ਬਾਬਾ ਕੁੰਦਨ ਸਿੰਘ ਸੰਗੀਤ ਐਕਡਮੀ ਦਾ ਸ਼ੁੱਭ ਅਰੰਭ

ਅਜੋਕੇ ਵੱਧ ਲੋੜ ਹੈ ਰਾਗੀ, ਢਾਡੀ, ਕਥਾ ਵਾਚਕ ਦੀ – ਭਾਈ ਗੁਰਇਕਬਾਲ ਸਿੰਘ


PPN0403201502

ਅੰਮ੍ਰਿਤਸਰ, 4 ਮਾਰਚ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ ਭਾਈ ਗੁਰਇਕਬਾਲ ਸਿੰਘ ਦੀ ਪੇ੍ਰਰਨਾ ਨਾਲ ਭਾਈ ਹਰਿੰਦਰਪਾਲ ਸਿੰਘ ਲਿਟਲ ਵਲੋ ਬਾਬਾ ਕੁੰਦਨ ਸਿੰਘ ਸੰਗੀਤ ਅੰਰਭਤਾ ਕਿਤੀ ਗਈ।ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦਸਿਆ ਕਿ ਭਾਈ ਗੁਰਇਕਬਾਲ ਸਿੰਘ ਜੀ ਤੋਂ ਪ੍ਰੇਰਨਾ ਦੇ ਕੇ ਬਾਬਾ ਕੁੰਦਨ ਸਿੰਘ ਸੰਗੀਤ ਅਕੈਡਮੀ ਦੀ ਅਰੰਭਤਾ ਕੀਤੀ ਗਈ।ਜਿਸ ਵਿੱਚ ਫ੍ਰੀ ਕੀਰਤਨ ਸਿਖਲਾਈ ਤੋਂ ਇਲਾਵਾ ਹਰ ਤਰਾਂ ਦੇ ਸਾਜ਼, ਤਬਲਾ, ਤੰਤੀ ਸਾਜ਼, ਹਰਮੋਨੀਅਮ ਦੀ ਸਿਖਲਾਈ ਹਰ ਮੰਗਲਵਾਰ ਤੇ ਸ਼ੁਕਰਵਾਰ ਸ਼ਾਮ 4 ਤੋਂ 6 ਵਜੇ ਬੀਬੀ ਕੌਲਾ ਜੀ ਚੈਰੀਟੇਬਲ ਹਸਪਤਾਲ ਵਿਖੇ ਫ੍ਰੀ ਸਿਖਲਾਈ ਦਿੱਤੀ ਜਾਵੇਗੀ।

ਅਕੈਡਮੀ ਦੇ ਸ਼ੁੱਭ ਅਰੰਭਤਾ ਮੋਕੇ ਦਿਨ ਦੇ ਸਮੇਂ ਸੰਗਤਾ ਵਲੋਂ ਵਾਹਿਗੁਰੂ ਜਾਪ ਦੇ ਜਾਪ ਕੀਤੇ ਗਏ।ਉਪੰਰਤ ਕੀਰਤਨ ਦੀਵਾਨ ਸਜਾਏ ਗਏ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਭਾਈ ਗੁਰਇਕਬਾਲ ਸਿੰਘ ਜੀ ਨੇ ਕੀਰਤਨ ਦੀ ਹਾਜਰੀ ਭਰੀ।ਜਦਕਿ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀ ਨਿਹਾਲ ਕੀਤਾ।ਭਾਈ ਗੁਰਇਕਬਾਲ ਸਿੰਘ ਜੀ ਨੇ ਕਿਹਾ ਇਸ ਸਮੇਂ ਵੱਧ ਤੋਂ ਵੱਧ ਲੋੜ ਹੈ, ਪਿਆਰ ਵਾਲੇ ਰਾਗੀ ਢਾਡੀ ਕਥਾਵਾਚਕਾਂ ਦੀ, ਕਿਉਂਕਿ ਭਟਕੇ ਨੌਜਵਾਨਾਂ ਨੂੰ ਮੁੜ ਸਿੱਖੀ ਸਰੂਪ ‘ਚ ਵਾਪਸ ਲਿਆਉਣ ਵਿੱਚ ਪਿਆਰ ਵਾਲੇ ਰਾਗੀ, ਢਾਡੀ ਤੇ ਕਥਾਵਾਚਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ।ਭਾਈ ਹਰਵਿੰਦਰ ਸਿੰਘ ਲਿਟਲ ਨੇ ਕਿਹਾ ਗੁਰੂ ਸਾਹਿਬ ਨੇ ਭਾਈ ਗੁਰਇਕਬਾਲ ਸਿੰਘ ਜੀ ਨੂੰ ਅਕੈਡਮੀ ਜੋ ਸੇਵਾ ਬਖਸ਼ੀ ਹੈ ਇਸ ਸਮੇਂ ਅਜਿਹੀ ਸੰਗੀਤ ਅਕੈਡਮੀ ਦੀ ਸੰਗਤਾਂ ਨੂੰ ਬੜੀ ਲੋੜ ਹੈ।ਭਾਈ ਗੁਰਇਕਬਾਲ ਸਿੰਘ ਜੀ ਨੇ ਕਿਹਾ ਕਿ ਬਾਬਾ ਕੁੰਦਨ ਸਿੰਘ ਫ੍ਰੀ ਅਕੈਡਮੀ ਦੀ ਸਮੁੱਚੀ ਦੇਖ ਰੇਖ ਦੀ ਸੇਵਾ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੇ ਐਮ.ਡੀ ਅਤੇ ਨਿਸ਼ਕਾਮ ਕੀਰਤਨੀਏ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੂੰ ਸੌਂਪੀ ਗਈ ਹੈ।ਇਸ ਮੌਕੇ ਟਹਿਲਇੰਦਰ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਤੇਜਪਾਲ ਸਿੰਘ, ਜਗਮੋਹਨ ਸਿੰਘ, ਪਰਮਜੀਤ ਸਿੰਘ (ਮੈਨੇਜਰ) ਪ੍ਰਿਤਪਾਲ ਸਿੰਘ ਵੀ ਮੌਜੂਦ ਸਨ ।







from Punjab Post http://ift.tt/1EhIJIs
thumbnail
About The Author

Web Blog Maintain By RkWebs. for more contact us on rk.rkwebs@gmail.com

0 comments