ਅੰਮ੍ਰਿਤਸਰ, 5 ਮਾਰਚ (ਰੋਮਿਤ ਸ਼ਰਮਾ) – ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ‘ਤੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋ ਕੀਤੀ ਗਈ ਬਿਆਨਬਾਜੀ ਨੂੰ ਮਹਿਜ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ।ਉਨਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਝੂਠੀ ਸ਼ੋਹਰਤ ਹਾਸਲ ਕਰਨ ਲਈ ਇਹੋ ਜਿਹੀ ਬਿਆਨਬਾਜੀ ਕਰ ਰਹੇ ਹਨ। ਮਨਮੋਹਨ ਸਿੰਘ ਗੁਮਟਾਲਾ ਨੇ ਕਿਹਾ ਕਿ ਛੋਟੇਪੁਰ ਦਾ ਰਾਜਨੀਤਿਕ ਆਧਾਰ ਖਤਮ ਹੋ ਚੁੱਕਾ ਹੈ ਅਤੇ ਆਪਣਾ ਆਧਾਰ ਬਨਾਊਣ ਲਈ ਉਹ ਮਨਪ੍ਰੀਤ ਬਾਦਲ ਜਿਹੇ ਆਗੂ ਬਾਰੇ ਭੰਡੀ ਪ੍ਰਚਾਰ ਕਰ ਰਹੇ ਹਨ। ਉਨਾਂ ਕਿਹਾ ਕਿ ਪੀਪੀਪੀ ਦਾ ਮੁੱਖ ਏਜੰਡਾ ਲੋਕ ਪੱਖੀ ਸਿਆਸਤ ਰਾਹੀ ਆਮ ਆਦਮੀ ਦੀ ਜਿੰਦਗੀ ਨੂੰ ਹਰ ਪੱਧਰ ਉੱਤੇ ਸੁਖਾਲਾ ਬਨਾਉਣਾ ਹੈ ਅਤੇ ਇਸ ਅਜੇਂਡੇ ਨੂੰ ਪੂਰਾ ਕਰਨ ਲਈ ਪਾਰਟੀ ਹਰ ਸਮੇ ਵਚਨਬੱਧ ਹੈ। ਉਨਾਂ ਕਿਹਾ ਕਿ ਛੋਟੇਪੁਰ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਜੋ ਅੱਜ ਮੁੱਦੇ ਲੈ ਕੇ ਚਲ ਰਹੀ ਹੈ, ਉਹ ਮੁੱਦੇਆਂ ਨੂੰ ਮੁੱਖ ਰੱਖ ਕੇ ਹੀ ਪੀ.ਪੀ.ਪੀ ਨੇ ਆਪਣੀ ਪਾਰਟੀ ਦਾ ਗਠਨ ਕੀਤਾ ਹੈ ਅਤੇ ਅੱਜ ਉਹ ਜਨਤਾ ਦੇ ਨਾਲ ਖੜੇ ਹਨ।
from Punjab Post http://ift.tt/1BNvmOy
0 comments