ਸੈਕਰਾਮੈਂਟੋ : ਪੰਜਾਬ ਦੀ ਨਿਘਰ ਰਹੀ ਸਮਾਜਿਕ, ਆਰਥਕ ਤੇ ਰਾਜਨੀਤਿਕ ਹਾਲਤ ‘ਤੇ ਵਿਚਾਰ ਕਰਨ ਲਈ ਸੈਕਰਾਮੈਂਟੋ ਦੇ ਪਤਵੰਤਿਆਂ ਦਾ ਇੱਕ ਇਕੱਠ ਸਾਊਥਗੇਟ ਟਾਊਨ ਐਂਡ ਟੈਰਿਸ ਦੇ ਕੰਬਾਨਾ ਹਾਲ ਵਿੱਚ ਹੋਇਆ। ਪ੍ਰੋ. ਹਰਪਾਲ ਸਿੰਘ ਨੇ ਸਟੇਜ ਸੈਕਟਰੀ ਦਾ ਫ਼ਰਜ਼ ਨਿਭਾਉਂਦੇ ਹੋਏ ਉਕਤ ਕਾਰਨਾਂ ਕਰਕੇ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ। ਉਨ੍ਹਾ ਕਿਹਾ ਕਿ ਨੌਜਵਾਨ ਨਸ਼ਿਆ ਦੀ ਗ੍ਰਿਫ਼ਤ ਵਿੱਚ ਆ ਰਿਹਾ ਹੈ ਤੇ ਅਫਸਰਸ਼ਾਹੀ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕਰਦੀ। ਚਾਰੇ ਪਾਸੇ ਬਦਅਮਨੀ ਦਾ ਮਾਹੌਲ ਹੈ। ਗ਼ਰੀਬੀ ਤੇ ਅਮੀਰੀ ਵਿਚਕਾਰ ਫ਼ਰਕ ਹੋਰ ਵਧ ਰਿਹਾ ਹੈ। ਡਾ. ਪ੍ਰਗਟ ਸਿੰਘ ਹੁੰਦਲ ਨੇ ਕਿਹਾ ਕਿ ਜਿਹੜੀ ਸਰਕਾਰ ਆਮ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀ ਉਸਨੂੰ ਲੋਕਾਂ ‘ਤੇ ਰਾਜ ਕਰਨ ਦਾ ਕੋਈ ਹੱਕ ਨਹੀਂ। ਸ. ਚਰਨ ਸਿੰਘ ਜੱਜ ਨੇ ਕਿਹਾ ਕਿ ਆਜ਼ਾਦੀ ਆਈ ਨੂੰ 67 ਸਾਲ ਬੀਤ ਚੁੱਕੇ ਹਨ। ਸਰਕਾਰਾਂ ਨੇ ਚੋਣ ਵਾਅਦਿਆਂ ਰਾਹੀਂ ਅੱਜ ਤੱਕ ਲੋਕਾਂ ਨਾਲ ਧੋਖੇ ਹੀ ਕੀਤੇ ਹਨ। ਦੇਸ਼ ਦੇ ਕੁਦਰਤੀ ਸਾਧਨਾਂ ‘ਤੇ ਸਰਮਾਏਦਾਰੀ ਤੇ ਅਜ਼ਾਰੇਦਾਰੀ ਦੀ ਪਕੜ ਹੈ। ਕਾਰਪੋਰੇਟਾਂ ਨਾਲ ਸਰਕਾਰ ਘਿਉ-ਖਿਚੜੀ ਹੈ ਪਰ ਕਿਸਾਨਾਂ ਅਤੇ ਮਜ਼ਦੂਰਾਂ ਲਈ ਕੁਝ ਵੀ ਸਾਰਥਕ ਨਹੀਂ ਕੀਤਾ ਜਾ ਰਿਹਾ। ਕਿਸਾਨ ਆਤਮ-ਹੱਤਿਆ ਕਰਨ ਲਈ ਮਜ਼ਬੂਰ ਹੈ। ਇਨ੍ਹਾਂ ਹਾਲਾਤਾਂ ਨੂੰ ਬਦਲਣ ਲਈ ਬੁਲਾਰਿਆਂ ਨੇ ਦਿੱਲੀ ਦੀ ਤਰਜ਼ ‘ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ। ਸੈਕਰਾਮੈਂਟੋ ਵਿੱਚ ਆਮ ਆਦਮੀ ਪਾਰਟੀ ਦੇ ਯੂਨਿਟ ਦੀ ਸਥਾਪਨਾ ਲਈ ਵੀ ਵਿਚਾਰ ਕੀਤੀ ਗਈ। ਬੁਲਾਰਿਆਂ ਵਿੱਚ ਡਾ. ਉਜਾਗਰ ਸਿੰਘ, ਓਂਕਾਰ ਸਿੰਘ, ਹਰਚਰਨ ਸਿੰਘ, ਸੁਰਿੰਦਰਪਾਲ ਸਿੰਘ, ਖੁਸ਼ਹਾਲ ਭੁਲੱਰ, ਬੀਬੀ ਗੁਰਮੇਲ ਕੌਰ ਨੇ ਹਿੱਸਾ ਲਿਆ। ਸ. ਜਗਦੇਵ ਸਿੰਘ ਭੰਡਾਲ ਨੇ ਪ੍ਰੋਗਰਾਮ ਦੀ ਟੀ.ਵੀ. ਕਵਰੇਜ਼ ਕੀਤੀ।
from Punjab News - Latest news in Punjabi http://ift.tt/1DXwSwJ

0 comments