ਮੈਲਬਰਨ: ਆਸਟਰੇਲੀਆ ਦੀ ਪੁਲੀਸ ਨੇ ਭਾਰਤੀ ਆਈਟੀ ਸਲਾਹਕਾਰ ਮਹਿਲਾ ਦੀ ਰੇਲਵੇ ਸਟੇਸ਼ਨ ਤੋਂ ਘਰ ਨੂੰ ਤੁਰੀ ਜਾਂਦੀ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ।
ਸਟੇਸ਼ਨ ਤੋਂ ਉਤਰ ਕੇ ਥੋੜ੍ਹੀ ਦੂਰ ਜਾਣ ਮਗਰੋਂ ਹੀ ਇਸ ਔਰਤ ਪ੍ਰਭਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਨੇ ਫੁਟੇਜ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਾਰੇ ਜੋ ਵੀ ਕੁਝ ਜਾਣਦੇ ਹੋਣ, ਉਸ ਦੀ ਜਾਣਕਾਰੀ ਦੇਣ ਤਾਂ ਕਿ ਕੇਸ ਹੱਲ ਹੋ ਸਕੇ। ਸਿਡਨੀ ਦੇ ਅਰਧ ਸ਼ਹਿਰੀ ਖੇਤਰ ਵੈਸਟਮਿਡ ‘ਚ ਸ਼ਨਿਚਰਵਾਰ ਦੀ ਸ਼ਾਮ ਨੂੰ ਪ੍ਰਭਾ ‘ਤੇ ਉਦੋਂ ਹਮਲਾ ਹੋਇਆ ਸੀ, ਜਦੋਂ ਉਹ ਫੋਨ ‘ਤੇ ਆਪਣੇ ਪਤੀ ਨਾਲ ਭਾਰਤ ਵਿਚ ਗੱਲਬਾਤ ਕਰ ਰਹੀ ਸੀ।
from Punjab News - Latest news in Punjabi http://ift.tt/1wncjcS

0 comments