ਸੈਨਹੋਜੇ ਵਿਖੇ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

Untitled-1 copy ਸੈਨਹੋਜੇ : ਗੁਰਦੁਆਰਾ ਸਾਹਿਬ ਸੈਨਹੋਜੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਰਵੀਦਾਸ ਜੀ ਦਾ ਮਹਾਨ ਜਨਮ ਦਿਹਾੜਾ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰੂ ਘਰ ਦੇ ਕੀਰਤਨੀ ਜੱਥਿਆਂ, ਢਾਡੀ ਜੱਥਿਆਂ, ਕਥਾ ਵਾਚਕ ਅਤੇ ਬੁਲਾਰਿਆਂ ਵੱਲੋਂ ਗੁਰੁ ਰਵੀਦਾਸ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਸਾਰੇ ਬੁਲਾਰਿਆਂ ਨੇ ਗੁਰੁ ਸਾਹਿਬਾਨਾਂ ਦੇ ਸੁਨਹਿਰੀ ਅਸੂਲਾਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਉਨ੍ਹਾਂ ਨੇ ਜਾਤਪਾਤ ਦੇ ਕੋਹੜ ਨੂੰ ਖ਼ਤਮ ਕਰਕੇ ਸਭ ਨੂੰ ਬਰਾਬਰਤਾ ਬਖ਼ਸ਼ ਕੇ ਮਾਣ ਸਨਮਾਨ ਨਾਲ ਜਿਉਣ ਦਾ ਹੱਕ ਦਿੱਤਾ ਬਾਰੇ ਸੰਗਤ ਦਾ ਧਿਆਨ ਕੇਂਦਰਤ ਕੀਤਾ ਸਾਰੇ ਬੁਲਾਰਿਆਂ ਨੇ ਗੁਰਦੁਆਰਾ ਕਮੇਟੀ ਦੀ ਗੁਰੁ ਰਵਿਦਾਸ ਜੀ ਦਾ ਜਨਮ ਦਿਹਾੜਾ ਕੌਮਾਂਤਰੀ ਪੱਧਰ ਤੇ ਮਨਾਉਣ ਦੀ ਸ਼ਲਾਘਾ ਕੀਤੀ।


ਇਸ ਸਮੇ ਗੁਰੂ ਰਵੀਦਾਸ ਜੀ ਨਾਲ ਸਬੰਧਿਤ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨਾ ਦੇ ਪ੍ਰਬੰਧਕ ਜੋ ਦੂਰੋ ਨੇੜਿਓਂ ਹਾਜ਼ਰੀਆਂ ਭਰਨ ਆਏ ਸਨ, ਜਿੰਨਾ ਵਿੱਚ ਵਿਸ਼ੇਸ਼ ਤੌਰ ਤੇ ਵਿਨੋਦ ਕੁਮਾਰ ਚੁੰਬਰ, ਸੋਮਨਾਥ ਭਾਟੀਆ, ਬਲਬੀਰ ਮੱਲ, ਜਗਦੇਵ ਰਾਮਪਾਲ, ਅਜੇਪਾਲ, ਜਸਵਿੰਦਰ ਬੰਗਾ, ਸੰਤੋਖ ਸਿੰਘ ਸਰੋਆ, ਜਗਤਾਰ ਭਾਟੀਆ, ਵਿਨੋਦ ਜੱਖੂ, ਕਲਵੰਤ ਸਿੰਘ ਸਿੱਧੂ, ਤਰਸੇਮ ਲਾਲ ਮੁਦਰਾ, ਸੁਰਿੰਦਰ ਸਿੰਘ ਪਟਵਾਰੀ, ਗੁਪਾਲ ਸਿੰਘ, ਬਲਜੀਵਨ ਧਾਰੀਵਾਲ, ਓਮ ਪਰਕਾਸ਼ ਚੁੰਬਰ,ਹਰਬੰਸ ਮਹਏ ਅਤੇ ਸੁਖਦੇਵ ਸਿੰਘ ਗਰੰਥੀ ਗੁਰਦੁਆਰਾ ਸਾਹਿਬ ਪਿਟਸਬਰਗ ਦਾ ਸੈਨਹੋਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਸਮੇਂ ਸਮੁੱਚੀ ਸੈਨਹੋਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਮੇਟੀ ਦੇ ਸਹਿਯੋਗੀ ਹਾਜ਼ਰ ਸਨ। ਸਟੇਜ਼ ਸਕੱਤਰ ਦੀ ਸੇਵਾ ਪ੍ਰੀਤਮ ਸਿੰਘ ਗਰੇਵਾਲ ਨੇ ਨਿਭਾਈ।






from Punjab News - Latest news in Punjabi http://ift.tt/1EohnyU
thumbnail
About The Author

Web Blog Maintain By RkWebs. for more contact us on rk.rkwebs@gmail.com

0 comments