ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ

gill ਵਾਸ਼ਿੰਗਟਨ (ਗਿੱਲ) : ਸ਼੍ਰੋਮਣੀ ਅਕਾਲੀ ਦਲ ਦੀ ਮਿਊਂਸਿਂਪਲ ਚੋਣਾਂ ਵਿੱਚ ਹੋਈ ਜਿੱਤ ਤੋਂ ਬਾਅਦ ਦਲ ਦੇ ਐਨ.ਆਰ.ਆਈ. ਵਿੰਗ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਦਲ ਦੇ ਸੀਨੀਅਰ ਆਗੂ ਹਰਜੀਤ ਸਿੰਘ ਹੁੰਦਲ ਦੀ ਆਗਵਾਈ ਵਿੱਚ ਇੱਕ ਮੀਟਿੰਗ ਜੀਵਨ ਰੈਸਟੋਰੈਂਟ ਵਿਖੇ ਹੋਈ ਜਿਸ ਵਿੱਚ ਮੈਟਰੋਪੁਲਿਟਨ ਇਲਾਕੇ ਦੀਆਂ ਪ੍ਰਮੁੱਖ ਸੰਸਥਾਵਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਹੁਦੇਦਾਰਾਂ ਨੇ ਹਰਜੀਤ ਸਿੰਘ ਹੁੰਦਲ ਕਾਰਗੁਜਾਰੀ ਦੀ ਸਰਾਹਨਾ ਕੀਤੀ ਕਿ ਉਨ੍ਹਾਂ ਜਨਤਾ ਦੇ ਕੰਮ ਕਰਨ ਦਾ ਬੀੜਾ ਚੁੱਕਿਆ ਹੈ। ਆਹੁਦੇਦਾਰਾਂ ਨੇ ਕਿਹਾ ਕਿ ਜੇ ਅਕਾਲੀ ਦਲ ਦਾ ਪੰਜਾਬ ਤੋਂ ਕੋਈ ਨੁਮਾਇੰਦਾ ਜਾਂ ਕਮੇਟੀ ਆਉਂਦੀ ਹੈ ਤਾਂ ਅਸੀਂ ਉਨ੍ਹਾਂ ਦਾ ਤਹਿ ਦਿੱਲੋਂ ਸਵਾਗਤ ਕਰਨ ਲਈ ਇਕੱਠ ਕਰਾਂਗੇ। ਹਰਜੀਤ ਹੁੰਦਲ ਨੇ ਕਿਹਾ ਕਿ ਅਗਲੇ ਹਫ਼ਤੇ ਨਿਊਜਰਸੀ, ਨਿਊਯਾਰਕ ਦਾ ਦੌਰਾ ਕਰਕੇ ਅਕਾਲੀ ਵਰਕਰਾਂ ਨੂੰ ਜਥੇਬੰਦ ਕਰਨਗੇ। ਇਸ ਮੀਟਿੰਗ ਵਿੱਚ ਵਰਜੀਨੀਆਂ ਤੋਂ ਚਤਰ ਸਿੰਘ ਸੈਣੀ, ਡਾ. ਸੁਖਪਾਲ ਸਿੰਘ ਧਨੋਆ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਮੈਰੀਲੈਂਡ ਤੋਂ ਜਸਦੀਪ ਸਿੰਘ ਜੱਸੀ, ਸਾਜਿਦ ਤਰਾਰ, ਬਲਜਿੰਦਰ ਸਿੰਘ ਸ਼ੰਮੀ, ਗੁਰਦੇਵ ਸਿੰਘ ਸਾਬਕਾ ਚੇਅਰਮੈਨ,ਦਲਬੀਰ ਸਿੰਘ ਸਾਬਕਾ ਪ੍ਰਧਾਨ, ਬਖਸ਼ੀਸ ਸਿੰਘ ਸਾਬਕਾ ਚੇਅਰਮੈਨ, ਰਾਜਵਿੰਦਰਪਾਲ ਸਿੰਘ, ਕੇ.ਕੇ. ਸਿੱਧੂ ਕੁਆਰਡੀਨੇਟਰ, ਪੰਜਾਬ ਕਲੱਬ ਮੈਰੀਲੈਂਡ, ਰਤਨ ਸਿੰਘ ਪ੍ਰਧਾਨ ਸ਼ਾਮਲ, ਵਾਸ਼ਿੰਗਟਨ ਡੀ.ਸੀ. ਤੋਂ ਗੁਰਬਖਸ਼ ਸਿੰਘ ਅਤੇ ਲਾਲ ਸਿੰਘ ਨੇ ਸ਼ਮੂਲੀਅਤ ਕੀਤੀ।






from Punjab News - Latest news in Punjabi http://ift.tt/1DXwVbN
thumbnail
About The Author

Web Blog Maintain By RkWebs. for more contact us on rk.rkwebs@gmail.com

0 comments