ਪਾਲਕੋ ਮੋਟਰਜ਼ ਨਵੀਂ ਦਿੱਲੀ ਵਲੋਂ ਕੈਂਸਰ ਫੰਡ ਲਈ 50 ਹਜਾਰ ਰੁਪਏ ਭੇਟ

PPN0703201530

ਅੰਮ੍ਰਿਤਸਰ, 7 ਮਾਰਚ (ਗੁਰਪ੍ਰੀਤ ਸਿੰਘ) – ਪਾਲਕੋ ਮੋਟਰਜ਼ ਨਵੀਂ ਦਿੱਲੀ ਦੇ ਮਾਲਕ ਅਰਵਿੰਦਰ ਸਿੰਘ ਦੇ ਸਪੁਤਰ ਸ. ਚੇਤਨ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁਖਤਾ ਦੀ ਭਲਾਈ ਲਈ ਚਲਾਏ ਜਾ ਰਹੇ ਕੈਂਸਰ ਰਲੀਫ ਫੰਡ ਲਈ 50 ਹਜਾਰ ਰੁਪਏ ਦੀ ਨਗਦ ਰਾਸ਼ੀ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਦੇ ਦਫ਼ਤਰ ‘ਚ ਭੇਟ ਕੀਤੀ। ਸ. ਮਨਜੀਤ ਸਿੰਘ ਸਕੱਤਰ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ।

ਇਸ ਮੌਕੇ ਚੇਤਨ ਸਿੰਘ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਸ਼ੁਰੂ ਕੀਤਾ ਕੈਂਸਰ ਰਲੀਫ ਫੰਡ ਮਰੀਜ ਤੇ ਉਨ੍ਹਾਂ ਦੇ ਵਾਰਸਾਂ ਲਈ ਬੜਾ ਵੱਡਾ ਉਪਰਾਲਾ ਹੈ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਵਰਗੇ ਮਾਰੂ ਰੋਗੀ ਨੂੰ 20 ਹਜਾਰ ਰੁਪਏ ਦੀ ਮਦਦ ਦੇਣੀ ਕੋਈ ਛੋਟੀ ਗੱਲ ਨਹੀਂ ਉਨ੍ਹਾਂ ਕਿਹਾ ਕਿ ਉਹ ਇਸ ਕਾਰਜ ਤੋਂ ਬਹੁਤ ਪ੍ਰਭਾਵਤ ਹੋਏ ਸਨ ਕਿ ਸਿੱਖਾਂ ਦੀ ਇਸ ਸੰਸਥਾ ਵੱਲੋਂ ਹਰੇਕ ਵਰਗ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਅਰੰਭੇ ਇਸ ਲੋਕ ਭਲਾਈ ਫੰਡ ਵਿੱਚ ਹਰੇਕ ਨਾਨਕ ਨਾਮ-ਲੇਵਾ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ।







from Punjab Post http://ift.tt/18rZva3
thumbnail
About The Author

Web Blog Maintain By RkWebs. for more contact us on rk.rkwebs@gmail.com

0 comments