ਦਿੱਲੀ ਕਮੇਟੀ ਵੱਲੋਂ ਸਲਾਹਕਾਰ ਅਤੇ ਕਾਰਗੁਜ਼ਾਰੀ ਕਮੇਟੀਆਂ ਬਣਾਈਆਂ ਗਈਆਂ

dsgmc logo

ਨਵੀਂ ਦਿੱਲੀ, 5 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ 2 ਨਵੀਆਂ ਕਮੇਟੀਆਂ ਬਣਾਈਆਂ ਗਈਆਂ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਣਾਈਆਂ ਗਈਆਂ ਉਕਤ ਕਮੇਟੀਆਂ ‘ਚ ਸੀਨੀਅਰ ਆਗੂ ਅਤੇ ਤਜ਼ੁਰਬੇਕਾਰ ਕਮੇਟੀ ਪ੍ਰਬੰਧਕਾਂ ਨੂੰ ਕਮੇਟੀ ਲਈ ਉਸਾਰੂ ਨੀਤੀਆਂ ਬਨਾਉਣ ਅਤੇ ਲਾਗੂ ਕਰਨ ਦੀ ਜ਼ਿਮੇਵਾਰੀ ਸੌਂਪੀ ਗਈ ਹੈ। 9 ਮੈਂਬਰੀ ਸਲਾਹਕਾਰ ਕਮੇਟੀ ‘ਚ ਪ੍ਰਧਾਨ, ਸਕੱਤਰ, ਤੋਂ ਇਲਾਵਾ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਸ਼੍ਰੋਮਣੀ ਕਮੇਟੀ ਮੈਂਬਰ ਹਰਮਨਜੀਤ ਸਿੰਘ, ਭੁਪਿੰਦਰ ਸਿੰਘ ਅੰਨਦ, ਦਿੱਲੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ ਅਤੇ ਦਿੱਲੀ ਕਮੇਟੀ ਮੈਂਬਰ ਗੁਰਲਾਡ ਸਿੰਘ ਕਾਹਲੋ ਤੇ ਗੁਰਦੇਵ ਸਿੰਘ ਭੋਲਾ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਹ ਕਮੇਟੀ ਸੰਗਤਾਂ ਦੀ ਲੋੜ ਨੂੰ ਧਿਆਨ ‘ਚ ਰੱਖ ਕੇ ਪ੍ਰਬੰਧ ਨੂੰ ਸੁਚਾਰੂ ਚਲਾਉਣ ਲਈ ਲੋੜਿੰਦੀਆਂ ਨੀਤੀਆਂ ਬਣਾਵੇਗੀ ਜਦਕਿ ਪੰਜ ਮੈਂਬਰੀ ਕਾਰਗੁਜ਼ਾਰੀ ਕਮੇਟੀ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਤੇ ਯਤਨ ਕਰੇਗੀ। ਕਾਰਗੁਜ਼ਾਰੀ ਕਮੇਟੀ ਦੇ ਮੈਂਬਰ ਵੱਜੋਂ ਦਿੱਲੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਸਾਬਕਾ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਪਰਮਜੀਤ ਸਿੰਘ ਰਾਣਾ ਅਤੇ ਕੈਪਟਨ ਇੰਦਰਪ੍ਰੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।







from Punjab Post http://ift.tt/1No5Vre
thumbnail
About The Author

Web Blog Maintain By RkWebs. for more contact us on rk.rkwebs@gmail.com

0 comments