ਜਿਲ੍ਹਾ ਬਠਿੰਡਾ ਦੇ ਬੰਬੀਹਾ ਪਿੰਡ ਦਾ 15 ਸਾਲਾ ਰੋਹਿਤ ਹੋਇਆ ਲਾਪਤਾ

PPN0503201503

ਬਠਿੰਡਾ, 5 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਪੰਜਾਬ ਵਿੱਚ ਛੋਟੇ ਬੱਚਿਆ ਦੇ ਗੁੰਮਸੁਦਗੀ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ ਪਰ ਪੰਜਾਬ ਪੁਲਿਸ ਦੀ ਢਿੱਲੀ ਕਾਰਜਗੁਜਾਰੀ ਕਰਕੇ ਬੱਚਿਆ ਦੇ ਗੁੰਮ ਹੋਣ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇੱਕ ਅਜਿਹਾ ਹੀ ਮਾਮਲਾ ਬਠਿੰਡਾ ਜਿਲ੍ਹੇ ਦੇ ਪਿੰਡ ਬੰਬੀਹਾ ਦੇ ਇਕ ਪਰਿਵਾਰ ਨਾਲ ਵਾਪਰਿਆ ਜਿਨਾਂ ਦੀਆਂ ਅੱਖਾਂ ਦਾ ਤਾਰਾ 15 ਸਾਲਾ ਬੱਚਾ ਰੋਹਿਤ ਗਰਗ 2 ਮਾਰਚ ਨੂੰ ਅਚਾਨਕ ਗੁੰਮ ਹੋ ਗਿਆ ਸੀ ਜਿਸ ਦਾ ਅਜੇ ਤੱਕ ਵੀ ਕੋਈ ਸੁਰਾਗ ਨਹੀਂ ਮਿਲਿਆ ਪਰ ਮਾਂ ਬਾਪ ਨੇ ਆਪਣੇ ਬੱਚੇ ਦੀ ਭਾਲ ਲਈ ਛੇੜੀ ਗਈ ਜੰਗ ਜਾਰੀ ਰੱਖੀ ਹੋਈ ਹੈ। ਰੋਹਿਤ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ 10ਵੀ ਕਲਾਸ ‘ਚ ਪੜ੍ਹਦਾ ਬੇਟਾ ਰੋਹਿਤ 2 ਮਾਰਚ ਨੂੰ ਗਿਦੜਬਾਹਾ ਕੁਝ ਸਮਾਨ ਲੈਣ ਲਈ ਗਿਆ ਸੀ ਪਰ ਬਾਅਦ ਵਿਚ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਅਤੇ ਉਸਦਾ ਫੋਨ ਵੀ ਬੰਦ ਆ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੋਹਿਤ ਦਾ ਕੱਦ ਕਰੀਬ 5 ਫੁੱਟ 3 ਇੰਚ ਹੈ ਅਤੇ ਉਸਦੇ ਲਾਲ ਰੰਗ ਦੀ ਜੈਕਟ ਅਤੇ ਨੀਲੇ ਰੰਗ ਦੀ ਜੀਨ ਪਾਈ ਹੋਈ ਸੀ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਰੋਹਿਤ ਨੂੰ ਵੇਖਿਆ ਹੋਵੇ ਤਾਂ ਉਹ ਸਾਡੇ ਨੰਬਰਾਂ 98786-03449, 95011-77557, 94782-41031 ਦੇ ਸੰਪਰਕ ਕਰਕੇ ਸਾਡੀ ਮਦਦ ਕਰੇ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਮਦਦ ਦੀ ਗੁਹਾਰ ਲਾਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੇ ਬੱਚਿਆਂ ਦੇ ਗਾਇਬ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜੇਕਰ ਫਰੀਦਕੋਟ ਜਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਮਈ 2014 ਤੱਕ ਸਿਰਫ ਇਸ ਜਿਲ੍ਹੇ ਵਿਚ ਹੀ 154 ਦੇ ਲੱਗਭਗ ਬੱਚਿਆ ਦੇ ਗਾਇਬ ਹੋਣ ਦੇ ਕੇਸ ਸਾਹਮਣੇ ਆਏ ਸਨ ਜਿਨ੍ਹਾਂ ਵਿਚੋ ਪੁਲਿਸ ਕਿਸੇ ਵੀ ਬੱਚੇ ਨੂੰ ਲੱਭਣ ਵਿਚ ਕਾਮਯਾਬ ਨਹੀਂ ਹੋਈ ਸੀ। ਜਿਸ ਕਰਕੇ ਕੁਝ ਸੰਘਰਸ਼ਮਈ ਸੰਸਥਾਵਾਂ ਨੇ ਸੰਘਰਸ਼ ਵੀ ਕੀਤਾ ਸੀ ਅਤੇ ਫਰੀਦਕੋਟ ਸ਼ਹਿਰ ਬੰਦ ਵੀ ਕੀਤਾ ਗਿਆ ਸੀ।







from Punjab Post http://ift.tt/1EsPbeg
thumbnail
About The Author

Web Blog Maintain By RkWebs. for more contact us on rk.rkwebs@gmail.com

0 comments