ਹੋਰ ਫ਼ੋਟੋਆਂ ਦੇਖਣ ਲਈ ਇੱਥੇ ਕਲਿੱਕ ਕਰੋ
ਸੰਨੀਵੇਲ (ਕੈਲੀਫੋਰਨੀਆ) : ਹਿੰਦੂ ਧਰਮ ਦੀਆਂ ਸਮਾਜਿਕ ਤੇ ਧਾਰਮਿਕ ਸਰਗਰਮੀਆਂ ਦੇ ਕੇਂਦਰ ਵਜੋਂ ਦੁਨੀਆਂ ਭਰ ਵਿਚ ਜਾਣੇ ਜਾਂਦੇ ਹਿੰਦੂ ਮੰਦਰ ਵਿਖੇ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੰਗ-ਰਾਸ ਪ੍ਰੋਗਰਾਮ ਤੱਕ ਕਲਚਰਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਲਾਕਾਰਾਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਗਏ ਜਿਨਾਂ ਨੇ ਆਪਣੇ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤਾ। ਲੋਕਾਂ ਨੇ ਬਹੁਤ ਹੀ ਉਤਸ਼ਾਹ ਅਤੇ ਚਾਅ ਨਾਲ ਇਨਾਂ ਕਲਾਕਾਰਾਂ ਦੇ ਭਜਨਾਂ ਦਾ ਆਨੰਦ ਮਾਣਿਆ। ਕਲਚਰਲ ਪ੍ਰੋਗਰਾਮ ਨੂੰ ਵੇਖ ਕੇ ਲਗਦਾ ਸੀ ਜਿਵੇਂ ਇਹ ਅਮਰੀਕਾ ਵਰਗੇ ਕਿਸੇ ਦੇਸ਼ ਵਿੱਚ ਨਹੀਂ ਸਗੋਂ ਭਾਰਤ ਵਿੱਚ ਹੀ ਕਰਵਾਇਆ ਜਾ ਰਿਹਾ ਹੋਵੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਸਾਨੂੰ ਪ੍ਰਮਾਤਾਮਾ ਪ੍ਰਤੀ ਦ੍ਰਿੜ ਵਿਸਵਾਸ਼ ਰੱਖਣ ਦਾ ਸੁਨੇਹਾ ਦਿੰਦਾ ਹੈ। ਉੱਥੇ ਹੀ ਭਾਰਤੀ ਧਾਰਮਿਕ ਸ਼ਰਧਾ, ਹੁਲਾਸ ਅਤੇ ਖੁਸ਼ੀਆਂ-ਖੇੜਿਆਂ ਦੇ ਪ੍ਰਗਟਾਵੇ ਦਾ ਤਿਉੇਹਾਰ ਹੈ। ਸਾਨੂੰ ਸਮੁੱਚੇ ਤਿਉਹਾਰ ਆਪਸੀ ਏਕਤਾ ਦਾ ਪ੍ਰਗਟਾਵਾ ਕਰਦਿਆਂ ਰਲ ਮਿਲ ਕੇ ਮਣਾਉਣੇ ਚਾਹੀਦੇ ਹਨ।
from Punjab News - Latest news in Punjabi http://ift.tt/1Eohniw

0 comments