ ।

ਐਨਜ਼ਾਈਟੀ ਦੇ ਲੱਛਣ ਹਮੇਸ਼ਾ ਹੀ ਉਹ ਨਹੀਂ ਹੁੰਦੇ ਜੋ ਅਸੀਂ ਅਕਸਰ ਦੇਖਦੇ ਹਾਂ, ਇਹ ਕਈ ਵਾਰ ਹੌਲੀ ਹੌਲੀ ਸਾਹਮਣੇ ਆਉਂਦੇ ਹਨ । ਕਈ ਵਾਰ ਇਹ ਸੁਨਿਸ਼ਚਿਤ ਕਰਨਾ ਔਖਾ ਹੋ ਜਾਂਦਾ ਹੈ ਕਿ ਐਨਜ਼ਾਈਟੀ ਦੀ ਕਿਹੜੀ ਸਥਿਤੀ ਕਿਸੇ ਇਨਸਾਨ ਲਈ ਸਹਿਣ ਕਰਨੀ ਔਖੀ ਹੈ ਜਾਂ ਬਰਦਾਸ਼ਤ ਤੋਂ ਬਾਹਰ ਹੈ ।

ਸਧਾਰਣ ਚਿੰਤਾ ਨੌਕਰੀ ਦੀ ਇੰਟਰਵਿਊ ਵਰਗੇ ਹਾਲਾਤਾਂ ਜਾਂ ਸੀਮਿਤ ਸਮੇਂ ਦੀ ਤਣਾਅਪੂਰਵਕ ਸਥਿਤੀ ਤੱਕ ਸੀਮਿਤ ਹੋ ਸਕਦੀ ਹੈ । ਐਨਜ਼ਾਈਟੀ ਨਾਲ ਪੀੜਤ ਲੋਕਾਂ ਦੁਆਰਾ ਲਗਾਤਾਰ ਜਾਂ ਸਥਾਈ ਤੌਰ ‘ਤੇ ਜੋ ਹਾਲਾਤ ਅਨੁਭਵ ਕੀਤੇ ਜਾਂਦੇ ਹਨ, ਹਮੇਸ਼ਾ ਹੀ ਜਿੰਦਗੀ ਦੀਆਂ ਚਣੌਤੀਆਂ ਨਾਲ਼ ਜੁੜੇ ਹੋਏ ਨਹੀਂ ਹੁੰਦੇ ਤੇ ਰੋਜ਼ਾਨਾ ਜਿੰਦਗੀ ਦੀ ਗੁਣਵਤਾ ‘ਤੇ ਵੀ ਪ੍ਰਭਾਵ ਪਾਉਂਦੇ ਹਨ । ਐਨਜ਼ਾਈਟੀ ਦੇ ਕੁਝ ਆਮ ਦੇਖੇ ਜਾ ਸਕਣ ਵਾਲੇ ਲੱਛਣ ਇਸ ਪ੍ਰਕਾਰ ਹਨ :

ਸਰੀਰਕ ਲੱਛਣ : ਘਬਰਾਹਟ ਦੇ ਦੌਰੇ, ਦਿਲ ਦੀ ਧੜਕਣ ਦਾ ਵਧਣਾ, ਛਾਤੀ ਦੀ ਜਕੜਨ, ਸਾਹ ਦਾ ਤੇਜ਼ ਹੋਣਾ, ਬੇ-ਅਰਾਮੀ, ਤਣਾਅ ਆਦਿ

ਮਨੋਵਿਗਿਆਨਕ ਲੱਛਣ : ਬਹੁਤ ਜਿ਼ਆਦਾ ਡਰ ਲੱਗਣਾ, ਚਿੰਤਾ, ਹਕੀਕਤ ਨਾਲੋਂ ਬਹੁਤ ਬੁਰਾ ਹੋਣ ਦਾ ਡਰ ਜਾਂ ਖਿਆਲ ਆਦਿ

ਵਿਵਹਾਰਕ ਲੱਛਣ : ਪੜ੍ਹਾਈ, ਕੰਮ ਜਾਂ ਸਮਾਜਿਕ ਜਿੰਦਗੀ ‘ਚ ਵਿਚਰਦਿਆਂ ਘਬਰਾਹਟ ਜਾਂ ਚਿੰਤਾ ਵਾਲੀ ਸਥਿਤੀ ਤੋਂ ਦੂਰ ਭੱਜਣਾ

ਇਹ ਕੁਝ ਕੁ ਉਹ ਲੱਛਣ ਹਨ ਜਿਨ੍ਹਾਂ ਰਾਹੀਂ ਐਨਜ਼ਾਈਟੀ ਦੀ ਅਵਸਥਾ ਬਾਰੇ ਪਤਾ ਕੀਤਾ ਜਾ ਸਕਦਾ ਹੈ । ਜੇਕਰ ਕਿਸੇ ਨੇ ਇਨ੍ਹਾਂ ਲੱਛਣਾਂ ਨੂੰ ਆਪਣੇ ਆਪ ‘ਚ ਮਹਿਸੂਸ ਕੀਤਾ ਹੋਵੇ ਤਾਂ ਉਨ੍ਹਾਂ ਲਈ ਅਗਲੇ ਲੱਛਣਾਂ ਦੀ ਕੁਝ ਹੋਰ ਜਾਣਕਾਰੀ ਇਸ ਪ੍ਰਕਾਰ ਹੈ ਜੇਕਰ ਕਿਸੇ ਨੇ ਤਕਰੀਬਨ ਛੇ ਮਹੀਨੇ ਦੇ ਦੌਰਾਨ ਜਿ਼ਆਦਾਤਰ ਇਹ ਮਹਿਸੂਸ ਕੀਤਾ ਹੋਵੇ ਕਿ:

ਉਹ ਵੱਖੋ-ਵੱਖਰੀਆਂ ਗਤੀਵਿਧੀਆਂ ਜਾਂ ਘਟਨਾਵਾਂ ਲਈ ਬਹੁਤ ਜਿ਼ਆਦਾ ਚਿੰਤਤ ਮਹਿਸੂਸ ਕਰਦੇ ਹੋਣ;

ਚਿੰਤਾ ਕਰਨੀ, ਛੱਡਣੀ ਔਖੀ ਲੱਗਦੀ ਹੋਵੇ;

ਇਹ ਜਾਪੇ ਕਿ ਐਨਜ਼ਾਈਟੀ ਕਾਰਨ ਰੋਜ਼ਾਨਾ ਦੀਆਂ ਕਿਰਿਆਵਾਂ ਔਖੀਆਂ ਹੋਰ ਰਹੀਆਂ ਹਨ ਜਾਂ ਵਿਘਨ ਪੈ ਰਿਹਾ ਹੈ, ਜਿਵੇਂ ਕਿ ਕੰਮ-ਕਾਜ, ਪੜ੍ਹਾਈ, ਦੋਸਤਾਂ ਜਾਂ ਪਰਿਵਾਰ ਦੀ ਦੇਖਭਾਲ ਆਦਿ।

ਜੇਕਰ ਇਨ੍ਹਾਂ ਸੁਆਲਾਂ ਦਾ ਜੁਆਬ ਹਾਂ ‘ਚ ਹੈ ਤਾਂ ਕੀ ਨਿਮਨਲਿਖਤ ਸਮੱਸਿਆਵਾਂ ‘ਚੋਂ ਕੋਈ ਅਜਿਹੀਆਂ ਹਨ, ਜਿੰਨਾਂ ਚੋਂ ਤਿੰਨ ਜਾਂ ਵਧੇਰੇ ਨੂੰ ਮਹਿਸੂਸ ਕੀਤਾ ਹੋਵੇ ?

ਬੇਅਰਾਮ ਜਾਂ ਬੇਚੈਨ ਮਹਿਸੂਸ ਕਰਨਾ

ਜਲਦੀ ਥੱਕ ਜਾਣਾ ਜਾਂ ਥਕਾਵਟ ਮਹਿਸੂਸ ਕਰਨਾ

ਕਿਸੇ ਕੰਮ ਜਾਂ ਪੜ੍ਹਾਈ ‘ਚ ਧਿਆਨ ਨਾ ਲਗਾ ਪਾਉਣਾ

ਸੁਭਾਅ ‘ਚ ਚਿੜਚੜਾਪਣ

ਜਬਾੜਿਆਂ, ਪਿੱਠ ਜਾਂ ਮਾਸਪੇਸ਼ੀਆਂ ‘ਚ ਤਣਾਅ ਜਾਂ ਦਰਦ

ਨੀਂਦ ਸੰਬੰਧੀ ਸਮੱਸਿਆਵਾਂ ਭਾਵ ਨੀਂਦ ਨਾ ਆਉਣਾ, ਅਸਾਨੀ ਨਾਲ਼ ਨੀਂਦ ਨਾ ਆਉਣਾ ਜਾਂ ਨੀਂਦ ‘ਚ ਬੇਚੈਨ ਰਹਿਣਾ
ਜੇਕਰ ਜੁਆਬ ਹਾਂ ਹੈ ਤਾਂ ਇਹ ਐਨਜ਼ਾਈਟੀ ਨਾਲ਼ ਸੰਬੰਧਿਤ ਵਿਕਾਰ ਹੋ ਸਕਦਾ ਹੈ ।

ਐਨਜ਼ਾਈਟੀ ਦੀ ਅਵਸਥਾ ਤੱਕ ਪਹੁੰਚਣ ਲਈ ਇੱਕ ਤੋਂ ਵਧੇਰੇ ਕਾਰਣ ਵੀ ਜਿੰਮੇਵਾਰ ਹੋ ਸਕਦੇ ਹਨ। ਕਈ ਵਾਰ ਕੁਝ ਲੋਕਾਂ ਦੀ ਸਮੱਸਿਆ ਦਾ ਕਾਰਣ ਅਨੁਵੰਸਿ਼ਕ ਹੋ ਸਕਦਾ ਹੈ। ਮਾਤਾ ਪਿਤਾ ਜਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ‘ਚ ਇਹ ਸਮੱਸਿਆ ਹੋਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਕਿਸੇ ‘ਚ ਐਨਜ਼ਾਈਟੀ ਸਹਿਜੇ ਹੀ ਪਣਪ ਪਵੇਗੀ, ਇਸਦੇ ਕਾਰਨਾਂ ‘ਚ ਕਿਸੇ ਦੀ ਨਿੱਜੀ ਸਖਸ਼ੀਅਤ, ਗ਼ਲਤ ਜੀਵਨ ਸ਼ੈਲੀ ਜਾਂ ਮੌਜੂਦਾ ਹਾਲਾਤ ਵੀ ਹੋ ਸਕਦੇ ਹਨ । ਖੋਜਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਸੇ ਦਾ ਖਾਸ ਵਿਅਕਤੀਤਵ ਵੀ ਐਨਜ਼ਾਈਟੀ ਦਾ ਕਾਰਨ ਬਣ ਸਕਦਾ ਹੈ, ਉਦਾਹਰਣ ਦੇ ਤੌਰ ‘ਤੇ ਜੋ ਲੋਕ ਆਪਣੇ ਜਾਂ ਕਿਸੇ ਹੋਰ ਦੇ ਕੰਮ ਨੂੰ ਹੱਦੋਂ ਵੱਧ ਪ੍ਰਫੈਕਟ ਚਾਹੁੰਦੇ ਹਨ, ਉਹ ਇਸ ਵਿਕਾਰ ਦਾ ਸਿ਼ਕਾਰ ਹੋ ਸਕਦੇ ਹਨ । ਉਹ ਬੱਚੇ ਜੋ ਸ਼ਰਮੀਲੇ ਹੋਣ, ਜਲਦੀ ਵਿਆਕੁਲ ਹੋ ਜਾਂਦੇ ਹੋਣ, ਡਰਪੋਕ ਹੋਣ, ਹਿਚਕਚਾਉਂਦੇ ਹੋਣ, ਜਾਂ ਸਵੈ-ਮਾਣ ਦੀ ਕਮੀ ਹੋਵੇ, ਉਨ੍ਹਾਂ ‘ਚ ਕਿਸ਼ੋਰ-ਅਵਸਥਾ, ਜਵਾਨੀ ਜਾਂ ਬਾਲਗ਼ ਅਵਸਥਾ ‘ਚ ਐਨਜ਼ਾਈਟੀ ਦਾ ਵਿਕਾਸ ਹੋ ਸਕਦਾ ਹੈ । ਐਨਜ਼ਾਈਟੀ ਦੀ ਅਵਸਥਾ ਜਿੰਦਗੀ ‘ਚ ਕਈ ਤਣਾਅਪੂਰਵਕ ਘਟਨਾਵਾਂ ਨੂੰ ਜਨਮ ਦੇ ਸਕਦੀ ਹੈ । ਕੰਮ ਦਾ ਬੋਝ ਜਾਂ ਤਣਾਅ ਜਾਂ ਕੰਮ ਬਦਲਣਾ, ਜੀਵਨ ਜਾਚ ‘ਚ ਤਬਦੀਲੀ, ਗਰਭ ਅਵਸਥਾ ਜਾਂ ਬੱਚੇ ਨੂੰ ਜਨਮ ਦੇਣ ਦਾ ਸਮਾਂ, ਪਰਿਵਾਰ ਜਾਂ ਸੰਬੰਧਾਂ ‘ਚ ਤਣਾਅ, ਜਜ਼ਬਾਤੀ ਜਾਂ ਦੁਖਦਾਈ ਸਦਮੇ, ਕੰਮਕਾਜ ਜਾਂ ਨੌਕਰੀ ਦੌਰਾਨ ਜਾਂ ਸਕੂਲ ‘ਚ ਬੁਰਾ ਵਿਹਾਰ, ਸਰੀਰਕ ਜਾਂ ਭਾਵਨਾਤਮਕ ਸੋਸ਼ਣ ਜਾਂ ਦੁਰਵਿਹਾਰ, ਕਿਸੇ ਪਿਆਰੇ ਦੀ ਮੌਤ ਅਜਿਹੀਆਂ ਘਟਨਾਵਾਂ ਹਨ, ਜੋ ਕਿਸੇ ਨੂੰ ਅਸਾਨੀ ਨਾਲ਼ ਐਨਜ਼ਾਈਟੀ ਵੱਲ ਧੱਕ ਸਕਦੀਆਂ ਹਨ । ਲੰਬੀ ਬਿਮਾਰੀ ਵੀ ਐਨਜ਼ਾਈਟੀ ਦੀ ਅਵਸਥਾ ਪੈਦਾ ਕਰ ਸਕਦੀ ਹੈ ਤੇ ਇਸ ਨਾਲ਼ ਮੂਲ ਬਿਮਾਰੀ ਦੇ ਇਲਾਜ ‘ਚ ਵਿਘਨ ਪੈਦਾ ਹੋ ਸਕਦੇ ਹਨ । ਕਿਸੇ ਦਾ ਐਨਜ਼ਾਈਟੀ ਦਾ ਕਾਰਨ ਐਲਕੋਹਲ ਦਾ ਦੁਰਉਪਯੋਗ ਜਾਂ ਡਰੱਗਜ਼ ਦਾ ਇਸਤੇਮਾਲ ਵੀ ਹੋ ਸਕਦਾ ਹੈ । ਕੁਝ ਮਾਮਲਿਆਂ ‘ਚ ਐਨਜ਼ਾਈਟੀ ਲੋਕਾਂ ਨੂੰ ਐਕਲੋਹਲ ਜਾਂ ਡਰੱਗਜ਼ ਵਰਤਣ ਲਈ ਉਤਸ਼ਾਹਿਤ ਵੀ ਕਰ ਸਕਦੀ ਹੈ ਤੇ ਅਜਿਹੇ ਮਾਦਕ ਪਦਾਰਥ ਐਨਜ਼ਾਈਟੀ ਦੀ ਅਵਸਥਾ ਨੂੰ ਹੋਰ ਗਹਿਰਾਉਣ ‘ਚ ਵੀ ਮੱਦਦ ਕਰ ਸਕਦੇ ਹਨ । ਕੁਝ ਲੋਕਾਂ ਦਾ ਐਨਜ਼ਾਈਟੀ ‘ਚ ਜਾਣ ਦਾ ਆਪਣਾ ਹੋਰ ਕੋਈ ਨਿੱਜੀ ਕਾਰਣ ਹੋਣਾ, ਜਾਂ ਉਨ੍ਹਾਂ ਦੀ ਮਾਨਸਿਕ ਅਵਸਥਾ ਵੀ ਸੰਭਵ ਹੈ । ਐਨਜ਼ਾਈਟੀ ਤੇ ਡਿਪਰੈਸ਼ਨ ਦੋਹੇਂ ਇੱਕਠੇ ਵੀ ਆਪਣਾ ਪ੍ਰਭਾਵ ਕਿਸੇ ‘ਤੇ ਦਿਖਾ ਸਕਦੇ ਹਨ । ਕੁਝ ਲੋਕਾਂ ‘ਚ ਐਨਜ਼ਾਈਟੀ ਉਨ੍ਹਾਂ ਦੀ ਸੰਪੂਰਣ ਜੀਵਨ ਜਾਚ ਜਾਂ ਜੀਵਨ ਸ਼ੈਲੀ ‘ਤੇ ਆਪਣਾ ਮਾੜਾ ਪ੍ਰਭਾਵ ਦਿਖਾ ਕੇ ਉਨ੍ਹਾਂ ਦੀ ਕਾਬਲੀਅਤ ਨੂੰ ਖੁੰਢਾ ਕਰ ਸਕਦੀ ਹੈ । ਕੁਝ ਲੋਕਾਂ ‘ਚ ਇਹ ਵਿਕਾਰ ਗੰਭੀਰ ਮਾਨਸਿਕ ਰੋਗਾਂ ‘ਚ ਤਬਦੀਲ ਹੋ ਸਕਦਾ ਹੈ । ਐਨਜ਼ਾਈਟੀ ਦੇ ਨਾਲ਼ ਜੇਕਰ ਡਰ-ਭੈਅ ਜਾਂ ਚਿੰਤਾ ਵੀ ਕਿਸੇ ਨੂੰ ਹੋਵੇ ਤਾਂ ਉਸ ਲਈ ਇਹ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ । ਜੇਕਰ ਹਾਲਤ ਜਿ਼ਆਦਾ ਖਰਾਬ ਹੋਵੇ ਤਾਂ ਕਈ ਵਾਰ ਘਬਰਾਹਟ ਦਾ ਦੌਰਾ ਮਿੰਟਾਂ ‘ਚ ਹੀ ਆਪਣੀ ਚਰਮਸੀਮਾ ‘ਤੇ ਪਹੁੰਚ ਜਾਂਦਾ ਹੈ ਜਿਸ ਦੌਰਾਨ ਦਿਲ ਦੀ ਤੇਜ਼ ਧੜਕਣ, ਬੇਚੈਨੀ, ਬੇਅਰਾਮੀ, ਦਿਲ ਘਟਣਾ, ਸਾਹ ਦਾ ਘੁੱਟਣਾ, ਪਸੀਨਾ, ਤੇਜ਼ ਸਾਹ, ਛੋਟੇ ਸਾਹ, ਕੰਬਣਾ, ਕਾਂਬਾ ਲੱਗਣਾ, ਜਾਂ ੳਤੇਜਨਾ ਆਦਿ ਦਾ ਅਨੁਭਵ ਹੋ ਸਕਦਾ ਹੈ ।

ਕੁਝ ਲੋਕ ਐਨਜ਼ਾਈਟੀ ਦੇ ਇਨ੍ਹਾਂ ਇੱਕ ਜਾਂ ਜਿ਼ਆਦਾ ਲੱਛਣਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ ਤੇ ਨਾਲ਼ ਨਾਲ਼ ਡਿਪਰੈਸ਼ਨ ਦਾ ਸਿ਼ਕਾਰ ਵੀ ਹੋ ਸਕਦੇ ਹਨ । ਇਹ ਮਹੱਤਵਪੂਰਣ ਹੈ ਕਿ ਜੇਕਰ ਕੋਈ ਆਪਣੇ ਆਪ ਨੂੰ ਇਨ੍ਹਾਂ ਲੱਛਣਾਂ ਤੋਂ ਪ੍ਰਭਾਵਿਤ ਮਹਿਸੂਸ ਕਰਦਾ ਹੈ ਤਾਂ ਆਪਣੇ ਡਾਕਟਰ ਨਾਲ਼ ਸਲਾਹ ਜਰੂਰ ਕਰੇ । ਜੇਕਰ ਇਨ੍ਹਾਂ ਲੱਛਣਾਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਵੇ ਤਾਂ ਇਹ ਪ੍ਰਭਾਵ ਆਪਣੇ-ਆਪ ਸਰੀਰ ਤੋਂ ਦੂਰ ਨਹੀਂ ਹੋਣਗੇ ਤੇ ਕੀਮਤੀ ਜਿੰਦਗੀ ਨੂੰ ਆਪਣੇ ਮਾੜੇ ਪ੍ਰਭਾਵ ਥੱਲੇ ਯਕੀਨਨ ਲੈ ਲੈਣਗੇ ।
ਇੱਕ ਅੰਦਾਜ਼ੇ ਮੁਤਾਬਿਕ ਆਸਟ੍ਰੇਲੀਆ ‘ਚ ਕਰੀਬ 45 ਫੀਸਦੀ ਲੋਕ ਆਪਣੀ ਜਿੰਦਗੀ ਦੌਰਾਨ ਮਾਨਸਿਕ ਸਿਹਤ ‘ਤੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਦੇ ਹਨ । ਸਾਲ ‘ਚ ਕਰੀਬ ਇੱਕ ਮਿਲੀਅਨ ਬਾਲਗ਼ ਡਿਪਰੈਸ਼ਨ ਤੇ ਦੋ ਮਿਲੀਅਨ ਤੋਂ ਵਧੇਰੇ ਲੋਕ ਐਨਜ਼ਾਈਟੀ ਦਾ ਸਿ਼ਕਾਰ ਹੁੰਦੇ ਹਨ । ਐਨਜ਼ਾਈਟੀ ਨਾਲ਼ ਸੰਬੰਧਿਤ ਵਿਕਾਰਾਂ ‘ਚ ਮੱਦਦ ਕਰਨ ਲਈ ਬਹੁਤ ਸਾਰੇ ਪੇਸ਼ਾਵਰ ਤੇ ਸੇਵਾਵਾਂ ਮੌਜੂਦ ਹਨ, ਜਿਨ੍ਹਾਂ ਦੀ ਆਪਣੀ ਸਹੂਲੀਅਤ ਅਨੁਸਾਰ ਮੱਦਦ ਲਈ ਜਾ ਸਕਦੀ ਹੈ । ਅਸਰਦਾਰ ਇਲਾਜ ਐਨਜ਼ਾਈਟੀ ‘ਤੇ ਕੰਟਰੌਲ ਕਰਨਾ ਸਿੱਖਣ ‘ਚ ਮੱਦਦ ਵੀ ਕਰਦਾ ਹੈ, ਤਾਂ ਕਿ ਐਨਜ਼ਾਈਟੀ ਮਰੀਜ਼ ‘ਤੇ ਆਪਣਾ ਪ੍ਰਭਾਵ ਨਾ ਪਾ ਸਕੇ । ਇਲਾਜ ‘ਚ ਰੋਜ਼ਾਨਾ ਜਿੰਦਗੀ ਜਿਉਣ ਦੀ ਸ਼ੈਲੀ ‘ਚ ਬਦਲਾਅ ਕਰਨ ਦੀ ਸਿਫ਼ਾਰਸ਼ ਵੀ ਕੀਤੀ ਜਾ ਸਕਦੀ ਹੈ, ਜਿਸ ‘ਚ ਸਰੀਰਕ ਕਸਰਤ ਤੇ ਤਣਾਅ ਘਟਾਉਣ ਦੀ ਸਲਾਹ ਵੀ ਸ਼ਾਮਲ ਹੈ । ਇਹ ਪੁਰਜ਼ੋਰ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਇਸ ਜਾਣਕਾਰੀ ਨੂੰ ਕਿਸੇ ਸਮੱਸਿਆ ਹੋਣ ਦੇ ਨਿਰਣੇ ਤੱਕ ਪਹੁੰਚਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ । ਇਸ ਲਈ ਤਾਂ ਮਾਹਿਰ ਜਾਂ ਡਾਕਟਰ ਦੀ ਸਹਾਇਤਾ ਲੈਣ ਦੀ ਸਲਾਹ ਕੀਤੀ ਜਾਂਦੀ ਹੈ ਪਰ ਇੱਕ ਗਾਈਡ ਦੇ ਤੌਰ ‘ਤੇ ਇਸ ਜਾਣਕਾਰੀ ਦੀ ਮੱਦਦ ਲਈ ਜਾ ਸਕਦੀ ਹੈ ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2cgqE3O

ਫ਼ਤਹਿਗੜ੍ਹ ਸਾਹਿਬ – “ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਤੇ ਹੋਰ ਜਿਵੇਂ ਸੁੱਚਾ ਸਿੰਘ ਛੋਟੇਪੁਰ, ਆਵਾਜ਼-ਏ-ਪੰਜਾਬ ਦੇ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਬੈਂਸ ਭਰਾ ਅਤੇ ਹੋਰ ਛੋਟੀਆ-ਵੱਡੀਆ ਪਾਰਟੀਆਂ ਦੇ ਲੀਡਰ ਕਹਿ ਰਹੇ ਹਨ ਕਿ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਹੈ । ਪਿਛਲੇ ਸਮੇਂ ਵਿਚ ਇਹੀ ਰਾਗ ਬਾਦਲ-ਬੀਜੇਪੀ, ਕਾਂਗਰਸ, ਕਾਮਰੇਡ ਅਤੇ ਹੋਰ ਪਾਰਟੀਆਂ ਅਲਾਪਦੇ ਰਹੇ ਹਨ । ਪਰ ਅੱਜ ਤੱਕ ਕਿਸੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਬੇਦੋਸ਼ੇ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਦਾ ਕਤਲ ਕਰਨ ਵਾਲਿਆਂ ਜਿਨ੍ਹਾਂ ਨੇ ਇਸ ਧਰਤੀ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ, ਉਹਨਾਂ ਨੂੰ ਸਜ਼ਾ ਦਿਵਾਉਣ ਦੀ ਕਦੀ ਗੱਲ ਨਹੀਂ ਕੀਤੀ ਅਤੇ ਨਾ ਹੀ ਹੁਣ ਇਹ ਨਵੀਆਂ ਉੱਠ ਰਹੀਆਂ ਪਾਰਟੀਆ ਇਸ ਬਾਰੇ ਕੋਈ ਗੱਲ ਕਰ ਰਹੀਆਂ ਹਨ । ਜਦੋਂ ਤੱਕ ਸ੍ਰੀ ਦਰਬਾਰ ਸਾਹਿਬ ਦੀ ਬੇਪੱਤੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ, ਉਦੋ ਤੱਕ ਇਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਿਵੇਂ ਦਿੱਤਾ ਜਾ ਸਕਦਾ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਦਿੰਦੇ ਹੋਏ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਹੈ, ਜਿਨ੍ਹਾਂ ਨੇ ਹਮਲੇ ਲਈ ਸਮੇਂ ਦੀ ਸਰਕਾਰ ਨੂੰ ਉਕਸਾਇਆ ਹੈ ਅਤੇ ਜਿਨ੍ਹਾਂ ਨੇ ਸਿੱਖ ਕੌਮ ਵਿਚ ਰਹਿੰਦੇ ਹੋਏ ਉਸ ਸਮੇਂ ਦੀ ਸਰਕਾਰ ਨੂੰ ਹਮਲਾ ਕਰਨ ਲਈ ਬੇਨਤੀਆ ਕੀਤੀਆਂ ਹਨ ਅਤੇ ਹਮਲਾਵਰਾਂ ਨੂੰ ਸਿੱਖਾਂ ਦੀਆਂ ਸੂਹਾ ਦਿੱਤੀਆ ਹਨ, ਉਹ ਸਾਰੇ ਇਸ ਸ਼ਹਿਰ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਦੋਸ਼ੀ ਹਨ । ਇਕ ਦੋਸ਼ੀ ਆਦਮੀ ਜਿਸ ਨੇ ਇਸ ਦੀ ਪਵਿੱਤਰਤਾ ਭੰਗ ਕੀਤੀ ਹੋਵੇ, ਉਹ ਇਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕਿਵੇਂ ਕਰ ਸਕਦਾ ਹੈ ? ਇਹ ਨਵੀਆਂ ਉੱਠੀਆਂ ਪਾਰਟੀਆਂ ਜੇਕਰ 1984 ਦੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ, ਇਥੇ ਕਤਲੇਆਮ ਕਰਨ ਵਾਲਿਆਂ ਅਤੇ ਉਸ ਤੋਂ ਬਾਅਦ ਦਿੱਲੀ ਅਤੇ ਹਿੰਦੂਸਤਾਨ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਦੀ ਕੋਈ ਗੱਲ ਕਰਨ, ਨਾ ਕਿ ਹਵਾ ਵਿਚ ਹੀ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਦੀ ਗੱਲ ਕਰਨ ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2clmXbF

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਬਿਜਲੀ, ਪਾਣੀ, ਸੀਵਰੇਜ, ਸੁੰਦਰੀਕਰਣ ਅਤੇ ਅਵੈਧ ਕਬਜਿਆਂ ਨਾਲ ਸੰਬੰਧਿਤ ਪਰੇਸ਼ਾਨੀਆਂ ਦੇ ਹਲ ਲਈ ਨਵੀਂ ਦਿੱਲੀ ਨਗਰ ਕੌਂਸਿਲ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗੁਰੂ ਘਰ ਦੇ ਨਾਲ ਜੁੜੀਆਂ ਮੁੱਢਲੀਆਂ ਪਰੇਸ਼ਾਨੀਆਂ ਨੂੰ ਲੈ ਕੇ ਐਨ. ਡੀ. ਐਮ. ਸੀ. ਦੇ ਚੇਅਰਮੈਨ ਨਰੇਸ਼ ਕੁਮਾਰ ਅਤੇ ਵਾਇਸ ਚੇਅਰਮੈਨ ਕਰਣ ਸਿੰਘ ਤਵਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ।

ਕਮੇਟੀ ਵੱਲੋਂ ਦਿੱਤੇ ਗਏ ਮੰਗ ਪੱਤਰ ’ਚ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਦੇ ਪੀਣ ਲਈ ਤੇ ਸਰੋਵਰ ਸਾਹਿਬ ਲਈ ਮਿੱਠੇ ਜਲ ਦੀ ਸਪਲਾਈ ਵਾਸਤੇ 2 ਨਵੇਂ ਕਨੈਕਸ਼ਨ, ਬਿਜਲੀ ਦੇ ਲੋਡ ਨੂੰ 350 ਕੇ. ਵੀ. ਏ. ਤੋਂ ਵੱਧਾ ਕੇ 1200 ਕੇ. ਵੀ. ਏ. ਕਰਨ, ਅਸ਼ੋਕ ਰੋਡ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜੇ ਨੇੜੇ ਬਣੇ ਕੂੜੇਦਾਨ ਨੂੰ ਹਟਾਉਣ, ਗੁਰਦੁਆਰਾ ਸਾਹਿਬ ਦੇ ਚੌਗਿਰਦੇ ਨੂੰ ਨਵੀਂ ਦਿੱਖ ਦੇਣ ਦੇ ਕਮੇਟੀ ਵੱਲੋਂ ਦਿੱਤੇ ਗਏ ਪਲਾਨ ਨੂੰ ਮਨਜੂਰੀ ਦੇਣਾ, ਅਸੋਕ ਰੋਡ ਤੇ ਬੰਦ ਪਏ ਅੰਡਰਗ੍ਰਾਉਂਡ ਸਬਵੇ ਨੂੰ ਮੁੜ ਤੋਂ ਖੋਲਣ ਦਾ ਪ੍ਰਬੰਧ ਕਰਨਾ, ਗੈਰ ਕਾਨੂੰਨੀ ਤਰੀਕੇ ਨਾਲ ਫੜੀ ਲਗਾ ਰਹੇ ਦੁਕਾਨਦਾਰਾਂ ਨੂੰ ਹਟਾਉਣਾ, ਕਾਰ ਪਾਰਕਿੰਗ ਦੇ ਨਾਲ ਨਸ਼ੇੜੀਆਂ ਦੇ ਅੱਡੇ ਦੇ ਤੌਰ ਤੇ ਟੈਂਟ ਵਿਚ ਚਲ ਰਹੇ ਰੈਣ ਬਸੇਰੇ ਨੂੰ ਦੂਜੀ ਥਾਂ ਤਬਦੀਲ ਕਰਨਾ ਅਤੇ ਬਰਸਾਤ ਦੇ ਮੌਸਮ ਦੌਰਾਨ ਬੈਕ ਮਾਰਦੇ ਸੀਵਰੇਜ ਸਿਸਟਮ ’ਚ ਸੁਧਾਰ ਕਰਨ ਦੀ ਮੰਗ ਕੀਤੀ ਗਈ ਹੈ। ਗੁਰੂ ਘਰ ’ਚ ਆਉਂਦੀਆਂ ਸੰਗਤਾਂ ਦੀ ਪਰੇਸ਼ਾਨੀਆਂ ਦਾ ਮੌਕੇ ਤੇ ਮੁਆਇਨਾ ਕਰਨ ਲਈ ਚੇਅਰਮੈਨ ਵੱਲੋਂ ਸ਼ਾਮ ਨੂੰ ਗੁਰੂ ਘਰ ਵਿਚ ਆਉਣ ਦਾ ਫੈਸਲਾ ਲਿਆ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਐਨ. ਡੀ. ਐਮ. ਸੀ. ਦੇ ਚੇਅਰਮੈਨ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੌਰਾਨ ਜਿਥੇ ਪੰਗਤ ਵਿਚ ਬੈਠ ਕੇ ਲੰਗਰ ਛੱਕਿਆ ਉਥੇ ਹੀ ਗੁਰੂ ਘਰ ਦੀ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਛੇਤੀ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਅੱਜ ਤਕ ਸੰਗਤਾਂ ਦੇ ਪੀਣ ਲਈ ਜਲ ਬੋਰਡ ਦਾ ਪਾਣੀ ਉਪਲੱਬਧ ਨਹੀਂ ਸੀ ਜਿਸਦੀ ਕਮੀ ਨੂੰ ਦੂਰ ਕਰਨ ਲਈ ਕਮੇਟੀ ਕੋਸ਼ਿਸ਼ ਕਰ ਰਹੀ ਹੈ।

ਬੀਤੀ ਸ਼ਾਮ ਐਨ. ਡੀ. ਐਮ. ਸੀ. ਵੱਲੋਂ ਗੁਰਦੁਆਰੇ ਦੀ ਹੱਦ ਤੋਂ ਬਾਹਰ ਸਰਕਾਰੀ ਥਾਂ ਤੇ ਦੁਕਾਨਾਂ ਲਗਾ ਕੇ ਬੈਠੇ ਕੁਝ ਦੁਕਾਨਦਾਰਾਂ ਦੇ ਖਿਲਾਫ਼ ਕੀਤੀ ਗਈ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਕਮੇਟੀ ਨੂੰ ਅਕਸਰ ਦਿੱਲੀ ਪੁਲਿਸ ਤੇ ਖੁਫ਼ੀਆ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਸੁਰੱਖਿਆ ਕਾਰਨਾਂ ਕਰਕੇ ਗੁਰੂ ਘਰ ਦੇ ਬਾਹਰ ਇਨ੍ਹਾਂ ਦੁਕਾਨਾਂ ਦੀ ਆੜ ਵਿਚ ਨਸ਼ਾ ਕਰਦੇ ਨੌਜਵਾਨਾਂ ਨੂੰ ਰੋਕਣ ਦੀ ਹਿਦਾਇਤ ਦੇ ਨੋਟਿਸ ਦਿੱਤੇ ਜਾਂਦੇ ਰਹੇ ਹਨ। ਸਾਡਾ ਕਿਸੇ ਦੁਕਾਨਦਾਰ ਦੀ ਰੋਜ਼ੀ-ਰੋਟੀ ਨੂੰ ਖੋਹਣ ਦਾ ਕੋਈ ਮਕਸਦ ਨਹੀਂ ਹੈ ਪਰ ਸਾਰੇ ਦੁਕਾਨਦਾਰਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੀ ਗਈ ਤਹਿਬਜਾਰੀ ਦੀ ਥਾਂ ਤਹਿਤ ਆਪਣਾ ਸਟਾਲ ਲਗਾਉਣਾ ਚਾਹੀਦਾ ਹੈ। ਜਿਸ ਕਰਕੇ ਗੁਰੂਘਰ ਆਉਣ ਵਾਲੀ ਸੰਗਤ ਨੂੰ ਜਿਥੇ ਸੁਵੀਧਾ ਹੋਵੇਗੀ ਉਥੇ ਹੀ ਸ਼ਰਾਰਤੀ ਤੇ ਨਸ਼ੇੜੀ ਅਨਸਰ ਕੋਈ ਅਨਸੁਖਾਵੀਂ ਘਟਨਾ ਨੂੰ ਅੰਜਾਮ ਨਹੀਂ ਦੇ ਸਕਣਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ’ਚ ਘਰੇਲੂ ਗੈਸ ਦੇ ਕਈ ਸਿਲੰਡਰਾਂ ਦਾ ਇਸਤੇਮਾਲ ਕਰਕੇ ਪਕੌੜੈ ਆਦਿਕ ਵੇਚਨ ਦੇ ਨਾਲ ਹੀ ਰੁਮਾਲਾ ਸਾਹਿਬ ਤੇ ਗੁਰਬਾਣੀ ਦੇ ਗੁੱਟਕੇ ਵੇਚਣ ਦੀਆਂ ਵੀ ਕਈ ਸਿਕਾਇਤਾਂ ਕਮੇਟੀ ਕੋਲ ਆਇਆ ਹਨ। ਉਨ੍ਹਾਂ ਸਾਫ਼ ਕਿਹਾ ਕਿ ਗੁਰੂ ਘਰ ’ਚ ਆਉਂਦੀ ਸੰਗਤ ਦੀ ਸੁਰੱਖਿਆ ਨੂੰ ਤਾਕ ਤੇ ਰੱਖਣ ਦੀ ਫੇਰ ਵਿਚ ਕਮੇਟੀ ਨਹੀਂ ਹੈ। ਕਲ ਨੂੰ ਕਿਸੇ ਸਿਲੰਡਰ ’ਚ ਵਿਸ਼ਫੋਟ ਨਾਲ ਕੋਈ ਵੱਡੀ ਦੁਰਘਟਨਾਂ ਘਟ ਜਾਵੇਗੀ ਤਾਂ ਕੌਣ ਜਿੰਮੇਵਾਰ ਹੋਵੇਗਾ। ਸ਼ੋਸ਼ਲ ਮੀਡੀਆ ’ਤੇ ਇੱਕ ਦੁਕਾਨਦਾਰ ਵੱਲੋਂ ਉਸਦੇ ਅਵੈਧ ਕਬਜੇ ਨੂੰ ਹਟਾਉਣ ਦੇ ਪਿੱਛੇ ਹੈਡ ਗ੍ਰੰਥੀ ਸਾਹਿਬਾਨ ਤੇ ਲਗਾਏ ਗਏ ਆਰੋਪਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਇਸ ਤਰਹਾਂ ਦੇ ਸਬੂਤ ਹਨ ਤਾਂ ਕਮੇਟੀ ਕੋਲ ਤੁਰੰਤ ਪਹੁੰਚਾਏ ਜਾਣ ਤੇ ਕਮੇਟੀ ਤੁਰੰਤ ਉਨ੍ਹਾਂ ਸਬੂਤਾਂ ਤੇ ਕਾਰਵਾਈ ਕਰੇਗੀ। ਉਕਤ ਦੁਕਾਨਾਂ ਤੇ ਧਾਗੇ, ਤਵੀਜ਼, ਪਟਕੇਨੁਮਾ ਟੋਪੀਆਂ, ਲਿਫਾਫੇਨੁਮਾ ਦਸਤਾਰਾਂ, ਅਤੇ ਹੋਰ ਗੁਰਮਤਿ ਵਿਰੋਧੀ ਧਾਰਮਿਕ ਗੀਤਾਂ ਦੀਆਂ ਵਿੱਕ ਰਹੀਆਂ ਸੀ. ਡੀ.  ਦੇ ਖਿਲਾਫ਼ ਵੀ ਛੇਤੀ ਹੀ ਕਮੇਟੀ ਵੱਲੋਂ ਉਨ੍ਹਾਂ ਕਾਰਵਾਈ ਕਰਨ ਦਾ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਲਈ ਸੰਗਤ ਦੀ ਸੁਵੀਧਾ, ਸੁਰੱਖਿਆ ਅਤੇ ਗੁਰਮਤਿ ਦੀ ਰਾਖੀ ਸਭ ਤੋਂ ਪਹਿਲਾ ਹੈ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2ciHksf

ਜਿਨੇਵਾ – ਅਮਰੀਕਾ ਅਤੇ ਰੂਸ ਸੀਰੀਆ ਮੁੱਦੇ ਤੇ ਯੁੱਧ ਬੰਦ ਕਰਨ ਤੇ ਸਹਿਮੱਤ ਹੋ ਗਏ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਦੋਵੇਂ ਦੇਸ਼ ਇਸ ਮੁੱਦੇ ਤੇ ਕਿਸੇ ਨਤੀਜੇ ਤੇ ਪਹੁੰਚੇ ਹਨ। ਇਨ੍ਹਾਂ ਦੋਵਾਂ ਦੇਸ਼ਾਂ ਦੁਆਰਾ ਲਏ ਗਏ ਫੈਂਸਲਿਆਂ ਤੇ ਬਹੁਤ ਜਲਦ ਹੀ ਅਮਲ ਸ਼ੁਰੂ ਹੋ ਜਾਵੇਗਾ। ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਜੀ ਲੇਵਰਾਵ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਹੋਇਆ ਇਹ ਸਮਝੌਤਾ ਸੋਮਵਾਰ ਤੋਂ ਲਾਗੂ ਹੋ ਜਾਵੇਗਾ।

ਰੂਸ ਦੇ ਵਿਦੇਸ਼ ਮੰਤਰੀ ਸਰਜੀ ਲੇਵਰਾਵ ਨੇ ਦੱਸਿਆ ਕਿ ਹੁਣ ਦੋਵੇਂ ਦੇਸ਼ ਮਿਲ ਕੇ ਸੀਰੀਆ ਦੇ ਵਿੱਚ ਮੌਜੂਦ ਆਈਐਸ ਦੇ ਖਿਲਾਫ਼ ਮੁਹਿੰਮ ਚਲਾਉਣਗੇ। ਉਨ੍ਹਾਂ ਨੇ ਇਹ ਉਮੀਦ ਜਤਾਈ ਕਿ ਸੀਰੀਆ ਵਿੱਚ ਹੁਣ ਹਿੰਸਾ ਦਾ ਦੌਰ ਸਮਾਪਤ ਹੋ ਜਾਵੇਗਾ ਅਤੇ ਸ਼ਾਂਤੀ ਸਥਾਪਿਤ ਹੋ ਸਕੇਗੀ। ਸ਼ੁਕਰਵਾਰ ਨੂੰ ਹੋਇਆ ਇਹ ਸਮਝੌਤਾ ਸੀਰੀਆ ਵਿੱਚ ਸ਼ਾਂਤੀ ਸਥਾਪਨਾ ਕਰਨ ਦੇ ਲਈ ਮੀਲ-ਪੱਥਰ ਸਾਬਿਤ ਹੋਵੇਗਾ। ਜਾਨ ਕੈਰੀ ਨੇ ਕਿਹਾ ਕਿ ਸੀਰੀਆ ਵਿੱਚ ਰਾਜਨੀਤਕ ਪੱਧਰ ਤੇ ਵੀ ਸੁਧਾਰ ਕਰਨ ਦੇ ਯਤਨ ਕੀਤੇ ਜਾਣਗੇ। ਅਸਦ ਦੇ ਮੁੱਦੇ ਤੇ ਵੀ ਦੋਵੇਂ ਦੇਸ਼ ਮਿਲ ਕੇ ਕੋਈ ਨਾ ਕੋਈ ਹਲ ਢੂੰਢਣਗੇ।

ਵਰਨਣਯੋਗ ਹੈ ਕਿ ਪਿੱਛਲੇ ਕਈ ਸਾਲਾਂ ਤੋਂ ਸੀਰੀਆ ਵਿੱਚ ਜਾਰੀ ਜੰਗ ਵਿੱਚ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਦੀ ਅਹਿਮ ਭੂਮਿਕਾ ਰਹੀ ਹੈ। ਅਮਰੀਕਾ ਜਿੱਥੇ ਸੀਰੀਆਈ ਸਰਕਾਰ ਦਾ ਵਿਰੋਧੀ ਰਿਹਾ ਹੈ, ਉਥੇ ਰੂਸ ਲਗਾਤਾਰ ਸੀਰੀਆ ਦੀ ਮੌਜੂਦਾ ਅਸਦ ਸਰਕਾਰ ਨੂੰ ਸਮਰਥਣ ਦਿੰਦਾ ਰਿਹਾ ਹੈ। ਇਸ ਕਰਕੇ ਹੀ ਦੋਵੇਂ ਦੇਸ਼ ਇਸ ਮੁੱਦੇ ਤੇ ਇੱਕ ਦੂਸਰੇ ਦੇ ਵਿਰੋਧੀ ਰਹੇ ਹਨ। ਸੀਰੀਆ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਹੁਣ ਤੱਕ 2,90,000 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2c0V6Sd

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਵਿੰਗ ਐਸ.ਓ.ਆਈ. (ਸੋਈ) ਦੇ ਉਮੀਦਵਾਰਾਂ ਨੇ 2 ਖਾਲਸਾ ਕਾਲਜਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਕਤ ਜਾਣਕਾਰੀ ਦਲ ਦੇ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਤੀ। ਸਥਾਨਿਕ ਕਾਲਜ ਯੂਨੀਅਨ ਚੋਣਾਂ ’ਚ ਜੇਤੂ ਹੋਏ ‘‘ਸੋਈ’’ ਦੇ ਉਮੀਦਵਾਰਾਂ ਨੂੰ ਸਿਰੋਪਾਉ ਦੇਣ ਉਪਰੰਤ ਪਾਰਟੀ ਦਫਤਰ ’ਚ ਜੀ.ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਅਗਲੇ ਵਰ੍ਹੇ ਡੂਸੂ ਚੋਣਾਂ ਲੜਨ ਦਾ ਵੀ ਐਲਾਨ ਕੀਤਾ।

ਜੀ.ਕੇ. ਨੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾੱਮਰਸ ਅਤੇ ਸ਼੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜਾਂ ਦੀ ਸਟੂਡੇਂਟਸ ਯੂਨੀਅਨ ਦੇ ਬਤੌਰ ‘ਸੋਈ’ ਉਮੀਦਵਾਰ ਚੋਣ ਜਿੱਤ ਕੇ ਆਏ ਉਮੀਦਵਾਰਾਂ ਨਾਲ ਸਮੂਹਿਕ ਫੋਟੋ ਵੀ ਖਿਚਵਾਈ। ਜੀ.ਕੇ. ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ‘ਸੋਈ’ ਦੇ ਉਮੀਦਵਾਰਾਂ ਨੂੰ ਹਾਲਾਂਕਿ ਮਾਮੂਲੀ ਅੰਤਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਸੰਗਠਨ ਦੇ ਤੌਰ ਤੇ ਖਾਲਸਾ ਕਾਲਜਾਂ ਵਿਚ ‘ਸੋਈ’ ਦਾ ਟਾਕਰਾ ਰਿਵਾਇਤੀ ਸਟੂਡੈਂਟ ਵਿੰਗ ਐਨ.ਐਸ.ਯੂ.ਆਈ. ਤੇ ਏ.ਬੀ.ਵੀ.ਪੀ. ਤੇ ਭਾਰੀ ਰਿਹਾ ਹੈ। ਜੀ.ਕੇ. ਨੇ ਕਿਹਾ ਕਿ ਅਸੀਂ ਪਉੜੀ-ਪਉੜੀ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਵਰ੍ਹੇ ਸਾਡਾ ਪ੍ਰਧਾਨ ਅਹੁਦੇ ਦਾ ਉਮੀਦਵਾਰ ਇੱਕ ਕਾਲਜ ’ਚ ਜੇਤੂ ਰਿਹਾ ਸੀ ਪਰ ਇਸ ਵਾਰ 2 ਕਾਲਜਾਂ ਵਿਚ ਸਾਡੇ ਉਮੀਦਵਾਰ ਪ੍ਰਧਾਨ ਬਣਨ ਵਿਚ ਕਾਮਯਾਬ ਹੋਏ ਹਨ।

ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ‘‘ਸੋਈ’’ ਦੇ ਜੇਤੂ ਉਮੀਦਵਾਰਾਂ ਨੂੰ ਲੰਦਨ ਤੋਂ ਫੋਨ ਰਾਹੀਂ ਵਧਾਈ ਦਿੱਤੀ। ਸੋਈ ਦੇ ਇੰਚਾਰਜ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਤੇ ‘ਸੋਈ’ ਦੇ ਸੂਬਾ ਪ੍ਰਧਾਨ ਗਗਨ ਸਿੰਘ ‘ਛਿਆਸੀ’ ਨੇ ਇਸ ਮੌਕੇ ਜੇਤੂ ਉਮੀਦਵਾਰਾਂ ਨੂੰ ਮੀਡੀਆ ਸਾਹਮਣੇ ਰੂਬਰੂ ਕਰਵਾਇਆ। ਜੇਤੂ ਉਮੀਦਵਾਰ ’ਚ ਸ਼ਾਮਿਲ ਹਨ, ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਕਾੱਮਰਸ ਦੇ ਪ੍ਰਧਾਨ ਅਨਮੋਲ ਸਿੰਘ ਚੁੱਘ, ਮੀਤ ਪ੍ਰਧਾਨ ਸਵਕੀਰਤ ਸਿੰਘ, ਜੁਆਇੰਟ ਸਕੱਤਰ ਦ੍ਰਿਸ਼ਟੀ ਅਗਰਵਾਲ, ਸਕੱਤਰ ਯੱਸ ਗੁਪਤਾ, ਸੀ. ਸੀ. ਗੁਨਦੀਪ ਕੌਰ ਤੇ ਸੁਹਾਵੀ ਖੰਨਾ ਅਤੇ ਸ੍ਰੀ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਧਾਨ ਅਭੀਸ਼ੇਕ ਸ਼ਰਮਾ ਤੇ ਸਕੱਤਰ ਹਰਪਾਲ ਸਿੰਘ ਧਾਰੀਵਾਲ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਮੈਂਬਰ ਕੁਲਵੰਤ ਸਿੰਘ ਬਾਠ, ਦਰਸ਼ਨ ਸਿੰਘ, ਪਰਮਜੀਤ ਸਿੰਘ ਚੰਢੋਕ, ਜੀਤ ਸਿੰਘ, ਹਰਦੇਵ ਸਿੰਘ ਧਨੋਆ, ਸਮਰਦੀਪ ਸਿੰਘ ਸੰਨੀ, ਜਤਿੰਦਰਪਾਲ ਸਿੰਘ ਗੋਲਡੀ, ਅਕਾਲੀ ਆਗੂ ਵਿਕਰਮ ਸਿੰਘ, ਸਤਬੀਰ ਸਿੰਘ ਗਗਨ, ਅਵਨੀਤ ਸਿੰਘ ਰਾਇਸਨ, ਗੁਰਅੰਗਦ ਸਿੰਘ ਗੁਜਰਾਲ ਤੇ ‘ਸੋਈ’ ਦੇ ਜਨਰਲ ਸਕੱਤਰ ਗੁਰਦੇਵ ਸਿੰਘ ਰਿਯਾਤ ਮੌਜੂਦ ਸਨ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2cgyECy

ਸਾਉਥਹਾਲ, (ਲੰਡਨ) – ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਜੁੜੇ ਮੁੱਦਿਆਂ ਨੂੰ ਹੱਲ ਕਰਾਉਣ ਲਈ ਅਕਾਲੀ ਨੇਤਾਵਾਂ ਦਾ ਇਕ ਡੇਲੀਗੇਸ਼ਨ ਭਾਰਤੀ ਹਾਈ ਕਮਿਸ਼ਨਰ ਸ. ਨਵਤੇਜ ਸਿੰਘ ਸਰਨਾ ਨੂੰ ਮਿਲਿਆ। ਡੇਲੀਗੇਸ਼ਨ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਉਪ ਮੁਖ ਮੰਤਰੀ ਦੇ ਸਲਾਹਕਾਰ ਸ. ਮਨਜਿੰਦਰ ਸਿੰਘ ਸਿਰਸਾ  ਨੇ ਕੀਤੀ। ਸ. ਸਿਰਸਾ ਨੇ ਦਸਿਆ ਕਿ ਡੇਲੀਗੇਸ਼ਨ ਵੱਲੋਂ ਭਾਰਤੀ ਹਾਈ ਕਮਿਸ਼ਨਰ ਕੋਲ ਬਰਤਾਨੀਆ ਵਿਚ ਰਹਿੰਦੇ ਪੰਜਾਬੀਆਂ ਨੂੰ ਵਿਸ਼ੇਸ਼ ਹਾਲਾਤਾਂ ‘ਚ ਪੰਜਾਬ ਜਾਣ ਲਈ ਵੀਜ਼ਾ ਹਾਸਲ ਕਰਨ ਸਬੰਧੀ ਆਉਂਦੀਆਂ ਮੁਸ਼ਕਿਲਾਂ, ਵਿਦੇਸ਼ਾਂ ‘ਚ ਰਹਿੰਦੇ ਬਾਕੀ ਬਚਦੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ, ਪੰਜਾਬੀਆਂ ਨੂੰ ਦੂਹਰੀ ਨਾਗਰਿਕਤਾ ਦੇਣ, ਭਾਰਤੀ ਪਾਸਪੋਰਟ ਗੁੰਮ ਜਾਂ ਚੋਰੀ ਹੋਣ ਦੀ ਸਥਿਤੀ ‘ਚ ਨਵੇਂ ਬਣਨ ਵਾਲੇ ਪਾਸਪੋਰਟ ਦੀ ਔਖੀ ਪ੍ਰਕਿਰਿਆ ਅਤੇ ਹੋਰ ਮਹੱਤਵਪੂਰਨ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਪ੍ਰਵਾਸੀ ਪੰਜਾਬੀਆਂ ਦੀਆਂ ਮੰਗਾਂ ਨੂੰ ਉਠਾਇਆ। ਵਿਸ਼ੇਸ਼ ਕਰਕੇ ਪ੍ਰਵਾਸੀ ਸਿੱਖਾਂ ਦੀ ਬਣਾਈ ਹੋਈ ਕਾਲੀ ਸੂਚੀ ਨੂੰ ਖਤਮ ਕਰਨ ਸਬੰਧੀ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਨੋਟੀਫਿਕੇਸ਼ਨ ਕਰਾਉਣ ਦਾ ਮੁੱਦਾ ਵਿਚਾਰਿਆ ਗਿਆ। ਸ. ਸਿਰਸਾ ਨੇ ਦਸਿਆ ਕਿ ਡੇਲੀਗੇਸ਼ਨ ਨੇ ਹਾਈ ਕਮਿਸ਼ਨਰ ਕੋਲ ਇਹ ਮੁੱਦਾ ਉਠਾਇਆ ਕਿ ਜਦੋਂ ਤੱਕ ਕਾਲੀ ਸੂਚੀ ਸਬੰਧੀ ਨੋਟੀਫਿਕੇਸ਼ਨ ਨਹੀਂ ਹੋ ਜਾਂਦਾ ਉਦੋਂ ਤੱਕ ਸੂਚੀ ‘ਚ ਬਾਕੀ ਰਹਿੰਦੇ ਨਾਵਾਂ ਦੀ ਸਥਿਤੀ ਬਾਰੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਇਸ ਲਈ ਕਾਲੀ ਸੂਚੀ ਵਿਚੋਂ ਹਟਾਏ ਗਏ ਨਾਵਾਂ ਸਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਪ੍ਰਵਾਸੀ ਪੰਜਾਬੀਆਂ ਦੀਆਂ ਆਪਣੇ ਵਤਨ ਪ੍ਰਤੀ ਜੋ ਭਾਵਨਾਵਾਂ ਹਨ ਉਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮਹਿਸੂਸ ਕਰਦੀ ਹੈ। ਬਹੁਤ ਸਾਰੇ ਅਜਿਹੇ ਸਿੱਖ ਹਨ ਜੋ ਆਪਣੀ ਮਾਤ ਭੂਮੀ ਪੰਜਾਬ ਅਤੇ ਕੇਂਦਰੀ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਤਰਸ ਰਹੇ ਹਨ ਪਰ ਉਨਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ।

ਭਾਰਤੀ ਹਾਈ ਕਮਿਸ਼ਨਰ ਨੇ ਅਕਾਲੀ ਨੇਤਾਵਾਂ ਵੱਲੋਂ ਉਠਾਈਆਂ ਗਈਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਡੇਲੀਗੇਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪ੍ਰਵਾਸੀ ਭਾਰਤੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਵੱਧ ਤੋਂ ਵੱਧ ਯਤਨ ਕਰਨਗੇ। ਪ੍ਰਵਾਸੀ ਪੰਜਾਬੀਆਂ ਦੀਆਂ ਮੰਗਾਂ ਤੇ ਮੁੱਦਿਆਂ ਨੂੰ ਜਲਦੀ ਹੀ ਭਾਰਤ ਸਰਕਾਰ ਪੱਧਰ ‘ਤੇ ਗੱਲਬਾਤ ਕਰਕੇ ਹੱਲ ਕਰਵਾਇਆ ਜਾਵੇਗਾ।

ਸੂਬੇ ਦੇ ਵਿਕਾਸ ਲਈ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਈ ਉਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਦੀ ਜ਼ਿੰਮੇਵਾਰੀ ਨੂੰ ਸ਼੍ਰੋਮਣੀ ਅਕਾਲੀ ਦਲ ਤਨਦੇਹੀ ਨਾਲ ਨਿਭਾਏਗਾ। ਡੇਲੀਗੇਸ਼ਨ ‘ਚ ਇੰਗਲੈਂਡ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਉਥਹਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਵੀ ਸ਼ਾਮਲ ਸਨ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2cgwh2Q

ਲੁਧਿਆਣਾ : ਪ੍ਰੈਸ ਲਾਇਨਜ਼ ਕਲੱਬ ਰਜਿ. ਦੀ ਅਹਿਮ ਮੀਟਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਲੱਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਅੰਮਿ੍ਤਸਰ ਸਾਹਿਬ ਵਿਖੇ ਪੱਤਰਕਾਰਾਂ ਤੇ ਲਾਠੀਚਾਰਜ਼ ਦੀ ਸਖਤ ਸ਼ਬਦਾਂ ਵਿਚ ਨਿਥੇਧੀ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਰਵੀ ਭਗਤ ਨੂੰ ਉਹਨਾਂ ਦੇ ਨਿਵਾਸ ’ਤੇ ਮਿਲੇ। ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ। ਉਹਨਾਂ ਨੇ ਮੰਗ ਕੀਤੀ ਕਿ ਅ੍ਰਮਿੰਤਸਰ ਸਾਹਿਬ ਵਿਖੇ ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੇ ਅਤੇ ਸ਼ਾਂਤੀ ਪੂਰਨ ਰੋਸ ਮਾਰਚ ਕਰਦੇ ਹੋਏ ਪੱਤਰਕਾਰਾਂ ’ਤੇ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਪ੍ਰੈਸ ਲਾਇਨਜ਼ ਕਲੱਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਸੰਵਿਧਾਨ ਵੱਲੋਂ ਸ਼ਾਂਤੀ ਪੂਰਨ ਢੰਗ ਨਾਲ ਰੋਸ ਮਾਰਚ ਕਰਨ ਦਾ ਅਧਿਕਾਰ ਹਰੇਕ ਨਾਗਰਿਕ ਨੂੰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਲੋਕਾਂ ਦੇ ਇਸ ਸੰਵਿਧਾਨਿਕ ਹੱਕ ਨੂੰ ਜਬਰਦਸਤੀ ਲਾਠੀਚਾਰਜ ਕਰਕੇ ਦਬਾਉਣਾ ਚਾਹੁੰਦੀ ਹੈ। ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਮੀਡੀਆਂ ਤੇ ਲਾਠੀਚਾਰਜ਼ ਹੋਰ ਵੀ ਗੰਭੀਰ ਮੁੱਦਾ ਹੈ। ਕਿਉਂਕਿ ਮੀਡੀਆਂ ਹੀ ਇਕ ਮਾਤਰ ਅਜਿਹਾ ਬੁੱਧੀਜੀਵੀ ਵਰਗ ਹੈ ਜੋ ਸਰਕਾਰ ਤੇ ਆਮ ਜਨਤਾ ਦੇ ਦਰਮਿਆਨ ਇਕ ਪੁੱਲ ਦਾ ਕੰਮ ਕਰਦਾ ਹੈ। ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਜਦ ਪੱਤਰਕਾਰਾਂ ਨੂੰ ਹੀ ਹੱਕ ਮੰਗਣ੍ਯ ਬਦਲੇ ਲਾਠੀਆ ਖਾਣੀਆਂ ਪੈਂਦੀਆਂ ਹਨ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਸ੍ਰੀ ਪਾਲੀ ਨੇ ਪੰਜਾਬ ਦੇ ਰਾਜਪਾਲ ਤੋਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੂੰ ਤਰੁੰਤ ਬਰਖਾਸ਼ਤ ਕਰ ਕੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਆਰ.ਵੀ ਸਮਾਰਟ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਲੁਧਿਆਣਵੀ, ਮਨਜੀਤ ਸਿੰਘ ਦੁੱਗਰੀ, ਰਘਬੀਰ ਸਿੰਘ, ਕੁਲਵਿੰਦਰ ਸਿੰਘ ਮਿੰਟੂ, ਨੀਲ ਕਮਲ ਸ਼ਰਮਾ, ਇੰਦਰਪਾਲ ਸਿੰਘ, ਦਰਸ਼ਨ ਪਾਲ ਸਿੰਘ, ਸਰਬਜੀਤ ਸਿੰਘ ਬੱਬੀ, ਅਸ਼ੋਕ ਪੁਰੀ, ਹਰਜੀਤ ਸਿੰਘ, ਧਰਮ ਪਾਲ ਤੋਂ ਇਲਾਵਾ ਪ੍ਰੇੱਸ ਲਾਇਨਜ਼ ਕਲੱਬ ਦੇ ਮੈਂਬਰ ਹਾਜਰ ਸਨ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2ce3J86

ਲੁਧਿਆਣਾ: ਸਤੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਤੰਬਰ ਮਹੀਨੇ ਵਿ¤ਚ ਆਯੋਜਿਤ ਹੋਣ ਵਾਲੇ ਕਿਸਾਨ ਮੇਲਿਆਂ ਵਿ¤ਚ ਪਹਿਲਾ ਖੇਤਰੀ ਕਿਸਾਨ ਮੇਲਾ ਅੱਜ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲਗਾਇਆ ਗਿਆ। ਇਸ ਮੇਲੇ  ਦਾ ਉਦਘਾਟਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸਤਬੀਰ ਸਿੰਘ ਗੋਸਲ, ਨੇ ਕੀਤਾ ਅਤੇ ਸਮਾਗਮ  ਦੀ ਪ੍ਰਧਾਨਗੀ  ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨਗਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸ. ਪਰਮਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਸਵੰਤ ਸਿੰਘ ਵੀ ਹਾਜਰ ਸਨ।

ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਇਹ ਮੇਲੇ ਗਿਆਨ ਵਿਗਿਆਨ ਦੇ ਮੇਲੇ ਹੁੰਦੇ ਹਨ। ਸਾਨੂੰ ਇਹਨਾਂ ਤੋਂ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ । ਇਸ ਨਾਲ ਅਸੀਂ ਆਪਣੀ ਖੇਤੀ ਨੂੰ ਤਕਨੀਕੀ ਦਿਸ਼ਾ ਪ੍ਰਦਾਨ ਕਰ ਸਕਦੇ ਹਾਂ। ਉਨ੍ਹਾਂ ਇਲਾਕੇ ਦੇ ਮੌਸਮੀ ਹਾਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਖੇਤਰ ਵਿਚ ਬਾਗਬਾਨੀ, ਦਵਾਈ ਅਤੇ ਜੜੀ ਬੂਟਿਆਂ ਦੀ ਖੇਤੀ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਕਿਹਾ ਜਿਸ ਨਾਲ ਘਰ ਦੀ ਰਸੋਈ ਲਈ ਪੌਸ਼ਟਿਕ ਖੁਰਾਕ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਕਿਸਾਨਾਂ ਨੂੰ ਬੇਲੋੜੇ ਖਰਚੇ ਨਾ ਕਰਨ ਦੀ ਅਪੀਲ ਕੀਤੀ ਤਾਂ ਜੋ ਅਸੀਂ ਆਪਣੀ ਖੇਤੀ ਨੂੰ ਹੋਰ ਲਾਹੇਵੰਦ ਬਣਾ ਸਕੀਏ।

ਪ੍ਰਧਾਨਗੀ ਭਾਸ਼ਨ ਵਿਚ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨ ਅਤੇ ਕਿਸਾਨ ਬੀਬੀਆਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਾਦਾਂ ਦੀ ਵਰਤੋਂ ਮਿੱਟੀ ਅਤੇ ਪੱਤਾ ਪਰਖ ਅਧਾਰ ਤੇ ਕਰਨ ਨਾਲ ਖਾਦਾਂ ਦੀ ਬੱਚਤ ਹੁੰਦੀ ਹੈ ਤੇ ਝਾੜ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਕਿਸਾਨ ਮੇਲਿਆਂ ਦਾ ਨਾਅਰਾ ‘‘ਪੀ. ਏ. ਯੂ. ਖੇਤੀ ਸਿਫਾਰਸ਼ਾਂ ਫ਼ਸਲਾਂ ਲਈ ਵਰਦਾਨ, ਵਿਗਿਆਨਿਕ ਖੇਤੀ ਨਾਲ ਹੀ ਸਫ਼ਲ ਹੋਣ ਕਿਰਸਾਨ’’ ਰੱਖਿਆ ਗਿਆ ਹੈ। ਡਾ. ਢਿੱਲੋਂ ਨੇ ਕਿਹਾ ਕਿ ਯੂਨੀਵਰਸਿਟੀ ਆਪਣੀਆਂ ਖੇਤੀ ਖੋਜਾਂ ਅਤੇ ਨਵੀਂਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ  ਲਈ ਕਈ ਤਰੀਕੇ ਵਰਤਦੀ ਹੈ, ਉਨ੍ਹਾਂ ਵਿਚੋਂ ਕਿਸਾਨ ਮੇਲੇ ਕਿਸਾਨਾਂ ਤੱਕ ਪਹੁੰਚ ਬਣਾਉਣ ਦਾ ਸਭ ਤੋਂ ਸਫਲ ਢੰਗ ਹੈ । ਯੂਨੀਵਰਸਿਟੀ ਵਲੋਂ ਲਗਾਏ ਜਾਂਦੇ ਇਹ ਕਿਸਾਨ ਮੇਲੇ ਸਿਰਫ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਤੋਂ ਹੀ ਜਾਣੂ ਨਹੀਂ ਕਰਵਾਉਂਦੇ, ਬਲਕਿ ਸਾਇੰਸਦਾਨਾਂ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਉਣ ਅਤੇ ਖੇਤੀ ਖੋਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਿੱਚ ਵੀ ਅਹਿਮ ਹਿੱਸਾ ਪਾਉਂਦੇ ਹਨ। ਉਨ੍ਹਾਂ ਮੇਲੇ ਵਿੱਚ ਕਿਸਾਨ ਬੀਬੀਆਂ ਦੀ ਵੱਡੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨਰਮਾਂ ਕਪਾਹ ਪੱਟੀ  ਵਿਚ ਚਿੱਟੀ ਮੱਖੀ ਦੇ ਹਮਲੇ ਨੂੰ ਕਾਬੂ ਕਰਨ ਲਈ ਸਾਰਿਆਂ ਤੋਂ ਮਿਲੇ ਸਹਿਯੋਗ ਲਈ ਵਧਾਈ ਦਿੱਤੀ । ਡਾ. ਢਿੱਲੋਂ ਨੇ ਕਿਸਾਨਾਂ ਦਾ ਇਸ ਲਈ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਨਾਲ ਮਿਲ ਕੇ ਹੀ ਅਸੀਂ ਪਾਣੀ ਦੇ ਡਿਗਦੇ ਪੱਧਰ ਨੂੰ ਕਾਬੂ ਕਰਨ ਵਿਚ, ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕਰਨ ਵਿਚ ਸਫਲ ਹੋਏ ਹਾਂ। ਉਨ੍ਹਾਂ ਨੇ ਗੁਰੂ ਸੇਵਾ ਸੰਸਥਾ ਦੇ ਬੱਚਿਆਂ ਵਲੋਂ ਪੇਸ਼ ਕੀਤੇ ਨਾਟਕ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਜਿਹੇ ਸਾਧਨਾਂ ਨੂੰ ਖੇਤੀ ਪਸਾਰ ਸਿੱਖਿਆ ਦਾ ਹਿੱਸਾ ਵੀ ਬਣਾਉਣ ਲਈ ਪ੍ਰੇਰਿਆ ।

ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ   ਸ.ਪਰਮਜੀਤ ਸਿਘ ਨੇ ਯੂਨੀਵਰਸਿਟੀ ਵਲੋਂ ਇਸ ਪਛੜੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਕੰਢੀ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਯੂਨੀਵਰਸਿਟੀ ਵਲੋਂ ਦਿੱਤੀ ਜਾ ਰਹੀ ਤਕਨੀਕੀ ਜਾਣਕਾਰੀ ਅਪਣਾ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਦਾ ਸੁਨੇਹਾ ਦਿੱਤਾ । ਉਨ੍ਹਾਂ ਵੱਧ ਤੋਂ ਵੱਧ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਨਾਲ ਜੁੜਨ ਲਈ ਕਿਹਾ ਅਤੇ ਨੌਜਵਾਨਾਂ ਨੂੰ ਹੱਥੀਂ ਕੰਮ ਕਰਨ ਦੀ ਅਪੀਲ ਕੀਤੀ ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਆਰ. ਕੇ. ਗੁੰਬਰ ਨੇ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਨਾਲ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ  ਇਸ ਵਾਰ ਕਣਕ ਦੀਆਂ ਨਵੀਆਂ ਕਿਸਮਾਂ ਪੀ.ਬੀ.ਡਬਲਯੂ 725 ਅਤੇ 677  ਕਿਸਾਨ ਵੀਰਾਂ ਲਈ ਸਿਫਾਰਸ਼ ਕੀਤੀਆਂ ਹਨ, ਜੋ ਵੱਧ ਝਾੜ ਦੇਣ ਦੇ ਨਾਲ-ਨਾਲ ਕਈ ਬਿਮਾਰੀਆਂ ਦਾ ਟਾਕਰਾ ਵੀ ਕਰਦੀਆਂ ਹਨ। ਉਨ੍ਹਾਂ ਨੇ ਇਲਾਕੇ ਵਿਚ 1982 ਤੋਂ ਸਥਾਪਿਤ ਇਸ ਖੋਜ ਕੇਂਦਰ ਦੀ ਭਰਪੂਰ ਸ਼ਲਾਘਾ ਵੀ ਕੀਤੀ ।

ਇਸ ਤੋਂ ਪਹਿਲਾਂ ਮੁੱਖ ਮਹਿਮਾਨ, ਮੀਡੀਆ, ਕਿਸਾਨ ਭਰਾਵਾਂ ਅਤੇ ਬੀਬੀਆਂ ਦਾ ਸਵਾਗਤ ਕਰਦਿਆਂ  ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਹਾ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਲਗਾਤਾਰ ਗੰਭੀਰ ਹੋ ਰਹਿਆਂ ਹਨ ਜਿਨ੍ਹਾਂ ਪ੍ਰਤੀ ਜਾਗਰੂੁਕ ਹੋਣਾ ਲਾਜ਼ਮੀ ਹੈ ਇਸ ਲਈ ਇਨ੍ਹਾਂ ਮਸਲਿਆਂ ਨੂੰ ਸਹੀ ਦਿਸ਼ਾ ਵਿਚ ਨਹਿਠਣ ਲਈ ਯੂਨੀਵਰਸਿਟੀ ਦੀਆਂ ਸ਼ਿਫਰਸ਼ਾਂ ਤੇ ਜ਼ਰੂਰ ਧਿਆਨ ਦਿਉ ਅਤੇ ਅੱਜ ਇਸ ਮੇਲੇ ਵਿਚੋਂ ਹੋਰ ਗਿਆਨ ਦੇ ਨਾਲ ਨਾਲ ਖੇਤੀ ਸਾਹਿਤ ਜਰੂਰ ਲੈ ਕੇ ਜਾਉ। ਉਨ੍ਹਾਂ ਵੱਖ-ਵੱਖ ਜਿਲ੍ਹਿਆਂ ਵਿਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਲਗਾਈਆਂ ਜਾਂਦੀਆਂ ਸਿਖਲਾਈਆਂ ਨਾਲ ਜੁੜਨ ਲਈ ਕਿਹਾ  ਅਤੇ ਮੀਡੀਆ ਦੇ ਮਿਲਦੇ ਖੇਤੀ ਪਸਾਰ ਵਿਚ ਮਿਲਦੇ ਸਹਿਯੋਗ ਦੇ ਲਈ ਧੰਨਵਾਦ ਕੀਤਾ ।

ਇਸ ਮੌਕੇ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਯੂਨੀਵਰਸਿਟੀ ਦੇ ਵੱਖ-2 ਵਿਭਾਗਾਂ ਅਤੇ ਕੰਪਨੀਆਂ ਵਲੋਂ ਵੱਡੀ ਪੱਧਰ ਤੇ ਨਵੀਂਆਂ ਤਕਨੀਕਾਂ ਦੀਆਂ ਨੁਮਾਇਸਾਂ ਲਗਾਈਆਂ ਗਈਆਂ। ਬੱਲੋਵਾਲ ਸੌਂਖੜੀ ਦੀ ਪੰਚਾਇਤ ਨੂੰ ਇਸ ਮੌਕੇ ਉਨ੍ਹਾਂ ਵਲੋਂ ਕੀਤੇ ਵਿਕਾਸ ਦੇ ਵਿਸ਼ੇਸ਼ ਕਾਰਜਾਂ ਲਈ ਮੁੱਖ ਮਹਿਮਾਨ ਵਲੋਂ ਸਨਮਾਨਤ ਕੀਤਾ ਗਿਆ। ਤਕਨੀਕੀ ਸੈਸ਼ਨ ਵਿਚ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ । ਇਸ ਮੌਕੇ ਗੁਰਸੇਵਾ ਨਰਸਿੰਗ ਕਾਲਜ, ਗੜਸ਼ੰਕਰ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕਿਸਾਨਾਂ ਨੇ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਦੇ ਨਵੇਂ ਬੀਜ, ਫਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਿਆ। ਅਖੀਰ ਵਿਚ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ, ਮੀਡੀਆ ਕਰਮੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2cgva2Z

ਨਵੀਂ ਦਿੱਲੀ – ਦਿੱਲੀ ਹਾਈਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਕਰਾਰਾ ਝੱਟਕਾ ਦਿੰਦੇ ਹੋਏ 21 ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਹਨ। ਅਦਾਲਤ ਨੇ ਕਿਹਾ ਕਿ ਇਹ ਨਿਯੁਕਤੀਆਂ ਸਾਰੇ ਨਿਯਮਾਂ ਨੂੰ ਤਾਕ ਤੇ ਰੱਖ ਕੇ ਕੀਤੀਆਂ ਗਈਆਂ ਹਨ। ਕੋਰਟ ਨੇ ਸੰਸਦੀ ਸਕੱਤਰਾਂ ਨੂੰ ‘ਲਾਭ ਦਾ ਪਦ’ ਮੰਨਦੇ ਹੋਏ ਇਨ੍ਹਾਂ ਨਿਯੁਕਤੀਆਂ ਤੇ ਸਵਾਲ ਉਠਾਏ। ਇਸ ਫੈਂਸਲੇ ਦਾ ਸਿੱਧਾ ਪ੍ਰਭਾਵ ਕੇਂਦਰੀ ਚੋਣ ਕਮਿਸ਼ਨ ਵਿੱਚ ਸੰਸਦੀ ਸਕੱਤਰ ਨਿਯੁਕਤ ਕੀਤੇ ਗਏ ਇਨ੍ਹਾਂ 21 ਵਿਧਾਇਕਾਂ ਤੇ ਚੱਲ ਰਹੀ ਜਾਂਚ-ਪੜਤਾਲ ਤੇ ਪਵੇਗਾ।

ਕੇਜਰੀਵਾਲ ਸਰਕਾਰ ਦੇ 21 ਸੰਸਦੀ ਸਕੱਤਰਾਂ ਦੀ ਮੈਂਬਰਸ਼ਿੱਪ ਸਮਾਪਤ ਕਰਨ ਦਾ ਮਾਮਲਾ ਪਿੱਛਲੇ ਕੁਝ ਮਹੀਨਿਆਂ ਤੋਂ ਚੋਣ ਆਯੋਗ ਵਿੱਚ ਚੱਲ ਰਿਹਾ ਹੈ। ਸਰਕਾਰ ਨੇ ਇਨ੍ਹਾਂ 21 ਵਿਧਾਇਕਾਂ ਨੂੰ ਵੱਖਰੇ ਵਿਭਾਗਾਂ ਨਾਲ ਜੋੜਨ ਦੇ ਲਈ ਉਨ੍ਹਾਂ ਨੂੰ ਸੰਸਦੀ ਸਕੱਤਰ ਦਾ ਦਰਜਾ ਦਿੱਤਾ ਸੀ, ਜਿਸ ਦੇ ਖਿਲਾਫ਼ ਰਾਸ਼ਟਰਪਤੀ ਨੂੰ ਵੀ ਦਰਖਾਸਤ ਭੇਜੀ ਗਈ ਸੀ। ਰਾਸ਼ਟਰਪਤੀ ਨੇ ਇਸ ਮਾਮਲੇ ਨੂੰ ਸੁਣਵਾਈ ਲਈ ਆਯੋਗ ਕੋਲ ਭੇਜ ਦਿੱਤਾ ਸੀ ਅਤੇ ਆਯੋਗ ਵਿੱਚ ਇਹ ਕਾਰਵਾਈ ਆਖਰੀ ਪੜਾਅ ਵਿੱਚ ਹੈ।

ਉਚ ਅਦਾਲਤ ਦਾ ਇਹ ਫੈਂਸਲਾ ਸਿੱਧੇ ਤੌਰ ਤੇ ਚੋਣ ਕਮਿਸ਼ਨ ਵਿੱਚ ਚੱਲ ਰਹੀ ਇਸ ਮਾਮਲੇ ਦੀ ਜਾਂਚ ਨੂੰ ਵੀ ਪ੍ਰਭਾਵਿਤ ਕਰੇਗਾ। ਇਸ ਨਾਲ ਆਮ ਆਦਮੀ ਪਾਰਟੀ ਦੇ ਇਨ੍ਹਾਂ 21 ਵਿਧਾਇਕਾਂ ਦੀ ਮੈਂਬਰਸ਼ਿੱਪ ਖ਼ਤਰੇ ਵਿੱਚ ਪੈ ਗਈ ਹੈ। ਚੋਣ ਕਮਿਸ਼ਨ ਨੇ ਕੁਝ ਦਿਨ ਪਹਿਲਾਂ ਹੀ ਦਿੱਲੀ ਸਰਕਾਰ ਦੇ ਚੀਫ਼ ਸੈਕਟਰੀ ਨੂੰ ਪੱਤਰ ਲਿਖ ਕੇ ਇਨ੍ਹਾਂ 21 ਸੰਸਦੀ ਸਕੱਤਰਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦੀ ਜਾਣਕਾਰੀ ਮੰਗੀ ਹੈ।

 



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2cDOdmX

ਜਲੰਧਰ – ‘ਆਪ’ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੁਆਰਾ ਐਲਾਨੇ ਗਏ 32 ਉਮੀਦਵਾਰਾਂ ਵਿੱਚੋਂ 20 ਦਾਗੀ ਹਨ ਅਤੇ ਕਈਆਂ ਨੂੰ ਦੋ-ਦੋ ਕਰੋੜ ਰੁਪੈ ਲੈ ਕੇ ਟਿਕਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਵਿਰੋਧ ਕਰਨ ਕਰਕੇ ਹੀ ਉਨ੍ਹਾਂ ਨੂੰ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕਨਵੀਨਰ ਦੇ ਅਹੁਦੇ ਤੋਂ ਹਟਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਆਪ ਪੰਜਾਬ ਅਤੇ ਵਿਦੇਸ਼ਾਂ ਤੋਂ ਇੱਕਠੇ ਕੀਤੇ ਗਏ ਪੈਸਿਆਂ ਦਾ ਹਿਸਾਬ ਬਿਨਾਂ ਦੇਰ ਕੀਤੇ ਸਰਵਜਨਿਕ ਕਰੇ। ਛੋਟੇਪੁਰ ਨੇ ਕਿਹਾ ਕਿ ਕੇਜਰੀਵਾਲ ਅੰਗਰੇਜਾਂ ਦੀ ਡੀਵਾਈਡ ਐਂਡ ਰੂਲ (ਵੰਡੋ ਅਤੇ ਰਾਜ ਕਰੋ) ਦੀ ਨੀਤੀ ਤੇ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਜੀਰੋ ਟਾਲਰੈਂਸ ਦੀ ਗੱਲ ਕਰਨ ਵਾਲੇ ਕੇਜਰੀਵਾਲ ਨੂੰ ਦਿੱਲੀ ਤੋਂ ਬਹੁਤ ਮਹਿੰਗੇ ਰੇਟ ਤੇ ਪਬਲਿਕ ਐਡਰੈਸ ਸਿਸਟਮ ਖ੍ਰੀਦ ਕੇਪੰਜਾਬ ਦੀ ਇਕਾਈ ਨੂੰ ਦੇਣ ਦੇ ਮਾਮਲੇ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਛੋਟੇਪੁਰ ਨੇ ਕਿਹਾ ਕਿ ਫਿਰੋਜਪੁਰ ਦੀ ਸਾਬਕਾ ਕਨਵੀਨਰ ਅਮਨਦੀਪ ਕੌਰ ਦੀ ਆਪ ਦੇ ਤਿੰਨ ਵਰਕਰਾਂ ਵੱਲੋਂ ਛੇੜਖਾਨੀ ਦੀ ਸਿ਼ਕਾਇਤ ਤੇ ਮੈਂ ਡੀਐਸਪੀ ਨੂੰ ਫੋਨ ਕਰਕੇ ਸੁਲ੍ਹਾ ਕਰਵਾਉਣ ਦੀ ਗੱਲ ਕੀਤੀ ਸੀ। ਪਰ ਅਮਨਦੀਪ ਕੌਰ ਨੇ ਸਿ਼ਕਾਇਤ ਤੇ ਕਾਰਵਾਈ ਨਾਂ ਹੋਣ ਤੇ ਕੇਜਰੀਵਾਲ ਦੇ ਦਿੱਲੀ ਵਾਲੇ ਘਰ ਦੇ ਬਾਹਰ ਧਰਨੇ ਤੇ ਬੈਠਣ ਤੋਂ ਬਾਅਦ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2bUyxJU

ਸਿੱਖ ਧਰਮ ਸੰਸਾਰ ਦੇ ਸਾਰੇ ਧਰਮਾ ਵਿਚੋਂ ਆਧੁਨਿਕ ਧਰਮ ਹੈ। ਹਰ ਧਰਮ ਦੇ ਆਪੋ ਆਪਣੇ ਅਸੂਲ-ਸਿਧਾਂਤ-ਧਾਰਨਾਵਾਂ ਅਤੇ ਪ੍ਰੰਪਰਾਵਾਂ ਹੁੰਦੀਆਂ ਹਨ। ਸਿੱਖ ਧਰਮ ਦੇ ਅਸੂਲ-ਸਿਧਾਂਤ ਅਤੇ ਪ੍ਰੰਪਰਾਵਾਂ ਬਾਕੀ ਧਰਮਾਂ ਨਾਲੋਂ ਥੋੜ੍ਹੇ ਵੱਖਰੇ ਹਨ। ਇਨ੍ਹਾਂ ਅਸੂਲਾਂ ਤੇ ਪਹਿਰਾ ਦੇਣ ਅਤੇ ਨਿਗਰਾਨੀ ਰੱਖਣ ਲਈ ਕੁਝ ਕੁ ਸਿੱਖ ਸੰਸਥਾਵਾਂ ਬਣੀਆਂ ਹੋਈਆਂ ਹਨ। ਇਹ ਸੰਸਥਾਵਾਂ ਉਦੋਂ ਤੋਂ ਹੀ ਹੋਂਦ ਵਿਚ ਆ ਗਈਆਂ ਸਨ ਜਦੋਂ ਇਹ ਧਰਮ ਬਣਿਆਂ ਸੀ ਤਾਂ ਜੋ ਸਿੱਖ ਧਰਮ ਦੇ ਸਿਧਾਂਤਾਂ ਨੂੰ ਹੂ-ਬ-ਹੂ ਲਾਗੂ ਕੀਤਾ ਜਾ ਸਕੇ। ਉਹ ਸੰਸਥਾਵਾਂ ਸਿੱਖ ਧਰਮ ਦੇ ਅਨੁਆਈਆਂ ਲਈ ਉਤਨੀਆਂ ਹੀ ਪਵਿਤਰ ਹਨ ਜਿਤਨਾ ਸਿੱਖ ਧਰਮ ਹੈ।

ਸਿੱਖ ਧਰਮ ਸਰਬਤ ਦੇ ਭਲੇ ਵਿਚ ਵਿਸ਼ਵਾਸ਼ ਰੱਖਦਾ ਹੈ। ਆਪਸੀ ਮਿਲਵਰਤਨ-ਅਹਿੰਸਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਬਰਾਬਰੀ ਅਤੇ ਨਿਆਏ ਦੇ  ਹੱਕ ਵਿਚ ਆਵਾਜ਼ ਬੁਲੰਦ ਕਰਦਾ ਹੈ। ਗਊ ਗ਼ਰੀਬ ਦਾ ਸਹਾਈ ਹੁੰਦਾ ਹੈ। ਸੰਗਤ ਤੇ ਪੰਗਤ ਦਾ ਧਾਰਨੀ ਹੈ। ਜਾਤ-ਪਾਤ ਦਾ ਖੰਡਨ ਕਰਦਾ ਹੈ। ਇਸੇ ਲਈ ਸਿੱਖ ਧਰਮ ਦੇ ਸਿਧਾਂਤਾਂ ਅਤੇ ਪ੍ਰੰਪਰਾਵਾਂ ਤੇ ਪਹਿਰਾ ਦੇਣ ਲਈ ਪੰਜ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ – ਸ੍ਰੀ ਕੇਸ ਗੜ੍ਹ ਸਾਹਿਬ ਆਨੰਦਪੁਰ-ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ-ਸ੍ਰੀ ਹਜ਼ੂਰ ਸਾਹਿਬ ਨਾਦੇੜ ਅਤੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਬਿਹਾਰ ਬਣਾਏ ਗਏ ਹਨ। ਇਨ੍ਹਾਂ ਤਖ਼ਤਾਂ ਦੇ ਮੁੱਖੀ ਜਥੇਦਾਰ ਹੁੰਦੇ ਹਨ। ਇਨ੍ਹਾਂ ਵਿਚੋਂ ਪੰਜਾਬ ਦੇ ਤਿੰਨ ਤਖ਼ਤਾਂ ਦੇ ਜਥੇਦਾਰ ਸ਼ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਯੁਕਤ ਕਰਦੀ ਹੈ। ਬਾਕੀ ਦੋ ਤਖ਼ਤਾਂ ਦੇ ਜਥੇਦਾਰ ਉਥੋਂ ਦੀਆਂ ਪ੍ਰਬੰਧਕ ਕਮੇਟੀਆਂ ਨਿਯੁਕਤ ਕਰਦੀਆਂ ਹਨ। ਜੇਕਰ ਕੋਈ ਸਿੱਖ-ਸਿੱਖ ਧਰਮ ਦੇ ਸਿਧਾਂਤਾਂ ਦੀ ਉ¦ਘਣਾ ਕਰਦਾ ਹੈ ਤਾਂ ਅਕਾਲ ਤਖ਼ਤ ਦਾ ਜਥੇਦਾਰ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਅਕਾਲ ਤਖ਼ਤ ਤੇ ਬੁਲਾਕੇ ਫੈਸਲਾ ਸਰਬਸੰਮਤੀ ਨਾਲ ਕੀਤਾ ਜਾਂਦਾ ਹੈ ਭਾਵੇਂ ਉਹ ਵਿਅਕਤੀ ਕਿਤਨਾ ਹੀ ਵੱਡਾ ਜਾਂ ਉਚੇ ਅਹੁਦੇ ਤੇ ਕਿਉਂ ਨਾ ਹੋਵੇ। ਇੱਕ ਕਿਸਮ ਨਾਲ ਸਿੱਖਾਂ ਨੂੰ ਅਨੁਸ਼ਾਸ਼ਨ ਵਿਚ ਰੱਖਣ ਲਈ ਇਹ ਇੱਕ ਕਾਨੂੰਨ ਦਾ ਕੰਮ ਕਰਦਾ ਹੈ। ਅਰਥਾਤ ਕੋਈ ਵੀ ਫੈਸਲਾ ਅਕਾਲ ਤਖ਼ਤ ਉਪਰ ਹੋਣ ਵਾਲੀ ਮੀਟਿੰਗ ਵਿਚ ਕੀਤਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਕਰਨ ਤੇ ਅਕਾਲ ਤਖ਼ਤ ਸਾਹਿਬ ਤੇ ਬੁਲਾਕੇ ਕੋਰੜੇ ਮਾਰਨ ਦੀ ਤਨਖ਼ਾਹ ਲਗਾਈ ਗਈ ਸੀ।

ਪ੍ਰੰਤੂ ਦੁੱਖ ਦੀ ਗੱਲ ਹੈ ਕਿ ਜਦੋਂ ਤੋਂ ਸਿਆਸਤ ਨੇ ਧਾਰਮਿਕ ਖੇਤਰ ਵਿਚ ਦਖ਼ਲਅੰਦਾਜੀ ਸ਼ੁਰੂ ਕੀਤੀ ਹੈ ਉਸ ਦਿਨ ਤੋਂ ਹੀ ਤਖ਼ਤਾਂ ਦੇ ਫੈਸਲੇ ਵਾਦਵਿਵਾਦ ਦਾ ਵਿਸ਼ਾ ਬਣਦੇ ਜਾ ਰਹੇ ਹਨ।  ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸ਼ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਪ੍ਰੰਤੂ  ਕਮੇਟੀ ਨੇ ਜਥੇਦਾਰ ਬਣਾਉਣ ਲਈ ਕੋਈ ਕਾਇਦਾ ਕਾਨੂੰਨ ਨਹੀਂ ਬਣਾਏ। ਸ਼ੁਰੂ ਵਿਚ ਸੀਨੀਅਰ ਬੇਦਾਗ-ਬੇਗੈਰਤ ਅਤੇ ਉਚੇ ਆਚਰਣ ਵਾਲੇ ਅਕਾਲੀ ਲੀਡਰ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਜਾਂਦਾ ਸੀ ਕਿਉਂਕਿ ਅਕਾਲੀ ਦਲ ਦੀ ਸਥਾਪਨਾ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੀਤੀ ਗਈ ਸੀ। ਬਾਬਾ ਖੜਕ ਸਿੰਘ ਵੀ ਜਥੇਦਾਰ ਰਹੇ ਹਨ। ਉਨ੍ਹਾਂ ਦੇ ਫੈਸਲੇ ਅਜੇ ਤੱਕ ਯਾਦ ਕੀਤੇ ਜਾਂਦੇ ਹਨ। ਇਥੋਂ ਤੱਕ ਕਿ ਕਈ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਨਾਲ ਹੀ ਅਕਾਲ ਤਖ਼ਤ ਦੇ ਜਥੇਦਾਰ ਵੀ ਹੁੰਦੇ ਸਨ। ਇਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਲਈ ਵੀ ਕੋਈ ਕਾਇਦਾ ਕਾਨੂੰਨ ਬਣਾਉਣੇ ਚਾਹੀਦੇ ਹਨ।

ਅਜਿਹੇ ਜਥੇਦਾਰ ਨਿਯੁਕਤ ਕਰਨੇ ਚਾਹੀਦੇ ਹਨ ਜਿਹੜੇ ਧਾਰਮਿਕ ਤੌਰ ਤੇ ਅਥਾਰਿਟੀ-ਨਿਧੜਕ-ਬੇਦਾਗ ਅਤੇ ਬੇਗਰਜ ਗੁਰਮੁੱਖ ਅਤੇ ਗੁਰਮੱਤ ਦੇ ਧਾਰਨੀ ਹੋਣ। ਜਿਹੜੇ ਜਥੇਦਾਰਾਂ ਦੀ ਦੁਨੀਆਂਦਾਰੀ ਅਤੇ ਪਰਿਵਾਰਵਾਦ ਵਿਚ ਰੁਚੀ ਹੋਵੇਗੀ ਉਹ ਨਿਰਪੱਖ ਅਤੇ ਨਿਰਵਿਵਾਦ ਫੈਸਲੇ ਨਹੀਂ ਕਰ ਸਕਦੇ। ਤਖ਼ਤਾਂ ਦੇ ਜਥੇਦਾਰਾਂ ਨੂੰ ਕਾਰ ਕੋਠੀ ਅਤੇ ਤਨਖ਼ਾਹ ਅਰਥਾਤ ਸੇਵਾ ਫਲ ਦਿੱਤਾ ਜਾਂਦਾ ਹੈ। ਬਾਅਦ ਵਿਚ ਅਕਾਲੀ ਦਲ ਸਿਆਸੀ ਪਾਰਟੀ ਬਣ ਗਿਆ। ਉਸ ਤੋਂ ਬਾਅਦ ਗ੍ਰੰਥੀ ਸਿੰਘਾਂ ਨੂੰ ਜਥੇਦਾਰ ਬਣਾਉਣ ਲੱਗ ਪਏ। ਗ੍ਰੰਥੀਆਂ ਦੇ ਜਥੇਦਾਰ ਲੱਗਣ ਤੋਂ ਬਾਅਦ ਪਹਿਲਾਂ ਤਾਂ ਦਰਸ਼ਨ ਸਿੰਘ ਰਾਗੀ ਦਾ ਮਸਲਾ ਖੜ੍ਹਾ ਹੋ ਗਿਆ। ਦਸਮ ਗ੍ਰੰਥ ਤੇ ਵਾਦਵਿਵਾਦ ਕਰਕੇ ਉਹ ਅਸਤੀਫਾ ਦੇ ਗਿਆ ਫਿਰ ਉਸਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ। ਜੋ ਅਜੇ ਤੱਕ ਲਟਕ ਰਿਹਾ ਹੈ। ਉਹ ਅਕਾਲ ਤਖ਼ਤ ਤੇ ਪੇਸ਼ ਹੋਣ ਤੋਂ ਹੀ ਇਨਕਾਰੀ ਹੈ। ਇੱਕ ਅਕਾਲ ਤਖ਼ਤ ਦਾ ਸਾਬਕਾ ਜਥੇਦਾਰ ਅਜੇ ਤੱਕ ਕੋਠੀ ਆਪਣੇ ਕੋਲ ਰੱਖੀ ਬੈਠਾ ਹੈ ਅਤੇ ਪਤਾ ਲੱਗਾ ਹੈ ਕਿ ਸ਼ਰੋਮਣੀ ਕਮੇਟੀ ਦੀ ਕਾਰ ਵੀ ਉਹਦੇ ਕੋਲ ਹੀ ਜਦੋਂ ਕੋਈ ਵਿਅਕਤੀ ਜਥੇਦਾਰ ਬਣ ਜਾਂਦਾ ਹੈ ਤਾਂ ਜਥੇਦਾਰਾਂ ਨੂੰ ਨਿਰਪੱਖ ਹੋ ਕੇ ਸਿੱਖ ਸਿਧਾਂਤਾਂ ਅਨੁਸਾਰ ਫੈਸਲੇ ਕਰਨੇ ਚਾਹੀਦੇ ਹਨ। ਅਸਲ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ ਤੇ ਲੜੀਆਂ ਜਾਂਦੀਆਂ ਹਨ ਇਸ ਕਰਕੇ ਸਿਆਸੀ ਦਖ਼ਲਅੰਦਾਜੀ ਹੋਣਾ ਕੁਦਰਤੀ ਹੈ। ਇਨ੍ਹਾਂ ਚੋਣਾਂ ਵਿਚ ਵੀ ਅਕਾਲੀ ਦਲ ਦੇ ਧੜੇ ਹੀ ਸ਼ਾਮਲ ਹੁੰਦੇ ਹਨ ਬਾਕੀ ਸਿਆਸੀ ਪਾਰਟੀਆਂ ਚੋਣਾਂ ਨਹੀਂ ਲੜਦੀਆਂ। ਇਸ ਕਰਕੇ ਅਕਾਲੀ ਦਲ ਦੇ ਇੱਕ ਧੜੇ ਦਾ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੁੰਦਾ ਹੈ।  ਇਸੇ ਲਈ ਉਹੀ ਧੜਾ ਮਨ ਮਾਨੀਆਂ ਕਰਦਾ ਹੈ। ਵੈਸੇ ਤਾਂ ਇਹ ਚੋਣਾਂ ਸਿਆਸੀ ਪਾਰਟੀਆਂ ਨੂੰ ਲੜਨੀਆਂ ਹੀ ਨਹੀਂ ਚਾਹੀਦੀਆਂ ਕਿਉਂਕਿ ਧਾਰਮਿਕ ਮਾਮਲਾ ਹੈ। ਸਿਆਸਤ ਨਾਲ ਇਸਦਾ ਕੋਈ ਸੰਬੰਧ ਹੀ ਨਹੀਂ। ਜਦੋਂ ਧਰਮ ਵਿਚ ਸਿਆਸੀ ਦਖ਼ਲਅੰਦਾਜੀ ਹੋਵੇਗੀ ਤਾਂ ਧਰਮ ਵਿਚ ਗਿਰਾਵਟ ਆਵੇਗੀ ਹੀ ਕਿਉਂਕਿ ਸਿਆਸੀ ਲੋਕ ਆਪਣਾ ਰਾਜ ਭਾਗ ਕਾਇਮ ਰੱਖਣ ਲਈ ਅਨੇਕਾਂ ਹੱਥ ਕੰਡੇ ਵਰਤਦੇ ਹਨ। ਉਹੀ ਕੰਮ ਉਹ ਧਾਰਮਿਕ ਕੰਮਾ ਵਿਚ ਕਰਨ ਲੱਗ ਜਾਂਦੇ ਹਨ। ਜੇਕਰ ਇੱਕ ਪਾਰਟੀ ਚੋਣਾਂ ਲੜਦੀ ਹੈ ਤਾਂ ਦੂਜੀਆਂ ਪਾਰਟੀਆਂ ਨੂੰ ਵੀ ਇਹ ਚੋਣਾਂ ਲੜਨੀਆਂ ਚਾਹੀਦੀਆਂ ਹਨ ਕਿਉਂਕਿ ਗੁਰਦੁਆਰਾ ਸਾਹਿਬਾਨ ਕਿਸੇ ਇੱਕ ਪਾਰਟੀ ਦੀ ਜਾਇਦਾਦ ਨਹੀਂ ਹਨ। ਸਿੱਖ ਸਾਰੀਆਂ ਸਿਆਸੀ ਪਾਰਟੀਆਂ ਵਿਚ ਹਨ। ਹੁਣ ਤਾਂ ਭਾਰਤੀ ਜਨਤਾ ਪਾਰਟੀ ਨੇ ਵੀ ਸਿੱਖ ਸੰਗਤ ਦੇ ਬੈਨਰ ਹੇਠ ਸਿੱਖਾਂ ਨੂੰ ਆਪਣੀ ਪਾਰਟੀ ਨਾਲ ਜੋੜ ਲਿਆ ਹੈ। ਗੁਰਦੁਆਰੇ ਤਾਂ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲੀ ਸਾਰੀ ਸੰਗਤ ਦੇ ਸਾਂਝੇ ਹੁੰਦੇ ਹਨ। ਕਾਂਗਰਸੀ ਤਾਂ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿ ਕੇ ਚੋਣਾਂ ਵਿਚ ਸ਼ਾਮਲ ਨਹੀਂ ਹੁੰਦੇ। ਬਾਕੀ ਸਿਆਸੀ ਪਾਰਟੀਆਂ ਵਿਚ ਤਾਂ ਸਿੱਖਾਂ ਦੀ ਗਿਣਤੀ ਘੱਟ ਹੈ। ਹੁਣ ਤਾਂ ਸਹਿਜਧਾਰੀ ਵੋਟਰਾਂ ਤੋਂ ਵੋਟ ਪਾਉਣ ਦਾ ਹੱਕ ਵਾਪਸ ਲੈਣ ਤੋਂ ਬਾਅਦ ਤਾਂ ਅਕਾਲੀ ਦਲ ਲਈ ਖੁਲ੍ਹ ਖੇਡ ਹੀ ਹੋ ਗਈ ਹੈ ਅਤੇ ਆਪਣੀ ਮਰਜੀ ਦੇ ਫੈਸਲੇ ਜਥੇਦਾਰਾਂ ਤੋਂ ਕਰਵਾਉਂਦੇ ਹਨ ਕਿਉਂਕਿ ਵੋਟਰ ਵੀ ਅਕਾਲੀ ਦਲ ਦਾ ਕੇਡਰ ਹੀ ਹੈ। ਹੋਰ ਕਿਸੇ ਦੀ ਉਹ ਵੋਟ ਹੀ ਨਹੀਂ ਬਣਨ ਦਿੰਦੇ। ਜਿਸ ਕਰਕੇ ਸਿੱਖ ਧਰਮ ਦੇ ਸਿਧਾਂਤਾਂ ਦੇ ਵਿਰੁਧ ਫੈਸਲੇ ਹੁੰਦੇ ਹਨ। ਇਥੋਂ ਤੱਕ ਕਿ ਅਕਾਲੀ ਦਲ ਆਪਣੇ ਸਿਆਸੀ ਵਿਰੋਧੀਆਂ ਦੇ ਵਿਰੁਧ ਇਨ੍ਹਾਂ ਤਖ਼ਤਾਂ ਦੀ ਦੁਰਵਰਤੋਂ ਕਰਦਾ ਹੈ। ਜਿਸਨੂੰ ਮਰਜੀ ਸਿੱਖੀ ਚੋਂ ਖਾਰਜ ਕਰ ਦਿਓ ਤੇ ਜਿਸਨੂੰ ਮਰਜੀ ਸ਼ਾਮਲ ਕਰ ਲਓ।

ਸਿਆਸਤ ਨੇ ਧਰਮ ਨੂੰ ਅਤੇ ਧਰਮ ਨੇ ਸਿਆਸਤ ਨੂੰ ਵਿਓਪਾਰ ਬਣਾ ਲਿਆ ਹੈ। ਜਥੇਦਾਰ ਆਪਣੇ ਪਰਿਵਾਰਾਂ ਦੇ ਵਿਓਪਾਰ ਲਈ ਸਰਕਾਰ ਤੱਕ ਪਹੁੰਚ ਕਰਦੇ ਹਨ ਅਤੇ ਸਰਕਾਰ ਬਦਲੇ ਵਿਚ ਆਪਣੀ ਮਰਜੀ ਦੇ ਫੈਸਲੇ ਕਰਵਾਉਂਦੀ ਹੈ। ਇਸ ਲਈ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਠੇਸ ਲੱਗਣੀ ਕੁਦਰਤੀ ਹੈ। ਇੱਕ ਵਾਰ ਅਕਾਲ ਤਖ਼ਤ ਦੇ ਇੱਕ ਜਥੇਦਾਰ ਨੇ ਸਫਰ ਕਰਦਿਆਂ ਹੀ ਕਾਰ ਵਿਚੋਂ ਹੀ ਇੱਕ ਸਿਆਸੀ ਵਿਅਕਤੀ ਵਿਰੁਧ ਹੁਕਮਨਾਮਾ ਜਾਰੀ ਕਰਕੇ ਅਕਾਲ ਤਖ਼ਤ ਤੇ ਫੈਕਸ ਕਰ ਦਿੱਤਾ ਸੀ। ਉਸ ਸਮੇਂ ਸਭ ਤੋਂ ਪਹਿਲਾਂ ਅਕਾਲ ਤਖ਼ਤ ਦੇ ਵਕਾਰ ਨੂੰ ਠੇਸ ਪਹੁੰਚੀ ਸੀ। ਉਸ ਤੋਂ ਬਾਅਦ ਤਾਂ ਹਰ ਰੋਜ ਹੀ ਕੋਈ ਨਵਾਂ ਹੁਕਮ ਤਖ਼ਤ ਤੋਂ ਆਉਂਦਾ ਰਹਿੰਦਾ ਹੈ। ਸਿਆਸੀ ਦਖ਼ਲਅੰਦਾਜ਼ੀ ਕਰਕੇ ਧਾਰਮਿਕ ਅਸੂਲਾਂ ਦੀ ਅਣਵੇਖੀ ਉਹ ਹੀ ਕਰਨ ਲੱਗ ਗਏ ਜਿਨ੍ਹਾਂ ਨੇ ਉਨ੍ਹਾਂ ਅਸੂਲਾਂ ਤੇ ਪਹਿਰਾ ਦੇਣਾ ਹੁੰਦਾ ਹੈ। ਕਈ ਵਾਰ ਅਜਿਹੇ ਜਥੇਦਾਰਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਜਿਹੜੇ  ਧਾਰਮਿਕ ਅਸੂਲਾਂ ਤੇ ਖਰੇ ਉਤਰਦੇ ਨਹੀਂ ਸਨ ਕਿਉਂਕਿ ਉਹ ਫੈਸਲੇ ਆਪਣੇ ਸਿਆਸੀ ਆਕਾਵਾਂ ਅਨੁਸਾਰ ਕਰ ਦਿੰਦੇ ਹਨ। ਕਹਿਣ ਤੋਂ ਭਾਵ ਜਦੋਂ ਤੋਂ ਧਾਰਮਿਕ ਸੰਸਥਾਵਾਂ ਵਿਚ ਸਿਆਸਤ ਦਖਲ ਦੇਣ ਲੱਗ ਗਈ ਧਾਰਮਿਕ ਸੰਸਥਾਵਾਂ ਦਾ ਵਕਾਰ ਦਾਅ ਤੇ ਲੱਗ ਗਿਆ। ਇਸ ਪ੍ਰਕ੍ਰਿਆ ਵਿਚ ਸੰਗਤ ਦਾ ਵੀ ਕਸੂਰ ਹੈ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਇਕੱਲਿਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਕਿਉਂਕਿ ਉਨ੍ਹਾਂ ਦੀ ਚੋਣ ਤਾਂ ਵੋਟਾਂ ਪਾ ਕੇ ਲਾਲਚ ਵਿਚ ਆ ਕੇ ਅਸੀਂ ਆਪ ਕਰਦੇ ਹਾਂ। ਜੇਕਰ ਗੁਰਮੁੱਖ ਵਿਅਕਤੀਆਂ ਦੀ ਚੋਣ ਕੀਤੀ ਜਾਵੇ ਤਾਂ ਇਹ ਗਿਰਾਵਟ ਰੋਕੀ ਜਾ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਗੁਪਤਚਰ ਏਜੰਸੀਆਂ ਆਪਣਾ ਅਸਰ ਰਸੂਖ਼ ਵਰਤਕੇ ਜਥੇਦਾਰਾਂ ਦੀ ਨਿਯੁਕਤੀ ਕਰਵਾ ਲੈਂਦੀਆਂ ਹਨ। ਫਿਰ ਫੈਸਲੇ ਉਨ੍ਹਾਂ ਦੀ ਮਰਜੀ ਨਾਲ ਹੁੰਦੇ ਹਨ। ਅਜਿਹਾ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਹੋਇਆ ਸੀ। ਗਿਆਨੀ ਜ਼ੈਲ ਸਿੰਘ ਨੂੰ ਰਾਸ਼ਟਰਪਤੀ ਹੁੰਦਿਆਂ ਤਨਖ਼ਾਹ ਲਗਾਈ ਗਈ ਪ੍ਰੰਤੂ ਚਿੱਠੀ ਪੱਤਰ ਨਾਲ ਹੀ ਮੁਆਫ਼ੀ ਦੇ ਦਿੱਤੀ ਗਈ। ਬੂਟਾ ਸਿੰਘ ਨੂੰ ਬਤੌਰ ਗ੍ਰਹਿ ਮੰਤਰੀ ਤਨਖ਼ਾਹ ਲਗਾਈ ਗਈ ਅਤੇ ਉਸਨੇ ਅਕਾਲ ਤਖ਼ਤ ਤੇ ਪਹੁੰਚਕੇ ਮੁਆਫ਼ੀ ਮੰਗੀ ਅਤੇ ਸਜਾ ਭੁਗਤੀ। ਬਲੈਕ ਥੰਡਰ ਅਪ੍ਰੇਸ਼ਨ ਤੋਂ ਬਾਅਦ ਸ੍ਰ ਸੁਰਜੀਤ ਸਿੰਘ ਬਰਨਾਲਾ ਨੂੰ ਤਾਂ ਤਨਖ਼ਾਹ ਲਾ ਕੇ ਥਮਲੇ ਨਾਲ ਬੰਨ੍ਹ ਦਿੱਤਾ ਗਿਆ ਸੀ ਪ੍ਰੰਤੂ ਹੋਰ ਕਿਸੇ ਵੀ ਸੀਨੀਅਰ ਸਿਆਸੀ ਵਿਅਕਤੀ ਨੂੰ ਉਨ੍ਹਾਂ ਦੀਆਂ ਅਵੱਗਿਆਵਾਂ ਕਰਕੇ ਅਜਿਹੀ ਸਜਾ ਕਿਉਂ ਨਹੀਂ ਦਿੱਤੀ ਗਈ। ਇਥੋਂ ਤੱਕ ਕਿ ਚਿੱਠੀ ਪੱਤਰਾਂ ਨਾਲ ਹੀ ਮੁਆਫੀ ਦਿੱਤੀ ਜਾਂਦੀ ਰਹੀ ਹੈ। ਜਿਹੜੇ ਹੁਕਮਨਾਮੇ ਵੀ ਜਾਰੀ ਹੁੰਦੇ ਹਨ ਉਨ੍ਹਾਂ ਤੇ ਅਮਲ ਨਹੀਂ ਹੁੰਦਾ। ਉਨ੍ਹਾਂ ਹੁਕਮਨਾਮਿਆਂ ਦੀ ਅਵੱਗਿਆ ਵੱਡੇ ਲੀਡਰ ਕਰਦੇ ਰਹਿੰਦੇ ਹਨ। ਤਨਖ਼ਾਹ ਲਾਉਣ ਅਤੇ ਮੁਆਫ਼ੀ ਦੇਣ ਲਈ ਕੋਈ ਇੱਕ ਅਸੂਲ ਨਹੀਂ ਵਰਤਿਆ ਜਾਂਦਾ। ਰਾਜ ਕਰ ਰਹੀ ਪਾਰਟੀ ਲਈ ਕੋਈ ਅਸੂਲ ਹੀ ਨਹੀਂ ਵਰਤਿਆ ਜਾਂਦਾ ਜੇਕਰ ਕੋਈ ਤਖ਼ਤ ਜਾਂ ਜਥੇਦਾਰ ਅਸੂਲਾਂ ਤੇ ਪਹਿਰਾ ਦਿੰਦਾ ਹੈ ਤਾਂ ਉਸ ਦੇ ਵਿਰੁਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲੇ ਕਰ ਦਿੰਦੀ ਹੈ। ਇਥੋਂ ਤੱਕ ਕਿ ਨੌਕਰੀ ਵਿਚੋਂ ਮੁਅਤਲ ਜਾਂ ਕੱਢ ਵੀ ਦਿੰਦੇ ਹਨ। ਜਿਹੜਾ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਿਧਾਂਤਾਂ ਤੇ ਪਹਿਰਾ ਦੇਣ ਦੀ ਗੱਲ ਕਰਦਾ ਸੀ ਉਸਨੂੰ ਹਟਾ ਦਿੱਤਾ ਗਿਆ। ਬਾਬਾ ਸੰਤਾ ਸਿੰਘ ਨਿਹੰਗ ਮੁਖੀ ਜਿਸਨੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਸਰਕਾਰੀ ਕਾਰ ਸੇਵਾ ਰਾਹੀਂ ਸ੍ਰੀ ਅਕਾਲ ਤਖ਼ਤ ਉਸਾਰਿਆ ਸੀ ਉਸਨੂੰ ਮਾਮੂਲੀ ਸਜਾ ਦੇ ਕੇ ਬਹਾਲ ਕਰ ਦਿੱਤਾ ਗਿਆ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਵੇਂ ਸਿੱਖ ਵੀ ਨਹੀਂ ਤਾਂ ਵੀ ਉਸ ਦੀ ਪਾਰਟੀ ਦੀ ਮਾਮੂਲੀ ਅਵੱਗਿਆ ਕਰਕੇ ਉਸਨੂੰ ਸਜਾ ਦੇਣ ਦਾ ਰੌਲਾ ਅਕਾਲੀ ਦਲ ਪਾਉਂਦਾ ਰਿਹਾ। ਉਹ ਦਰਬਾਰ ਸਾਹਿਬ ਆ ਕੇ ਮੁਆਫੀ ਵੀ ਮੰਗ  ਗਿਆ ਭਾਂਡੇ ਮਾਂਜਣ ਦੀ ਸਜਾ ਵੀ ਆਪ ਹੀ ਪੂਰੀ ਕਰ ਗਿਆ।

ਇੱਕ ਵਾਰ ਇੱਕ ਅਰਦਾਸੀਏ ਸਿੰਘ ਬਲਬੀਰ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾ ਨਹੀਂ  ਦਿੱਤਾ ਇਸ ਕਰਕੇ ਉਸ ਦੀ ਬਦਲੀ ਕਰ ਦਿੱਤੀ ਫਿਰ ਉਹ ਅਸਤੀਫਾ ਦੇ ਗਿਆ। ਇੱਕ ਵਾਰ ਇੱਕ ਮੰਤਰੀ ਨੇ ਅਰੁਣ ਜੇਤਲੀ ਦੀ ਚੋਣ ਵਿਚ ਪ੍ਰਸੰਸਾ ਕਰਦਿਆਂ ਗੁਰਬਾਣੀ ਤੀ ਤੁਕ ਆਪਣੇ ਮੁਤਾਬਕ ਬਣਾਕੇ ਕਹਿ ਦਿੱਤਾ ਕਿ-ਨਿਸਚੇ ਕਰ ਜੇਤਲੀ ਕੀ ਜੀਤ  ਕਰੂੰ-ਅਤੇ ਇੱਕ ਲੋਕ ਸਭਾ ਦੇ ਮੈਂਬਰ ਨੇ ਗੁਰਬਾਣੀ ਆਪ ਹੀ ਬਦਲ ਕੇ ਗ਼ਲਤ ਤੁਕ ਬੋਲ ਦਿੱਤੀ। ਉਹ ਦੋਵੇਂ ਰਾਜ ਕਰ ਰਹੀ ਪਾਰਟੀ ਦੇ ਮੈਂਬਰ ਸਨ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ।  ਇੱਕ ਧਾਰਮਿਕ ਜਥੇਬੰਦੀ ਦੇ ਮੁੱਖੀ ਨੂੰ ਪੰਥ ਚੋਂ ਖਾਰਜ ਕੀਤਾ ਹੋਇਆ ਸੀ ਤਾਂ ਜਥੇਦਾਰਾਂ ਨੇ ਉਹ ਹੁਕਮ ਇੱਕ ਸਾਧਾਰਣ ਚਿੱਠੀ ਲੈ ਕੇ ਵਾਪਸ ਲੈ ਲਿਆ। ਕਿਸੇ ਵਿਅਕਤੀ ਨੂੰ ਮੁਆਫ਼ ਕਰਨਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਪ੍ਰਣਾਲੀ ਤਾਂ ਯੋਗ ਵਰਤੀ ਜਾਂਦੀ ਜਿਸ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਹੋਇਆ ਅਤੇ ਦੋ ਨੌਜਵਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਏ। ਗ੍ਰੰਥੀਆਂ ਦਾ ਕਿਰਦਾਰ ਵੇਖੋ ਕਿ ਉਪ ਮੁੱਖ ਮੰਤਰੀ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ ਤਾਂ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੋਂ ਉਠ ਕੇ ਖੜ੍ਹਾ ਹੋ ਗਿਆ। ਅਕਾਲ ਤਖ਼ਤ ਤੇ ਅੰਮ੍ਰਿਤਪਾਨ ਕਰਵਾਉਣ ਵਾਲੇ ਪੰਜ ਪਿਆਰਿਆਂ ਸਿੰਘਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਨਣ ਤੋਂ ਇਨਕਾਰੀ ਹੋਣ ਤੇ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਜਿਸ ਕਰਕੇ ਪੰਜ ਪਿਆਰਿਆਂ ਦੀ ਸੰਸਥਾ ਦੀ ਮਹੱਤਤਾ ਨੂੰ ਨੁਕਸਾਨ ਹੋਇਆ ਹੈ । ਪੰਥਕ ਕਥਿਤ ਸਰਬੱਤ ਖਾਲਸਾ ਵੱਲੋਂ ਪੈਰਲਲ ਜਥੇਦਾਰ ਬਣਾਉਣ ਨਾਲ ਵੀ ਢਾਹ ਲੱਗੀ ਹੈ। ਪੈਰਲਲ ਜਥੇਦਾਰ ਬਣਾਉਣ ਦੀ ਇੱਕ ਕਿਸਮ ਨਾਲ ਪ੍ਰੰਪਰਾ ਹੀ ਬਣ ਗਈ ਜਿਸ ਕਰਕੇ ਕੁਦਰਤੀ ਹੈ ਕਿ ਸਿੱਖ ਸੰਸਥਾਵਾਂ ਦਾ ਵਕਾਰ ਘਟ ਗਿਆ। ਸੰਗਤ ਕਿਸਨੂੰ ਜਥੇਦਾਰ ਮੰਨੇ। ਅਕਾਲੀ ਦਲ-ਪੰਥਕ ਸਿੱਖ ਸੰਸਥਾਵਾਂ ਅਤੇ ਸ਼ਰੋਮਣੀ ਪ੍ਰਬੰਧਕ ਕਮੇਟੀ ਵਿਚ ਪਰਜਾਤੰਤਰ ਖ਼ਤਮ ਹੋ ਚੁੱਕਾ ਹੈ। ਅਕਾਲੀ ਦਲ ਦੀ ਸਰਕਾਰ ਦਾ ਵਕਾਰ ਖ਼ਤਮ ਹੋ ਚੁੱਕਾ ਹੈ ਇਸ ਲਈ ਉਹ ਧਰਮ ਦਾ ਆਸਰਾ ਲੈ ਕੇ ਰਾਜ ਕਰ ਰਹੀ ਹੈ। ਇੱਕ ਵਾਰ ਅਕਾਲ ਤਖ਼ਤ ਦੇ ਜਥੇਦਾਰ ਨੇ ਅਕਾਲੀ ਉਮੀਦਵਾਰ ਹਰਚੰਦ ਸਿੰਘ ਫਤਣਵਾਲਾ ਦੇ ਹੱਕ ਵਿਚ ਵੋਟਾਂ ਪਾਉਣ ਦਾ ਬਿਆਨ ਦੇ ਦਿੱਤਾ ਸੀ ਜਿਸ ਕਰਕੇ ਹਾਈ ਕੋਰਟ ਨੇ ਉਸਦੀ ਚੋਣ ਰੱਦ ਕਰ ਦਿੱਤੀ ਸੀ। ਉਪਰੋਕਤ ਘਟਨਾਵਾਂ ਅਤੇ ਊਣਤਾਈਆਂ ਕਰਕੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਢਾਅ ਲੱਗ ਰਹੀ ਹੈ। ਇਸ ਸਾਰੀ ਪਰੀਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਸਿੱਖਾਂ ਨੇ ਆਪਣੀਆਂ ਸਿੱਖ ਸੰਸਥਾਵਾਂ ਦੀਆਂ ਜੜ੍ਹਾਂ ਵਿਚ ਤੇਲ ਦੇ ਕੇ ਉਨ੍ਹਾਂ ਦਾ ਵਕਾਰ ਆਪ ਹੀ ਘਟਾਇਆ ਹੈ। ਜੇਕਰ ਸਿੱਖ ਸੰਸਥਾਵਾਂ ਇਸੇ ਤਰ੍ਹਾਂ ਕੰਮ ਕਰਦੀਆਂ ਰਹੀਆਂ ਤਾਂ ਸਿੱਖ ਧਰਮ ਦੀ ਮਹੱਤਤਾ ਘਟਾਉਣ ਵਿਚ ਖੁਦ ਸਿੱਖ ਹੀ ਜ਼ਿੰਮੇਵਾਰ ਹੋਣਗੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2bVAue7

ਸੁਣ ਬਾਗਾਂ ਦੇ  ਪਿਆਰੇ  ਮਾਲੀ,
ਫੁੱਲ  ਤੇਰੇ  ਦਰ  ਖੜੇ  ਸਵਾਲੀ।

ਸੂਹੇ  ਫੁੱਲਾਂ  ਨੂੰ  ਪਾ  ਕੇ ਪਾਣੀ,
ਬਣ  ਗਿਉਂ  ਫੁੱਲਾਂ  ਦਾ  ਵਾਲੀ।

ਧੰਨ  ਹੈ  ਤੇਰਾ  ਠੰਢਾ  ਜਿਗਰਾ,
ਜਿਸ ਨੇ  ਕੀਤੀ  ਹੈ  ਰਖਵਾਲੀ।

ਬਾਗੋ-ਬਾਗ ਹੋਇਆ ਦਿਲ ਤੇਰਾ,
ਵੇਖੀ  ਜਦ  ਫੁੱਲਾਂ  ‘ਤੇ  ਲਾਲੀ।

ਕੁਦਰਤ ਨੇ  ਹੈ ਮਾਣ ਬਖ਼ਸ਼ਿਆ,
ਝੂੰਮ  ਰਹੀ ਹੈ  ਡ੍ਹਾਲੀ – ਡ੍ਹਾਲੀ।

ਇਸ ਧਰਤੀ ‘ਤੇ  ਕਿਰਤੀ ਬੰਦੇ,
ਹੋਏ ਅਮਰ  ਜਿਨ੍ਹਾਂ ਜਿੰਦ ਘਾਲੀ।

“ਸੁਹਲ”ਫੁੱਲ  ਨਾ ਮਿੱਧੇ ਜਾਵਣ,
ਭਰ ਦੇ  ਸਭ ਦੀ  ਝੋਲੀ  ਖਾਲੀ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2cEjvgx

ਫਿਰੋਜਪੁਰ – ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਹੀ ਰਾਜ ਕਰੇਗਾ। ਪੰਜਾਬ ਤੋਂ ਬਾਹਰਲੇ ਨੇਤਾਵਾਂ ਦੀ ਦਖ਼ਲਅੰਦਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਆਪ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਹਿਲਾਵਾਂ ਪ੍ਰਤੀ ਆਪ ਨੇਤਾਵਾਂ ਦੀ ਜਿਸ ਤਰ੍ਹਾਂ ਪੋਲ ਖੁਲ੍ਹ ਰਹੀ ਹੈ, ਉਹ ਬਹੁਤ ਹੀ ਸ਼ਰਮਨਾਕ ਹੈ। ਅਜਿਹੇ ਨੇਤਾ ਜਨਤਾ ਦਾ ਕੀ ਭਲਾ ਕਰਨਗੇ।

ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਦੇ ਤਹਿਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਕ-ਇੱਕ ਕਰਕੇ ਔਰਤਾਂ ਸਾਹਮਣੇ ਆਉਣ ਲਗੀਆਂ ਹਨ ਅਤੇ ਆਪ ਨੇਤਾਵਾਂ ਦੀਆਂ ਕਰਤੂਤਾਂ ਨੂੰ ਉਜਾਗਰ ਕਰ ਰਹੀਆਂ ਹਨ। ਇਸ ਤੋਂ ਜਾਹਿਰ ਹੁੰਦਾ ਹੈ ਕਿ ਆਪ ਦੇ ਬਾਹਰਲੇ ਨੇਤਾ ਇੱਥੇ ਕੀ ਕਰਨ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਕਿਸੇ ਵੀ ਪੰਜਾਬੀ ਨੇਤਾ ਨੂੰ ਉਪਰ ਨਹੀਂ ਉਠਣ ਦੇਣਾ ਚਾਹੁੰਦਾ। ਉਹ ਸਿਰਫ਼ ਆਪਣੇ ਲਈ ਹੀ ਰਸਤਾ ਸਾਫ਼ ਕਰ ਰਹੇ ਹਨ। ਪਰ ਪੰਜਾਬ ਵਿੱਚ ਆਪ ਅਤੇ ਕੇਜਰੀਵਾਲ ਦੀ ਦਾਲ ਨਹੀਂ ਗਲਣਵਾਲੀ।

ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਚੋਣ ਜਿੱਤਣ ਜਾਂ ਹਾਰਣ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਨਗਰ ਨਿਗਮ ਅਤੇ ਬੋਰਡਾਂ ਦਾ ਚੇਅਰਮੈਨ ਨਹੀਂ ਬਣਾਇਆ ਜਾਵੇਗਾ। ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਵਰਕਰਾਂ ਨੂੰ ਹੀ ਇਹ ਅਹੁਦੇ ਦਿੱਤੇ ਜਾਣਗੇ। ਕਿਸਾਨਾਂ ਅਤੇ ਆੜਤੀਆਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ। ਪੰਜਾਬ ਵਿੱਚ ਠੇਕੇ ਤੇ ਨਹੀਂ ਬਲਿਕ ਸਥਾਈ ਨਿਯੁਕਤੀਆਂ ਕੀਤੀਆਂ ਜਾਣਗੀਆਂ, ਠੇਕਾ ਪ੍ਰਣਾਲੀ ਸਮਾਪਤ ਕੀਤੀ ਜਾਵੇਗੀ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2cjrct0

 



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2bSLPM2

Translate

Connect With Us

Recommend us on Google!

Popular Posts

  • post
  • Despite Bigotry and Discrimination, Sikhs Continue to Fight for Dignity in US Politics

Recent Posts

  • Comments
  • Tags
ban beef beef Best Vashikaran Specialist in Delhi cow beaf hinduism hindus IFTTT india punjab express Punjab lastest news Punjab latest news. Punjab blog punjab news Punjab News - Latest news in Punjabi Punjab News - Quami Ekta Punjabi Newspaper (ਕੌਮੀ ਏਕਤਾ) Punjab News – Latest news in Punjabi punjab news express Punjab Post punjabi news punjabi news express Punjabi Teshan Sikh Siyasat News test Vashikaran Services in Delhi Vashikaran Specialist Vashikaran Specialist Astrologer in Delhi Vashikaran Specialist in Delhi

Latest From

About Us

Spice Mag - Premium free blogger template developed by spicytricks.com.

Lorem ipsum dolor sit amet, consectetur adipiscing elit. Maecenas hendrerit iaculis nunc. Curabitur in eros ipsum. Pellentesque habitant morbi tristique senectus et netus et malesuada fames ac turpis egestas. Duis at mi justo, non suscipit elit. Nunc aliquam luctus adipiscing. Nullam sit amet lacus vitae odio congue mollis eu non magna. Duis sed arcu a libero adipiscing rhoncus. Aliquam erat volutpat. Suspendisse sed nunc metus, sed aliquet arcu.

Quick Links

  • ban beef
  • beef
  • Best Vashikaran Specialist in Delhi
  • cow beaf
  • hinduism
  • hindus
  • IFTTT
  • india
  • punjab express
  • Punjab lastest news
  • Punjab latest news. Punjab blog
  • punjab news
  • Punjab News - Latest news in Punjabi
  • Punjab News - Quami Ekta Punjabi Newspaper (ਕੌਮੀ ਏਕਤਾ)
  • Punjab News – Latest news in Punjabi
  • punjab news express
  • Punjab Post
  • punjabi news
  • punjabi news express
  • Punjabi Teshan
  • Sikh Siyasat News
  • test
  • Vashikaran Services in Delhi
  • Vashikaran Specialist
  • Vashikaran Specialist Astrologer in Delhi
  • Vashikaran Specialist in Delhi

Follow Us

Copyright 2012 Punjabi Express Latest News. All rights reserved.

Designed by Rkwebs.