ਬਲਾਕ ਸ੍ਰੀ ਹਰਗੋਬਿੰਦਪੁਰ ‘ਚ ਸਰਬਸੰਮਤੀ ਨਾਲ ਚੁਣੀਆਂ 16 ਪੰਚਾਇਤਾਂ ਨੂੰ 25 ਲੱਖ ਦੀ ਗ੍ਰਾਂਟ ਮਿਲੀ

ਬਟਾਲਾ, 4 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਪਿੰਡਾਂ ‘ਚ ਧੜੇਬੰਦੀ ਖਤਮ ਕਰਨ ਅਤੇ ਲੋਕਾਂ ‘ਚ ਆਪਸੀ ਪਿਆਰ ਤੇ ਸਦਭਾਵਨਾ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਸਰਬਸੰਮਤੀ ਨਾਲ ਬਣੀਆ ਪੰਚਾਇਤਾਂ ਨੂੰ ਵਿਸ਼ੇਸ਼ ਗ੍ਰਾਂਟ ਦਿੱਤੀ ਜਾ ਰਹੀ ਹੈ। ਇਸੇ ਮਕਸਦ ਤਹਿਤ ਸੂਬਾ ਸਰਕਾਰ ਵੱਲੋਂ ਬਲਾਕ ਸ੍ਰੀ ਹਰਗੋਬਿੰਦਪੁਰ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ 16 ਪੰਚਾਇਤਾਂ ਨੂੰ 13ਵੇਂ ਵਿੱਤ ਕਮਿਸ਼ਨ ‘ਚੋਂ 25 ਲੱਖ ਰੁਪਏ ਦੀ ਉਤਸ਼ਾਹਤ ਗ੍ਰਾਂਟ ਤਕਸੀਮ ਕੀਤੀ ਗਈ ਹੈ। ਸਰਸੰਮਤੀ ਦੀ ਇਹ ਗ੍ਰਾਂਟ ਹਾਸਲ ਕਰਨ ਵਾਲਿਆਂ ‘ਚ ਪਿੰਡ ਭੋਲ, ਚੀਮਾਂ ਕਲਾਂ, ਗਾਲੋਵਾਲ, ਕਾਂਗੜਾ, ਕਪੂਰਾ, ਖੋਖਰਵਾਲ, ਪੱਤੀਪੰਨਵਾਂ, ਕਿਸਨਕੋਟ, ਮੱਧਰਾ, ਮਾੜੀ ਪੰਨਵਾਂ, ਨੂਰਪੁਰ, ਪੱਤੀ ਬੁਲਪੁਰ, ਪੱਤੀ ਵਾੜੇ ਕੇ, ਸੋਹੀਆਂ, ਟਣਾਨੀਵਾਲ, ਊਧਨਵਾਲ ਅਤੇ ਵਿਠਵਾਂ ਦੀਆਂ ਪੰਚਾਇਤਾਂ ਸ਼ਾਮਲ ਹਨ।

ਪੰਚਾਇਤਾਂ ਦੇ ਨੁਮਾਇੰਦਿਆਂ ਨੂੰ 25 ਲੱਖ ਰੁਪਏ ਦੀ ਇਹ ਉਤਸ਼ਾਹਤ ਗ੍ਰਾਂਟ ਹਲਕਾ ਵਿਧਾਇਕ ਅਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਵੱਲੋਂ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਪਿੰਡਾਂ ‘ਚੋਂ ਧੜੇਬੰਦੀ ਖਤਮ ਕਰਨ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਬਸੰਮਤੀ ਨਾਲ ਚੁਣੀਆਂ ਜਾਂਦੀਆਂ ਪੰਚਾਇਤਾਂ ਨੂੰ ਉਤਸ਼ਾਹਤ ਗ੍ਰਾਂਟ ਦੇਣ ਦੀ ਯੋਜਨਾ ਚੱਲ ਰਹੀ ਹੈ ਜਿਸ ਤਹਿਤ ਇਹ ਗ੍ਰਾਂਟ ਵੰਡੀ ਗਈ ਹੈ। ਦੇਖਣ ‘ਚ ਆਇਆ ਹੈ ਕਿ ਅਕਸਰ ਹੀ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਆਪਣੇ ਪਿੰਡਾਂ ਦਾ ਵਿਕਾਸ ਵੱਧ ਕਰ ਲੈਂਦੀਆਂ ਹਨ ਕਿਉਂਕਿ ਪਿੰਡ ਦੇ ਸਾਰੇ ਕੰਮ ਆਪਸੀ ਸਹਿਮਤੀ ਅਤੇ ਬਿਨ੍ਹਾਂ ਕਿਸੇ ਧੜੇਬੰਦੀ ਤੋਂ ਨੇਪਰੇ ਚੱੜ ਜਾਂਦੇ ਹਨ।ਸਰਬਸੰਮਤੀ ਦੀ ਗ੍ਰਾਂਟ ਹਾਸਲ ਕਰਨ ਵਾਲੀਆਂ ਪੰਚਾਇਤਾਂ ਨੇ ਪੰਜਾਬ ਸਰਕਾਰ ਦੀ ਸਰਾਹਨਾ ਕਰਦਿਆਂ ਕਿਹਾ ਕਿ ਸਰਕਾਰ ਦੇ ਇਹ ਉਪਰਾਲੇ ਜਿਥੇ ਪਿੰਡਾਂ ‘ਚੋਂ ਧੜੇਬੰਦੀ ਖਤਮ ਕਰਦੇ ਹਨ ਉਥੇ ਇਸ ਨਾਲ ਵਿਕਾਸ ਨੂੰ ਵੀ ਹੁਲਾਰਾ ਮਿਲਦਾ ਹੈ। ਪੰਚਾਇਤੀ ਨੁਮਾਇੰਦਿਆਂ ਨੇ ਕਿਹਾ ਕਿ ਸਾਡੇ ਪਿੰਡਾਂ ‘ਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੇ ਜਾਣ ਕਾਰਨ ਪਿੰਡ ‘ਚ ਕੋਈ ਵਿਰੋਧ ਨਹੀਂ ਹੈ ਅਤੇ ਸਾਰੇ ਪਿੰਡ ਵਾਸੀ ਇੱਕਮਤ ਹਨ। ਉਨ੍ਹਾਂ ਕਿਹਾ ਕਿ ਸਰਬਸੰਮਤੀ ਦੀ ਇਸ ਗ੍ਰਾਂਟ ਨਾਲ ਉਹ ਆਪਣੇ ਪਿੰਡਾਂ ਦਾ ਵਿਕਾਸ ਕਰਨਗੇ।







from Punjab Post http://ift.tt/1Eofi69
thumbnail
About The Author

Web Blog Maintain By RkWebs. for more contact us on rk.rkwebs@gmail.com

0 comments