ਅੰਨਾ ਹਜ਼ਾਰੇ ਨੂੰ ਪੈਦਲ ਮਾਰਚ ਵਿਰੁਧ ਮਿਲੀ ਧਮਕੀ

Anna Hazare ਠਾਣੇ, 4 ਮਾਰਚ : ਅੰਦੋਲਨਕਾਰੀ ਅੰਨਾ ਹਜ਼ਾਰੇ, ਜਿਨ੍ਹਾਂ ਨੇ ਕਲ ਜ਼ਮੀਨ ਪ੍ਰਾਪਤੀ ਬਿਲ ਵਿਰੁਧ ਪੈਦਲ ਮਾਰਚ ਕਰਨ ਦਾ ਐਲਾਨ ਕੀਤਾ ਸੀ, ਨੂੰ ਫ਼ੇਸਬੁੱਕ ‘ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ।

ਪੁਲਿਸ ਨੇ ਦਸਿਆ ਕਿ ਕਲਿਆਣ ਵਾਸੀ ਅਸ਼ੋਕ ਗੌਤਮ (57) ਨੂੰ ਪਿਛਲੇ ਤਿੰਨ ਹਫ਼ਤਿਆਂ ਤੋਂ ਉਨ੍ਹਾਂ ਦੇ ਫ਼ੇਸਬੁੱਕ ਅਕਾਊਂਟ ‘ਤੇ ਅੰਨਾ ਹਜ਼ਾਰੇ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਸ਼ੋਕ ਇਕ ਸਮਾਜਸੇਵੀ ਹਨ ਅਤੇ ਉਨ੍ਹਾਂ ਅੰਨਾ ਹਜ਼ਾਰੇ ਵਲੋਂ ਸ਼ੁਰੂ ਕੀਤੇ ਕਈ ਅੰਦੋਲਨਾਂ ‘ਚ ਹਿੱਸਾ ਲਿਆ ਹੈ।

ਇਸ ਬਾਬਤ ਕੈਨੇਡਾ ਰਹਿਣ ਵਾਲੇ ਦੋ ਵਿਅਕਤੀਆਂ ਅਗਨ ਵਿਧੂ ਅਤੇ ਉਸ ਦੇ ਮਿੱਤਰ ਨੀਲ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਦੋਹਾਂ ਨੇ ਭਾਰਤ ਆ ਕੇ ਅੰਨਾ ਹਜ਼ਾਰੇ ਨੂੰ ਮਾਰਨ ਦੀ ਧਮਕੀ ਦਿਤੀ ਸੀ। ਪੁਲਿਸ ਉਸ ਆਈ.ਪੀ. ਐਡਰੈੱਸ ਨੂੰ ਭਾਲਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਰਾਹੀਂ ਧਮਕੀ ਦਿਤੀ ਗਈ ਸੀ।

ਜ਼ਮੀਨ ਪ੍ਰਾਪਤੀ ਅੰਦੋਲਨ ਵਿਰੁਧ ਅੰਨਾ ਹਜ਼ਾਰੇ ਦਾ 1100 ਕਿਲੋਮੀਟਰ ਲੰਮਾ ਮਾਰਚ ਤਿੰਨ ਮਹੀਨਿਆਂ ਤਕ ਚੱਲੇਗਾ। ਇਹ ਵਰਧਾ ਵਿਖੇ ਗਾਂਧੀ ਆਸ਼ਰਮ ਤੋਂ ਸ਼ੁਰੂ ਹੋ ਕੇ ਨਵੀਂ ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਖ਼ਤਮ ਹੋਵੇਗਾ।






from Punjab News - Latest news in Punjabi http://ift.tt/1w5g1rD
thumbnail
About The Author

Web Blog Maintain By RkWebs. for more contact us on rk.rkwebs@gmail.com

0 comments