ਚੰਡੀਗੜ੍ਹ : ‘ਫ਼ਤਿਹ ਸਪੋਟਸ ਕਲੱਬ’ ਅਤੇ ‘ਸਾਊਂਡ ਬੂਮ ਐਂਟਰਟੇਨਮੈਂਟ’ ਵੱਲੋਂ ਪੰਜਾਬ ਦੀ ਖਾੜਕੂ ਲਹਿਰ ‘ਤੇ ਅਧਾਰਿਤ ਬਣਾਈ ਗਈ ਫ਼ਿਲਮ ‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ 3 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਵਿਚ ਵਿਖਾਇਆ ਗਿਆ ਹੈ ਕਿ ਇਸ ਲਹਿਰ ਦਾ ਲੋਕਾਂ ਵਿੱਚ ਕੀ ਅਧਾਰ ਸੀ ਅਤੇ ਇਸਨੇ ਸਮਾਜ ਸੁਧਾਰ ਲਈ ਕਿਹੜੇ ਕੰਮ ਕੀਤੇ? ਫ਼ਿਲਮ ਦੀ ਕਹਾਣੀ ਪ੍ਰਿੰਸ ਕੰਵਲਜੀਤ ਸਿੰਘ ਨੇ ਦੀ ਲਿਖੀ ਹੋਈ ਹੈ। ਫ਼ਿਲਮ ਦੇ ਨਿਰਦੇਸ਼ਨਾ ਨਰੇਸ਼ ਐਸ ਗਰਗ ਕੀਤੀ ਹੈ।
ਮੁੱਖ ਨਾਇਕ ਵਜੋਂ ਰਾਜ ਕਾਕੜਾ ਨੇ ਸਤਨਾਮ ਸਿੰਘ ਦੀ ਭੂਮਿਕਾ ਅਦਾ ਕੀਤੀ ਹੈ। ਸਤਨਾਮ ਸਿੰਘ ਪਿੰਡ ਦਾ ਨੌਜਵਾਨ ਹੈ। ਖਾੜਕੂ ਲਹਿਰ ਦੌਰਾਨ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਵੜੀ ਪੁਲਿਸ ਹੱਥੋਂ ਸਤਨਾਮ ਦੀ ਮਾਂ ਅਤੇ ਭਾਣਜਾ ਮਾਰੇ ਜਾਂਦੇ ਹਨ। ਸਤਨਾਮ ਦਾ ਬਾਪ ਪਹਿਲਾਂ ਹੀ ਮਰ ਚੁੱਕਾ ਹੈ। ਹਾਲਾਤ ਹੱਥੋਂ ਤੰਗ ਹੋਇਆ ਸਤਨਾਮ ਫਿਰ ਜੁਲਮ ਖਿਲਾਫ਼ ਲੜਦਾ ਹੈ। ਫ਼ਿਲ਼ਮ ‘ਚ ਅਦਾਕਾਰਾ ਜੋਨਿਤਾ ਡੋਡਾ, ਸ਼ਵਿੰਦਰ ਮਾਹਲ, ਨੀਟੂ ਪੰਧੇਰ, ਸ਼ੱਕੂ ਰਾਣਾ, ਤਰਸੇਮ ਪਾਲ, ਸਿਮਰਨ ਸਹਿਜਪਾਲ, ਅੰਮ੍ਰਿਤਪਾਲ ਛੋਟੂ ਤੇ ਪ੍ਰਿੰਸ ਕੇ ਜੇ ਸਿੰਘ ਨੇ ਵੀ ਭੂਮਿਕਾ ਨਿਭਾਈ ਹੈ? ਸੰਗੀਤ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ। ਗੀਤ ਰਾਜ ਕਾਕੜਾ ਨੇ ਖ਼ੁਦ ਲਿਖੇ ਹਨ। ਗੀਤਾਂ ਨੂੰ ਆਵਾਜ਼ ਰਣਜੀਤ ਬਾਵਾ, ਕਰਮਜੀਤ ਅਨਮੋਲ, ਸਾਬੜੀ ਬ੍ਰਦਰਜ਼ ਮੁਬੰਈ, ਜਾਨਵੀ ਅਰੋੜਾ, ਸ਼ਹਿਨਾਜ਼ ਅਖ਼ਤਰ ਨੇ ਦਿੱਤੀ ਹੈ। ਦੋ ਗੀਤ ਰਾਜ ਕਾਕੜਾ ਨੇ ਗਾਏ ਹਨ।
from Punjab News - Latest news in Punjabi http://ift.tt/1Kot5io

0 comments