ਅੰਮ੍ਰਿਤਸਰ ਜ਼ਿਲ੍ਹੇ ‘ਚ ਬਣਨਗੇ 9 ਖੇਡ ਸਟੇਡੀਅਮ – ਖੇਡ ਅਫਸਰ ਸ੍ਰੀਮਤੀ ਸੰਧੂ

ਹਰੇਕ ਸਟੇਡੀਅਮ ‘ਤੇ ਖਰਚੇ ਜਾਣਗੇ ਪੌਣੇ ਦੋ ਕਰੋੜ ਰੁਪਏ


PPN0403201505

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਆਦਤ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਹਰੇਕ ਬਲਾਕ ਵਿਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਫਿਰੋਜ਼ਪੁਰ ਜ਼ਿਲਿਆਂ ਵਿਚ ਫੈਲੀ ਇਸ ਸਰਹੱਦੀ ਪੱਟੀ, ਜੋ ਕਿ ਅੰਤਰਰਾਸ਼ਟਰੀ ਸਰਹੱਦ ਤੋਂ ਹੁੰਦੀ ਨਸ਼ੇ ਦੀ ਸਮਗਲਿੰਗ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੈ, ਦੀ ਜਵਾਨੀ ਨੂੰ ਇਸ ਗ੍ਰਿਫਤ ਵਿਚੋਂ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਨਾਂ ਨੌਜਵਾਨਾਂ ਨੂੰ ਖੇਡਾਂ ਦੀ ਚੇਟਕ ਲਗਾ ਕੇ ਨਸ਼ਿਆਂ ਤੋਂ ਦੂਰ ਕੀਤਾ ਜਾਵੇ। ਜ਼ਿਲ੍ਹਾ ਖੇਡ ਅਧਿਕਾਰੀ ਸ੍ਰੀਮਤੀ ਹਰਪਾਲਜੀਤ ਕੌਰ ਸੰਧੂ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ 9 ਬਲਾਕਾਂ ਵਿਚ ਇਹ ਸਟੇਡੀਅਮ ਬਣਾਏ ਜਾਣੇ ਹਨ, ਜਿਸ ਲਈ ਪ੍ਰਸ਼ਾਸਨ ਨੇ ਚੋਣ ਕਰ ਲਈ ਹੈ ਅਤੇ ਕੇਸ ਪੰਜਾਬ ਸਰਕਾਰ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਉਸਾਰੇ ਜਾਣ ਵਾਲੇ ਇਨਾਂ ਸਟੇਡੀਅਮਾਂ ‘ਤੇ 1.75 ਕਰੋੜ ਰੁਪਏ ਪ੍ਰਤੀ ਸਟੇਡੀਅਮ ਖਰਚਾ ਆਵੇਗਾ। ਜਿਸ ਵਿਚ ਆਊਟਡੋਰ ਅਤੇ ਇੰਨਡੋਰ ਸਟੇਡੀਅਮ ਸ਼ਾਮਿਲ ਹੋਵੇਗਾ। ਉਨਾਂ ਦੱਸਿਆ ਕਿ ਹਰੇਕ ਥਾਂ ‘ਤੇ ਇਨਡੋਰ ਅਤੇ ਆਊਟਡੋਰ ਖੇਡਾਂ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਨੌਜਵਾਨ ਆਪਣੀ ਇੱਛਾ ਅਨੁਸਾਰ ਖੇਡ ਦੀ ਚੋਣ ਕਰ ਸਕਣ।

ਉਨਾਂ ਦੱਸਿਆ ਕਿ ਉਕਤ ਕੇਂਦਰਾਂ ਵਿਚ ਖੇਡਾਂ ਦੇ ਅਨੁਸਾਰ ਕੋਚ ਤੇ ਹੋਰ ਸਟਾਫ ਤਾਇਨਾਤ ਕੀਤਾ ਜਾਵੇਗਾ, ਤਾਂ ਜੋ ਨੌਜਵਾਨ ਕੇਵਲ ਮਨਪਰਚਾਵੇ ਤੱਕ ਨਾ ਰਹਿ ਕੇ ਵੱਖ-ਵੱਖ ਪੱਧਰ ‘ਤੇ ਖੇਡ ਮੁਕਾਬਲਿਆਂ ਲਈ ਤਿਆਰ ਹੋ ਸਕਣ। ਸ੍ਰੀਮਤੀ ਸੰਧੂ ਨੇ ਦੱਸਿਆ ਕਿ ਉਕਤ ਸਟੇਡੀਅਮਾਂ ਲਈ ਜ਼ਮੀਨ ਪੰਚਾਇਤਾਂ ਦੇ ਰਹੀਆਂ ਹਨ, ਜੋ ਕਿ ਪਿੰਡਾਂ ਵਿਚ ਚੱਲਦੇ ਸਕੂਲਾਂ ਦੇ ਨੇੜੇ ਰੱਖੀ ਗਈ ਹੈ, ਤਾਂ ਜੋ ਉਥੇ ਪੜਦੇ ਬੱਚੇ ਵੀ ਸਟੇਡੀਅਮ ਦਾ ਲਾਹਾ ਲੈ ਸਕਣ।

ਉਨਾਂ ਦੱਸਿਆ ਕਿ ਬਲਾਕ ਜੰਡਿਆਲਾ ਗੁਰੂ ਵਿਚ ਗਹਿਰੀ ਵਿਖੇ, ਬਲਾਕ ਤਰਸਿੱਕਾ ਵਿਚ ਤਰਸਿੱਕਾ ਵਿਖੇ, ਅਜਨਾਲਾ ਬਲਾਕ ਦੇ ਪਿੰਡ ਥੋਬਾ ਵਿਖੇ, ਚੋਗਾਂਵਾ ਬਲਾਕ ਦੇ ਪਿੰਡ ਲੋਪੋਕੇ ਵਿਖੇ, ਅਟਾਰੀ ਬਲਾਕ ਦੇ ਪਿੰਡ ਇੱਬਣ ਕਲਾਂ, ਹਰਸ਼ਾ ਛੀਨਾ ਬਲਾਕ ਦੇ ਸਰਕਾਰੀ ਸੀਨੀਅਰ ਸਕੂਲ ਹਰਸ਼ਾ ਛੀਨਾ ਵਿਖੇ, ਵੇਰਕਾ ਬਲਾਕ ਦੇ ਪਿੰਡ ਮੀਰਾਂ ਕੋਟ ਖੁਰਦ, ਰਈਆ ਬਲਾਕ ਦੇ ਪਿੰਡ ਸਠਿਆਲਾ ਅਤੇ ਮਜੀਠਾ ਬਲਾਕ ਦੇ ਪਿੰਡ ਨੰਗਲ ਪੰਨਵਾ ਦੀ ਚੋਣ ਇੰਨਾਂ ਸਟੇਡੀਅਮਾਂ ਲਈ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇੰਨਾਂ ਥਾਵਾਂ ‘ਤੇ ਪੰਜ ਤੋਂ 11 ਏਕੜ ਤੱਕ ਦਾ ਰਕਬਾ ਸਟੇਡੀਅਮਾਂ ਲਈ ਚੁਣਿਆ ਗਿਆ ਹੈ।







from Punjab Post http://ift.tt/1NiWFVx
thumbnail
About The Author

Web Blog Maintain By RkWebs. for more contact us on rk.rkwebs@gmail.com

0 comments