ਨਵੀਂ ਦਿੱਲੀ, 5 ਮਾਰਚ (ਅੰਮ੍ਰਿਤ ਲਾਲ ਮੰਨਣ) -ਨਾਮਧਾਰੀ ਸੰਪ੍ਰਦਾ ਦੀ ਸੇਵਕ ਜਥੇਬੰਦੀ ਵਿਸ਼ਵ ਸਤਿਸੰਗ ਸਭਾ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਰਧ ਆਸ਼ਰਮ ਗੁਰੁ ਨਾਨਕ ਸੁੱਖਸ਼ਾਲਾ, ਰਜਿੰਦਰ ਨਗਰ ਵਿਖੇ ਸਿੱਖ ਕੌਮ ਦੀ ਬਹਾਦਰੀ ਅਤੇ ਅਣਖ ਨੂੰ ਸਮਰਪਿਤ ਹੋਲੇ ਮਹੱਲੇ ਦੇ ਦਿਹਾੜੇ ਨੂੰ ਨਤਮਸਤਕ ਹੁੰਦੇ ਹੋਏ ਬਜ਼ੁਰਗਾਂ ਨਾਲ ਖੁਸ਼ੀਆਂ ਦੀ ਸਾਂਝ ਕੀਤੀ ਗਈ। ਦਿੱਲੀ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਦੇ ਗਏ ਮੈਂਬਰਾਂ ਨੇ ਬਜ਼ੁਰਗਾਂ ਨੂੰ ਜ਼ਰੂਰਤ ਦਾ ਸਮਾਨ ਵੀ ਤਕਸੀਮ ਕੀਤਾ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਤਨਵੰਤ ਸਿੰਘ ਨੇ ਕਿਹਾ ਕਿ ਜਥੇਬੰਦੀ ਵੱਲੋਂ ਬਜ਼ੁਰਗਾਂ ਦੀ ਸੇਵਾ ਦਾ ਉਪਰਾਲਾ ਕਰਨ ਦੀ ਸੋਚ ਨੂੰ ਲੈ ਕੇ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਸੀ ਜਿਸ ਤੇ ਕਮੇਟੀ ਵੱਲੋਂ ਲੋੜਿੰਦਾ ਪ੍ਰਬੰਧਗੀ ਸਹਿਯੋਗ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਕਿਸੇ ਵੀ ਪਰਿਵਾਰ ਦਾ ਬਜ਼ੁਰਗ ਸਰਮਾਇਆ ਹੁੰਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਸ ਸਰਮਾਏ ਨੂੰ ਸੰਭਾਲਣ ਵਾਲਿਆਂ ਨੇ ਹੀ ਇਨ੍ਹਾਂ ਤੋਂ ਕਿਨਾਰਾ ਕੀਤਾ ਹੋਇਆ ਹੈ।ਜਥੇਬੰਧੀ ਦੇ ਮੈਂਬਰ ਕਰਨਲ ਉਮਕਾਰ ਨੇ ਨਾਮਧਾਰੀ ਸੰਪ੍ਰਦਾ ਦੇ ਮੁੱਖੀ ਬਾਬਾ ਦਲੀਪ ਸਿੰਘ ਦੇ ਹੁਕਮਾ ਤਹਿਤ ਬਜ਼ੁਰਗਾਂ ਦੀਆਂ ਸੇਵਾ ਕਰਨ ਦਾ ਵੀ ਦਾਅਵਾ ਕੀਤਾ। ਇਸ ਮੌਕੇ ਰਵਿੰਦਰ ਭਾਟੀਆ, ਮਿਨਾਕਸ਼ੀ, ਸੋਨੀਆ ਭੱਟੀ, ਪ੍ਰੀਤੀ ਸਿੰਘ, ਸੁਖਪ੍ਰੀਤ ਕੌਰ, ਰਾਜ ਕੌਰ ਤੇ ਦਵਿੰਦਰ ਸਿੰਘ ਨਾਮਧਾਰੀ ਸਣੇ ਹੋਰ ਪੱਤਵੰਤੇ ਮੈਂਬਰ ਵੀ ਮੌਜੂਦ ਸਨ
from Punjab Post http://ift.tt/1FihJ8Z
0 comments