37ਵੇਂ ਅਖਿਲ ਭਾਰਤੀ ਵਿਰਾਟ ਅਧਿਆਤਮਕ ਸੰਮੇਲਨ ਵਿੱਚ ਪੁੱਜੇ ਵਿਧਾਇਕ ਸੋਨੀ

PPN0703201531


ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ)- ਸ੍ਰੀ ਆਤਮਅਨੰਦ ਅਧਿਆਤਮਕ ਆਸ਼ਰਮ ਸ੍ਰੀ ਵਿਸ਼ਵਨਾਥ ਮੰਦਰ ਸ਼ੰਕਰਾਚਾਰਿਆ ਨਗਰ ਬਾਹਰਵਾਰ ਗੇਟ ਹਕੀਮਾਂ ਵਿਖੇ 37ਵਾਂ ਅਖਿਲ ਭਾਰਤੀ ਵਿਰਾਟ ਅਧਿਆਤਮਕ ਸੰਮੇਲਨ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਤੇ ਅੰਮ੍ਰਿਤਸਰ ਹਲਕਾ ਸੈਂਟਰ ਤੋਂ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸੰਮੇਲਨ ਵਿੱਚ ਵੱਖ-ਵੱਖ ਇਲਾਕਿਆਂ ਤੋਂ ਆਏ ਸਾਧੂ ਸੰਤਾਂ ਨੇ ਆਪਣੇ ਪ੍ਰਵਚਨ ਕੀਤੇ।ਉਨ੍ਹਾਂ ਲੋਕਾਂ ਨੂੰ ਸਾਦਾ ਜੀਵਨ ਬਤੀਤ ਕਰਨ ਲਈ ਕਿਹਾ ਅਤੇ ਖਾਸਕਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਉਪਦੇਸ਼ ਦਿੱਤੇ।ਜਯੋਤੀ ਗਿਰੀਜੀ ਮਹਾਰਾਜ, ਆਤਮਾ ਪ੍ਰਕਾਸ਼ ਨੰਦ ਗਿਰੀਜੀ ਵਲੋਂ ਵਿਧਾਇਕ ਸੋਨੀ ਅਤੇ ਵੱਖ-ਵੱਖ ਇਲਾਕਿਆਂ ਤੋਂ ਆਏ ਸਾਧੂ ਸੰਤਾਂ ਦਾ ਸਨਮਾਨ ਵੀ ਕੀਤਾ ਗਿਆ।ਵਿਧਾਇਕ ਸੋਨੀ ਨੇ ਆਸ਼ਰਮ ਲਈ ਇੱਕ ਲੱਖ ਰੁਪਏ ਦਾ ਚੈਕ ਦੇਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਰਾਜ ਕੁਮਾਰ, ਰਕੇਸ਼ ਕੁਮਾਰ ਸ਼ਰਮਾ, ਅਰੁਣਾ ਗੰਭੀਰ, ਰੀਟਾ ਅਰੋੜਾ, ਸ਼ਿਵ ਕੁਮਾਰ, ਸਰੋਂ ਦੇਵਾ, ਸੰਜੀਵ, ਦਰਸ਼ਨਾ, ਰਮਨ ਕੁਮਾਰ, ਜੁਗਲ ਕਿਸ਼ੋਰ, ਰੋਹਿਤ ਛਾਬੜਾ, ਮਹਾਂਦੇਵ ਸੂਦ, ਪਵਨ ਕੁਮਾਰ, ਸੁਮਨ ਰਾਣੀ, ਰਜਨੀ ਸ਼ਰਮਾ, ਗੀਤੀਕਾ ਗਰੋਵਰ, ਵੀਣਾ ਗਰੋਵਰ ਆਦਿ ਹਾਜ਼ਰ ਸਨ।







from Punjab Post http://ift.tt/1EDSCyU
thumbnail
About The Author

Web Blog Maintain By RkWebs. for more contact us on rk.rkwebs@gmail.com

0 comments